World Toilet Day: ਮਲ ਮੂਤਰ ਸਾਫ਼ ਕਰਨ ਵਾਲਿਆਂ ਦੀ ਜ਼ਿੰਦਗੀ ਤਸਵੀਰਾਂ ਦੀ ਜ਼ੁਬਾਨੀ

11/19/2019 10:16:25 AM

ਸੁਧਾਰਕ ਔਲਵੇ ਪਿਛਲੇ ਦੋ ਦਹਾਕਿਆਂ ਤੋਂ ਮੁੰਬਈ ਦੇ ਸਫ਼ਾਈ ਕਾਮਿਆਂ ਦੀ ਜ਼ਿੰਦਗੀ ਦਾ ਅਧਿਐਨ ਕਰ ਰਹੇ ਹਨ।

ਇਤਿਹਾਸਕ ਤੌਰ ਤੇ ਹਾਸ਼ੀਆਗਤ ਤੇ ਸੰਵਿਧਾਨਕ ਤੌਰ ਤੇ ਸ਼ਡਿਊਲ ਕਾਸਟ ਕਹੇ ਜਾਂਦੇ ਲੋਕਾਂ ਲਈ ਘਿਨਾਉਣੇ ਤੇ ਗੰਦਗੀ ਵਾਲੇ ਹਾਲਾਤ ਵਿੱਚ ਕੰਮ ਕਰਨਾ ਰਾਖਵਾਂ ਹੈ।

ਭਾਰਤ ਦੀ ਆਜ਼ਾਦੀ ਤੇ ਉਸ ਤੋਂ ਬਾਅਦ ਹੋਏ ਵਿਕਾਸ ਦੇ ਬਾਵਜੂਦ ਭਾਰਤ ਦੇ ਦਲਿਤਾਂ ਦੀ ਸਥਿਤੀ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਹੋਇਆ ਹੈ।

ਸੰਯੁਕਤ ਰਾਸ਼ਟਰ ਵਰਲਡ ਟੌਇਲਿਟ ਡੇ ਮੌਕੇ, ਵਾਟਰਏਡ ਸੰਸਥਾ ਦੇ ਕਹਿਣ ''ਤੇ ਔਲਵੈਲ ਵੱਲੋਂ ਖਿੱਚੀਆਂ ਤਸਵੀਰਾਂ:

ਇਹ ਵੀ ਪੜ੍ਹੋ:

  • ਜਿਹੜੀ ‘ਗੰਦਗੀ’ ਭਾਰਤ ਤੋਂ ਅਮਰੀਕਾ ਆਈ, ਉਸ ਦਾ ਸੱਚ ਕੀ
  • ''ਥਮਲੇ ਨਾਲ ਬੰਨ੍ਹ ਕੇ ਪਲਾਸਾਂ ਨਾਲ ਮਾਸ ਨੋਚਿਆ ਗਿਆ ਤੇ ਪਿਸ਼ਾਬ ਪਿਲਾਇਆ ਗਿਆ''
  • ਤੁਹਾਡੀਆਂ 5 ਗੱਲਾਂ ਜੋ ਤੁਹਾਡਾ ਫੋਨ ਜਾਣਦਾ ਹੈ...ਸ਼ਾਇਦ ਤੁਹਾਡਾ ਧਿਆਨ ਨਹੀਂ

ਮੱਧ ਪ੍ਰਦੇਸ਼ ਦੇ ਜਿਲ੍ਹਾ ਪੰਨਾ ਵਿੱਚ ਵਾਲਮੀਕੀ ਭਾਈਚਾਰੇ ਦੇ ਲੋਕ ਹੱਥਾਂ ਨਾਲ ਪਖਾਨਿਆਂ ਵਿੱਚ ਮਲ-ਮੂਤਰ ਇਕੱਠਾ ਕਰਦੇ ਹਨ।

ਬੇਤਾਬੀ ਵਾਲਮੀਕੀ ਨੇ ਦੱਸਿਆ, "ਇੱਥੇ ਸਾਨੂੰ ਕਿਸੇ ਰੈਸਟੋਰੈਂਟ ਵਿੱਚ ਚਾਹ ਪੀਣ ਦੀ ਇਜਾਜ਼ਤ ਨਹੀਂ ਹੈ।"

ਮੱਧ ਪ੍ਰਦੇਸ਼ ਦੇ ਜਿਲ੍ਹਾ ਪੰਨਾ ਵਿੱਚ ਵਾਲਮੀਕੀ ਭਾਈਚਾਰੇ ਦੇ ਲੋਕ ਹੱਥਾਂ ਨਾਲ ਪਖਾਨਿਆਂ ਵਿੱਚ ਮਲ-ਮੂਤਰ ਇਕੱਠਾ ਕਰਦੇ ਹਨ।

ਬੇਤਾਬੀ ਵਾਲਮੀਕੀ ਨੇ ਦੱਸਿਆ, "ਇੱਥੇ ਸਾਨੂੰ ਕਿਸੇ ਰੈਸਟੋਰੈਂਟ ਵਿੱਚ ਚਾਹ ਪੀਣ ਦੀ ਇਜਾਜ਼ਤ ਨਹੀਂ ਹੈ।"

ਬਿਆਲੀ ਸਾਲਾ ਮੁਕੇਸ਼ਦੇਵੀ ਜੋ ਤਸਵੀਰ ਵਿੱਚ ਆਪਣੇ ਪਤੀ ਸੁਖਰਾਜ, ਸੱਸ, ਪੰਜ ਬੱਚਿਆਂ ਤੇ ਦੋ ਪੋਤਿਆਂ ਨਾਲ ਭਾਗਵਤਪੁਰਾ, ਉੱਤਰ ਪ੍ਰਦੇਸ਼ ਵਿੱਚ ਰਹਿੰਦੇ ਹਨ। ਉਹ ਮਹੀਨੇ ਦੇ 2000 ਰੁਪਏ ਕਮਾਉਂਦੇ ਹਨ।

ਉਨ੍ਹਾਂ ਪੁੱਛਿਆ, "ਹੋਰ ਸਾਡੇ ਕੋਲ ਕੀ ਵਿਕਲਪ ਹੈ?"

"ਜੇ ਅਸੀਂ ਦੁਕਾਨ ਵੀ ਖੋਲ੍ਹ ਲਈਏ ਤਾਂ ਕੋਈ ਸਾਥੋਂ ਨਹੀਂ ਖ਼ਰੀਦੇਗਾ ਕਿਉਂਕਿ ਅਸੀਂ ਵਾਲਮੀਕ ਹਾਂ।"

ਸੰਤੋਸ਼ ਆਪਣੀ ਪਤਨੀ ਤੇ ਦੋ ਪੁੱਤਰਾਂ ਨਾਲ ਅਮਨਗੰਜ ਵਿੱਚ ਕੰਮ ਕਰਦੇ ਹਨ।

1992 ਵਿੱਚ ਸੰਤੋਸ਼ ਸੈਪਟਿਕ ਟੈਂਕ ਦੀ ਸਫ਼ਾਈ ਦੌਰਾਨ ਡੁੱਬਦਿਆਂ ਬਚੇ। ਹਾਦਸੇ ਦੌਰਾਨ ਸੰਤੋਂਸ਼ ਦੀ ਹਾਲਾਂਕਿ ਅੱਖ ਪੂਰੀ ਤਰ੍ਹਾਂ ਖ਼ਰਾਬ ਹੋ ਗਈ ਪਰ ਉਨ੍ਹਾਂ ਨੂੰ ਕੋਈ ਮਦਦ ਨਹੀਂ ਮਿਲੀ।

ਸੈੁਪਟਿਕ ਟੈਂਕ ਜਿੰਨਾ ਦੱਸਿਆ ਗਿਆ ਸੀ ਉਸ ਨਾਲੋਂ ਡੂੰਘਾ ਸੀ।

ਉਨ੍ਹਾਂ ਦੀ ਜਾਕਟ ਦੇ ਪਿੱਛੇ ਲਿਖਿਆ ਹੈ, "ਬੀਂਗ ਹਿਊਮਨ"

ਪੰਨਾ ਦੇ ਹੀ ਆਗਰਾ ਮੁਹੱਲੇ ਵਿੱਚ ਗੀਤਾ ਮੱਟੂ,ਸ਼ਸੀ ਬਾਲਮੀਕੀ ਤੇ ਰਾਜੂ ਦੁਮਰ ਹਰ ਰੋਜ਼ ਸਵੇਰੇ 5 ਵਜੇ ਤੋਂ ਇੱਕ ਵਜੇ ਤੱਕ ਸੱਤ ਹਜ਼ਾਰ ਰੁਪਏ ਮਹੀਨੇ ਦੀ ਤਨਖ਼ਾਹ ਲਈ ਕੰਮ ਕਰਦੇ ਹਨ।

ਗੀਤਾ ਕਹਿੰਦੇ ਹਨ, "ਇਸ ਵਿੱਚ ਕੋਈ ਕਦਰ ਨਹੀਂ ਹੈ।"

ਆਪਣੀ ਗੱਲ ਜਾਰੀ ਰੱਖਦਿਆ ਉਨ੍ਹਾਂ ਕਿਹਾ, "ਸਾਡੇ ਨਾਲ ਬਹੁਤ ਬੁਰਾ ਸਲੂਕ ਕੀਤਾ ਜਾਂਦਾ ਹੈ ਬੜਾ ਨਾ-ਸ਼ੁਕਰਾ ਕੰਮ ਹੈ।"

ਇਹ ਵੀ ਪੜ੍ਹੋ:

  • ਬੱਚਿਆਂ ਨੂੰ ਸਿੱਖਿਆ ਦੇਣ ਦਾ ਸੁਪਨਾ ਸੀਵਰੇਜ ’ਚ ਗੁਆਚਿਆ
  • ''ਕੀ ਤੁਹਾਡੇ ਮਾਂ-ਬਾਪ ਮਲੀਨ ਕਿੱਤੇ ''ਚ ਹਨ''
  • ਦਲਿਤ ਦੇ ਢਾਬੇ ਤੋਂ ਚਾਹ ਪੀਣ ਤੇ ਪਿਲਾਉਣ ਵਾਲਾ ਰਾਜਾ
  • ਦਲਿਤਾਂ ਨਾਲ ਵਿਤਕਰੇ ਦਾ ਗਵਾਹ ਪੰਜਾਬ ਦਾ ਇਹ ਪਿੰਡ

ਪਿਛਲੇ ਸਾਲ ਅਪ੍ਰੈਲ ਵਿੱਚ ਬਿਹਾਰ ਦੇ ਥਿਲਈ ਪਿੰਡ ਦੇ ਬਾਹਰਵਾਰ ਰਹਿਣ ਵਾਲੇ ਦੋਨ ਭਾਈਚਾਰੇ ਨੇ ਅੱਗ ਲੱਗਣ ਕਾਰਨ ਪਿੰਡ ਦੇ 10 ਘਰ ਤੇ ਮਵੇਸ਼ੀ ਸੜ ਗਏ।

ਭਾਈਚਾਰੇ ਵਾਲੇ ਨਜ਼ਦੀਕ ਹੀ ਸਸਰਾਮ ਵਿੱਚ ਕੰਮ ਕਰਦੇ ਹਨ ਪਰ ਆਪਣੇ ਪਛਾਣ ਪੱਤਰ ਤੇ ਰਾਸ਼ਨ ਕਾਰਡ ਖੋ ਲੈਣ ਕਾਰਨ ਹੁਣ ਉਨ੍ਹਾਂ ਨੂੰ ਕੋਈ ਰਿਆਇਤ ਆਦਿ ਨਹੀਂ ਮਿਲਦੀ।

58 ਸਾਲ ਮੀਨਾਦੇਵੀ ਰੋਹਤਾਸ ਦੇ ਇੱਕ ਮੁਸਲਿਮ ਮਹੁੱਲੇ ਵਿਚੋਂ ਗੰਦਗੀ ਚੁੱਕਦੀ ਹੈ।

15 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਸੱਸ ਨਾਲ ਕਮੰ ਕਰਨਾ ਸ਼ੁਰੂ ਕੀਤਾ।

ਪਰ ਹੁਣ ਮੈਂ ਬਦਬੂ ਦੀ ਆਦੀ ਹੋ ਗਈ ਹਾਂ"

ਇਹ ਵੀ ਪੜ੍ਹੋ:

  • ਉਹ ਮਾਮਲਾ ਜਿਸ ''ਚ ਕਿਸਾਨ ਆਗੂ ਧਨੇਰ ਦੀ ਉਮਰ ਕੈਦ ਦੀ ਸਜ਼ਾ ਮਾਫ਼ ਹੋਈ
  • ‘ਅਯੁੱਧਿਆ ’ਚ ਸਾਰੀ ਵਿਵਾਦਤ ਜ਼ਮੀਨ ਹਿੰਦੂਆਂ ਨੂੰ ਦੇਣ ਨਾਲ ਮੈਂ ਇਸ ਲਈ ਅਸਹਿਮਤ ਹਾਂ’
  • ਕਰਤਾਰਪੁਰ ਲਾਂਘੇ ਲਈ ਆਖ਼ਰੀ ਸਾਹਾਂ ਤੱਕ ਲੜਨ ਵਾਲਾ ਪੰਥਕ ਆਗੂ

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=f_8Or9dpoAs

https://www.youtube.com/watch?v=xRUMbY4rHpU

https://www.youtube.com/watch?v=FrnVPlc5yHs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)