NRI ਵੱਲੋਂ ਛੱਡੀਆਂ ਪਤਨੀਆਂ ਦੀਆਂ ਸਰਕਾਰ ਕੋਲ 2015 ਤੋਂ ਅਕਤੂਬਰ 2019 ਤੱਕ 6,000 ਸ਼ਿਕਾਇਤਾਂ-5 ਅਹਿਮ ਖ਼ਬਰਾਂ

11/21/2019 7:46:25 AM

Getty Images

ਭਾਰਤ ਦੇ ਵਿਦੇਸ਼ ਮੰਤਰੀ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਦੱਸਿਆ ਕਿ ਮੰਤਰਾਲੇ ਨੂੰ ਜਨਵਰੀ 2015 ਤੋਂ ਇਸ ਸਾਲ ਅਕਤੂਬਰ ਦੇ ਅਰਸੇ ਦੌਰਾਨ ਐੱਨਆਰਆਈਜ਼ ਵੱਲੋਂ ਛੱਡੀਆਂ ਪਤਨੀਆਂ ਵੱਲੋਂ 6000 ਸ਼ਿਕਾਇਤਾਂ ਮਿਲੀਆਂ ਹਨ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਾਲ 2018 ਵਿੱਚ 1299, 2017 ਵਿੱਚ 1498, 2016 ਵਿੱਚ 1510, 2015 ਵਿੱਚ 796 ਸ਼ਿਕਾਇਤਾਂ ਜਦਕਿ ਵਰਤਮਾਨ ਸਾਲ ਦੌਰਾਨ ਅਕਤੂਬਰ ਮਹੀਨੇ ਤੱਕ 991 ਸ਼ਿਕਾਇਤਾਂ ਹਾਸਲ ਹੋਈਆਂ ਹਨ।

ਇਸ ਤੋਂ ਇਲਾਵਾ ਉਨ੍ਹਾਂ ਇੱਕ ਹੋਰ ਸਵਾਲ ਦੇ ਜਵਾਬ ਵਿੱਚ ਦੱਸਿਆ ਕਿ ਪਿਛਲੇ ਤਿੰਨਾਂ ਸਾਲਾਂ ਦੌਰਾਨ ਵੱਖ-ਵੱਖ ਦੇਸ਼ਾਂ ਵਿੱਚ 77 ਭਾਰਤੀਆਂ ਦੇ ਬੰਦੀ ਬਣਾਏ ਜਾਣ ਦੀਆਂ ਘਟਨਾਵਾਂ ਵਾਪਰੀਆਂ ਜਿਨ੍ਹਾਂ ਵਿੱਚੋਂ 73 ਦੀ ਵਤਨ ਵਾਪਸੀ ਹੋ ਸਕੀ ਜਦਕਿ ਇੱਕ ਦੀ ਮੌਤ ਹੋ ਗਈ ਤੇ ਤਿੰਨ ਹਾਲੇ ਵੀ ਬੰਦੀ ਹਨ।

ਇਹ ਵੀ ਪੜ੍ਹੋ:

  • ਅਜਿਹਾ ਦੇਸ ਜਿਸ ਨੇ 10 ਸਾਲ ਕਰੰਸੀ ਹੀ ਨਹੀਂ ਜਾਰੀ ਕੀਤੀ
  • GPS: ਫ਼ੌਜ ਲਈ ਬਣਾਈ ਤਕਨੀਕ ਨੇ ਕਿਵੇਂ ਬਦਲੀ ਕਰੋੜਾਂ ਲੋਕਾਂ ਦੀ ਜ਼ਿੰਦਗੀ
  • ਭਾਰਤ ਵਿੱਚ ਮੋਬਾਈਲ ਡਾਟਾ ਕਿਉਂ ਮਹਿੰਗਾ ਹੋਣ ਜਾ ਰਿਹਾ

ਅਮਰੀਕਾ ਨੇ 150 ਭਾਰਤੀ ਡਿਪੋਰਟ ਕੀਤੇ

ਅਮਰੀਕਾ ਨੇ 150 ਭਾਰਤੀਆਂ ਨੂੰ ਮੁਲਕ ''ਚ ਗੈਰ-ਕਾਨੂੰਨੀ ਤੌਰ ''ਤੇ ਦਾਖ਼ਲ ਹੋਣ ਅਤੇ ਵੀਜ਼ਾ ਨਿਯਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ ਡਿਪੋਰਟ ਕਰ ਦਿੱਤਾ ਹੈ। ਇਹ ਭਾਰਤੀ ਬੁੱਧਵਾਰ ਸਵੇਰੇ ਨਵੀਂ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ।

ਬੀਬੀਸੀ ਪੱਤਰਕਾਰ ਦਲਜੀਤ ਅਮੀ ਨੇ ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ''ਤੇ ਇਨ੍ਹਾਂ ਵਿੱਚੋਂ ਜਣਿਆਂ ਨਾਲ ਗੱਲਬਾਤ ਕੀਤੀ। ਜਿਨ੍ਹਾਂ ਨੇ ਪਰਵਾਸ ਦੇ ਬਿਖੜੇ ਪੈਂਡੇ ਦੀਆਂ ਮੁਸੀਬਤਾਂ ਵੀ ਦੱਸੀਆਂ ਤੇ ਡਿਪੋਰਟ ਕਰਨ ਦੇ ਵੱਖੋ-ਵੱਖ ਕਾਰਨ ਵੀ ਦੱਸੇ।

ਜੰਮੂ-ਕਸ਼ਮੀਰ ''ਚ ਮਹੌਲ ਠੀਕ - ਗ੍ਰਿਹ ਮੰਤਰੀ

ਰਾਜ ਸਭਾ ਵਿੱਚ ਬੁੱਧਵਾਰ ਨੂੰ ਵਿਰੋਧੀ ਧਿਰ ਨੇ ਜੰਮੂ-ਕਸ਼ਮੀਰ ਦੇ ਹਾਲਾਤ ਦਾ ਮੁੱਦਾ ਚੁੱਕਿਆ।

ਇਸ ''ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ 5 ਅਗਸਤ ਤੋਂ ਬਾਅਦ ਪੁਲਿਸ ਫਾਇਰਿੰਗ ਵਿੱਚ ਕਿਸੇ ਵੀ ਵਿਅਕਤੀ ਦੀ ਮੌਤ ਨਹੀਂ ਹੋਈ ਅਤੇ ਪੱਥਰਬਾਜ਼ੀ ਦੀ ਘਟਨਾਵਾਂ ਵਿੱਚ ਵੀ ਕਮੀ ਆਈ ਹੈ। ਪੜ੍ਹੋ ਪੂਰੀ ਖ਼ਬਰ।

ਮੈਲਾ ਢੋਣ ਵਾਲਿਆਂ ਦੀ ਜ਼ਿੰਦਗੀ

ਹਾਲਾਂਕਿ ਸਾਲ 2013 ''ਚ ਮੈਲਾ ਢੋਣ ''ਤੇ ਪਾਬੰਦੀ ਲਾ ਦਿੱਤੀ ਗਈ ਸੀ। ਫਿਰ ਵੀ ਦੇਸ ਦੇ ਕਈ ਹਿੱਸਿਆਂ ''ਚ ਇਹ ਅੱਜ ਵੀ ਜਾਰੀ ਹੈ। ਮੈਲਾ ਢੋਣ ਦਾ ਕੰਮ ਕਰਨ ਵਾਲਿਆਂ ਵਿੱਚ ਬਹੁਗਿਣਤੀ ਔਰਤਾਂ ਹਨ। ਅਜਿਹੀ ਹੀ ਇੱਕ ਔਰਤ ਨਾਲ ਅਸੀਂ ਗੱਲਬਾਤ ਕਰਕੇ ਉਨ੍ਹਾਂ ਦੀ ਜ਼ਿੰਦਗੀ ਜਾਣਨ ਦੀ ਕੋਸ਼ਿਸ਼ ਕੀਤੀ।

ਵੱਟਸਐਪ ਅਪਡੇਟ ਕਰੋ

ਭਾਰਤ ਦੀ ਸਾਈਬਰ ਸੁਰੱਖਿਆ ਬਾਰੇ ਨੋਡਲ ਏਜੰਸੀ ਨੇ ਵੱਟਸਐਪ ਵਰਤਣ ਵਾਲਿਆਂ ਨੂੰ ਆਪਣੇ ਵੱਟਸਐਪ ਅਪਡੇਟ ਕਰਨ ਨੂੰ ਕਿਹਾ ਹੈ। ਵੱਟਸਐਪ ਵਿੱਚ ਇਹ ਸੰਭਾਵੀ ਸੰਨ੍ਹ ਇੱਕ ਅਗਿਆਤ ਨੰਬਰ ਤੋਂ ਭੇਜੀ ਗਈ ਵੀਡੀਓ ਫਾਈਲ ਰਾਹੀਂ ਲਾਈ ਜਾ ਸਕਦੀ ਹੈ।

ਕੰਪਿਊਟਰ ਐਮਰਜੈਂਸੀ ਰਿਸਪੌਂਸ ਟੀਮ (ਕਰੈਟ) ਨੇ ਵਟਸਐਪ ਦੀਆਂ ਪੁਰਾਣੀਆਂ ਵਰਜ਼ਨਾਂ ਦੇ ਸੰਭਾਵੀ ਸੰਨ੍ਹ ਪ੍ਰਤੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ ਇਹ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਪੜ੍ਹੋ ਪੂਰੀ ਖ਼ਬਰ।

ਇਹ ਵੀ ਪੜ੍ਹੋ:

  • Wਪਾਣੀ ਤੇ ਟਾਇਲਟ ਪੇਪਰ ਦੀ ਕੀ ਹੈ ਬਹਿਸ
  • ਵਿਧਵਾ ਮਾਂ ਲਈ ਆਤਮ ਨਿਰਭਰ ਕਾਬਿਲ ਲਾੜਾ ਲੱਭਦਾ ਪੁੱਤਰ
  • ਰਮਨਜੀਤ ਸਿੰਘ ਰੋਮੀ ਖ਼ਿਲਾਫ ਪੰਜਾਬ ਪੁਲਿਸ ਨੇ ਹਾਂਗਕਾਂਗ ਵਿੱਚ ਮੁਕੱਦਮਾ ਕਿਵੇਂ ਲੜਿਆ

ਇਹ ਵੀਡੀਓ ਵੀ ਦੇਖੋ:

https://www.youtube.com/watch?v=Sd9sgTWfPks

https://www.youtube.com/watch?v=2_95VFt-B9w

https://www.youtube.com/watch?v=Rl583OHG7P8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)