ਕਰਤਾਰਪੁਰ ਲਾਂਘਾ : ‘ਜੋ ਸੋਚਿਆ ਸੀ ਉਹ ਆਖਰਕਾਰ ਮਿਲ ਗਿਆ’

11/12/2019 4:16:21 PM

BBC

"ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਅਸੀਂ ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਜ਼ਮੀਨ ਵਿੱਚ ਪਹੁੰਚ ਗਏ ਹਾਂ ਇਸ ਤੋਂ ਬਾਅਦ ਜਦੋਂ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ ਤਾਂ ਖੁਸ਼ੀ ਤਾਂ ਟਿਕਾਣਾ ਹੀ ਨਹੀਂ ਰਿਹਾ।”

ਇਹ ਸ਼ਬਦ ਹਨ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਕੰਵਲਜੀਤ ਕੌਰ ਦੇ। ਕੰਵਲਜੀਤ ਕੌਰ ਆਪਣੇ ਪਤੀ , ਬੇਟੇ ਅਤੇ ਭਤੀਜੇ ਦੇ ਨਾਲ ਲਾਂਘਾ ਖੁੱਲਣ ਤੋਂ ਬਾਅਦ ਪਹਿਲੀ ਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਈ ਹੈ।

ਉਨ੍ਹਾਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ,“ਸਾਨੂੰ ਅਹਿਸਾਸ ਹੀ ਨਹੀਂ ਹੋ ਰਿਹਾ ਸੀ ਕਿ ਜਿਸ ਗੁਰੂ ਘਰ ਦੇ ਅਸੀ ਸਰਹੱਦ ਤੋਂ ਦੂਰਬੀਨ ਰਾਹੀਂ ਪਿਛਲੇ 73 ਸਾਲਾਂ ਤੋਂ ਦਰਸ਼ਨ ਕਰ ਰਹੇ ਸੀ ਉਸ ਵਿੱਚ ਸਾਨੂੰ ਅੱਜ ਮੱਥਾ ਟੇਕਣ ਦਾ ਮੌਕਾ ਮਿਲ ਰਿਹਾ ਹੈ"

ਉਨ੍ਹਾਂ ਦੱਸਿਆ,"ਭਾਵੇ ਸਾਨੂੰ ਸਾਢੇ ਚਾਰ ਕਿਲੋਮੀਟਰ ਦੇ ਸਫਰ ਨੂੰ ਤੈਅ ਕਰਨ ਵਿਚ 72 ਸਾਲ ਲੱਗ ਗਏ ਪਰ ਜੋ ਸੋਚਿਆ ਸੀ ਉਹ ਮਿਲ ਗਿਆ ਹੈ ਸੰਗਤ ਹੁਣ ਗੁਰੂ ਸਾਹਿਬ ਦੀ ਧਰਤੀ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੇਗੀ।"

ਇਹ ਵੀ ਪੜ੍ਹੋ-

  • ਗੁਰੂ ਨਾਨਕ ਦੇਵ ਨਾਲ ਜੁੜੀਆਂ ਇਤਿਹਾਸਕ ਥਾਵਾਂ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਤੱਕ
  • ਕੋਕਾ ਕਿਸਾਨ ਤੋਂ ਰਾਸ਼ਟਰਪਤੀ ਬਣਨ ਵਾਲੇ ਈਵੋ ਮੋਰਾਲੈਸ ਸੰਕਟ ''ਚ ਕਿਉਂ
  • ''ਵਿਵਾਦਤ ਜ਼ਮੀਨ ਮੁਸਲਮਾਨਾਂ ਨੂੰ ਮਿਲਦੀ ਤਾਂ...''

"ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਅਸੀਂ ਭਾਰਤੀ ਸਰਹੱਦ ਪਾਰ ਕਰਕੇ ਪਾਕਿਸਤਾਨ ਦੀ ਜ਼ਮੀਨ ਵਿੱਚ ਪਹੁੰਚ ਗਏ ਹਾਂ ਇਸ ਤੋਂ ਬਾਅਦ ਜਦੋਂ ਅਸੀਂ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ ਤਾਂ ਖੁਸ਼ੀ ਤਾਂ ਟਿਕਾਣਾ ਹੀ ਨਹੀਂ ਰਿਹਾ, ਸਾਨੂੰ ਅਹਿਸਾਸ ਹੀ ਨਹੀਂ ਹੋ ਰਿਹਾ ਸੀ ਕਿ ਜਿਸ ਗੁਰੂ ਘਰ ਦੇ ਅਸੀ ਸਰਹੱਦ ਤੋਂ ਦੂਰਬੀਨ ਰਾਹੀਂ ਪਿਛਲੇ 73 ਸਾਲਾਂ ਤੋਂ ਦਰਸ਼ਨ ਕਰ ਰਹੇ ਸੀ ਉਸ ਵਿੱਚ ਸਾਨੂੰ ਅੱਜ ਮੱਥਾ ਟੇਕਣ ਦਾ ਮੌਕਾ ਮਿਲ ਰਿਹਾ ਹੈ"

ਇਹ ਸ਼ਬਦ ਹਨ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਕੰਵਲਜੀਤ ਕੌਰ ਦੇ। ਕੰਵਲਜੀਤ ਕੌਰ ਆਪਣੇ ਪਤੀ , ਬੇਟੇ ਅਤੇ ਭਤੀਜੇ ਦੇ ਨਾਲ ਲਾਂਘਾ ਖੁੱਲਣ ਤੋਂ ਬਾਅਦ ਪਹਿਲੀ ਵਾਰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਕੇ ਆਈ ਹੈ।

ਉਨ੍ਹਾਂ ਦੱਸਿਆ,"ਭਾਵੇ ਸਾਨੂੰ ਸਾਢੇ ਚਾਰ ਕਿਲੋਮੀਟਰ ਦੇ ਸਫਰ ਨੂੰ ਤੈਅ ਕਰਨ ਵਿਚ 72 ਸਾਲ ਲੱਗ ਗਏ ਪਰ ਜੋ ਸੋਚਿਆ ਸੀ ਉਹ ਮਿਲ ਗਿਆ ਹੈ ਸੰਗਤ ਹੁਣ ਗੁਰੂ ਸਾਹਿਬ ਦੀ ਧਰਤੀ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕੇਗੀ।"

ਉਨ੍ਹਾਂ ਦੱਸਿਆ,"ਸਾਡੇ ਲਈ ਇਹ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਖੁੱਲੇ ਦਰਸ਼ਨ ਦੀਦਾਰ ਕਰ ਸਕਾਂਗੇ।"

ਉਨ੍ਹਾਂ ਕਿਹਾ ਕਿ ਹੋਰਨਾਂ ਸਿੱਖ ਵਾਂਗ ਸਾਡੀ ਵੀ ਤਾਂਘ ਸੀ ਕਿ ਅਸੀਂ ਕਰਤਾਰਪੁਰ ਜਾਈਏ ਅਤੇ ਅੱਜ ਅਸੀਂ ਜਾ ਰਿਹਾ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ।

ਇਹ ਵੀ ਪੜ੍ਹੋ-

  • ਪਾਕਿਸਤਾਨੀ ਗੀਤ ''ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ
  • ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
  • ਅਯੁੱਧਿਆ : ''ਮਸਜਿਦ ਦੇ ਹੇਠਾਂ ਕੋਈ ਰਾਮ ਮੰਦਿਰ ਨਹੀਂ ਸੀ''
BBC

ਉਨ੍ਹਾਂ ਦੱਸਿਆ,"ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਹੋਣ ਦੇ ਬਾਵਜੂਦ ਅਸੀਂ ਦੂਰ ਸੀ ਕਿਉਂਕਿ ਵਿਚਾਲੇ ਭਾਰਤ-ਪਾਕਿਸਤਾਨ ਦੀ ਸਰਹੱਦ ਸੀ ਜਿਸ ਨੂੰ ਅਸੀਂ ਪਾਰ ਨਹੀਂ ਕਰ ਸਕਦੇ ਸੀ ਪਰ ਅੱਜ ਬਾਬਾ ਜੀ ਦੀ ਕਿਰਪਾ ਨਾਲ ਸਰਹੱਦ ਦੀ ਦੂਰੀ ਮਿਟ ਗਈ ਹੈ।"

ਕਰਤਾਪੁਰ ਸਾਹਿਬ ਦੀ ਯਾਤਰਾ ਦੇ ਤਜਰਬੇ ਨੂੰ ਬੀਬੀਸੀ ਪੰਜਾਬੀ ਨਾਲ ਸਾਂਝੇ ਕਰਦੇ ਹੋਏ ਕੰਵਲਜੀਤ ਕੌਰ ਦੇ ਭਤੀਜੇ ਡਾਕਟਰ ਗਗਨਪ੍ਰੀਤ ਸਿੰਘ ਨੇ ਦੱਸਿਆ, "ਸਾਨੂੰ ਮਹਿਸੂਸ ਹੀ ਨਹੀਂ ਹੋ ਰਿਹਾ ਸੀ ਕਿ ਅਸੀਂ ਪਾਕਿਸਤਾਨ ਦੀ ਧਰਤੀ ਉਤੇ ਸਭ ਕੁਝ ਭਾਰਤ ਵਰਗਾ ਸੀ।"

ਉਹਨਾਂ ਅੱਗੇ ਕਿਹਾ ਕਿ ਲਾਂਘਾਂ ਖੋਲ੍ਹਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦੀ ਜਿੰਨੀ ਤਾਰੀਫ਼ ਕੀਤੀ ਜਾਵੇ ਓਨੀ ਘੱਟ, ਦੋਹਾਂ ਨੇ ਬਹੁਤ ਚੰਗਾ ਕੰਮ ਕੀਤਾ।

ਉਨ੍ਹਾਂ ਕਿਹਾ, "ਜਿਸ ਗੁਰੂ ਘਰ ਦੇ ਅਸੀ ਤਾਰਾਂ ਤੋਂ ਪਾਰ ਤੋਂ ਪਿਛਲੇ 70 ਸਾਲਾਂ ਤੋਂ ਦਰਸ਼ਨ ਕਰਦੇ ਆ ਰਹੇ ਹਾਂ ਉਥੇ ਅਸੀਂ ਖੁਦ ਮੌਜੂਦ ਸੀ।"

ਉਨ੍ਹਾਂ ਕਿਹਾ,"ਅਸੀਂ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਸਵਾ 9 ਵਜੇ ਕਰੀਬ ਦਾਖਲ ਹੋ ਗਏ ਸੀ ਅਤੇ ਉਸ ਤੋਂ ਬਾਅਦ ਚੈਕਿੰਗ ਦੀ ਪ੍ਰਕਿਆ ਪੂਰੀ ਕਰਨ ਤੋਂ ਬਾਅਦ ਬੱਸ ਦੇ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ ਪਹੁੰਚੇ।"

ਪਾਕਿਸਤਾਨ ਦੇ ਲੋਕ ਕੀ ਚਾਹੁੰਦੇ ਹਨ

"ਅਰਦਾਸ ਕਰਨ ਤੋਂ ਬਾਅਦ ਲੰਗਰ ਛਕਿਆ ਅਤੇ ਗੁਰਦੁਆਰਾ ਸਾਹਿਬ ਦੀ ਪ੍ਰਕਿਰਮਾ ਕੀਤੀ ਅਤੇ ਸ਼ਾਮੀ ਕਰੀਬ ਪੰਜ ਵਜੇ ਅਸੀਂ ਵਾਪਸੀ ਕੀਤੀ।"

ਡਾਕਟਰ ਗਗਨਪ੍ਰੀਤ ਸਿੰਘ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਚ ਮੌਜੂਦ ਪਾਕਿਸਤਾਨ ਦੇ ਕਈ ਨਾਗਰਿਕਾਂ ਨਾਲ ਉਸ ਦੀ ਗੱਲ ਹੋਈ।

BBC

"ਪਾਕਿਸਤਾਨ ਦੇ ਲੋਕ ਚਾਹੁੰਦੇ ਹਨ ਕਿ ਉਹਨਾਂ ਨੂੰ ਵੀ ਡੇਰਾ ਬਾਬਾ ਨਾਨਕ ਦੇ ਦਰਸ਼ਨਾਂ ਦੀ ਆਗਿਆ ਮਿਲੇ।"

ਆਪਣੇ ਨਿੱਜੀ ਤਜਰਬੇ ਸਾਂਝੇ ਕਰਦਿਆਂ ਡਾਕਟਰ ਗਗਨਪ੍ਰੀਤ ਸਿੰਘ ਨੇ ਦੱਸਿਆ, "ਡੇਰਾ ਬਾਬਾ ਨਾਨਕ ਦੀ ਬਹੁਤ ਤਰੱਕੀ ਹੋ ਗਈ ਹੈ ਪਹਿਲਾਂ ਜਦੋਂ ਅਸੀ ਕਿਸੇ ਨੂੰ ਦੱਸਦੇ ਸੀ ਕਿ ਅਸੀਂ ਡੇਹਰੇ ਦੇ ਰਹਿਣ ਵਾਲੇ ਹਾਂ ਤਾਂ ਲੋਕ ਪੁੱਛਦੇ ਸੀ ਇਹ ਕਿੱਥੇ ਹੈ, ਫਿਰ ਦੱਸਦੇ ਕਿ ਜਿਲ੍ਹਾ ਗੁਰਦਾਸਪੁਰ। ਪਰ ਹੁਣ ਕਰਤਾਰਪੁਰ ਕੋਰੀਡੋਰ ਨੇ ਡੇਹਰੇ ਦੀ ਦੇਸ਼ ਵਿਦੇਸ਼ ਵਿਚ ਪ੍ਰਸਿੱਧੀ ਕਰ ਦਿੱਤੀ ਹੈ।"

ਪਰਿਵਾਰ ਦਾ ਪਾਕਿਸਤਾਨ ਨਾਲ ਸਬੰਧ

ਕੰਵਲਜੀਤ ਕੌਰ ਦੇ ਪਤੀ ਹਰਵਿੰਦਰ ਸਿੰਘ ਬੇਦੀ ਨੇ ਕਰਤਾਰਪੁਰ ਸਾਹਿਬ ਰਵਾਨਾ ਹੋਣ ਤੋਂ ਪਹਿਲਾਂ ਦੱਸਿਆ ਕਿ ਉਨ੍ਹਾਂ ਦਾ ਪਰਿਵਾਰਕ ਪਿਛੋਕੜ ਪਾਕਿਸਤਾਨ ਦੇ ਨਾਰੋਵਾਲ ਜਿਲ੍ਹੇ ਨਾਲ ਹੈ।

ਵੰਡ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਜੀ ਰੋਜਾਨਾ ਕਰਤਾਰਪੁਰ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਲਈ ਜਾਂਦੇ ਸਨ। ਵੰਡ ਤੋਂ ਬਾਅਦ ਪੂਰਾ ਪਰਿਵਾਰ ਡੇਰਾ ਬਾਬਾ ਨਾਨਕ ਆ ਗਿਆ ਅਤੇ ਪਿਤਾ ਜੀ ਇਥੇ ਆ ਕੇ ਵੀ ਸਰਹੱਦ ਤੋਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ।

ਉਨ੍ਹਾਂ ਦੱਸਿਆ," ਪਿਤਾ ਜੀ ਤੋਂ ਨਾਰੋਵਾਲ ਦੀਆਂ ਬਹੁਤ ਕਹਾਣੀਆਂ ਸੁਣਦੇ-ਸੁਣਦੇ ਅਸੀਂ ਵੱਡੇ ਹੋਏ ਪਰ ਉਹ ਲਾਂਘੇ ਖੁਲਣ ਦੀਆਂ ਅਰਦਾਸਾਂ ਕਰਦੇ ਕਰਦੇ ਉਹ ਕੁਝ ਸਮਾਂ ਪਹਿਲਾਂ ਇਸ ਦੁਨੀਆਂ ਤੋਂ ਰੁਖਸਤ ਹੋ ਗਏ।"

ਉਨ੍ਹਾਂ ਅੱਗੇ ਕਿਹਾ,"ਅਸੀਂ ਆਪਣੇ ਬਜੁਰਗਾਂ ਦੀ ਧਰਤੀ ਨੂੰ ਸਿਜਦਾ ਕਰਨ ਜਾ ਰਿਹੇ ਹਾਂ ਇਸ ਤੋਂ ਵੱਡਾ ਦਿਨ ਸਾਡੇ ਲਈ ਨਹੀਂ ਹੋ ਸਕਦਾ।"

ਇਹ ਵੀ ਪੜ੍ਹੋ-

  • ਪਾਕਿਸਤਾਨੀ ਗੀਤ ''ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ
  • ''ਸਿੱਧੂ ਨੂੰ ਪਾਕਿਸਤਾਨ ''ਚ ਸਿੱਖਾਂ ਦਾ ਨੁਮਾਇੰਦਾ ਬਣਨ ਦਾ ਅਧਿਕਾਰ ਕਿਸ ਨੇ ਦਿੱਤਾ?''
  • ਕਰਤਾਰਪੁਰ ਲਾਂਘੇ ਦੇ ਉਦਘਾਟਨ ਵਾਲੇ ਦਿਨ ਮਸਜਿਦ ਬਾਰੇ ਫ਼ੈਸਲਾ ਕਿਉਂ- ਪਾਕ ਮੀਡੀਆ ’ਚ ਚਰਚਾ

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=YO3sOKhov5k

https://www.youtube.com/watch?v=XvH1x2JBKQo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)