ਟਰੰਪ ਦੇ ਖ਼ਿਲਾਫ਼ ਮਹਾਂਦੋਸ਼ ਦੀ ਜਨਤਕ ਸੁਣਵਾਈ ਤੇ ਨਵੇਂ ਦਾਅਵੇ - 5 ਅਹਿਮ ਖ਼ਬਰਾਂ

11/15/2019 7:46:24 AM

ਅਮਰੀਕੀ ਰਾਜਦੂਤ ਨੇ ਖੁਲਾਸਾ ਕੀਤਾ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਮੁੱਖ ਲੋਕਤਾਂਤਰਿਕ ਵਿਰੋਧੀ ਜੋ ਬਾਈਡਨ ਖ਼ਿਲਾਫ਼ ਜਾਂਚ ਕਰਨ ਲਈ ਕਿਹਾ ਸੀ।

ਯੂਕਰੇਨ ਵਿੱਚ ਅਮਰੀਕੀ ਅੰਬੈਸਡਰ ਬਿਲ ਟੇਲਰ ਨੇ ਟਰੰਪ ਖ਼ਿਲਾਫ਼ ਚਲ ਰਹੀ ਮਹਾਂਦੋਸ਼ ਦੀ ਜਨਤਕ ਸੁਣਵਾਈ ਦੌਰਾਨ ਕਿਹਾ ਕਿ ਮੇਰੇ ਸਟਾਫ ਦੇ ਇੱਕ ਮੈਂਬਰ ਨੂੰ ਕਿਹਾ ਗਿਆ ਸੀ ਕਿ ਟਰੰਪ ਜੋ ਬਾਈਡਨ ਖਿਲਾਫ਼ ਜਾਂਚ ਅੱਗੇ ਵਧਾਉਣ ਨੂੰ ਲੈ ਕੇ ਉਤਸੁਕ ਸਨ।

ਟਰੰਪ ਦੇ ਖ਼ਿਲਾਫ਼ ਇਲਜ਼ਾਮ ਹਨ ਕਿ ਉਨ੍ਹਾਂ ਨੇ ਯੂਕਰੇਨ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੇ ਮੁੱਖ ਵਿਰੋਧੀ ਜੋ ਬਾਈਡਨ ਅਤੇ ਉਨ੍ਹਾਂ ਦੇ ਪੁੱਤਰ ਹੰਟਰ ਖ਼ਿਲਾਫ਼ ਜਾਂਚ ਨਾ ਕੀਤੀ ਤਾਂ ਉਸ ਤੋਂ ਫੌਜੀ ਸਹਾਇਤਾ ਵਾਪਸ ਲੈ ਲਈ ਜਾਵੇਗੀ।

ਹੰਟਰ ਨੇ ਯੂਕਰੇਨ ਦੀ ਇੱਕ ਕੰਪਨੀ ਲਈ ਕੰਮ ਕੀਤਾ ਸੀ ਜਦੋਂ ਜੋ ਬਾਈਡਨ ਅਮਰੀਕਾ ਦੇ ਉਪ ਰਾਸ਼ਟਰਪਤੀ ਸਨ।

ਭਾਵੇਂ ਕਿ ਟਰੰਪ ਨੇ ਅਜਿਹੀ ਕਿਸੇ ਵੀ ਧਮਕੀ ਤੋਂ ਇਨਕਾਰ ਕੀਤਾ ਹੈ ਪਰ ਫਿਰ ਵੀ ਰਾਸ਼ਟਰਪਤੀ ਨੂੰ ''ਗੰਭੀਰ ਅਪਰਾਧ ਅਤੇ ਮਾੜੇ ਕੰਮ'' ਕਰਕੇ ਬਾਹਰ ਕੀਤਾ ਜਾ ਸਕਦਾ ਹੈ।

ਇਸ ਪ੍ਰਕਿਰਿਆ ਨੂੰ ਮਹਾਂਦੋਸ਼ ਕਹਿੰਦੇ ਹਨ ਅਤੇ ਉਹ ਕਾਫੀ ਗੁੰਝਲਦਾਰ ਹਨ। ਅਜਿਹੇ ''ਚ ਕੀ ਟਰੰਪ ਨੂੰ ਅਹੁਦੇ ਤੋਂ ਲਾਹੁਣਾ ਮੁਮਕਿਨ ਹੈ ਇਸ ਬਾਰੇ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਅਯੁੱਧਿਆ: ਫੈਸਲੇ ਬਾਰੇ ਦਿੱਤੇ ਗਏ ਸਿੱਖ ਹਵਾਲਿਆਂ ਨੂੰ ਲੈ ਕੇ ਨਾਰਾਜ਼ਗੀ ਕਿਉਂ
  • ਕਰਤਾਰਪੁਰ ਜਾਂਦੇ ਸ਼ਰਧਾਲੂਆਂ ਦੀਆਂ ਮੁਸ਼ਕਲਾਂ ''ਤੇ ਕੈਪਟਨ ਨੂੰ ਦੇਣੀ ਪਈ ਸਫਾਈ
  • ਨਹਿਰੂ ਅਤੇ ਉਹ ਔਰਤ ਜਿਨ੍ਹਾਂ ਮਗਰ ਮੀਡੀਆ ਪੈ ਗਿਆ ਸੀ

ਕਿਸਾਨ ਆਗੂਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਮਾਫ਼ ਹੋਈ

ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਆਗੂ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਨੂੰ ਪੰਜਾਬ ਦੇ ਰਾਜਪਾਲ ਨੇ ਮਾਫ਼ ਕਰ ਦਿੱਤਾ ਅਤੇ ਦੇਰ ਸ਼ਾਮ ਉਨ੍ਹਾਂ ਦੀ ਰਿਹਾਈ ਵੀ ਹੋ ਗਈ।

ਮਨਜੀਤ ਧਨੇਰ ਦੀ ਉਮਰ ਕੈਦ ਦੀ ਸਜ਼ਾ ਮੁਆਫ਼ ਕਰਵਾਉਣ ਲਈ ਬਰਨਾਲਾ ਦੀ ਸਬ ਜੇਲ੍ਹ ਅੱਗੇ 30 ਸਤੰਬਰ ਤੋਂ ਜਨਤਕ ਜਥੇਬੰਦੀਆਂ ਵੱਲੋਂ ਪੱਕਾ ਮੋਰਚਾ ਲਗਾਇਆ ਹੋਇਆ ਸੀ।

ਮਨਜੀਤ ਧਨੇਰ ਦੀ ਰਿਹਾਈ ਦੀ ਖ਼ਬਰ ਮਿਲਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ''ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਧਰਨੇ ਵਾਲੀ ਥਾਂ ''ਤੇ ਹਜ਼ਾਰਾਂ ਦੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਇਕੱਠੇ ਹੋਏ ਸਨ। ਪੂਰੀ ਖ਼ਬਰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮਾਲਵਿੰਦਰ ਸਿੰਘ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਭੇਜਿਆ ਤਿਹਾੜ ਜੇਲ੍ਹ

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਐਨਫੋਰਸਮੈਂਟ ਡਾਇਰਕਟੋਰੇਟ ਨੇ ਅੱਜ ਫੋਰਟਿਸ ਹੈਲਥ ਕੇਅਰ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਅਤੇ ਰੈਲੀਗੇਅਰ ਐਂਟਰਪ੍ਰਾਈਜਿਜ਼ ਲਿਮਿਟਿਡ ਦੇ ਸਾਬਕਾ ਸੀਐੱਮਡੀ ਸੁਨੀਲ ਗੋਧਵਾਨੀ ਨੂੰ ਰੈਲੀਗੇਅਰ ਫਿਨਵੈਸਟ ਲਿਮੀਟਿਡ (RFL) ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ।

Getty Images

ਮਾਲਵਿੰਦਰ ਅਤੇ ਉਨ੍ਹਾਂ ਦੇ ਭਰਾ ਸ਼ਿਵਇੰਦਰ ਰੈਲੀਗੇਅਰ ਐਂਟਰਪ੍ਰਾਈਜਿਜ਼ ਲਿਮੀਟਿਡ (REL) ਦੇ ਸਾਬਕਾ ਪ੍ਰਮੋਟਰ ਸਨ।

ਈਡੀ ਵੱਲੋਂ ਮਾਲਵਿੰਦਰ ਤੇ ਸੁਨੀਲ ਨੂੰ ਤਿਹਾੜ ਜੇਲ੍ਹ ਲਿਆਂਦਾ ਗਿਆ ਹੈ। ਦੋਵਾਂ ਨੂੰ ਜੇਲ੍ਹ ਵਿੱਚ ਜੱਜ ਅੱਗੇ ਪੇਸ਼ ਕੀਤਾ ਜਾਵੇਗਾ ਅਤੇ ਈਡੀ ਵੱਲੋਂ ਇਨ੍ਹਾਂ ਦੀ ਪੁੱਛ ਪੜਤਾਲ ਲਈ ਸਮਾਂ ਮੰਗਿਆ ਜਾਵੇਗਾ।

ਖ਼ਬਰ ਏਜੰਸੀ ਏਐਨਆਈ ਨੇ ਵੀ ਖ਼ਬਰ ਦੀ ਤਸਦੀਕ ਕੀਤੀ ਹੈ। ਈਡੀ ਮੁਤਾਬਕ ਮਾਲਵਿੰਦਰ ਸਿੰਘ ਅਤੇ ਸੁਨੀਲ ਗੋਧਵਾਨੀ ''ਤੇ ਮਨੀ ਲੌਂਡਰਿੰਗ ਦੇ ਵੀ ਇਲਜ਼ਾਮ ਹਨ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

  • ਅਜਿਹਾ ਦੇਸ ਜਿਸ ਨੇ 10 ਸਾਲ ਕਰੰਸੀ ਹੀ ਨਹੀਂ ਜਾਰੀ ਕੀਤੀ
  • ਕਰਤਾਰਪੁਰ ਲਾਂਘੇ ਲਈ ਆਖ਼ਰੀ ਸਾਹਾਂ ਤੱਕ ਲੜਨ ਵਾਲਾ ਪੰਥਕ ਆਗੂ
  • ਆਮਿਰ ਖ਼ਾਨ ਕਿਵੇਂ ਬਣੇ ਚੀਨ ਦੇ ''ਸੀਕਰੇਟ ਸੁਪਰਸਟਾਰ''?

ਸਬਰੀਮਾਲਾ ਮੰਦਰ ''ਚ ਔਰਤਾਂ ਦੇ ਦਾਖ਼ਲੇ ''ਤੇ ਵੱਡੀ ਬੈਂਚ ਕਰੇਗੀ ਸੁਣਵਾਈ

ਸੁਪਰੀਮ ਕੋਰਟ ਨੇ ਕੇਰਲ ਦੇ ਸਬਰੀਮਾਲਾ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਦੇ ਫ਼ੈਸਲੇ ਖ਼ਿਲਾਫ਼ ਦਾਖ਼ਿਲ ਕੀਤੀ ਗਈ ਮੁੜ ਵਿਚਾਰ ਪਟੀਸ਼ਨ ਨੂੰ ਪੰਜ ਜੱਜਾਂ ਦੀ ਬੈਂਚ ਨੇ ਵੱਡੀ ਬੈਂਚ ਕੋਲ ਭੇਜ ਦਿੱਤਾ ਗਿਆ।

ਪੰਜ ਜੱਜਾਂ ਦੀ ਬੈਂਚ ਵਿੱਚੋਂ ਤਿੰਨ ਨੇ ਕਿਹਾ ਕਿ ਇਹ ਮਾਮਲਾ ਵੱਡੀ ਬੈਂਚ ਕੋਲ ਭੇਜਿਆ ਜਾਵੇ।

Getty Images

ਅਦਾਲਤ ਨੇ ਪੁਰਾਣੇ ਫ਼ੈਸਲੇ ''ਤੇ ਕੋਈ ਸਟੇਅ ਨਹੀਂ ਲਾਇਆ ਹੈ। ਇਸ ਦਾ ਮਤਲਬ ਹੈ ਕਿ ਪੁਰਾਣਾ ਫ਼ੈਸਲਾ ਬਰਕਾਰ ਰਹੇਗਾ।

ਇਸੇ ਸਾਲ ਫਰਵਰੀ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਮੰਦਰ ਵਿੱਚ ਔਰਤਾਂ ਦੇ ਦਾਖ਼ਲੇ ਨੂੰ ਲੈ ਕੇ ਆਪਣੇ ਫ਼ੈਸਲੇ ਵਿੱਚ ਮੁੜ ਵਿਚਾਰ ਪਟੀਸ਼ਨ ਦੀ ਸੁਣਵਾਈ ਕਰਨ ਤੋਂ ਬਾਅਦ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਪੂਰੀ ਖ਼ਬਰ ਵਿਸਥਾਰ ''ਚ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਅਮਰੀਕਾ ਸਕੂਲ ''ਚ ਗੋਲੀਬਾਰੀ, ਦੋ ਵਿਦਿਆਰਥੀਆਂ ਦੀ ਮੌਤ

ਅਧਿਕਾਰੀਆਂ ਮੁਤਾਬਕ ਅਮਰੀਕਾ ਦੇ ਕੈਲੀਫੋਰਨੀਆ ਵਿੱਚ ਇੱਕ ਸਕੂਲ ਵਿੱਚ ਹੋਈ ਫਾਇਰਿੰਗ ''ਚ ਦੋ ਬੱਚਿਆ ਦੀ ਮੌਤ ਹੋ ਗਈ ਹੈ ਅਤੇ ਘੱਟੋ-ਘੱਟ 3 ਹੋਰ ਜ਼ਖਮੀ ਹੋ ਗਏ ਹਨ।

16 ਸਾਲਾਂ ਹਮਲਾਵਰ ਨੇ ਆਪਣੇ ਜਨਮ ਦਿਨ ਮੌਕੇ 5 ਵਿਦਿਆਰਥੀਆਂ ਨੂੰ ਆਪਣਾ ਨਿਸ਼ਾਨਾ ਬਣਾਇਆ ਅਤੇ ਫਿਰ ਉਸ ਨੇ ਖ਼ੁਦ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ।

ਇਹ ਘਟਨਾ ਉੱਤਰੀ ਲੌਸ ਏਂਜਲਸ ਸਥਿਤ ਸੈਂਟਾ ਕਲੈਰਿਟਾ ਦੇ ਸੌਜਸ ਹਾਈ ਸਕੂਲ ਵਿੱਚ ਸਕੂਲ ਲੱਗਣ ਤੋਂ ਪਹਿਲਾਂ ਵਾਪਰੀ।

ਹਮਲਾਵਰ ਨੂੰ ਹਿਰਸਾਤ ''ਚ ਲੈ ਲਿਆ ਗਿਆ ਹੈ।

ਇਹ ਵੀ ਪੜ੍ਹੋ:

  • ਗੁਰੂ ਨਾਨਕ ਦੇਵ ਨਾਲ ਜੁੜੀਆਂ ਇਤਿਹਾਸਕ ਥਾਵਾਂ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਤੱਕ
  • ਕਰਤਾਰਪੁਰ ਲਾਂਘਾ : ‘ਜੋ ਸੋਚਿਆ ਸੀ ਉਹ ਆਖਰਕਾਰ ਮਿਲ ਗਿਆ’
  • ਮਹਾਰਾਸ਼ਟਰ: ਸ਼ਿਵ ਸੈਨਾ ਨਾਲ ‘ਦੋਸਤੀ’ ਅਤੇ ’ਦੁਸ਼ਮਣੀ’ ਦੀ ਦੁਵਿਧਾ ‘ਚ ਉਲਝੀ ਕਾਂਗਰਸ

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XvH1x2JBKQo

https://www.youtube.com/watch?v=YO3sOKhov5k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)