ਅਯੁੱਧਿਆ ਵਿਵਾਦ: ਸ਼ਨਿੱਚਰਵਾਰ ਨੂੰ ਸੁਪਰੀਮ ਕੋਰਟ ਸੁਣਾ ਸਕਦਾ ਹੈ ਫ਼ੈਸਲਾ

11/08/2019 10:16:22 PM

Getty Images

ਅਯੁੱਧਿਆ ਵਿਵਾਦ ''ਤੇ 40 ਦਿਨਾਂ ਤੱਕ ਚੱਲੀ ਲਗਾਤਾਰ ਸੁਣਵਾਈ 16 ਅਕਤੂਬਰ ਨੂੰ ਪੂਰੀ ਹੋਈ ਸੀ ਤੇ ਹੁਣ 9 ਨਵੰਬਰ ਨੂੰ ਸੁਪਰੀਮ ਕੋਰਟ ਆਪਣਾ ਫੈਸਲਾ ਸੁਣਾ ਸਕਦਾ ਹੈ।

ਸ਼ਨਿੱਚਰਵਾਰ ਨੂੰ ਜਿਨ੍ਹਾਂ ਕੇਸਾਂ ਦਾ ਫ਼ੈਸਲਾ ਸੁਣਾਇਆ ਜਾਣਾ ਹੈ ਉਨ੍ਹਾਂ ਵਿੱਚ ਇਹ ਮਾਮਲਾ ਵੀ ਸ਼ਾਮਲ ਹੈ.

ਇਸ ਤੋਂ ਪਿਹਲਾਂ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਉੱਤਰ ਪ੍ਰਦੇਸ਼ ਦੇ ਅਫ਼ਸਰਾਂ ਨਾਲ ਮੁਲਾਕਾਤ ਕਰਕੇ ਹਾਲਤ ਦਾ ਜਾਇਜ਼ਾ ਲਿਆ।

ਇਹ ਵੀ ਪੜ੍ਹੋ:

  • ਔਰਤਾਂ ਜਿਨ੍ਹਾਂ ਦੀ ਜ਼ਿੰਦਗੀ ਵਿਆਹ ਦੀ ਪਹਿਲੀ ਰਾਤ ਮਗਰੋਂ ਬਰਬਾਦ ਹੋਈ
  • ਪਾਕਿਸਤਾਨੀ ਗੀਤ ''ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ
  • ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ

ਪਹਿਲਾਂ ਕਿਆਸ ਲਾਇਆ ਜਾ ਰਿਹਾ ਸੀ ਕਿ ਸੁਪਰੀਮ ਕੋਰਟ ਆਪਣਾ ਫ਼ੈਸਲਾ 7 ਤੋਂ 16 ਦੇ ਦਰਮਿਆਨ ਸੁਣਾਏਗਾ ਕਿਉਂਕਿ ਭਾਰਤ ਦੇ ਮੁੱਖ ਜੱਜ ਜਸਟਿਸ ਰੰਜਨ ਗੋਗੋਈ 17 ਨਵੰਬਰ ਨੂੰ ਰਿਟਾਇਰ ਹੋ ਰਹੇ ਹਨ।

https://www.youtube.com/watch?v=xRUMbY4rHpU

ਇਹ ਇਤਿਹਾਸਕ ਫ਼ੈਸਲਾ ਹੋਵੇਗਾ। ਸਿਆਸੀ ਪੱਖ ਤੋਂ ਬੇਹੱਦ ਸੰਵੇਦਨਸ਼ੀਲ ਰਾਮ ਮੰਦਿਰ ਅਤੇ ਬਾਬਰੀ ਮਸਜਿਦ ਦੀ ਜ਼ਮੀਨ ਦੇ ਮਾਲਕਾਨਾ ਹੱਕ ਦਾ ਝਗੜਾ ਹੈ।

ਆਖ਼ਰੀ ਸੁਣਵਾਈ ਤੋਂ ਇੱਕ ਦਿਨ ਪਹਿਲਾਂ ਰੰਜਨ ਗੋਗੋਈ ਨੇ ਕਿਹਾ ਸੀ ਕਿ 16 ਅਕਤੂਬਰ ਨੂੰ ਸ਼ਾਮ ਪੰਜ ਵਜੇ ਤੱਕ ਸੁਣਵਾਈ ਪੂਰੀ ਹੋ ਜਾਵੇਗੀ ਪਰ ਇੱਕ ਘੰਟਾ ਪਹਿਲਾਂ ਹੀ ਸੁਣਵਾਈ ਪੂਰੀ ਹੋ ਜਾਣ ਦਾ ਐਲਾਨ ਕਰ ਦਿੱਤਾ ਗਿਆ।

ਇਸ ਤੋਂ ਇਲਵਾ ਅਦਾਲਤ ਨੇ ਇਹ ਵੀ ਕਿਹਾ ਕਿ ਜੇ ਦਲੀਲਾਂ ਰਹਿੰਦੀਆਂ ਹੋਣ ਤਾਂ ਸੰਬੰਧਿਤ ਪੱਖ ਤਿੰਨ ਦਿਨਾਂ ਦੇ ਅੰਦਰ ਲਿਖਤੀ ਰੂਪ ਵਿੱਚ ਜਮਾਂ ਕਰਾ ਸਕਦੇ ਹਨ।

ਇਸ ਮਾਮਲੇ ਨੂੰ ਸੁਪਰੀਮ ਕੋਰਟ ਦਾ ਇੱਕ ਸੰਵਿਧਾਨਿਕ ਬੈਂਚ ਸੁਣ ਰਿਹਾ ਸੀ।

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=i2kk8sWMzaY

https://www.youtube.com/watch?v=mVI6UGiSclU

https://www.youtube.com/watch?v=FrnVPlc5yHs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)