ਪ੍ਰਗਿਆ ਠਾਕੁਰ ''''ਤੇ ਹੁਣ ਕਿਉਂ ਵਿਵਾਦ ਹੋ ਰਿਹਾ ਹੈ

11/21/2019 7:16:26 PM

Getty Images
ਪ੍ਰਗਿਆ ਠਾਕੁਰ 2008 ਦੇ ਮਾਲੇਗਾਂਓ ਧਮਾਕਾ ਮਾਮਲੇ ਵਿੱਚ ਦੋਸ਼ੀ ਹੈ

ਮੱਧ ਪ੍ਰਦੇਸ਼ ਦੇ ਭੋਪਾਲ ਤੋਂ ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਨੂੰ ਰੱਖਿਆ ਮੰਤਰਾਲੇ ਦੀ 21 ਮੈਂਬਰੀ ਸੰਸਦੀ ਸਲਾਹਕਾਰ ਕਮੇਟੀ ਵਿੱਚ ਸ਼ਾਮਿਲ ਕੀਤਾ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਇਸ ਕਮੇਟੀ ਦੀ ਅਗਵਾਈ ਕਰਨਗੇ।

ਪ੍ਰਗਿਆ ਠਾਕੁਰ ਨੂੰ ਕਮੇਟੀ ਦਾ ਮੈਂਬਰ ਬਣਾਉਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਕਾਂਗਰਸ ਨੇ ਇਸ ਨੂੰ ਦੇਸ ਦੀ ਬੇਇੱਜ਼ਤੀ ਦੱਸਿਆ ਹੈ।

ਪ੍ਰਗਿਆ ਠਾਕੁਰ 2008 ਦੇ ਮਾਲੇਗਾਂਓ ਧਮਾਕਾ ਮਾਮਲੇ ਵਿੱਚ ਦੋਸ਼ੀ ਹੈ।

ਫਿਲਹਾਲ ਉਹ ਸਿਹਤ ਕਾਰਨਾਂ ਕਰਕੇ ਜ਼ਮਾਨਤ ''ਤੇ ਬਾਹਰ ਹੈ। ਕਾਂਗਰਸ ਨੇ ਉਸ ਦੀ ਚੋਣ ਨੂੰ ਲੈ ਕੇ ਆਪਣੇ ਟਵਿੱਟਰ ਹੈਂਡਲ ''ਤੇ ਲਿਖਿਆ, "ਅੱਤਵਾਦ ਦੀ ਮੁਲਜ਼ਮ ਤੇ ਗੋਡਸੇ ਦੀ ਕੱਟੜ ਹਿਮਾਇਤੀ ਪ੍ਰਗਿਆ ਠਾਕੁਰ ਨੂੰ ਭਾਜਪਾ ਨੇ ਰੱਖਿਆ ਮਾਮਲਿਆਂ ਤੇ ਪਾਰਲੀਮੈਨਟਰੀ ਕਮੇਟੀ ਦੇ ਮੈਂਬਰ ਦੇ ਤੌਰ ''ਤੇ ਨਾਮਜ਼ਦ ਕੀਤਾ ਹੈ। ਇਹ ਕਦਮ ਸਾਡੇ ਦੇਸ ਦੇ ਸੁਰੱਖਿਆ ਕਰਮੀਆਂ, ਮਾਨਯੋਗ ਸੰਸਦ ਮੈਂਬਰਾਂ ਅਤੇ ਹਰ ਭਾਰਤੀ ਦੀ ਬੇਇੱਜ਼ਤੀ ਹੈ।"

https://twitter.com/INCIndia/status/1197390213061828609

''ਬਹਾਦਰ ਜਵਾਨਾਂ ਦੀ ਬੇਇੱਜ਼ਤੀ''

ਕਾਂਗਰਸ ਨੇ ਇਹ ਵੀ ਲਿਖਿਆ, "ਅਖੀਰ ਮੋਦੀ ਜੀ ਨੇ ਪ੍ਰਗਿਆ ਠਾਕੁਰ ਨੂੰ ਦਿਲ ਤੋਂ ਮਾਫ਼ ਕਰ ਹੀ ਦਿੱਤਾ। ਅੱਤਵਾਦੀ ਹਮਲੇ ਦੇ ਮੁਲਜ਼ਮ ਨੂੰ ਰੱਖਿਆ ਮੰਤਰਾਲੇ ਦੀ ਕਮੇਟੀ ਵਿੱਚ ਥਾਂ ਦੇਣਾ ਉਨ੍ਹਾਂ ਬਹਾਦਰ ਜਵਾਨਾਂ ਦੀ ਬੇਇੱਜ਼ਤੀ ਹੈ ਜੋ ਦਹਿਸ਼ਤਗਰਦਾਂ ਤੋਂ ਦੇਸ ਨੂੰ ਸੁਰੱਖਿਅਤ ਰੱਖਦੇ ਹਨ।"

Getty Images
ਪ੍ਰਗਿਆ ਠਾਕੁਰ ''ਤੇ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਦੇ ਮੁਲਜ਼ਮ ਸੁਨੀਲ ਜੋਸ਼ੀ ਦੇ ਕਤਲ ਦਾ ਇਲਜ਼ਾਮ ਵੀ ਲੱਗਿਆ ਸੀ

ਪ੍ਰਗਿਆ ਠਾਕੁਰ ਨੇ ਮਹਾਤਮਾ ਗਾਂਧੀ ਦੇ ਕਤਲ ਦੇ ਮੁਲਜ਼ਮ ਨਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਿਆ ਸੀ। ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਇਸ ਬਿਆਨ ਲਈ ਉਹ ਉਨ੍ਹਾਂ ਨੂੰ ਕਦੇ ਦਿਲ ਤੋਂ ਮਾਫ਼ ਨਹੀਂ ਕਰ ਪਾਉਣਗੇ।

ਇਹ ਵੀ ਪੜ੍ਹੋ:

  • ਕੀ ਬ੍ਰਿਟੇਨ ਦੀ ਵਿਸ਼ੇਸ਼ ਫ਼ੌਜ ਨੇ ਅਫ਼ਗਾਨ ਬੱਚਿਆਂ ਦਾ ਕਤਲ ਕੀਤਾ
  • JNU ਦੇ ਵਿਦਿਆਰਥੀ ਕਿਉਂ ਉਤਰੇ ਸੜਕਾਂ ’ਤੇ
  • ਸਰਕਾਰੀ ਬੈਂਕਾਂ ਵਿੱਚ ਪਿਛਲੇ ਛੇ ਮਹੀਨਿਆਂ ''ਚ 95 ਹਜ਼ਾਰ ਕਰੋੜ ਦੀ ਧੋਖਾਧੜੀ ਕਿਉਂ ਹੋਈ

ਇਸ ਕਮੇਟੀ ਵਿੱਚ ਰਾਜਨਾਥ ਸਿੰਘ ਤੋਂ ਇਲਾਵਾ ਫ਼ਾਰੂਖ ਅਬਦੁੱਲਾਹ, ਏ ਰਾਜਾ, ਸੁਪਰਿਆ ਸੁਲੇ, ਮੀਨਾਕਸ਼ੀ ਲੇਖੀ, ਰਾਕੇਸ਼ ਸਿੰਘ, ਸ਼ਰਦ ਪਵਾਰ, ਸੌਗਾਤ ਰਾਏ ਤੇ ਜੇਪੀ ਨੱਡਾ ਵੀ ਹਨ।

ਕਾਂਗਰਸ ਸਕੱਤਰ ਪ੍ਰਣਵ ਝਾ ਨੇ ਨਿਊਜ਼ ਏਜੰਸੀ ਆਈਏਐਨਐਸ ਨੂੰ ਕਿਹਾ ਹੈ ਕਿ ਭਾਜਪਾ ਨੂੰ ਇਸ ਫ਼ੈਸਲੇ ਤੇ ਫਿਰ ਤੋਂ ਵਿਚਾਰ ਕਰਨਾ ਚਾਹੀਦਾ ਹੈ।

ਉਨ੍ਹਾਂ ਨੇ ਵੀ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਖਿਲਾਫ਼ ਕੋਰਟ ਵਿੱਚ ਮਾਮਲਾ ਚੱਲ ਰਿਹਾ ਹੈ ਉਨ੍ਹਾਂ ਨੂੰ ਕਮੇਟੀ ਵਿੱਚ ਲਿਆਉਣਾ ਲੋਕਤੰਤਰ ਲਈ ਸਹੀ ਨਹੀਂ ਹੈ। ਸਭ ਕੁਝ ਸੰਵਿਧਾਨ ਦੇ ਨਿਰਦੇਸ਼ ਅਨੁਸਾਰ ਨਹੀਂ ਹੁੰਦਾ ਤਾਂ ਕੁਝ ਫ਼ੈਸਲੇ ਨੈਤਿਕ ਆਧਾਰ ''ਤੇ ਵੀ ਲੈਣੇ ਹੁੰਦੇ ਹਨ।

ਹਾਲਾਂਕਿ ਭਾਜਪਾ ਨੇ ਹਾਲੇ ਤੱਕ ਇਸ ''ਤੇ ਕੋਈ ਜਵਾਬ ਨਹੀਂ ਦਿੱਤਾ ਹੈ।

ਕੌਣ ਹੈ ਪ੍ਰਗਿਆ ਠਾਕੁਰ

ਭਾਜਪਾ ਸੰਸਦ ਮੈਂਬਰ ਪ੍ਰਗਿਆ ਸਿੰਘ ਠਾਕੁਰ ਆਲ ਇੰਡੀਆ ਵਿਦਿਆਰਥੀ ਸਭਾ ਦੀ ਮੈਂਬਰ ਰਹਿ ਚੁੱਕੀ ਹੈ।

ਉਨ੍ਹਾਂ ਨੇ ਇਸ ਸਾਲ ਲੋਕ ਸਭਾ ਚੋਣਾਂ ਵਿੱਚ ਭੋਪਾਲ ਤੋਂ ਜਿੱਤ ਦਰਜ ਕੀਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਦਿੱਗਜ ਆਗੂ ਦਿਗਵਿਜੇ ਸਿੰਘ ਨੂੰ ਹਰਾਇਆ ਸੀ। ਉਹ ਆਪਣੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਰਹੀ ਸੀ।

ਸਾਲ 2008 ਦੇ ਮਾਲੇਗਾਂਓ ਧਮਾਕਾ ਮਾਮਲੇ ਵਿੱਚ ਉਹ ਮੁਲਜ਼ਮ ਵੀ ਹਨ।

ਮਹਾਰਾਸ਼ਟਰ ਦੇ ਮਾਲੇਗਾਂਓ ਵਿੱਚ ਅੰਜੁਮਨ ਚੌਂਕ ਅਤੇ ਭੀਕੂ ਚੌਂਕ ਵਿਚਾਲੇ ਸ਼ਕੀਲ ਗੁਡਜ਼ ਟਰਾਂਸਪੋਰਟ ਦੇ ਸਾਹਮਣੇ 29 ਸਤੰਬਰ 2008 ਨੂੰ ਰਾਤ 9.35 ਵਜੇ ਬੰਬ ਧਮਕਾ ਹੋਇਆ ਸੀ, ਜਿਸ ਵਿੱਚ ਛੇ ਲੋਕ ਮਾਰੇ ਗਏ ਅਤੇ 101 ਜ਼ਖਮੀ ਹੋਏ ਸਨ।

ਇਸ ਧਮਾਕੇ ਵਿੱਚ ਇੱਕ ਮੋਟਰਸਾਈਕਲ ਦੀ ਵਰਤੋਂ ਕੀਤੀ ਗਈ ਸੀ। ਐਨਆਈਏ ਦੀ ਰਿਪੋਰਟ ਮੁਤਾਬਕ ਇਹ ਮੋਟਰਸਾਈਕਲ ਪ੍ਰਗਿਆ ਠਾਕੁਰ ਦੇ ਨਾਮ ''ਤੇ ਸੀ।

ਇਸ ਮਾਮਲੇ ਵਿੱਚ ਐਨਆਈਏ ਕੋਰਟ ਨੇ ਪ੍ਰਗਿਆ ਠਾਕੁਰ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਉਨ੍ਹਾਂ ਨੂੰ ਦੋਸ਼ਮੁਕਤ ਨਹੀਂ ਮੰਨਿਆ ਸੀ ਅਤੇ ਦਸੰਬਰ 2017 ਵਿੱਚ ਦਿੱਤੇ ਆਪਣੇ ਨਿਰਦੇਸ਼ ਵਿੱਚ ਕਿਹਾ ਸੀ ਕਿ ਪ੍ਰਗਿਆ ''ਤੇ ਯੂਪੀਏ (ਅਨਲਾਫੁਲ ਐਕਟੀਵਿਟੀਜ਼ ਪ੍ਰੀਵੈਨਸ਼ਨ ਐਕਟ) ਦੇ ਤਹਿਤ ਮੁਕਦਮਾ ਚੱਲਦਾ ਰਹੇਗਾ।

Reuters
ਮਾਲੇਗਾਂਓ ਧਮਾਕੇ ਦੀ ਫਾਈਲ ਫੋਟੋ

ਪ੍ਰਗਿਆ ਠਾਕੁਰ ''ਤੇ ਸਮਝੌਤਾ ਐਕਸਪ੍ਰੈਸ ਧਮਾਕਾ ਮਾਮਲੇ ਦੇ ਮੁਲਜ਼ਮ ਸੁਨੀਲ ਜੋਸ਼ੀ ਦੇ ਕਤਲ ਦਾ ਇਲਜ਼ਾਮ ਵੀ ਲੱਗਿਆ ਸੀ। ਜੋਸ਼ੀ ਨੂੰ 29 ਦਸੰਬਰ 2007 ਨੂੰ ਕਤਲ ਕਰ ਦਿੱਤਾ ਗਿਆ ਸੀ।

ਅਜਮੇਰ ਦਰਗਾਹ ਧਮਾਕਾ ਮਾਮਲੇ ਵਿੱਚ ਵੀ ਪ੍ਰਗਿਆ ਠਾਕੁਰ ਦਾ ਨਾਮ ਆਇਆ ਸੀ ਪਰ ਅਪ੍ਰੈਲ 2017 ਵਿੱਚ ਐਨਆਈਏ ਨੇ ਪ੍ਰਗਿਆ ਠਾਕੁਰ, ਆਰਐਸਐਸ ਆਗੂ ਇੰਦਰੇਸ਼ ਕੁਮਾਰ ਤੇ ਦੋ ਹੋਰਨਾਂ ਖਿਲਾਫ਼ ਰਾਜਸਥਾਨ ਦੀ ਸਪੈਸ਼ਲ ਕੋਰਟ ਵਿੱਚ ਕਲੋਜ਼ਰ ਰਿਪੋਰਟ ਦਾਖਿਲ ਕਰ ਦਿੱਤੀ।

ਵਿਵਾਦਤ ਬਿਆਨ

ਪ੍ਰਗਿਆ ਠਾਕੁਰ ਅਕਸਰ ਆਪਣੇ ਵਿਵਾਦਤ ਬਿਆਨਾਂ ਲਈ ਵੀ ਚਰਚਾ ਵਿੱਚ ਰਹੀ ਹੈ।

ਇਸੇ ਸਾਲ ਸੰਸਦ ਮੈਂਬਰ ਬਣਨ ਤੋਂ ਬਾਅਦ ਉਨ੍ਹਾਂ ਨੇ ਸਿਹੋਰ ਵਿੱਚ ਆਪਣੇ ਵਰਕਰਾਂ ਨੂੰ ਕਿਹਾ ਸੀ, "ਧਿਆਨ ਨਾਲ ਸੁਣ ਲਓ, ਅਸੀਂ ਨਾਲੀ ਸਾਫ਼ ਕਰਵਾਉਣ ਲਈ ਨਹੀਂ ਬਣੇ ਹਾਂ, ਤੁਹਾਡਾ ਟੁਆਇਲੇਟ ਸਾਫ਼ ਕਰਨ ਲਈ ਬਿਲਕੁਲ ਨਹੀਂ ਬਣਾਏ ਗਏ ਹਾਂ। ਅਸੀਂ ਜਿਸ ਕੰਮ ਲਈ ਬਣਾਏ ਗਏ ਹਾਂ ਉਹ ਕੰਮ ਅਸੀਂ ਇਮਾਨਦਾਰੀ ਨਾਲ ਕਰਾਂਗੇ।"

ਇਹ ਕਹਿੰਦੇ ਹੋਏ ਸਾਧਵੀ ਪ੍ਰਗਿਆ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਿਆ ਸੀ।

ਇਸ ਤੋਂ ਪਹਿਲਾਂ ਨਥੂਰਾਮ ਗੋਡਸੇ ''ਤੇ ਦਿੱਤੇ ਗਏ ਬਿਆਨ ਨੂੰ ਲੈ ਕੇ ਚਰਚਾ ਵਿੱਚ ਆਈ ਸੀ। ਉਨ੍ਹਾਂ ਨੇ ਮਹਾਤਮਾ ਗਾਂਧੀ ਦੇ ਕਤਲ ਦੇ ਦੋਸ਼ੀ ਨਥੂਰਾਮ ਗੋਡਸੇ ਨੂੰ ਦੇਸ਼ਭਗਤ ਦੱਸਿਆ ਸੀ ਜਿਸ ਤੋਂ ਬਾਅਦ ਪੀਐਮ ਮੋਦੀ ਨੇ ਕਿਹਾ ਸੀ ਕਿ ਇਸ ਤਰ੍ਹਾਂ ਦਾ ਬਿਆਨ ਦੇਣ ਵਾਲੇ ਨੂੰ ਉਹ ਮਨ ਤੋਂ ਮਾਫ਼ ਨਹੀਂ ਕਰ ਪਾਉਣਗੇ।

ਉਦੋਂ ਵੀ ਬਹੁਤ ਵਿਵਾਦ ਹੋਇਆ ਸੀ ਜਦੋਂ ਪ੍ਰਗਿਆ ਠਾਕੁਰ ਨੇ ਲੋਕ ਸਭਾ ਵਿੱਚ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਉਦੋਂ ਉਨ੍ਹਾਂ ਨੇ ਸੰਸਕ੍ਰਿਤ ਵਿੱਚ ਸਹੁੰ ਚੁੱਕਦੇ ਹੋਏ ਆਪਣੇ ਗੁਰੂ ਦਾ ਨਾਮ ਲਿਆ ਸੀ।

ਇਹ ਵੀ ਪੜ੍ਹੋ:

  • ਜਿਹੜੀ ‘ਗੰਦਗੀ’ ਭਾਰਤ ਤੋਂ ਅਮਰੀਕਾ ਆਈ, ਉਸ ਦਾ ਸੱਚ ਕੀ
  • ''ਥਮਲੇ ਨਾਲ ਬੰਨ੍ਹ ਕੇ ਪਲਾਸਾਂ ਨਾਲ ਮਾਸ ਨੋਚਿਆ ਗਿਆ ਤੇ ਪਿਸ਼ਾਬ ਪਿਲਾਇਆ ਗਿਆ''
  • 5 ਗੱਲਾਂ ਜੋ ਹਰ ਔਰਤ ਨੂੰ ਆਪਣੇ ਗੁਪਤ ਅੰਗ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ

ਇੱਕ ਚੋਣ ਸਭਾ ਦੌਰਾਨ ਪ੍ਰਗਿਆ ਸਿੰਘ ਠਾਕੁਰ ਨੇ ਕਿਹਾ ਸੀ ਕਿ ਉਨ੍ਹਾਂ ਦੇ ਸਰਾਪ ਨਾਲ ਹੇਮੰਤ ਕਰਕਰੇ ਦੀ ਮੌਤ ਹੋਈ। ਇਸ ''ਤੇ ਵੀ ਕਾਫ਼ੀ ਵਿਵਾਦ ਹੋਇਆ।

ਬਾਅਦ ਵਿੱਚ ਉਨ੍ਹਾਂ ਨੇ ਆਪਣਾ ਬਿਆਨ ਵਾਪਸ ਲੈਂਦੇ ਹੋਏ ਕਿਹਾ ਸੀ ਕਿ ਇਹ ਉਨ੍ਹਾਂ ਦਾ ਨਿੱਜੀ ਦਰਦ ਸੀ ਜੋ ਉਨ੍ਹਾਂ ਨੇ ਕਿਹਾ ਸੀ। ਉਹ ਕਰਕਰੇ ਨੂੰ ਸ਼ਹੀਦ ਮੰਨਦੀ ਹੈ ਕਿਉਂਕਿ ਅਤਿਵਾਦੀਆਂ ਦੀ ਗੋਲੀ ਨਾਲ ਉਹ ਮਾਰੇ ਗਏ ਸੀ।

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=C3eQNNUxpm0

https://www.youtube.com/watch?v=9Ai63YjPIgU

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)