ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਦਿਹਾੜਾ: ਨਨਕਾਨਾ ਸਾਹਿਬ ਤੋਂ ਕਰਤਾਰਪੁਰ ਤੱਕ

11/12/2019 11:01:22 AM

EPA

ਸਿੱਖ ਧਰਮ ਦੇ ਮੋਢੀ ਅਤੇ ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਭਾਰਤ ਤੋਂ ਲੈ ਕੇ ਪਾਕਿਸਤਾਨ ਤੱਕ ਗੁਰੂ ਪੁਰਬ ਮਨਾਇਆ ਜਾ ਰਿਹਾ ਹੈ।

ਪ੍ਰਕਾਸ਼ ਪੁਰਬ ਹਰ ਸਾਲ ਮਨਾਇਆ ਜਾਂਦਾ ਹੈ ਪਰ ਇਸ ਵਾਰ ਦਾ ਪ੍ਰਕਾਸ਼ ਦਿਹਾੜਾ ਖਾਸ ਹੈ ਅਤੇ ਇਸਦਾ ਸਭ ਤੋਂ ਵੱਡਾ ਕਾਰਨ ਹੈ ਕਰਤਾਰਪੁਰ ਲਾਂਘੇ ਦਾ ਖੋਲ੍ਹਿਆ ਜਾਣਾ। ਉਹ ਥਾਂ ਜਿੱਥੇ ਗੁਰੂ ਨਾਨਕ ਦੇਵ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਬਿਤਾਏ ਸਨ।

9 ਨਵੰਬਰ ਵੱਲੋਂ ਭਾਰਤ ਵਾਲੇ ਪਾਸੇ ਨਰਿੰਦਰ ਮੋਦੀ ਅਤੇ ਪਾਕਿਸਤਾਨ ਵਾਲੇ ਪਾਸੇ ਪ੍ਰਧਾਨ ਮੰਤਰੀ ਇਰਾਨ ਖ਼ਾਨ ਨੇ ਲਾਂਘੇ ਦਾ ਉਦਘਾਟਨ ਕੀਤਾ ਸੀ। ਉਸੇ ਦਿਨ ਤੋਂ ਲੋਕ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੇ ਹਨ।

ਇਹ ਵੀ ਪੜ੍ਹੋ:

  • ''ਵਿਵਾਦਤ ਜ਼ਮੀਨ ਮੁਸਲਮਾਨਾਂ ਨੂੰ ਮਿਲਦੀ ਤਾਂ...''
  • ਫੈਕਟਰੀਆਂ ਦਾ ਉਤਪਾਦਨ 7 ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਪਹੁੰਚਿਆ
  • ਮਹਾਰਾਸ਼ਟਰ: ਐੱਨਸੀਪੀ ਨੂੰ ਸਰਕਾਰ ਬਣਾਉਣ ਲਈ 24 ਘੰਟੇ ਦਾ ਸਮਾਂ
BBC

ਗੁਰੂ ਨਾਨਕ ਦੇ ਪ੍ਰਕਾਸ਼ ਦਿਹਾੜੇ ਮੌਕੇ ਉਮੀਦ ਕੀਤੀ ਜਾ ਰਹੀ ਹੈ ਕਿ ਲੋਕ ਵੱਡੀ ਗਿਣਤੀ ਵਿੱਚ ਇੱਥੇ ਇਕੱਠੇ ਹੋਣਗੇ।

ਪਰ ਜੇਕਰ ਗੁਰੂ ਨਾਨਕ ਦੇਵ ਦੀ ਜ਼ਿੰਦਗੀ ਨੂੰ ਤਿੰਨਾਂ ਪੜ੍ਹਾਆਂ ਵਿੱਚ ਵੰਡਿਆ ਜਾਵੇ ਤਾਂ ਉਨ੍ਹਾਂ ਦਾ ਜਨਮ ਸਥਾਨ ਨਨਕਾਣਾ ਸਾਹਿਬ (ਪਾਕਿਸਤਾਨ), ਸੁਲਤਾਨਪੁਰ ਲੋਧੀ (ਭਾਰਤ) ਅਤੇ ਕਰਤਾਰਪੁਰ (ਪਾਕਿਸਤਾਨ) ਸ਼ਹਿਰਾਂ ਦਾ ਖਾਸ ਮਹੱਤਵ ਹੈ।

ਕਿਉਂ ਖਾਸ ਹੈ ਨਨਕਾਣਾ ਸਾਹਿਬ?

ਇਹ ਥਾਂ ਅੱਜ ਦੇ ਪਾਕਿਸਤਾਨ ਵਿੱਚ ਹੈ। ਇੱਥੇ ਗੁਰੂ ਨਾਨਕ ਦੇਵ ਦਾ ਜਨਮ ਹੋਇਆ ਸੀ।

ਇਹ ਥਾਂ ਲਾਹੌਰ ਤੋਂ ਲਗਭਗ ਡੇਢ ਘੰਟੇ ਦੀ ਦੂਰੀ ''ਤੇ ਹੈ।

ਸਿੱਖ ਸ਼ਰਧਾਲੂ ਹਰ ਸਾਲ ਇੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਦਰਸ਼ਨ ਕਰਨ ਆਉਂਦੇ ਹਨ। ਖਾਸ ਤੌਰ ''ਤੇ ਪ੍ਰਕਾਸ਼ ਦਿਹਾੜੇ ਮੌਕੇ। ਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਮੁਤਾਬਕ ਪ੍ਰਕਾਸ਼ ਪੁਰਬ ਮੌਕੇ ਇਕੱਲੇ ਭਾਰਤ ਤੋਂ ਉੱਥੇ 4200 ਲੋਕ ਪਹੁੰਚੇ ਹਨ।

ਬੀਬੀਸੀ ਸਹਿਯੋਗੀ ਅਲੀ ਕਾਜ਼ਮੀ ਇਸ ਵੇਲੇ ਉੱਥੇ ਹੀ ਮੌਜੂਦ ਹਨ।

ਉਹ ਦੱਸਦੇ ਹਨ, "ਇੱਥੋਂ ਦੀ ਰੌਣਕ ਹੀ ਵੱਖਰੀ ਹੈ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਥੇ ਇਕੱਠਾ ਹੋਏ ਹਨ। ਸਿੱਖ ਇੱਥੇ ਘੱਟ ਗਿਣਤੀ ਹਨ ਪਰ ਜੇਕਰ ਸੜਕਾਂ ਤੋਂ ਲੰਘੀਏ ਤਾਂ ਲਗਦਾ ਹੈ ਕਿ ਸਿੱਖ ਬਹੁਤ ਥਾਵਾਂ ਤੋਂ ਹੋ ਕੇ ਜਾ ਰਹੇ ਹਨ।''''

ਅਲੀ ਮੁਤਾਬਕ ਪੂਰੀ ਦੁਨੀਆਂ ਤੋਂ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ ਹਨ। ਕਈ ਤਾਂ ਅਜਿਹੇ ਹਨ ਜੋ ਹਫ਼ਤਿਆਂ ਤੋਂ ਇੱਥੋਂ ਦੇ ਹੋਟਲਾਂ ਅਤੇ ਟੈਂਟਾਂ ਵਿੱਚ ਰਹਿ ਰਹੇ ਹਨ।

ਨਨਕਾਣਾ ਸਾਹਿਬ ਵਿੱਚ ਪ੍ਰਕਾਸ਼ ਦਿਹਾੜੇ ਦੀਆਂ ਤਿਆਰੀਆਂ ਪਿਛਲ਼ੇ ਹਫ਼ਤੇ ਤੋਂ ਹੀ ਚੱਲ ਰਹੀਆਂ ਹਨ।

Getty Images

ਇਹ ਵੀ ਪੜ੍ਹੋ:

  • ਪਾਕਿਸਤਾਨੀ ਗੀਤ ''ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ
  • ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
  • ਅਯੁੱਧਿਆ : ''ਮਸਜਿਦ ਦੇ ਹੇਠਾਂ ਕੋਈ ਰਾਮ ਮੰਦਿਰ ਨਹੀਂ ਸੀ''

ਸੁਲਤਾਨਪੁਰ ਲੋਧੀ ਜਿੱਥੇ ਗੁਰੂ ਨਾਨਕ ਨੇ 14 ਸਾਲ ਬਿਤਾਏ

ਜੇਕਰ ਇਸ ਨੂੰ ਗੁਰੂ ਨਾਨਕ ਦੇਵ ਦੀ ਜ਼ਿੰਦਗੀ ਦੀ ਦੂਜੀ ਖਾਸ ਥਾਂ ਕਹੀਏ ਤਾਂ ਇਹ ਗ਼ਲਤ ਨਹੀਂ ਹੋਵੇਗਾ।

ਸੁਲਤਾਨਪੁਰ ਲੋਧੀ ਉਹ ਥਾਂ ਹੈ ਜਿੱਥੇ ਉਨ੍ਹਾਂ ਨੇ ਕਰੀਬ 14 ਸਾਲ ਬਿਤਾਏ ਹਨ।

ਇੱਥੇ ਉਨ੍ਹਾਂ ਦੇ ਨਾਲ ਪੰਜ ਖਾਸ ਥਾਵਾਂ ਜੁੜੀਆਂ ਹਨ।

Getty Images

ਬੇਬੇ ਨਾਨਕੀ ਦਾ ਘਰ

ਬੇਬੇ ਨਾਨਕੀ ਦੇ ਘਰ ਦਾ ਖੂਹ ਅੱਜ ਵੀ ਚਲਦਾ ਹੈ। ਪਹਿਲੀ ਮੰਜ਼ਿਲ ''ਤੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਿਤ ਹਨ ਅਤੇ ਇੱਕ ਮਿਊਜ਼ੀਅਮ ਹੈ। ਗੁਰੂ ਨਾਨਕ ਦੇਵ ਦੀ ਭੈਣ ਬੇਬੇ ਨਾਨਕੀ ਆਪਣੇ ਪਤੀ ਜੈ ਰਾਮ ਜੀ ਨਾਲ ਇੱਥੇ ਰਹਿੰਦੀ ਸੀ।

ਗੁਰਦੁਆਰਾ ਹੱਟ ਸਾਹਿਬ

ਨਾਨਕੀ ਦੇ ਪਤੀ ਭਾਈ ਜੈ ਰਾਮ ਜੀ ਨੇ ਸੁਲਤਾਨਪੁਰ ਲੋਧੀ ਦੇ ਇੱਕ ਗੁਰਦੁਆਰਾ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਨਿਯੁਕਤ ਕੀਤਾ ਸੀ। ਉਸੇ ਥਾਂ ''ਤੇ, ਗੁਰਦੁਆਰਾ ਹੱਟ ਸਾਹਿਬ ਮੌਜੂਦ ਹਨ।

ਗੁਰਦੁਆਰਾ ਬੇਰ ਸਾਹਿਬ

ਗੁਰਦੁਆਰਾ ਸਾਹਿਬ ਇਸੇ ਥਾਂ ''ਤੇ ਧਿਆਨ ਕਰਦੇ ਸਨ। ਗੁਰਦੁਆਰਾ ਬੇਰ ਸਾਹਿਬ ਵਿੱਚ ਇੱਕ ਬੇਰ ਦਾ ਦਰਖ਼ਤ ਹੈ, ਜਿਸਦੇ ਬਾਰੇ ਸਿੱਖਾਂ ਵੱਲੋਂ ਕਿਹਾ ਜਾਂਦਾ ਹੈ ਕਿ ਇਹ ਗੁਰੂ ਨਾਨਕ ਵੱਲੋਂ ਲਗਾਇਆ ਗਿਆ ਸੀ।

ਗੁਰਦੁਆਰਾ ਸੰਤ ਘਾਟ

ਇੱਥੇ ਹੀ ਗੁਰੂ ਨਾਨਕ ਨੇ ਸੰਦੇਸ਼ ਦਿੱਤਾ ਸੀ, ਨਾ ਹੀ ਹਿੰਦੂ-ਨਾ ਮੁਸਲਮਾਨ।

ਮਾਨਤਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਇੱਥੇ ਨਵਾਬ ਦੌਲਤ ਲੋਧੀ ਦੇ ਕੋਲ ਕੰਮ ਕੀਤਾ ਸੀ। ਉਨ੍ਹਾਂ ਦੇ ਪੁੱਤਰਾਂ ਦਾ ਜਨਮ ਵੀ ਇੱਥੇ ਹੀ ਹੋਇਆ।

BBC

ਕਰਤਾਰਪੁਰ ਲਾਂਘਾ

ਕਰਤਾਰਪੁਰ ਸਾਹਿਬ ਪਾਕਿਸਤਾਨ ਵਿੱਚ ਆਉਂਦਾ ਹੈ ਪਰ ਭਾਰਤ ਤੋਂ ਇਸਦੀ ਦੂਰੀ ਸਿਰਫ਼ ਸਾਢੇ 4 ਕਿੱਲੋਮੀਟਰ ਹੈ।

ਮਾਨਤਾ ਹੈ ਕਿ ਗੁਰੂ ਨਾਨਕ ਦੇਵ 1522 ਵਿੱਚ ਕਰਤਾਰਪੁਰ ਆਏ ਸਨ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਬਿਤਾਏ ਸਨ।

ਮੰਨਿਆ ਜਾਂਦਾ ਹੈ ਕਿ ਕਰਤਾਰਪੁਰ ਵਿੱਚ ਜਿਸ ਥਾਂ ਗੁਰੂ ਨਾਨਕ ਦੇਵ ਜੋਤਿ ਜੋਤ ਸਮਾਏ ਸਨ ਉੱਥੇ ਗੁਰਦੁਆਰਾ ਬਣਾਇਆ ਗਿਆ ਸੀ।

BBC

ਗੁਰੂ ਨਾਨਕ ਦੇਵ ਨੇ ਰਾਵੀ ਦਰਿਆ ਦੇ ਕੰਢੇ ਇਹ ਨਗਰ ਵਸਾਇਆ ਅਤੇ ਇੱਥੇ ਖੇਤੀ ਕਰਕੇ ਉਨ੍ਹਾਂ ਨੇ "ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ" ਦਾ ਫ਼ਲਸਫ਼ਾ ਦਿੱਤਾ ਸੀ।

ਇਤਿਹਾਸ ਮੁਤਾਬਕ ਗੁਰੂ ਨਾਨਕ ਦੇਵ ਵੱਲੋਂ ਭਾਈ ਲਹਿਣਾ ਜੀ ਨੂੰ ਗੁਰਗੱਦੀ ਵੀ ਇਸ ਸਥਾਨ ''ਤੇ ਹੀ ਸੌਂਪੀ ਗਈ ਸੀ, ਜਿਨ੍ਹਾਂ ਨੂੰ ਦੂਜੀ ਪਾਤਸ਼ਾਹੀ ਗੁਰੂ ਅੰਗਦ ਦੇਵ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਤੇ ਆਖ਼ਿਰ ''ਚ ਗੁਰੂ ਨਾਨਕ ਦੇਵ ਇਸੇ ਸਥਾਨ ''ਤੇ ਹੀ ਜੋਤੀ ਜੋਤ ਸਮਾਏ ਸਨ।

ਇਹ ਗੁਰਦੁਆਰਾ ਸ਼ਕਰਗੜ੍ਹ ਤਹਿਸੀਲ ਦੇ ਕੋਟੀ ਪੰਡ ਪਿੰਡ ਵਿੱਚ ਰਾਵੀ ਨਦੀ ਦੇ ਪੱਛਮੀ ਪਾਸੇ ਸਥਿਤ ਹੈ। ਸਿੱਖਾਂ ਅਤੇ ਮੁਸਲਮਾਨਾਂ ਦੋਨਾਂ ਧਰਮਾਂ ਦੀ ਇਸ ਸਥਾਨ ਵਿੱਚ ਮਾਨਤਾ ਹੈ।

BBC

ਹਾਲਾਂਕਿ ਪੁਰਾਤਨ ਇਮਾਰਤ ਨੂੰ ਰਾਵੀ ਦਰਿਆ ਵਿੱਚ ਆਏ ਹੜ੍ਹ ਦੌਰਾਨ ਨੁਕਸਾਨ ਪਹੁੰਚਿਆ ਸੀ। 1920 ਤੋਂ ਲੈ ਕੇ 1929 ਤੱਕ ਮਹਾਰਾਜਾ ਪਟਿਆਲਾ ਵੱਲੋਂ ਇਸ ਨੂੰ ਮੁੜ ਬਣਵਾਇਆ ਗਿਆ ਜਿਸ ''ਤੇ 1,35,600 ਦਾ ਖਰਚਾ ਆਇਆ ਸੀ।

BBC

1995 ਵਿੱਚ ਪਾਕਿਸਤਾਨ ਸਰਕਾਰ ਨੇ ਵੀ ਇਸ ਦੀ ਉਸਾਰੀ ਦਾ ਕੰਮ ਕਰਵਾਇਆ ਸੀ।

BBC

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=XvH1x2JBKQo

https://www.youtube.com/watch?v=YO3sOKhov5k

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)