ਦਲਿਤ ਅੱਤਿਆਚਾਰ: ਪੰਜਾਬ ਦੀਆਂ 4 ਵੱਡੀਆਂ ਘਟਨਾਵਾਂ ਜੋ ਜ਼ੁਲਮ ਦੀ ਕਹਾਣੀ ਪੇਸ਼ ਕਰਦੀਆਂ ਨੇ

11/19/2019 6:46:25 AM

ਪੰਜਾਬ ਦੇ ਸੰਗਰੂਰ ਦੇ ਲਹਿਰਾਗਾਗਾ ਦਾ ਪਿੰਡ ਚੰਗਾਲੀਵਾਲਾ ਵਿੱਚ ਦਲਿਤ ਨੌਜਵਾਨ ਜਗਮੇਲ ਸਿੰਘ ਦੀ ਮੌਤ ਕਾਰਨ ਇਸ ਵੇਲੇ ਸੁਰਖ਼ੀਆਂ ਵਿੱਚ ਹੈ।

ਸਰਕਾਰ ਨੇ ਕੁੱਟਮਾਰ ਕਰਨ ਵਾਲੇ ਪਿੰਡ ਦੇ ਕੁਝ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਰਿਵਾਰ ਨੇ ਆਪਣੀਆਂ ਮੰਗਾਂ ਲਈ ਮੁਜ਼ਾਹਰਾ ਕੀਤਾ, ਕਈ ਜਥੇਬੰਦੀਆਂ ਵੀ ਨਾਲ ਆਈਆਂ।

ਹੁਣ ਸਰਕਾਰ ਦੇ ਪਰਿਵਾਰ ਵਿਚਾਲੇ ਸਮਝੌਤਾ ਹੋ ਚੁੱਕਿਆ ਹੈ। ਸਰਕਾਰ ਨੇ ਪਰਿਵਾਰ ਨੂੰ 20 ਲੱਖ ਰੁਪਏ ਮੁਆਵਜ਼ਾ, 1.5 ਲੱਖ ਰੁਪਏ ਘਰ ਦੀ ਮੁਰੰਮਤ ਲਈ ਅਤੇ ਜਗਮੇਲ ਦੀ ਪਤਨੀ ਲਈ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਹੈ।

ਇਹ ਵੀ ਪੜ੍ਹੋ:

  • 5 ਗੱਲਾਂ ਜੋ ਤੁਹਾਨੂੰ ਵਜਾਇਨਾ ਬਾਰੇ ਪਤਾ ਹੋਣੀਆਂ ਚਾਹੀਦੀਆਂ ਹਨ
  • ਜਿਹੜੀ ‘ਗੰਦਗੀ’ ਭਾਰਤ ਤੋਂ ਅਮਰੀਕਾ ਆਈ, ਉਸ ਦਾ ਸੱਚ ਕੀ
  • ''ਥਮਲੇ ਨਾਲ ਬੰਨ੍ਹ ਕੇ ਪਲਾਸਾਂ ਨਾਲ ਮਾਸ ਨੋਚਿਆ ਗਿਆ ਤੇ ਪਿਸ਼ਾਬ ਪਿਲਾਇਆ ਗਿਆ''

ਅਸਲ ਵਿਚ 7 ਨਵੰਬਰ ਨੂੰ ਪਿੰਡ ਵਿੱਚ ਜਗਮੇਲ ਨੂੰ ਥਮ੍ਹਲੇ ਨਾਲ ਬੰਨ੍ਹ ਕੇ ਕੁੱਟਿਆ ਸੀ।

ਨਾ ਸਿਰਫ਼ ਕੁੱਟਿਆ, ਪਰਿਵਾਰ ਮੁਤਾਬਕ ਅੰਨ੍ਹਾਂ ਤਸ਼ੱਦਦ ਕੀਤਾ ਗਿਆ, ਜਗਮੇਲ ਦਾ ਪਹਿਲਾਂ ਪਟਿਆਲਾ ਵਿਚ ਇਲਾਜ ਹੋਇਆ ਅਤੇ ਬਾਅਦ ਵਿਚ ਪੀਜਆਈ ਭੇਜਿਆ ਗਿਆ ਜਿੱਥੇ 16 ਨਵੰਬਰ ਨੂੰ ਉਸ ਦੀ ਮੌਤ ਹੋ ਗਈ।

ਇਹ ਕੋਈ ਪਹਿਲੀ ਘਟਨਾ ਨਹੀਂ ਬਲਕਿ ਇਸ ਤੋਂ ਪਹਿਲਾਂ ਵੀ ਦਲਿਤਾਂ ਅਤੇ ਕਥਿਤ ਉੱਚੀ ਜਾਤੀ ਦੇ ਲੋਕਾਂ ਦਾ ਆਪਸੀ ਤਣਾਅ ਨਾਲ ਜੁੜੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

ਉਹ ਭਾਵੇਂ ਮਾਨਸਾ ਦਾ ਪਿੰਡ ਝੱਬਰ ਹੋਵੇ ਜਾਂ ਫਿਰ ਅਬੋਹਰ ਦਾ ਭੀਮ ਟਾਂਕ ਕਾਂਡ ਹੋਵੇ, ਇਸ ਤਰਾਂ ਦੀਆਂ ਘਟਨਾਵਾਂ ਲਗਾਤਾਰ ਪੰਜਾਬ ਵਿੱਚ ਵਾਪਰ ਰਾਹੀਆਂ ਹਨ।

ਪੰਜਾਬ ਵਿਚ ਪਿਛਲੇ ਕੁਝ ਸਮੇਂ ਦੌਰਾਨ ਦਲਿਤ ਭਾਈਚਾਰੇ ਨਾਲ ਹੋਈਆਂ ਵਧੀਕੀਆਂ ਨਾਲ ਸਬੰਧਿਤ ਕੁਝ ਕੇਸ ਇਸ ਪ੍ਰਕਾਰ ਹਨ

ਬੰਤ ਸਿੰਘ ਝੱਬਰ ਦਾ ਮਾਮਲਾ

ਮਾਨਸਾ ਜ਼ਿਲ੍ਹੇ ਦਾ ਬੰਤ ਸਿੰਘ ਝੱਬਰ ਦਾ ਸਬੰਧ ਦਲਿਤ ਭਾਈਚਾਰੇ ਨਾਲ ਹੈ। ਬੁਰਜ ਝੱਬਰ ਪਿੰਡ ਵਿਚ ਰਹਿਣ ਵਾਲਾ ਬੰਤ ਸਿੰਘ ਇਨਕਲਾਬੀ ਗਾਇਕ ਦੇ ਨਾਲ ਖੇਤ ਮਜ਼ਦੂਰ ਜਥੇਬੰਦੀ ਦਾ ਕਾਰਕੁਨ ਵੀ ਹੈ।

https://www.youtube.com/watch?v=Sif2ybdlYiI

ਸਾਲ 2000 ਵਿੱਚ ਉਸ ਦੀ ਧੀ ਨਾਲ ਬਲਾਤਕਾਰ ਹੋਇਆ। ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਪਿੰਡ ਦੇ ਹੀ ਕਥਿਤ ਉੱਚ ਸ਼੍ਰੇਣੀ ਨਾਲ ਸਬੰਧਿਤ ਸਨ। ਇਸ ਘਟਨਾ ਦੇ ਖ਼ਿਲਾਫ਼ ਬੰਤ ਸਿੰਘ ਨੇ ਆਵਾਜ਼ ਬੁਲੰਦ ਕੀਤੀ ਅਤੇ ਦੋਸ਼ੀਆਂ ਨੂੰ ਕਾਨੂੰਨੀ ਤਰੀਕੇ ਨਾਲ ਸਜ਼ਾ ਦਿਵਾਈ।

ਇਸ ਤੋਂ ਬਾਅਦ ਪਿੰਡ ਦੇ ਕੁਝ ਨੌਜਵਾਨਾਂ ਨੇ 2006 ਵਿਚ ਬੰਤ ਸਿੰਘ ਦੀ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਸੀ।

ਕੁੱਟਮਾਰ ਇੰਨੀ ਜ਼ਿਆਦਾ ਹੁੰਦੀ ਹੈ ਕਿ ਉਸ ਨੂੰ ਚੰਡੀਗੜ੍ਹ ਦੇ ਪੀਜੀਆਈ ਵਿਚ ਭਰਤੀ ਕਰਵਾਉਣ ਪਿਆ ਜਿੱਥੇ ਇਨਫੈਕਸ਼ਨ ਜ਼ਿਆਦਾ ਫੈਲ ਜਾਣ ਕਾਰਨ ਡਾਕਟਰਾਂ ਨੂੰ ਉਸ ਦੀ ਇੱਕ ਲੱਤ ਅਤੇ ਦੋਵਾਂ ਬਾਂਹਾਂ ਕੱਟਣੀਆਂ ਪਈਆਂ ਸਨ।

ਇਸ ਦੇ ਬਾਵਜੂਦ ਬੰਤ ਸਿੰਘ ਹੁਣ ਜਿੱਥੇ ਵੀ ਦਲਿਤ ਭਾਈਚਾਰੇ ਨਾਲ ਕੋਈ ਵਧੀਕੀ ਹੁੰਦੀ ਹੈ ਤਾਂ ਉਹ ਤੁਰੰਤ ਉੱਥੇ ਪਹੁੰਚ ਕੇ ਆਪਣੀ ਆਵਾਜ਼ ਬੁਲੰਦ ਕਰਦਾ ਹੈ।

ਝੱਬਰ, ਲਹਿਰਾਗਾਗਾ ਦੇ ਚੰਗਾਲੀਵਾਲਾ ਵੀ ਪਹੁੰਚਿਆ ਸੀ ਅਤੇ ਜਗਮੇਲ ਸਿੰਘ ਦੇ ਪਰਿਵਾਰ ਲਈ ਇਨਸਾਫ਼ ਦੀ ਆਵਾਜ਼ ਬੁਲੰਦ ਕਰ ਰਿਹਾ ਸੀ।

ਅਬੋਹਰ ਦਾ ਭੀਮ ਟਾਂਕ ਕਾਂਡ

ਸਾਲ 2015 ''ਚ ਇਹ ਘਟਨਾ ਵਾਪਰੀ ਸੀ, ਜਿਸ ਵਿਚ ਇੱਕ ਦਲਿਤ ਨੌਜਵਾਨ ਭੀਮ ਟਾਂਕ ਨਾਲ ਝਗੜੇ ਮਗਰੋਂ ਉੱਥੇ ਮੌਜੂਦ ਲੋਕਾਂ ਨੇ ਬਹੁਤ ਹੀ ਬੇਰਹਿਮੀ ਨਾਲ ਭੀਮ ਦੇ ਦੋਵੇਂ ਹੱਥ ਗੁੱਟਾਂ ਕੋਲੋਂ ਅਤੇ ਦੋਵੇਂ ਗਿੱਟੇ ਵੱਢ ਦਿੱਤੇ ਸਨ।

ਘਟਨਾ ਵਿਚ ਉਸ ਦਾ ਦੋਸਤ ਜ਼ਖਮੀ ਹੋਇਆ ਸੀ। ਇਸ ਤੋਂ ਬਾਅਦ ਹਸਪਤਾਲ ਲਿਜਾਉਂਦੇ ਸਮੇਂ ਭੀਮ ਦੀ ਰਸਤੇ ਵਿਚ ਮੌਤ ਹੋ ਗਈ ਸੀ।

ਇਸ ਘਟਨਾ ਸਮੇਂ ਪੰਜਾਬ ਵਿਚ ਅਕਾਲੀ - ਭਾਜਪਾ ਦੀ ਸਰਕਾਰ ਸੀ। ਘਟਨਾ ਦੀ ਗੂੰਜ ਪੰਜਾਬ ਦੇ ਸਿਆਸੀ ਹਲਕਿਆਂ ਦੇ ਨਾਲ-ਨਾਲ ਮੁਲਕ ਦੀ ਰਾਜਧਾਨੀ ਤੱਕ ਸੁਣਾਈ ਦਿੱਤੀ ਸੀ।

ਜਿਸ ਥਾਂ ਉੱਤੇ ਭੀਮ ਦੇ ਹੱਥ-ਪੈਰ ਵੱਢੇ ਗਏ ਸਨ ਉਹ ਪੰਜਾਬ ਦੇ ਉੱਘੇ ਸ਼ਰਾਬ ਕਾਰੋਬਾਰੀ ਦਾ ਫਾਰਮ ਹਾਊਸ ਸੀ, ਜਿਸ ਦਾ ਸਿਆਸੀ ਅਸਰ ਰਾਸੂਖ ਕਿਸੇ ਤੋਂ ਲੁਕਿਆ ਨਹੀਂ ਹੈ।

ਇਸ ਮਾਮਲੇ ਵਿੱਚ ਅਦਾਲਤ ਨੇ 24 ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਉਮਰ ਕੈਦ ਦੀ ਸਜ਼ਾ ਪਾਉਣ ਵਾਲਿਆਂ ਵਿੱਚ ਪੰਜਾਬ ਦਾ ਵੱਡਾ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ:

  • ਤੁਹਾਡੀਆਂ 5 ਗੱਲਾਂ ਜੋ ਤੁਹਾਡਾ ਫੋਨ ਜਾਣਦਾ ਹੈ...ਸ਼ਾਇਦ ਤੁਹਾਡਾ ਧਿਆਨ ਨਹੀਂ
  • ਪਰਾਲੀ ਸਾੜਨ ਦੇ ਮਾਮਲਿਆਂ ''ਚ ਕਿਸਾਨਾਂ ਨੇ ਕਿਉਂ ਖੋਲ੍ਹਿਆ ਮੋਰਚਾ
  • ਪਾਕਿਸਤਾਨ ਵਿਰੋਧੀ ਪ੍ਰਚਾਰ ਨਾਲ ਜੁੜੇ ਭਾਰਤ ਦੇ ਇਸ ਗਰੁੱਪ ਦੇ ਤਾਰ

ਗੁਰਦੇਵ ਕੌਰ ਝਲੂਰ

2016 ਦਾ ਇਹ ਮਾਮਲਾ ਸੰਗਰੂਰ ਜ਼ਿਲ੍ਹੇ ਦੇ ਜ਼ਮੀਨ ਪ੍ਰਾਪਤੀ ਸੰਘਰਸ਼ ਨਾਲ ਜੁੜਿਆ ਹੋਇਆ ਹੈ। ਝਲੂਰ ਪਿੰਡ ਦੀ ਪੰਚਾਇਤੀ ਜ਼ਮੀਨ ਵਿਚ ਦਲਿਤ ਭਾਈਚਾਰੇ ਨੇ ਆਪਣਾ ਹਿੱਸਾ ਲੈਣ ਲਈ ਲਹਿਰਾ ਦੇ ਐੱਸ.ਡੀ.ਐੱਮ ਦਫ਼ਤਰ ਅੱਗੇ ਧਰਨਾ ਲਗਾਇਆ ਹੋਇਆ ਸੀ।

ਉੱਥੇ ਕੁਝ ਬੰਦਿਆਂ ਨੇ ਧਰਨਾਕਾਰੀਆਂ ਉੱਤੇ ਅਚਾਨਕ ਹਮਲਾ ਕਰ ਦਿੱਤਾ, ਜਿਸ ਵਿੱਚ ਦਲਿਤ ਭਾਈਚਾਰੇ ਨਾਲ ਸਬੰਧਿਤ ਕਈ ਔਰਤਾਂ ਅਤੇ ਪੁਰਸ਼ ਜ਼ਖਮੀ ਹੋ ਗਏ।

ਇਸ ਤੋਂ ਬਾਅਦ ਧਰਨਾਕਾਰੀਆਂ ਨੇ ਪਿੰਡ ਦੇ ਦਲਿਤ ਭਾਈਚਾਰੇ ਦੇ ਘਰਾਂ ਉੱਤੇ ਵੀ ਹਮਲਾ ਕੀਤਾ, ਜਿਸ ਵਿਚ ਦਲਿਤ ਮਹਿਲਾ ਬੁਰੀ ਤਰਾਂ ਜ਼ਖਮੀ ਹੋ ਗਈ ਸੀ।

ਬਾਅਦ ਵਿਚ ਚੰਡੀਗੜ੍ਹ ਦੇ ਪੀਜੀਆਈ ਵਿਚ ਉਸ ਦੀ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਵੀ ਦਲਿਤਾਂ ਪ੍ਰਤੀ ਸਮਾਜ ਦੀ ਸੋਚ ਉੱਤੇ ਸਵਾਲ ਖੜੇ ਹੋਏ ਸਨ।

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਰਾਇ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੀ ਚੇਅਰਪਰਸਨ ਤੇਜਿੰਦਰ ਕੌਰ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੇ ਲਹਿਰਾਗਾਗਾ ਦੇ ਪਿੰਡ ਚੰਗਾਲੀਵਾਲਾ ਦੀ ਘਟਨਾ ਨੂੰ ਸ਼ਰਮਨਾਕ ਦੱਸਿਆ।

ਉਨ੍ਹਾਂ ਕਿਹਾ, "ਇਸ ਯੁੱਗ ਵਿਚ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਂ ਸਮਾਜ ਨੂੰ ਸੋਚਣਾ ਪਵੇਗਾ, ਕਿਉਂਕਿ ਇੰਨੇ ਸਾਲ ਬਾਅਦ ਵੀ ਅਸੀਂ ਜਾਤ-ਪਾਤ ਦੀ ਪ੍ਰਥਾ ਖ਼ਤਮ ਨਹੀਂ ਕਰ ਸਕੇ ਹਾਂ।"

"ਇਹ ਬਹੁਤ ਹੀ ਗੰਭੀਰ ਮਾਮਲਾ ਹੈ, ਜਿਸ ਵਿਚ ਇੱਕ ਨੌਜਵਾਨ ਦੀ ਇਸ ਕਦਰ ਕੁੱਟਮਾਰ ਕੀਤੀ ਗਈ ਕਿ ਉਸ ਦੀ ਮੌਤ ਹੋ ਜਾਂਦੀ ਹੈ।"

ਉਨ੍ਹਾਂ ਆਖਿਆ ਕਿ ਜਾਤ-ਪਾਤ ਭੇਦਭਾਵ ਪੰਜਾਬ ਦੇ ਮਾਲਵੇ ਖ਼ਿੱਤੇ ਵਿੱਚ ਦੁਆਬੇ ਅਤੇ ਮਾਝੇ ਦੇ ਮੁਕਾਬਲੇ ਵਿੱਚ ਜ਼ਿਆਦਾ ਹੈ। ਇਸ ਦਾ ਇੱਕ ਕਾਰਨ ਅਨਪੜ੍ਹਤਾ ਵੀ ਹੈ।

ਕੀ ਕਹਿੰਦੇ ਹਨ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਅੰਕੜੇ

ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਕੋਲ ਦਲਿਤਾਂ ਨਾਲ ਜੁੜੇ ਵੱਖ-ਵੱਖ ਮਾਮਲਿਆਂ ਦੇ ਕੇਸ ਦਰਜ ਹੋਏ। ਉਸ ਦੇ ਮੁਤਾਬਕ 2015 ਵਿਚ ਦਲਿਤ ਭਾਈਚਾਰੇ ਉੱਤੇ ਅੱਤਿਆਚਾਰ ਦੇ 1,982 ਮਾਮਲੇ, 2016 ਵਿੱਚ 1,900 ਮਾਮਲੇ, 2017 ਵਿਚ 2,435, 2018 ਵਿਚ 1,685, ਅਤੇ 2019 ਅਕਤੂਬਰ ਮਹੀਨੇ ਤੱਕ 1,150 ਕੇਸ ਦਰਜ ਹੋਏ ਹਨ।

ਪੰਜਾਬ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਵਿਭਾਗ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਦਾ ਕਹਿਣਾ ਹੈ ਕਿ ਦਲਿਤ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਰਹੇ ਹਨ ਪਰ ਸਮਾਜ ਦੀ ਧਾਰਨਾ ਉਨ੍ਹਾਂ ਬਾਰੇ ਪੁਰਾਣੀ ਹੀ ਬਣੀ ਹੋਈ ਹੈ ,ਇਸ ਕਾਰਨ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਾਹੀਆਂ ਹਨ।

ਉਨ੍ਹਾਂ ਆਖਿਆ ਕਿ ਪਿੰਡਾਂ ਵਿੱਚ ਦਲਿਤ ਭਾਈਚਾਰੇ ਨਾਲ ਵਧੀਕੀਆਂ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ।

ਇਹ ਵੀ ਪੜ੍ਹੋ:

  • ਚੰਡੀਗੜ੍ਹ ਦੇ ਪੀਣ ਵਾਲੇ ਪਾਣੀ ''ਚ ਮਿਲੇ ਖ਼ਤਰਨਾਕ ਤੱਤ
  • ‘ਔਰਤ ਦੀ ਕੁੱਖੋਂ ਜਨਮੇਂ ਹੀ ਦਰਬਾਰ ਸਾਹਿਬ ’ਚ ਕੀਰਤਨ ਕਰਦੇ ਹਨ ਤਾਂ ਔਰਤਾਂ ਨੂੰ ਇਹ ਹੱਕ ਕਿਉਂ ਨਹੀਂ’
  • GPS: ਬੰਬਾਰੀ ਕਰਨ ਲਈ ਬਣਾਈ ਤਕਨੀਕ ਨੇ ਕਿਵੇਂ ਬਦਲੀ ਕਰੋੜਾਂ ਲੋਕਾਂ ਦੀ ਜ਼ਿੰਦਗੀ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=FKHXmGOOhQM

https://www.youtube.com/watch?v=f9J_NMrIG1Y

https://www.youtube.com/watch?v=wegaKaE1iTQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)