ਜਿਹੜੀ ‘ਗੰਦਗੀ’ ਭਾਰਤ ਤੋਂ ਅਮਰੀਕਾ ਆਈ, ਉਸ ਦਾ ਸੱਚ ਕੀ

11/15/2019 3:46:23 PM

Getty Images

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਨਿਊਯਾਰਕ ਦੇ ਇਕੋਨਾਮੀ ਕਲੱਬ ਵਿੱਚ 12 ਨਵੰਬਰ ਨੂੰ ਜਲਵਾਯੂ ਪਰਿਵਰਤਨ ''ਤੇ ਬੋਲਦਿਆਂ ਹੋਇਆਂ ਭਾਰਤ, ਰੂਸ ਅਤੇ ਚੀਨ ਨੂੰ ਨਿਸ਼ਾਨੇ ''ਤੇ ਲਿਆ ਸੀ।

ਉਨ੍ਹਾਂ ਨੇ ਆਪਣੇ ਸੰਬੋਧਨ ''ਚ ਕਿਹਾ, "ਮੈਂ ਪੂਰੀ ਪ੍ਰਿਥਵੀ ''ਤੇ ਸਾਫ਼ ਹਵਾ ਚਾਹੁੰਦਾ ਹਾਂ, ਸਾਫ਼ ਹਵਾ ਦੇ ਨਾਲ ਸਾਫ਼ ਪਾਣੀ ਵੀ ਚਾਹੁੰਦਾ ਹਾਂ। ਲੋਕ ਮੈਨੂੰ ਸਵਾਲ ਪੁੱਛਦੇ ਹਨ ਕਿ ਤੁਸੀਂ ਆਪਣੇ ਹਿੱਸੇ ਲਈ ਕੀ ਕਰ ਰਹੇ ਹੋ। ਮੈਨੂੰ ਇਸ ਨਾਲ ਇੱਕ ਛੋਟੀ ਜਿਹੀ ਸਮੱਸਿਆ ਹੈ। ਸਾਡੇ ਕੋਲ ਜ਼ਮੀਨ ਦਾ ਛੋਟਾ ਜਿਹਾ ਹਿੱਸਾ ਹੈ, ਯਾਨਿ ਸਾਡਾ ਅਮਰੀਕਾ।"

"ਇਸ ਦੀ ਤੁਲਨਾ ਤੁਸੀਂ ਦੂਜੇ ਦੇਸਾਂ ਨਾਲ ਕਰੋ, ਮਸਲਨ ਚੀਨ, ਭਾਰਤ ਅਤੇ ਰੂਸ ਨਾਲ ਕਰੋ ਤਾਂ ਕਈ ਦੇਸਾਂ ਵਾਂਗ ਇਹ ਵੀ ਕੁਝ ਨਹੀਂ ਰਹੇ।"

ਟਰੰਪ ਨੇ ਇਹ ਵੀ ਕਿਹਾ, "ਇਹ ਲੋਕ ਆਪਣੀ ਹਵਾ ਨੂੰ ਸਾਫ਼ ਰੱਖਣ ਲਈ ਕੁਝ ਨਹੀਂ ਕਰ ਰਹੇ ਹਨ। ਇਹ ਪੂਰੀ ਧਰਤੀ ਨੂੰ ਸਾਫ਼ ਰੱਖਣ ਲਈ ਕੁਝ ਨਹੀਂ ਕਰ ਰਹੇ ਹਨ।”

“ਇਹ ਆਪਣਾ ਕੂੜਾ ਸਮੁੰਦਰ ਵਿੱਚ ਸੁੱਟ ਰਹੇ ਹਨ ਅਤੇ ਉਹ ਗੰਦਗੀ ਤੈਰਦੀ ਹੋਈ ਲੌਸ ਐਂਜਲਿਸ ਤੱਕ ਪਹੁੰਚ ਰਹੀ ਹੈ। ਕੀ ਇਹ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇਹ ਗੰਦਗੀ ਲੌਸ ਐਂਜਲਿਸ ਤੱਕ ਪਹੁੰਚ ਰਹੀ ਹੈ? ਤੁਸੀਂ ਦੇਖ ਰਹੇ ਹੋ ਪਰ ਕੋਈ ਇਸ ''ਤੇ ਗੱਲ ਨਹੀਂ ਕਰਨਾ ਚਾਹੁੰਦਾ।"

ਇਹ ਵੀ ਪੜ੍ਹੋ-

  • ''ਮੈਨੂੰ ਆਪਣੀ ਵਿਧਵਾ ਮਾਂ ਲਈ ਇੱਕ ਕਾਬਿਲ ਪਤੀ ਚਾਹੀਦਾ ਹੈ''
  • ਅਯੁੱਧਿਆ ਦਾ ਫ਼ੈਸਲਾ ਮੈਂ ਸੁਣਾਉਂਦਾ ਤਾਂ ਉੱਥੇ ਸਕੂਲ, ਯੂਨੀਵਰਸਿਟੀ ਜਾਂ ਮਿਊਜ਼ੀਅਮ ਹੁੰਦਾ- ਜਸਟਿਸ ਗਾਂਗੁਲੀ
  • ''ਅਸੀਂ ਕਲਾਸਰੂਮ ਅੰਦਰੋਂ ਬੰਦ ਕਰਕੇ ਕੁਰਸੀਆਂ ਲਗਾ ਕੇ ਆਪਣਾ ਬਚਾਅ ਕੀਤਾ''
Getty Images

ਅਜਿਹੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਟਰੰਪ ਕਿਸ ਗੰਦਗੀ ਦੀ ਗੱਲ ਕਰ ਰਹੇ ਹਨ ਅਤੇ ਕੀ ਉਹ ਸੱਚਮੁੱਚ ਭਾਰਤ, ਚੀਨ ਅਤੇ ਰੂਸ ਤੋਂ ਆ ਰਹੀ ਹੈ।

ਦਰਅਸਲ ਟਰੰਪ ਜਿਸ ਗੰਦਗੀ ਦੀ ਗੱਲ ਕਰ ਰਹੇ ਹਨ, ਉਸ ਨੂੰ ਦੁਨੀਆਂ ਗ੍ਰੇਟ ਪੈਸਿਫਿਕ ਗਾਰਬੇਜ ਪੈਚ ਦੇ ਨਾਮ ਨਾਲ ਜਾਣਦੀ ਹੈ। ਇਹ ਕੂੜਾ ਅਮਰੀਕਾ ਦੇ ਕੈਲੀਫੋਰਨੀਆ ਤੋਂ ਲੈ ਕੇ ਹਵਾਈ ਦੀਪ ਸਮੂਹ ਵਿਚਾਲੇ ਫੈਲਿਆ ਹੋਇਆ ਹੈ।

ਕਿਥੋਂ ਆਉਂਦੀ ਹੈ ਇਹ ਗੰਦਗੀ?

ਨੇਚਰ ਮੈਗ਼ਜ਼ੀਨ ਦੀ ਇੱਕ ਰਿਪੋਰਟ ਮੁਤਾਬਕ, ਗੰਦਗੀ ਨਾਲ ਭਰਿਆ ਇਹ ਇਲਾਕਾ 6 ਲੱਖ ਵਰਗ ਮੀਲ ''ਚ ਫੈਲਿਆ ਹੋਇਆ ਹੈ ਜਿਸ ਦਾ ਖੇਤਰਫਲ ਅਮਰੀਕੀ ਸਟੇਟ ਟੈਕਸਸ ਤੋਂ ਵੀ ਦੁਗਣੇ ਹਿੱਸੇ ਵਿੱਚ ਫੈਲਿਆ ਹੋਇਆ ਹੈ।

BBC

ਦੁਨੀਆਂ ਨੂੰ ਇਸ ਦਾ ਪਹਿਲੀ ਵਾਰ ਪਤਾ 1990 ਦੇ ਦਹਾਕੇ ''ਚ ਪਤਾ ਲਗਿਆ ਸੀ। ਓਸ਼ਨ ਕਲੀਨਅਪ ਫਾਊਂਡੇਸ਼ਨ ਮੁਤਾਬਕ ਇੱਥੇ ਪੂਰੇ ਪੈਸਿਫਿਕ ਰਿਮ ਨਾਲ ਪਲਾਸਟਿਕ ਦਾ ਕੂੜਾ ਪਹੁੰਚਦਾ ਹੈ, ਯਾਨਿ ਪ੍ਰਸ਼ਾਂਤ ਮਹਾਸਾਗਰ ਦੇ ਆਲੇ-ਦੁਆਲੇ ਵਸੇ ਏਸ਼ੀਆ, ਉੱਤਰੀ ਏਸ਼ੀਆ ਅਤੇ ਲੈਟਿਨ ਅਮਰੀਕੀ ਦੇਸਾਂ ਤੋਂ।

ਵੈਸੇ ਇੱਥੇ ਇਹ ਜਾਣਨਾ ਦਿਲਚਸਪ ਹੈ ਕਿ ਪੂਰਾ ਇਲਾਕਾ ਸਾਲਿਡ ਪਲਾਸਟਿਕ ਨਾਲ ਨਹੀਂ ਭਰਿਆ ਹੈ। ਬਲਕਿ ਇੱਥੇ ਮੋਟੇ ਤੌਰ ''ਤੇ 1.8 ਖਰਬ ਪਲਾਸਟਿਕ ਦੇ ਟੁਕੜੇ ਮੌਜੂਦ ਹਨ, ਜਿਨ੍ਹਾਂ ਦਾ ਵਜ਼ਨ ਕਰੀਬ 88 ਹਜ਼ਾਰ ਟਨ ਮੰਨਿਆ ਜਾ ਰਿਹਾ ਹੈ। ਯਾਨਿ 500 ਜੰਬੋ ਜੈਟਸ ਦੇ ਵਜ਼ਨ ਦੇ ਬਰਾਬਰ।

Getty Images

ਇਸ ਗੰਦਗੀ ਨੂੰ ਸਾਫ਼ ਕਰਨ ਲਈ ਅਜੇ ਤੱਕ ਕਿਸੇ ਦੇਸ ਦੀ ਸਰਕਾਰ ਸਾਹਮਣੇ ਨਹੀਂ ਆਈ ਹੈ, ਹਾਲਾਂਕਿ ਓਸ਼ਨ ਕਲੀਨਅਪ ਫਾਊਂਡੇਸ਼ਨ ਕੁਝ ਸਮੂਹਾਂ ਨਾਲ ਇਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਕੌਣ ਫੈਲਾ ਰਿਹਾ ਹੈ ਕੂੜਾ?

ਪੈਸਿਫਿਕ ਰਿਮ ਦੇ ਚਾਰੇ ਪਾਸੇ ਵਸੇ ਦੇਸਾਂ ਤੋਂ ਨਿਕਲਿਆ ਕੂੜਾ ਇਸ ਖੇਤਰ ''ਚ ਫੈਲ ਕੇ ਜਮ੍ਹਾ ਹੋ ਜਾਂਦਾ ਹੈ। ਇਸ ਵਿੱਚ ਪਲਾਸਟਿਕ ਦੀ ਉਹ ਬੇਕਾਰ ਚੀਜ਼ਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਉਂਝ ਹੀ ਸੁੱਟ ਦਿੱਤਾ ਜਾਂਦਾ ਹੈ।

ਨਦੀਆਂ ਦੇ ਰਸਤੇ ਇਹ ਪਲਾਸਟਿਕ ਸਮੁੰਦਰ ਵਿੱਚ ਪਹੁੰਚ ਜਾਂਦਾ ਹੈ ਯਾਨਿ ਗ੍ਰੇਟ ਪੈਸਿਫਿਕ ਗਾਰਬੇਜ ਪੈਚ ਵਿੱਚ ਤੁਹਾਨੂੰ ਵੱਖ-ਵੱਖ ਦੇਸਾਂ ਤੋਂ ਵਗ ਕੇ ਆਈਆਂ ਪਲਾਸਟਿਕ ਦੀਆਂ ਚੀਜ਼ਾਂ ਮਿਲ ਸਕਦੀਆਂ ਹਨ ਜਿਨ੍ਹਾਂ ਵਿੱਚ ਕੁਝ ਅਮਰੀਕਾ ਦੇ ਹੀ ਲੌਸ ਐਂਜਲਿਸ ਦੀਆਂ ਹੋ ਸਕਦੀਆਂ ਹਨ।

Getty Images

ਯੂਐੱਸ ਟੂਡੇ ਦੀ ਇੱਕ ਰਿਪੋਰਟ ਮੁਤਾਬਕ ਇੱਥੇ ਸਭ ਤੋਂ ਵੱਧ ਗੰਦਗੀ ਚੀਨ ਅਤੇ ਦੂਜੇ ਦੇਸਾਂ ਤੋਂ ਪਹੁੰਚਦੀ ਹੈ। ਅਜਿਹੇ ਵਿੱਚ ਏਸ਼ੀਆ ਦੇ ਦੂਜੇ ਨੰਬਰ ਦੇ ਦੇਸ ਭਾਰਤ ਦੀ ਭੂਮਿਕਾ ''ਤੇ ਵੀ ਸਵਾਲ ਉਠਦੇ ਹੋਣਗੇ।

ਪਰ ਸਾਲ 2015 ਵਿੱਚ ਸਾਇੰਸ ਐਡਵਾਂਸੇਜ਼ ਮੈਗ਼ਜ਼ੀਨ ''ਚ ਛਪੇ ਇੱਕ ਅਧਿਐਨ ਮੁਤਾਬਕ ਸਭ ਤੋਂ ਵੱਧ ਪਲਾਸਟਿਕ ਦਾ ਕੂੜਾ ਏਸ਼ੀਆ ਤੋਂ ਹੀ ਨਿਕਲਦਾ ਹੈ। ਇਨ੍ਹਾਂ ਵਿੱਚ ਚੀਨ, ਇੰਡੋਨੇਸ਼ੀਆ, ਫਿਲੀਪਿੰਸ, ਵਿਅਤਨਾਮ, ਸ੍ਰੀਲੰਕਾ ਅਤੇ ਥਾਈਲੈਂਡ ਸਭ ਤੋਂ ਵੱਧ ਗੰਦਗੀ ਫੈਲਾਉਣ ਵਾਲੇ 6 ਮੋਹਰੀ ਦੇਸ ਹਨ।

ਇਹ ਵੀ ਪੜ੍ਹੋ:

  • ਗੁਰੂ ਨਾਨਕ ਦੇਵ ਨਾਲ ਜੁੜੀਆਂ ਇਤਿਹਾਸਕ ਥਾਵਾਂ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਤੱਕ
  • ਕਰਤਾਰਪੁਰ ਲਾਂਘਾ : ‘ਜੋ ਸੋਚਿਆ ਸੀ ਉਹ ਆਖਰਕਾਰ ਮਿਲ ਗਿਆ’
  • ਮਹਾਰਾਸ਼ਟਰ: ਸ਼ਿਵ ਸੈਨਾ ਨਾਲ ‘ਦੋਸਤੀ’ ਅਤੇ ’ਦੁਸ਼ਮਣੀ’ ਦੀ ਦੁਵਿਧਾ ‘ਚ ਉਲਝੀ ਕਾਂਗਰਸ

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XvH1x2JBKQo

https://www.youtube.com/watch?v=YO3sOKhov5k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)