ਪਾਕਿਸਤਾਨ ਨੇ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਵੀਜ਼ਾ, ਭਾਰਤ ਵੱਲੋਂ ਵੀ ‘ਮਿਲੀ ਇਜਾਜ਼ਤ’ - 5 ਅਹਿਮ ਖ਼ਬਰਾਂ

11/08/2019 7:46:24 AM

BBC

ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਲਈ ਪਾਕਿਸਤਾਨ ਵੱਲੋਂ ਵੀਜ਼ਾ ਦੇ ਦਿੱਤਾ ਗਿਆ ਹੈ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫੈਸਲ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ, "ਨਵਜੋਤ ਸਿੰਘ ਸਿੱਧੂ ਨੂੰ ਪਾਕਿਸਤਾਨ ਆਉਣ ਲਈ ਵੀਜ਼ਾ ਦੇ ਦਿੱਤਾ ਗਿਆ ਹੈ। ਉਨ੍ਹਾਂ ਦਾ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿੱਚ ਆਉਣ ਲਈ ਸਵਾਗਤ ਕਰਦੇ ਹਾਂ।"

ਖ਼ਬਰ ਏਜੰਸੀ ਪੀਟੀਆਈ ਅਨੁਸਾਰ ਵੀਰਵਾਰ ਨੂੰ ਭਾਰਤ ਸਰਕਾਰ ਨੇ ਨਵਜੋਤ ਸਿੰਘ ਸਿੱਧੂ ਨੂੰ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਗਮ ਵਿੱਚ ਜਾਣ ਲਈ ਇਜਾਜ਼ਤ ਦੇ ਦਿੱਤੀ ਹੈ।

ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਵਿਦੇਸ਼ ਮੰਤਰਾਲੇ ਨੂੰ ਇਸ ਬਾਰੇ ਚਿੱਠੀਆਂ ਲਿਖ ਚੁੱਕੇ ਹਨ, ਜਿਨ੍ਹਾਂ ਦਾ ਉਨ੍ਹਾਂ ਨੂੰ ਹਾਂ ਜਾਂ ਨਾਂਹ, ਕਿਸੇ ਵੀ ਕਿਸਮ ਦਾ ਜਵਾਬ ਮੰਤਰਾਲੇ ਵੱਲੋਂ ਨਹੀਂ ਦਿੱਤਾ ਗਿਆ ਸੀ। ਕਰਤਾਰਪੁਰ ਲਾਂਘੇ ਨਾਲ ਜੁੜੀ ਹਰ ਅਪਡੇਟ ਜਾਣਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

  • ਕਿਵੇਂ ਹਨੀਪ੍ਰੀਤ ਇੱਕ ਆਮ ਸ਼ਰਧਾਲੂ ਤੋਂ ਡੇਰੇ ਦੀ ਤਾਕਤਵਰ ਹਸਤੀ ਬਣੀ
  • ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬੀਬੀਸੀ ਦੀ ਕਵਰੇਜ
  • ਭਾਰਤੀਆਂ ਦੀ ਜਾਸੂਸੀ ਵਿੱਚ ਕਰੋੜਾਂ ਰੁਪਏ ਕਿਹੜੀ ਸਰਕਾਰੀ ਏਜੰਸੀ ਨੇ ਖਰਚੇ

ਮੋਦੀ ਦੇ ਲੇਖ ਲਿਖਣ ਵਾਲੇ ਆਤਿਸ਼ ਦਾ ਹੋ ਸਕਦਾ ਹੈ ਓਸੀਆਈ ਕਾਰਡ ਗੁਆ ਸਕਦੇ ਹਨ

ਬ੍ਰਿਟੇਨ ਵਿੱਚ ਜਨਮੇਂ ਲੇਖਕ ਆਤਿਸ਼ ਅਲੀ ਆਪਣਾ ''ਓਵਰਸੀਜ਼ ਸਿਟੀਜਨ ਆਫ ਇੰਡੀਆ'' (ਓਸੀਆਈ) ਦਾ ਕਾਰਡ ਗੁਆ ਸਕਦੇ ਹਨ।

ਪੀਟੀਆਈ ਦੀ ਖ਼ਬਰ ਅਨੁਸਾਰ ਗ੍ਰਹਿ ਮੰਤਰਾਲੇ ਨੇ ਉਨ੍ਹਾਂ ''ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨੇ ਇਹ ਤੱਥ ਲੁਕਾਇਆ ਸੀ ਕਿ ਉਨ੍ਹਾਂ ਦੇ ਪਿਤਾ ਪਾਕਿਸਾਤਨੀ ਮੂਲ ਦੇ ਸਨ ਇਸ ਲਈ ਹੁਣ ਉਹ ਓਸੀਆਈ ਕਾਰਡ ਲਈ ਆਯੋਗ ਹੋ ਗਏ ਹਨ।

ਆਤਿਸ਼ ਅਲੀ ਤਾਸੀਰ ਦੇ ਪਿਤਾ ਸਲਮਾਨ ਤਾਸੀਰ ਪਾਕਿਸਤਾਨ ਦੇ ਉਦਾਰਵਾਦੀ ਨੇਤਾ ਸਨ। ਸਲਮਾਨ ਨੂੰ ਉਨ੍ਹਾਂ ਦੇ ਹੀ ਬੌਡੀਗਾਰਡ ਨੇ ਪਾਕਿਸਤਾਨ ਵਿੱਚ ਈਸ਼ ਨਿੰਦਾ ਦੇ ਕਾਨੂੰਨ ਖ਼ਿਲਾਫ਼ ਬੋਲਣ ''ਤੇ ਗੋਲੀ ਮਾਰ ਦਿੱਤੀ ਸੀ।

ਤਾਸੀਰ ਦੀ ਮਾਂ ਤਵਲੀਨ ਸਿੰਘ ਭਾਰਤ ਦੀ ਮੰਨੀ-ਪਰਮੰਨੀ ਪੱਤਰਕਾਰ ਹਨ। ਆਤਿਸ਼ ਅਲੀ ਦੀ ਪਰਵਰਿਸ਼ ਉਨ੍ਹਾਂ ਦੀ ਮਾਂ ਤਵਲੀਨ ਸਿੰਘ ਨੇ ਕੀਤੀ ਹੈ।

ਇਸ ਤੋਂ ਇਲਾਵਾ ਆਤਿਸ਼ ਤਾਸੀਰ ਨੇ ਅਮਰੀਕਾ ਦੀ ਮੰਨੀ-ਪਰਮੰਨੀ ਮੈਗਜ਼ੀਨ ''ਟਾਈਮ'' ਵਿੱਚ ਇਸ ਸਾਲ ਮਈ ''ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਇੱਕ ਲੇਖ ਲਿਖਿਆ ਸੀ।

ਮੈਗਜ਼ੀਨ ਦੇ 20 ਮਈ 2019 ਵਾਲੇ ਕੌਮਾਂਤਰੀ ਐਡੀਸ਼ਨ ਦੇ ਕਵਰ ਪੇਜ ਉੱਤੇ ਛਪੇ ਉਸ ਲੇਖ ਦੇ ਸਿਰਲੇਖ ਵਿੱਚ ਮੋਦੀ ਦੀ ਤਸਵੀਰ ਦੇ ਨਾਲ ''INDIA''S DIVIDER IN CHIEF'' ਲਿਖਿਆ ਗਿਆ ਸੀ।

ਕਰਤਾਰਪੁਰ ਲਾਂਘੇ ਨਾਲ ਉੱਠੀ ਵੰਡ ਦੀ ਚੀਸ ਤੇ ਯਾਦ ਆਏ ਨਾਰੋਵਾਲ ਦੇ ਮੇਲੇ

9 ਨਵਬੰਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕਾਂ ਵਿੱਚ ਬੇਹੱਦ ਖੁਸ਼ੀ ਹੈ ਪਰ ਇਸ ਦੇ ਨਾਲ ਕੁਝ ਬਜ਼ੁਰਗਾਂ ਦੀਆਂ ਵੰਡ ਤੋਂ ਪਹਿਲਾਂ ਦੇ ਮਾਹੌਲ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਹਨ।

BBC
ਭਾਰਤ ਦੇ ਬਲਵੰਤ ਸਿੰਘ ਤੇ ਕਿਰਪਾਲ ਸਿੰਘ ਨੇ ਯਾਦ ਕੀਤੀਆਂ ਆਪਣੀਆਂ ਪਾਕਸਿਤਨਾ ਦੇ ਨਾਰੋਵਾਲ ਨਾਲ ਆਪਣੀਆਂ ਯਾਦਾਂ

ਡੇਰਾ ਬਾਬਾ ਨਾਨਕ ਨੇੜਲੇ ਪਿੰਡ ਪੱਖੋਕੇ ਟਾਹਲੀ ਸਾਹਿਬ ਤੇ ਆਪਣੀ ਜਿੰਦਗੀ ਦੇ ਕਰੀਬ 90 ਦਹਾਕੇ ਪਾਰ ਕਰ ਚੁਕੇ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਵਿਆਹ ਨਾਰੋਵਾਲ(ਪਾਕਿਸਤਾਨ) ਵਿਚ ਹੋਇਆ ਸੀ।

ਇਸੇ ਤਰ੍ਹਾਂ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰੂਵਾਲ ਦੇ ਰਹਿਣ ਵਾਲੇ ਕਿਰਪਾਲ ਸਿੰਘ ਦੀ ਵੀ ਕਹਾਣੀ ਅਜਿਹੀ ਹੀ ਹੈ।

ਕਿਰਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਜਨਮ ਪਿੰਡ ਜੈ ਸਿੰਘ ਵਾਲਾ ਜ਼ਿਲ੍ਹਾ ਸ਼ੇਖੂਪੁਰਾ ਵਿਖੇ ਹੋਇਆ ਸੀ। ਇਨ੍ਹਾਂ ਦੀ ਕਹਾਣੀ ਵਿਸਥਾਰ ''ਚ ਪੜ੍ਹਨ ਲਈ ਇੱਥ ਕਲਿੱਕ ਕਰੋ।

ਇਹ ਵੀ ਪੜ੍ਹੋ-

  • ਭਾਰਤੀ ਡਾਕੂ ਜਿਸ ਨੂੰ ਪਾਕਿਸਤਾਨ ਨੇ ਦਿੱਤੀ ਸੀ ਸ਼ਰਨ
  • ਪਾਕਿਸਤਾਨੀ ਗੀਤ ''ਚ ਭਿੰਡਰਾਂਵਾਲੇ ਦੀ ਤਸਵੀਰ ਤੋਂ ਭੜਕੇ ਅਮਰਿੰਦਰ
  • ''ਇੱਕ ਸੈਲਫ਼ੀ ਜਿਸ ਨੇ ਮੈਨੂੰ ਚੋਰੀ ਦੀ ਬੱਚੀ ਬਣਾ ਦਿੱਤਾ''

20 ਸਾਲਾ ਕੁੜੀ ਜਿਸ ਨੇ ਦਾਦਕੇ-ਨਾਨਕੇ ਸਣੇ ਕਈਆਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਆ

ਸੰਗਰੂਰ ਦੇ ਕਨੌਈ ਪਿੰਡ ਦੀ 20 ਸਾਲਾ ਅਮਨਦੀਪ ਆਪਣੇ ਪਿਤਾ ਨਾਲ ਮਿਲ ਕੇ ਲਗਭਗ 35 ਏਕੜ ਵਿੱਚ ਖੇਤੀ ਕਰਦੀ ਹੈ। ਅਮਨਦੀਪ ਕੌਰ ਆਪਣੇ ਖੇਤਾਂ ਵਿੱਚ ਫ਼ਸਲਾਂ ਦੀ ਰਹਿੰਦ ਖੂੰਹਦ ਨੂੰ ਬਿਨਾਂ ਅੱਗ ਲਾਏ ਹੀ ਖੇਤੀ ਕਰ ਰਹੀ ਹੈ।

ਅਮਨਦੀਪ ਦੱਸਦੀ ਹੈ, "ਮੈਨੂੰ ਪਰਾਲੀ ਦੇ ਧੂੰਏਂ ਕਾਰਨ ਇਨ੍ਹਾਂ ਦਿਨਾਂ ਵਿੱਚ ਸਾਹ ਲੈਣਾ ਔਖਾ ਲਗਦਾ ਸੀ। ਇਸ ਕਰਕੇ ਮੈਂ ਆਪਣੇ ਪਾਪਾ ਨੂੰ ਬਿਨਾਂ ਅੱਗ ਲਾਏ ਖੇਤੀ ਕਰਨ ਦਾ ਸੁਝਾਅ ਦਿੱਤਾ।"

"ਹੁਣ ਪਿਛਲੇ ਤਿੰਨ ਸਾਲਾਂ ਤੋਂ ਅਸੀਂ ਬਿਨਾਂ ਅੱਗ ਲਗਾਏ ਹੈਪੀ ਸੀਡਰ ਨਾਲ ਹੀ ਬਿਜਾਈ ਕਰ ਰਹੇ ਹਾਂ। ਇਸ ਨਾਲ ਨਾ ਸਿਰਫ਼ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਸਗੋਂ ਹੋਰ ਜੀਵ ਜੰਤੂ ਵੀ ਸੁਰੱਖਿਅਤ ਰਹਿੰਦੇ ਹਨ।" ਵਿਸਥਾਰ ''ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਟਰੰਪ ''ਤੇ ਮਹਾਂਦੋਸ਼: ਅਮਕੀਰੀ ਰਾਸ਼ਟਰਪਤੀ ਦਾ ਕੀ ਬਣੇਗਾ

ਇੱਕ ਸੀਨੀਅਰ ਅਮਰੀਕੀ ਡਿਪਲੋਮੈਟ ਨੇ ਗਵਾਹੀ ਦਿੱਤੀ ਹੈ ਕਿ ਟਰੰਪ ਪ੍ਰਸਾਸ਼ਨ ਨੇ ਯੂਕਰੇਨ ਨੂੰ ਧਮਕੀ ਦਿੱਤੀ ਕਿ ਜੇ ਉਸ ਨੇ ਰਾਸ਼ਟਰਪਤੀ ਚੋਣਾਂ ਵਿੱਚ ਟਰੰਪ ਦੇ ਮੁੱਖ ਵਿਰੋਧੀ ਖ਼ਿਲਾਫ਼ ਜਾਂਚ ਨਾ ਕੀਤੀ ਤਾਂ ਉਸ ਤੋਂ ਫੌਜੀ ਸਹਾਇਤਾ ਵਾਪਸ ਲੈ ਲਈ ਜਾਵੇਗੀ।

EPA

ਯੂਕਰੇਨ ਵਿੱਚ ਯੂਐੱਸ ਦੇ ਸੀਨੀਅਰ ਡਿਪਲੋਮੈਟ ਬਿਲ ਟੇਲਰ ਨੇ ਮਹਾਂਦੋਸ਼ ਦੀ ਸੁਣਵਾਈ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ''ਸਪੱਸ਼ਟ ਸਮਝ'' ਸੀ ਕਿ ਇੱਕ ਲੰਬੇ ਸਮੇਂ ਮੁਲਤਵੀ ਜਾਂਚ ਕਾਰਨ ਮਦਦ ਵਾਪਸ ਲੈ ਲਈ ਜਾਵੇਗੀ।

ਟਰੰਪ ਨੇ ਅਜਿਹੀ ਕਿਸੇ ਵੀ ਧਮਕੀ ਤੋਂ ਇਨਕਾਰ ਕੀਤਾ ਹੈ।

ਰਾਸ਼ਟਰਪਤੀ ਟਰੰਪ ਦੇ ਮਹਾਂਦੋਸ਼ ਦੀ ਜਨਤਕ ਸੁਣਵਾਈ ਅਗਲੇ ਬੁੱਧਵਾਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸ ਵਿੱਚ ਟੇਲਰ ਪਹਿਲੇ ਗਵਾਹ ਵਜੋਂ ਸੱਦੇ ਜਾਣਗੇ। ਵਿਸਥਾਰ ''ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

  • ਡ੍ਰਗ ਮਾਫੀਆ ਦੇ ਹਮਲੇ ਵਿੱਚ 9 ਅਮਰੀਕੀਆਂ ਦੀ ਮੌਤ
  • ਕਰਤਾਰਪੁਰ ਲਾਂਘਾ: ''ਮੈਨੂੰ ਉਹ ਘਰ ਦੇਖਣ ਦੀ ਤਾਂਘ ਹੈ ਜਿੱਥੇ ਮੇਰਾ ਆਨੰਦ ਕਾਰਜ ਹੋਇਆ''
  • ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬੀਬੀਸੀ ਦੀ ਕਵਰੇਜ

ਇਹ ਵੀਡੀਓ ਤੁਹਾਨੂੰ ਪਸੰਦ ਆ ਸਕਦੇ ਹਨ:

https://www.youtube.com/watch?v=GwsLHCB2FN0

https://www.youtube.com/watch?v=3kg309MxhK4

https://www.youtube.com/watch?v=sm-A3dxIzDs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)