ਅਯੁੱਧਿਆ ''''ਤੇ ਕੋਰਟ ਦਾ ਫ਼ੈਸਲਾ ਹਿੰਦੂ ਪੱਖ ''''ਚ ਕਿਉਂਕਿ ਕੇਂਦਰ ''''ਚ ਸਾਡੀ ਸਰਕਾਰ- ਭਾਜਪਾ ਸਾਂਸਦ, 5 ਅਹਿਮ ਖ਼ਬਰਾਂ

11/16/2019 7:01:24 AM

ਗੁਜਰਾਤ ''ਚ ਭਰੂਚ ਤੋਂ ਭਾਜਪਾ ਦੇ ਇੱਕ ਸੰਸਦ ਮੈਂਬਰ ਮਨਸੁਖ ਵਸਾਵਾ ਦੇ ਇੱਕ ਬਿਆਨ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ, ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ "ਪੱਖ ''ਚ" ਫ਼ੈਸਲਾ ਸੁਣਾਇਆ ਹੈ ਕਿਉਂਕਿ ਕੇਂਦਰ ''ਚ ਭਾਜਪਾ ਸਰਕਾਰ ਹੈ।

ਉਨ੍ਹਾਂ ਦੇ ਇਸ ਬਿਆਨ ਦੀ ਕਾਂਗਰਸ ਅਤੇ ਹੋਰਨਾਂ ਵਿਰੋਧੀ ਧਿਰਾਂ ਨੇ ਨਿੰਦਾ ਕਰਦਿਆਂ ਹੋਇਆ ਉਨ੍ਹਾਂ ''ਤੇ ''ਫਿਰਕੂ ਤਣਾਅ ਫੈਲਾਉਣ'' ਦਾ ਇਲਜ਼ਾਮ ਲਗਾਇਆ ਹੈ।

ਸੰਸਦ ਮੈਂਬਰ ਮਨਸੁਖ ਵਸਾਵਾ ਪਹਿਲਾਂ ਵੀ ਆਪਣੇ ਬਿਆਨਾਂ ਕਰਕੇ ਵਿਵਾਦਾਂ ''ਚ ਆਉਂਦੇ ਰਹੇ ਹਨ।

ਅਯੁੱਧਿਆ ਵਿਵਾਦ ਤੇ ਫੈਸਲਾ ਆਉਣ ਤੋਂ ਬਾਅਦ ਉਹ ਵੀਰਵਾਰ ਨੂੰ ਭਰੂਚ ਵਿੱਚ ਕਿਹਾ, "ਕੇਂਦਰ ਵਿੱਚ ਭਾਜਪਾ ਸਰਕਾਰ ਹੋਣ ਦੀ ਵਜ੍ਹਾ ਨਾਲ ਸੁਪਰੀਮ ਕੋਰਟ ਨੂ ਸਾਡੇ ਪੱਖ ਵਿੱਚ ਫੈਸਲਾ ਦੇਣਾ ਪਿਆ।"

ਸ਼ੁੱਕਰਵਾਰ ਨੂੰ ਉਨ੍ਹਾਂ ਦੇ ਇਸ ਬਿਆਨ ਦਾ ਵੀਡੀਓ ਸੋਸ਼ਲ ਮੀਡੀਆ ''ਤੇ ਵਾਇਰਲ ਹੋ ਗਿਆ।

Getty Images

ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਚੀਫ਼ ਸਕੱਤਰ ਤਲਬ

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ ਦੇ ਚੀਫ਼ ਸਕੱਤਰਾਂ ਨੂੰ ਤਲਬ ਕੀਤਾ ਹੈ।

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਕੋਰਟ ਜਾਣਨਾ ਚਾਹੁੰਦੀ ਹੈ ਕਿ ਦਿੱਲੀ-ਐੱਨਸੀਆਰ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਇਨ੍ਹਾਂ ਸੂਬਿਆਂ ਨੇ ਕੀ ਕਦਮ ਚੁੱਕੇ ਹਨ।

ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਵੀ ਪਰਾਲੀ ਸਾੜਨ ਦੇ ਮਾਮਲੇ ਵਿੱਚ ਕੋਈ ਕਾਰਵਾਈ ਨਾ ਕਰਨ ''ਤੇ ਪੰਜਾਬ ਸਰਕਾਰ ਨੂੰ ਝਾੜਿਆ ਸੀ ਤੇ ਕਿਹਾ ਸੀ ਕਿ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਬੁਰੀ ਤਰਾਂ ਫ਼ੇਲ੍ਹ ਹੋਈ ਹੈ।

ਇਸ ਝਾੜ ਇਸ ਸਭ ਦੇ ਬਾਵਜੂਦ ਵੀ ਪਰਾਲੀ ਸਾੜੀ ਜਾਣੀ ਜਾਰੀ ਹੈ। ਦਿਲੀ ਤੋਂ ਲੈ ਕੇ ਹਰਿਆਣਾ ਤੇ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਹਵਾ ਦੀ ਹਾਲਤ ਵਿਗੜੀ ਹੋਈ ਹੈ ਜੋ ਕਿ ਸਿਹਤ ਵਾਸਤੇ ਕਾਫ਼ੀ ਨੁਕਸਾਨਦਾਇਕ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

Getty Images

ਜਿਹੜੀ ''ਗੰਦਗੀ'' ਭਾਰਤ ਤੋਂ ਅਮਰੀਕਾ ਆਈ, ਉਸ ਦਾ ਸੱਚ ਕੀ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਿਊਯਾਰਕ ਦੇ ਇਕੋਨਾਮੀ ਕਲੱਬ ਵਿੱਚ 12 ਨਵੰਬਰ ਨੂੰ ਜਲਵਾਯੂ ਪਰਿਵਰਤਨ ''ਤੇ ਬੋਲਦਿਆਂ ਹੋਇਆਂ ਭਾਰਤ, ਰੂਸ ਅਤੇ ਚੀਨ ਨੂੰ ਨਿਸ਼ਾਨੇ ''ਤੇ ਲਿਆ ਸੀ।

ਉਨ੍ਹਾਂ ਨੇ ਕਿਹਾ ਸੀ ਕਿ ਸਾਡੇ ਕੋਲ ਜ਼ਮੀਨ ਦਾ ਛੋਟਾ ਜਿਹਾ ਹਿੱਸਾ ਹੈ, ਯਾਨਿ ਸਾਡਾ ਅਮਰੀਕਾ। ਇਸ ਦੀ ਤੁਲਨਾ ਤੁਸੀਂ ਦੂਜੇ ਦੇਸਾਂ ਨਾਲ ਕਰੋ, ਮਸਲਨ ਚੀਨ, ਭਾਰਤ ਅਤੇ ਰੂਸ ਨਾਲ ਕਰੋ ਤਾਂ ਕਈ ਦੇਸਾਂ ਵਾਂਗ ਇਹ ਵੀ ਕੁਝ ਨਹੀਂ ਰਹੇ। ਹਨ।

ਟਰੰਪ ਨੇ ਕਿਹਾ, "ਇਹ ਆਪਣਾ ਕੂੜਾ ਸਮੁੰਦਰ ਵਿੱਚ ਸੁੱਟ ਰਹੇ ਹਨ ਅਤੇ ਉਹ ਗੰਦਗੀ ਤੈਰਦੀ ਹੋਈ ਲੌਸ ਐਂਜਲਿਸ ਤੱਕ ਪਹੁੰਚ ਰਹੀ ਹੈ।"

ਯੂਐੱਸ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਇੱਥੇ ਸਭ ਤੋਂ ਵੱਧ ਗੰਦਗੀ ਚੀਨ ਅਤੇ ਦੂਜੇ ਦੇਸਾਂ ਤੋਂ ਪਹੁੰਚਦੀ ਹੈ। ਅਜਿਹੇ ਵਿੱਚ ਏਸ਼ੀਆ ਦੇ ਦੂਜੇ ਨੰਬਰ ਦੇ ਦੇਸ ਭਾਰਤ ਦੀ ਭੂਮਿਕਾ ''ਤੇ ਵੀ ਸਵਾਲ ਉਠਦੇ ਹੋਣਗੇ। ਵਿਸਥਾਰ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਪ੍ਰਦੂਸ਼ਣ ਲਈ ਪਰਾਲੀ ਸਾੜਨਾ ਹੀ ਜ਼ਿੰਮੇਵਾਰ, ODD - EVEN ਨੇ ਪ੍ਰਦੂਸ਼ਣ ਘਟਾਇਆ - ਦਿੱਲੀ ਸਰਕਾਰ

ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਤੋਂ ਪੁੱਛਿਆ ਕਿ ਆਖਿਰ ਉਨ੍ਹਾਂ ਨੇ ਕਿਉਂ ਔਡ ਈਵਨ ਸਕੀਮ ਤੋਂ ਟੂ-ਵੀਲਰਜ਼ ਤੇ ਥ੍ਰੀ ਵੀਲਰਜ਼ ਨੂੰ ਛੋਟ ਦਿੱਤੀ ਹੈ।

ਜਸਟਿਸ ਅਰੁਣ ਮਿਸ਼ਰਾ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਪ੍ਰਦੂਸ਼ਣ ਘੱਟ ਕਰਨ ਲਈ ਜ਼ਰੂਰੀ ਕਦਮ ਚੁੱਕਣੇ ਹੋਣਗੇ ਅਤੇ ਰਾਜਧਾਨੀ ਦਿੱਲੀ ਵਿੱਚ ਪ੍ਰਦੂਸ਼ਣ ਦੇ 13 ਹੌਟਸਪੌਟਸ ਨੂੰ ਪ੍ਰਦੂਸ਼ਣ ਦੇ ਕਣਾਂ ਤੋਂ ਮੁਕਤ ਕਰਨਾ ਪਵੇਗਾ।

Getty Images

ਕੋਰਟ ਨੇ ਕਿਹਾ ਕਿ ਔਡ-ਈਵਨ ਸਕੀਮ ਲਾਗੂ ਹੋਣ ਦੇ ਬਾਵਜੂਦ ਵੀ ਦਿੱਲੀ ਦਾ ਪ੍ਰਦੂਸ਼ਣ ਲਗਾਤਾਰ ਵਧ ਰਿਹਾ ਹੈ।

ਸੁਪਰੀਮ ਕੋਰਟ ਨੇ ਇਸ ਬਾਰੇ ਵੀ ਫ਼ਿਕਰ ਜ਼ਾਹਿਰ ਕੀਤੀ ਹੈ ਪਰਾਲੀ ਸਾੜਨ ਦੀਆਂ ਘਟਨਾਵਾਂ ਘਟਣ ਦੇ ਬਾਵਜੂਦ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫੀ ਜ਼ਿਆਦਾ ਹੈ।

ਦਿੱਲੀ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਔਡ-ਈਵਨ ਸਕੀਮ ਨੇ ਪ੍ਰਦੂਸ਼ਣ ਨੂੰ ਦਿੱਲੀ ਵਿੱਚ ਕਾਫੀ ਘੱਟ ਕੀਤਾ ਸੀ ਅਤੇ ਦਿੱਲੀ ਦੇ ਪ੍ਰਦੂਸ਼ਣ ਦਾ ਅਸਲ ਜ਼ਿੰਮੇਵਾਰ ਪਰਾਲੀ ਸਾੜਨਾ ਹੈ।

ਕੇਂਦਰਸ ਸਰਕਾਰ ਨੇ ਬੈਂਚ ਨੂੰ ਕਿਹਾ ਕਿ ਉਹ ਵੀ ਦਿੱਲੀ ਦਾ ਪ੍ਰਦੂਸ਼ਣ ਘੱਟ ਕਰਨ ਲਈ ਸਮੋਗ ਟਾਵਰ ਲਗਾਉਣ ਬਾਰੇ ਵਿਚਾਰ ਕਰ ਰਹੇ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਵਿਧਵਾ ਮਾਂ ਲਈ ਆਤਮ ਨਿਰਭਰ ਕਾਬਿਲ ਲਾੜਾ ਲੱਭਦਾ ਪੁੱਤਰ

ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ਦੇ ਨੌਜਵਾਨ ਗੌਰਵ ਅਧਿਕਾਰੀ ਦੇ ਫੇਸਬੁੱਕ ''ਤੇ ਲਿਖੇ ਇਸ ਪੋਸਟ ਕਾਰਨ ਸੁਰਖ਼ੀਆਂ ਵਿੱਚ ਹੈ।

ਉਨ੍ਹਾਂ ਨੇ ਇੱਕ ਪੋਸਟ ਲਿਖ ਕੇ ਕਿਹਾ ਹੈ ਉਨ੍ਹਾਂ ਨੂੰ ਆਪਣੀ ਵਿਧਵਾ ਮਾਂ ਡੋਲਾ ਅਧਿਕਾਰੀ ਲਈ ਇੱਕ ਕਾਬਿਲ ਪਤੀ ਚਾਹੀਦਾ ਹੈ। ਮੈਂ ਰੁਜ਼ਗਾਰ ਦੇ ਸਿਲਸਿਲੇ ਵਿੱਚ ਜ਼ਿਆਦਾਤਰ ਸਮਾਂ ਘਰ ਤੋਂ ਬਾਹਰ ਹੀ ਰਹਿੰਦਾ ਹਾਂ। ਅਜਿਹੇ ਵਿੱਚ ਮੇਰੀ ਮਾਂ ਘਰ ਇਕੱਲੀ ਹੁੰਦੀ ਹੈ। ਮੈਨੂੰ ਲਗਦਾ ਹੈ ਕਿ ਇਕੱਲੇ ਜ਼ਿੰਦਗੀ ਬਤੀਤ ਕਰਨ ਦੀ ਥਾਂ ਸਭ ਨੂੰ ਬਿਹਤਰ ਤਰੀਕੇ ਨਾਲ ਜਿਉਣ ਦਾ ਹੱਕ ਹੈ।

ਪੰਜ ਸਾਲ ਪਹਿਲਾਂ ਗੌਰਵ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਉਨ੍ਹਾਂ ਦੀ 45 ਸਾਲਾ ਮਾਂ ਘਰ ਵਿੱਚ ਇਕੱਲੀ ਹੀ ਰਹਿੰਦੀ ਹੈ। ਕੀ ਹੈ ਪੂਰੀ ਪੋਸਟ ਅਤੇ ਕੀ ਆ ਰਹੀਆਂ ਹਨ ਪ੍ਰਤੀਕਿਰਿਆਵਾਂ ਇਸ ਬਾਰੇ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਗੁਰੂ ਨਾਨਕ ਦੇਵ ਨਾਲ ਜੁੜੀਆਂ ਇਤਿਹਾਸਕ ਥਾਵਾਂ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਤੱਕ
  • ਕਰਤਾਰਪੁਰ ਲਾਂਘਾ : ‘ਜੋ ਸੋਚਿਆ ਸੀ ਉਹ ਆਖਰਕਾਰ ਮਿਲ ਗਿਆ’
  • ਮਹਾਰਾਸ਼ਟਰ: ਸ਼ਿਵ ਸੈਨਾ ਨਾਲ ‘ਦੋਸਤੀ’ ਅਤੇ ’ਦੁਸ਼ਮਣੀ’ ਦੀ ਦੁਵਿਧਾ ‘ਚ ਉਲਝੀ ਕਾਂਗਰਸ

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XvH1x2JBKQo

https://www.youtube.com/watch?v=YO3sOKhov5k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)