ਸ਼੍ਰੀਲੰਕਾ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਗੋਤਬਿਆ ਰਾਜਪਕਸੇ ਜਿੱਤ ਵੱਲ ਰਹੇ

11/17/2019 12:31:24 PM

Getty Images
ਗੋਤਬਿਆ ਰਾਜਪਕਸੇ ਨੇ ਕੀਤਾ ਆਪਣੀ ਜਿੱਤ ਦਾ ਦਾਅਵਾ

ਸ੍ਰੀਲੰਕਾ ਦੀਆਂ ਚੋਣਾਂ ਵਿੱਚ ਜੰਗ ਵੇਲੇ ਫੌਜ ਮੁੱਖੀ ਰਹੇ ਗੋਤਬਿਆ ਰਾਜਪਕਸੇ ਰਾਸ਼ਟਰਪਤੀ ਬਣਨਾ ਤੈਅ ਮੰਨਿਆ ਜਾ ਰਿਹਾ ਹੈ।

ਗੋਤਬਿਆ ਰਾਜਪਕਸੇ ਨੇ ਜਿੱਤ ਦਾ ਦਆਵਾ ਵੀ ਕੀਤਾ ਹੈ ਅਤੇ ਉਨ੍ਹਾਂ ਦੇ ਮੁੱਖ ਸਿਆਸੀ ਵਿਰੋਧੀ ਨੇ ਇਸ ਨੂੰ ਸਵੀਕਾਰਿਆ ਹੈ ਪਰ ਅਧਿਕਾਰਤ ਐਲਾਨ ਅਜੇ ਨਹੀਂ ਹੋਇਆ।

ਅਪ੍ਰੈਲ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ੍ਰੀਲੰਕਾ ਵਿੱਚ ਪਹਿਲੀ ਵਾਰ ਚੋਣਾਂ ਹੋਈਆਂ ਹਨ। ਇਸ ਹਮਲੇ ਵਿੱਚ 250 ਲੋਕ ਮਾਰੇ ਗਏ ਸਨ।

ਸਾਲ 2009 ਵਿੱਚ ਦਹਾਕਿਆਂ ਤੋਂ ਚੱਲੀ ਖਾਨਾਜੰਗੀ ਦੇ ਖ਼ਾਤਮੇ ਤੋਂ ਬਾਅਦ ਤੀਜੀਆਂ ਰਾਸ਼ਟਰਪਤੀ ਚੋਣਾਂ ਹਨ, ਜਿਸ ਵਿੱਚ 35 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਦੇਸ ਦੇ ਮੌਜੂਦਾ ਰਾਸ਼ਟਰਪਤੀ ਮੈਥਰੀਪਾਲਾ ਸ੍ਰੀਸੇਨਾ ਨੇ ਚੋਣ ਨਹੀਂ ਲਈ। ਈਸਟਰ ਬੰਬ ਧਮਾਕੇ ਮਗਰੋਂ ਹੋਈ ਉਨ੍ਹਾਂ ਦੀ ਆਲੋਚਨਾ ਤੋਂ ਬਾਅਦ ਉਨ੍ਹਾਂ ਨੇ ਚੋਣ ਨਾ ਲੜਨ ਦਾ ਫ਼ੈਸਲਾ ਲਿਆ ਸੀ।

ਇਹ ਵੀ ਪੜ੍ਹੋ-

  • ਪਾਕਿਸਤਾਨ ਵਿਰੋਧੀ ਪ੍ਰਚਾਰ ਨਾਲ ਜੁੜੇ ਭਾਰਤ ਦੇ ਇਸ ਗਰੁੱਪ ਦੇ ਤਾਰ
  • ਦਲਿਤ ਦੀ ਕੁੱਟਮਾਰ ਮਗਰੋਂ ਮੌਤ, ਪਰਿਵਾਰ ਨੇ ਕਿਹਾ ਮੁਆਵਜ਼ਾ ਤੇ ਸਰਕਾਰੀ ਨੌਕਰੀ ਮਿਲਣ ਤੱਕ ਸਸਕਾਰ ਨਹੀਂ
  • ‘ਔਰਤ ਦੀ ਕੁੱਖੋਂ ਜਨਮੇਂ ਹੀ ਦਰਬਾਰ ਸਾਹਿਬ ’ਚ ਕੀਰਤਨ ਕਰਦੇ ਹਨ ਤਾਂ ਔਰਤਾਂ ਨੂੰ ਇਹ ਹੱਕ ਕਿਉਂ ਨਹੀਂ’

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XvH1x2JBKQo

https://www.youtube.com/watch?v=YO3sOKhov5k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)