ਬੋਲੀਵੀਆ ਦੀ ਸੈਨੇਟਰ ਨੇ ਆਪਣੇ ਆਪ ਨੂੰ ਅੰਤਰਿਮ ਰਾਸ਼ਟਰਪਤੀ ਐਲਾਨਿਆ

11/13/2019 1:46:23 PM

Reuters

ਬੋਲੀਵੀਆ ਵਿੱਚ ਵਿਰੋਧੀ ਧਿਰ ਦੀ ਸੈਨੇਟਰ ਜਿਨਿਨ ਨੇਜ਼ ਨੇ ਆਪਣੇ ਆਪ ਨੂੰ ਅੰਤਰਿਮ ਰਾਸ਼ਟਰਪਤੀ ਐਲਾਨ ਕੇ ਦੇਸ਼ ਵਿੱਚ ਜਲਦੀ ਤੋਂ ਜਲਦੀ ਆਮ ਚੋਣਾਂ ਕਰਵਉਣ ਦੀ ਗੱਲ ਕਹੀ ਹੈ।

ਬੋਲੀਵੀਆ ਦੇ ਬਰਤਰਫ਼ ਰਾਸ਼ਟਰਪਤੀ ਈਵੋ ਮੋਰਾਲੈਸ ਦੀ ਪਾਰਟੀ ਦੇ ਸੈਨੇਟਰਾਂ ਨੇ ਇਸ ਦੌਰਾਨ ਸਦਨ ਦਾ ਬਾਈਕਾਟ ਕੀਤਾ। ਇਸ ਦਾ ਮਤਲਬ ਹੋਇਆ ਕਿ ਅੰਤਰਿਮ ਰਾਸ਼ਟਰਪਤੀ ਬਣਾਉਣ ਲਈ ਕੋਰਮ ਮੌਜੂਦ ਨਹੀਂ ਸੀ।

ਜਦਕਿ ਜਿਨਿਨ ਨੇਜ਼ ਦਾ ਕਹਿਣਾ ਸੀ ਕਿ ਸੰਵਿਧਾਨ ਮੁਤਾਬਕ ਉਹ ਸਾਬਕਾ ਰਾਸ਼ਟਰਪਤੀ ਤੋਂ ਬਾਅਦ ਦੂਜੇ ਨੰਬਰ ''ਤੇ ਹੈ।

ਮੋਰਾਲੈਸ ਨੇ ਐਲਾਨ ਦੀ ਆਲੋਚਨਾ ਕੀਤੀ ਹੈ। ਇਸੇ ਦੌਰਾਨ ਮੋਰਾਲੈਸ ਮੈਕਸਿਕੋ ਚਲੇ ਗਏ ਹਨ ਜਿਸ ਨੇ ਉਨ੍ਹਾਂ ਨੂੰ ਸਿਆਸੀ ਪਨਾਹ ਦੇ ਦਿੱਤੀ ਹੈ।

ਇਹ ਵੀ ਪੜ੍ਹੋ:

  • ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ ਮਸਜਿਦ ਬਾਰੇ ਫ਼ੈਸਲਾ ਕਿਉਂ- ਪਾਕ ਮੀਡੀਆ ’ਚ ਚਰਚਾ
  • ‘ਅਯੁੱਧਿਆ ’ਚ ਸਾਰੀ ਵਿਵਾਦਤ ਜ਼ਮੀਨ ਹਿੰਦੂਆਂ ਨੂੰ ਦੇਣ ਨਾਲ ਮੈਂ ਇਸ ਲਈ ਅਸਹਿਮਤ ਹਾਂ’
  • ਰਣਜੀਤ ਸਿੰਘ ਨੇ ਖਾਲਸੇ ਦੇ ਸੰਕਲਪ ਨੂੰ ਸੱਤਾ ''ਚ ਕਿਵੇਂ ਉਤਾਰਿਆ

ਮੋਰਾਲੈਸ ਨੇ ਐਤਵਾਰ ਨੂੰ ਕਈ ਹਫ਼ਤੇ ਚੱਲੇ ਰੋਸ ਪ੍ਰਦਰਸ਼ਨਾਂ ਤੋਂ ਬਾਅਦ ਅਸਤੀਫ਼ਾ ਦੇ ਦਿੱਤਾ ਸੀ।

ਉਨ੍ਹਾਂ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਚੋਣਾਂ ਵਿੱਚ ਧਾਂਦਲੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਹੋ ਰਹੇ ਸਨ। ਉਨ੍ਹਾਂ ਅਸਤੀਫ਼ਾ ਦੇਣ ਸਮੇਂ ਕਿਹਾ ਕਿ ਅਸਤੀਫ਼ਾ ਉਨ੍ਹਾਂ ਨੇ ਖੂਨਖਰਾਬਾ ਰੋਕਣ ਲਈ ਆਪਣੀ ਮਰਜ਼ੀ ਨਾਲ ਦਿੱਤਾ ਹੈ।

ਸੈਨੇਟਰ ਅੰਤਰਿਮ ਰਾਸ਼ਟਰਪਤੀ ਕਿਵੇਂ ਬਣੀ

ਜਿਨਿਨ ਨੇਜ਼ ਨੇ ਮੰਗਲਵਾਰ ਨੂੰ ਸੈਨੇਟ ਦਾ ਆਰਜੀ ਕੰਟਰੋਲ ਆਪਣੇ ਹੱਥਾਂ ਵਿੱਚ ਲਿਆ।

EPA
ਬੋਲੀਵੀਆ ਦੇ ਬਰਤਰਫ਼ ਰਾਸ਼ਟਰਪਤੀ ਈਵੋ ਮੋਰਾਲੈਸ

ਉਨ੍ਹਾਂ ਨੇ ਇਹ ਅਹੁਦਾ ਇੱਕ ਤੋਂ ਬਾਅਦ ਇੱਕ ਅਸਤੀਫ਼ਾ ਆਉਣ ਤੋਂ ਬਾਅਦ ਸੰਭਾਲਿਆ।

ਬੋਲੀਵੀਆ ਦੇ ਸਾਬਕਾ ਰਾਸ਼ਟਰਪਤੀ ਈਵੋ ਮੋਰਾਲੈਸ ਦੀ ਪਾਰਟੀ ਦੇ ਸੈਨੇਟਰਾਂ ਨੇ ਜਿਨਿਨ ਨੇਜ਼ ਦੇ ਇਸ ਕਦਮ ਨੂੰ ਗੈਰ ਕਾਨੂੰਨੀ ਕਹਿੰਦਿਆਂ ਸਦਨ ਦਾ ਬਾਈਕਾਟ ਕੀਤਾ।

ਬੋਲੀਵੀਆ ਦੀ ਸੁਪਰੀਮ ਕੋਰਟ ਨੇ ਜਿਨਿਨ ਨੇਜ਼ ਦੇ ਇਸ ਫ਼ੈਸਲੇ ਦੀ ਹਮਾਇਤ ਕੀਤੀ ਹੈ।

ਗੱਲ ਕਿਵੇਂ ਵਧੀ

ਈਵੋ ਮੋਰਾਲੈਸ ਵੱਲੋਂ ਚੌਥੀ ਵਾਰ ਕਾਰਜਕਾਲ ਹਾਸਲ ਕਰਨ ਤੋਂ ਬਾਅਦ ਉੱਥੇ ਲਗਾਤਾਰ ਵਿਰੋਧ ਪ੍ਰਦਰਸ਼ਨ ਜਾਰੀ ਹਨ। ਉਨ੍ਹਾਂ ''ਤੇ ਚੋਣ ਨਤੀਜਿਆਂ ਵਿੱਚ ਗੜਬੜੀ ਕਰਨ ਦੇ ਇਲਜ਼ਾਮ ਲੱਗੇ ਹਨ।

20 ਅਕਤੂਬਰ ਤੋਂ ਹੀ ਬੋਲੀਵੀਆ ਵਿੱਚ ਪ੍ਰਦਰਸ਼ਨ ਜਾਰੀ ਹੈ ਜਿਸ ਵਿੱਚ ਕਈ ਲੋਕ ਜ਼ਖ਼ਮੀ ਵੀ ਹੋਏ ਹਨ। ਲਗਾਤਾਰ ਫੌਜ ਵੱਲੋਂ ਦਬਾਅ ਬਣਾਏ ਜਾਣ ਤੋਂ ਬਾਅਦ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ।

Reuters

ਮੋਰਾਲੈਸ ਇੱਕ ਸਾਬਕਾ ਕੋਕਾ ਕਿਸਾਨ ਹਨ, ਜਿਨ੍ਹਾਂ ਨੇ ਪਹਿਲੀ ਵਾਰ 2006 ਵਿੱਚ ਚੋਣ ਜਿੱਤੀ। ਗ਼ਰੀਬੀ ਨਾਲ ਲੜ ਰਹੀ ਬੋਲੀਵੀਆ ਦੀ ਅਰਥਵਿਵਸਥਾ ਵਿੱਚ ਸੁਧਾਰ ਲਿਆਉਣ ਕਾਰਨ ਉਨ੍ਹਾਂ ਦੀ ਕਾਫ਼ੀ ਤਾਰੀਫ਼ ਵੀ ਹੋਈ।

ਬੋਲੀਵੀਆ ਦੇ ਛੋਟੇ ਜਿਹੇ ਪਿੰਡ ਇਸਾਲਵੀ ਵਿੱਚ ਜੰਮੇ ਈਵੋ ਮੋਰਾਲੈਸ ਨੇ ਆਪਣਾ ਸਿਆਸੀ ਕਰੀਅਰ ਕੋਕਾ ਦੀ ਖੇਤੀ ਕਰਨ ਵਾਲਿਆਂ ਦਾ ਲੀਡਰ ਬਣ ਕੇ ਸ਼ੁਰੂ ਕੀਤਾ।

ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਨੇ ਬੋਲੀਵੀਆ ਵਿੱਚ ਆਪਣੀ ਜਾਨ ਨੂੰ ਖ਼ਤਰਾ ਦੱਸ ਕੇ ਮੈਕਸੀਕੋ ਤੋਂ ਸਿਆਸੀ ਪਨਾਹ ਮੰਗੀ। ਹੁਣ ਉਹ ਮੈਕਸੀਕੋ ਵਿੱਚ ਹਨ।

ਜਾਣ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਹ ਮੈਕਸੀਕੋ ਤੋਂ ਹੋਰ ਤਾਕਤਵਰ ਤੇ ਊਰਜਾਵਾਨ ਹੋ ਕੇ ਵਾਪਸ ਆਉਣਗੇ।

ਇਹ ਵੀ ਪੜ੍ਹੋ-

  • ਬਾਬਾ ਨਾਨਕ ਦੇ ਅਯੁੱਧਿਆ ਦੌਰੇ ਤੋਂ ਰਾਮ ਜਨਮ ਭੂਮੀ ਹੋਣ ਦੇ ਸਬੂਤ: ਸੁਪਰੀਮ ਕੋਰਟ
  • ਅਯੁੱਧਿਆ : ''ਮਸਜਿਦ ਦੇ ਹੇਠਾਂ ਕੋਈ ਰਾਮ ਮੰਦਿਰ ਨਹੀਂ ਸੀ''
  • ਭਾਜਪਾ ਨੂੰ 2018-19 ਦੌਰਨ ਮਿਲਿਆ 700 ਕਰੋੜ ਦਾ ਚੰਦਾ

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=f_8Or9dpoAs

https://www.youtube.com/watch?v=xRUMbY4rHpU

https://www.youtube.com/watch?v=FrnVPlc5yHs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)