ਭਾਰਤ-ਪਾਕਿਸਤਾਨ ਵਿੱਚ ਗੱਲੇ ਭਰੇ ਪਏ ਹਨ ਪਰ ਫਿਰ ਵੀ ਭੁੱਖਮਰੀ? ਵੁਸਅਤੁਲਾਹ ਦਾ ਬਲਾਗ

10/22/2019 7:31:17 PM

Getty Images

ਪਿਛਲੇ ਸਾਲ ਚੋਣਾਂ ਦੌਰਾਨ ਪਾਕਿਸਤਾਨ ਦੇ ਤਹਿਰੀਕ-ਏ-ਇਨਸਾਫ਼ ਦੇ ਘੋਸ਼ਣਾ-ਪੱਤਰ ਵਿੱਚ ਵਾਅਦਾ ਕੀਤਾ ਗਿਆ ਸੀ ਕਿ ਨਵੇਂ ਪਾਕਿਸਤਾਨ ਵਿੱਚ ਗਰੀਬਾਂ ਲਈ 50 ਲੱਖ ਸਸਤੇ ਘਰਾਂ ਦਾ, ਬੇਘਰਿਆਂ ਲਈ ਹੋਸਟਲ ਦਾ ਅਤੇ ਬੇਰੁਜ਼ਗਾਰਾਂ ਲਈ ਇੱਕ ਕਰੋੜ ਨੌਕਰੀਆਂ ਦਾ ਬੰਦੋਬਸਤ ਕੀਤਾ ਜਾਵੇਗਾ।

ਇਸ ਤਰ੍ਹਾਂ ਪਾਕਿਸਤਾਨ ਪੰਜਾਂ ਸਾਲਾਂ ਵਿੱਚ ਵੈਲਫੇਅਰ ਸਟੇਟ ਬਣ ਜਾਵੇਗਾ।

ਪਿਛਲੇ ਸਵਾ ਸਾਲ ਵਿੱਚ ਲਾਹੌਰ ਵਿੱਚ ਤਿੰਨ ਅਤੇ ਇਸਲਾਮਾਬਾਦ ਵਿੱਚ ਇੱਕ ਸਰਕਾਰੀ ਪਨਾਹਗਾਹ ਬਣ ਚੁੱਕੀ ਹੈ, ਇਸ ਵਿੱਚ 700 ਬੇਘਰੇ ਰਾਤ ਬਿਤੀ ਸਕਦੇ ਹਨ। ਇਸ ਰਫ਼ਤਾਰ ਵਿੱਚ ਅਗਲੇ 300 ਸਾਲਾਂ ਵਿੱਚ ਦੋ ਕਰੋੜ ਬੇਘਰਿਆਂ ਨੂੰ ਕਿਸੇ ਨਾ ਕਿਸੇ ਰੈਣਬਸੇਰੇ ਵਿੱਚ ਥਾਂ ਮਿਲ ਜਾਵੇਗੀ।

ਰਹੀ ਗੱਲ 50 ਲੱਖ ਸਸਤੇ ਘਰਾਂ ਦੀ ਤਾਂ ਉਹ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਿਛਲੇ ਪੰਜਾਂ ਮਹੀਨਿਆਂ ਵਿੱਚ ਨਵਾਂ ਪਾਕਿਸਤਾਨ ਹਾਊਸਿੰਗ ਸਕੀਮਾਂ ਦਾ ਫ਼ੀਤਾ ਕੱਟ ਚੁੱਕੇ ਹਨ। ਇਸ ਵਿੱਚ ਇੱਕ ਘਰ ਸੀਢੇ ਸੱਤ ਲੱਖ ਰੁਪਏ ਦਾ ਬਣੇਗਾ। ਜੇ ਕਿਸੇ ਕੋਲ ਸਾਢੇ ਸੱਤ ਲੱਖ ਰੁਪਏ ਵੀ ਨਹੀਂ ਹਨ ਤਾਂ ਅਜਿਹਾ ਗਰੀਬ ਗਰੀਬੀ ਦੇ ਨਾਂ ''ਤੇ ਧੱਬਾ ਹੈ।

ਇਹ ਵੀ ਪੜ੍ਹੋ:

  • ਮੈਕਸੀਕੋ ਜਾਂਦੇ ਪੰਜਾਬੀਆਂ ਲਈ ''ਦਰਵਾਜ਼ੇ ਖੁੱਲੇ ਹਨ, ਪਰ...''
  • ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ ''ਚੋਂ ਬਾਹਰ ਨਿਕਲੀ ਇਹ ਕੁੜੀ
  • ਅਜਿਹਾ ਦੇਸ ਜਿੱਥੇ ATM ਤੋਂ ਅਣਜਾਨ ਲੋਕ ਤੇ ਸਿਮ ਕਾਰਡ ਹਾਸਲ ਕਰਨਾ ਵੀ ਔਖਾ
Getty Images

ਹੁਣ ਆਓ ਇੱਕ ਕਰੋੜ ਨੌਕਰੀਆਂ ਦੇ ਵਾਅਦੇ ''ਤੇ। ਪਿਛਲੇ ਹਫ਼ਤੇ ਹੀ ਸਾਇੰਸ ਅਤੇ ਟੈਕਨੌਲੋਜੀ ਦੇ ਮੰਤਰੀ ਫ਼ਵਾਦ ਚੌਧਰੀ ਨੇ ਖੁੱਲ੍ਹ ਕੇ ਕਹਿ ਦਿੱਤਾ ਕਿ ਅਸੀਂ ਨੌਕਰੀਆਏ ਦੇਣ ਦਾ ਵਾਅਦਾ ਨਹੀਂ ਕੀਤਾ ਸੀ। ਅਸੀਂ ਤਾਂ ਬੱਸ ਇਹ ਕਿਹਾ ਸੀ ਕਿ ਸਰਕਾਰ ਨਿੱਜੀ ਖੇਤਰ ਲਈ ਅਜਿਹਾ ਮਾਹੌਲ ਪੈਦਾ ਕਰੇਗੀ ਕਿ ਇੱਕ ਕਰੋੜ ਨੌਕਰੀਆਂ ਪੈਦਾ ਹੋ ਜਾਣ।

ਪਾਕਿਸਤਾਨ ਵਿੱਚ ਇਸ ਸਮੇਂ ਲਗਭਗ 40 ਫੀਸਦੀ ਆਬਾਦੀ ਨੂੰ ਘੱਟ ਖ਼ੁਰਾਕ ਜਾਂ ਭੁੱਖਮਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੇਠਲੇ ਵਰਗਾਂ ਦੀ ਲਗਭਗ 60 ਫੀਸਦੀ ਆਮਦਨੀ ਸਿਰਫ਼ ਰੋਟੀ-ਪਾਣੀ ''ਤੇ ਹੀ ਲੱਗ ਜਾਂਦੀ ਹੈ।

ਇਹ ਵੀ ਪੜ੍ਹੋ:

  • ਜਦੋਂ ਆਧਾਰ ਕਾਰਡ ਬਣਿਆ ਬੱਚੀ ਦਾ ਕਾਤਲ
  • ਸਕੂਲ ''ਚ ਲੂਣ ਨਾਲ ਰੋਟੀ ਮਿਲਣ ਦੀ ਖ਼ਬਰ ਨਸ਼ਰ ਕਰਨ ਵਾਲੇ ਪੱਤਰਕਾਰ ਖ਼ਿਲਾਫ ਕੇਸ

ਜਦਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਘਬਰਾਉਣਾ ਨਹੀਂ ਹੈ। ਪਿਛਲੇ ਹਫ਼ਤੇ ਹੀ ਉਨ੍ਹਾਂ ਨੇ ਇਸਲਾਮਾਬਾਦ ਵਿੱਚ ਇੱਕ ਐੱਨਜੀਓ ਸੀਲਾਨੀ ਟਰੱਸਟ ਦੇ ਨਾਲ ਮਿਲ ਕੇ ਭੁੱਖਿਆਂ ਲਈ ਮੁਫ਼ਤ ਖਾਣੇ ਦਾ ਭੰਡਾਰ ਖੋਲ੍ਹਿਆ। ਜਿਸ ਵਿੱਚ ਰੋਜ਼ਾਨਾ 600 ਲੋਕ ਰੋਟੀ ਖਾ ਸਕਦੇ ਹਨ। ਸਰਕਾਰ ਅਜਿਹੇ ਘੱਟੋ-ਘੱਟ 600 ਭੰਡਾਰ ਖੋਲ੍ਹੇਗੀ ਕਿਉਂਕਿ ਰੁਜ਼ਗਾਰ ਨਹੀਂ ਹੈ।

ਇਸ ਹਿਸਾਬ ਨਾਲ ਪਾਕਿਸਤਾਨ ਦੇ 22 ਕਰੋੜ ਵਿੱਚੋਂ ਭੁੱਖ ਦੀ ਤਲਵਾਰ ਹੇਠਾਂ ਜੀਵਨ ਜਿਊਣ ਵਾਲੀ ਅੱਠ ਕਰੋੜ ਆਬਾਦੀ ਨੂੰ ਕਿੰਨੇ ਸਾਲ ਪੇਟਭਰ ਖਾਣੇ ਦੀ ਸਹੂਲਤ ਮਿਲ ਜਾਵੇਗੀ। ਅੱਲ੍ਹਾ ਜਾਣੇ।

ਇਹ ਗੱਲ ਵੱਖਰੀ ਹੈ ਇਸ ਸਮੇਂ ਗੋਦਾਮ, ਗੱਲ਼ੇ ਅਤੇ ਚੀਨੀ ਨਾਲ ਭਰੇ ਪਏ ਹਨ ਅਤੇ ਉਨ੍ਹਾਂ ਵਿੱਚ ਨਵੀਂ ਪੈਦਾਵਾਰ ਰੱਖਣ ਦੀ ਥਾਂ ਨਹੀਂ ਹੈ।

Getty Images

ਭਾਰਤ-ਪਾਕ ਦੋਹਾਂ ਵਿੱਚ ਭੁੱਖਮਰੀ

ਗਲੋਬਲ ਹੰਗਰ ਇੰਡੈਕਸ ਵਿੱਚ ਜੋ ਸਾਹਮਣੇ ਆਇਆ ਉਸ ਵਿੱਚ ਸ਼ਾਮਲ 117 ਦੇਸ਼ਾਂ ਵਿੱਚ ਪਾਕਿਸਤਾਨ ਦਾ ਨੰਬਰ 94 ਹੈ। ਸਾਡੇ ਲਈ ਦੁੱਖ ਇਹ ਨਹੀਂ ਕਿ ਬੰਗਲਾਦੇਸ਼ 88ਵੇਂ ਨੰਬਰ ''ਤੇ ਹੈ ਸਗੋਂ ਖ਼ੁਸ਼ੀ ਦੀ ਗੱਲ ਇੱਹ ਹੈ ਕਿ ਭਾਰਤ ਸਾਡੇ ਤੋਂ ਹੇਠਾਂ 102 ਨੰਬਰ ''ਤੇ ਹੈ।

ਇਹੀ ਭਾਰਤ ਅੱਛੇ ਦਿਨਾਂ ਆਉਣ ਤੋਂ ਪਹਿਲਾਂ 2010 ਦੇ ਗਲੋਬਲ ਹੰਗਰ ਇੰਡੈਕਸ ਵਿੱਚ 95ਵੇਂ ਨੰਬਰ ''ਤੇ ਸੀ। ਅੱਜ ਫੂਡ ਕਾਰਪੋਰਸ਼ਨ ਆਫ਼ ਇੰਡੀਆ ਕਹਿ ਰਹੀ ਹੈ ਕਿ ਸਾਡੇ ਗੋਦਾਮਾਂ ਵਿੱਚ ਹੁਣ ਹੋਰ ਅਨਾਜ ਰੱਖਣ ਦੀ ਥਾਂ ਨਹੀਂ ਬਚੀ।

ਜਦਕਿ ਯੂਪੀ ਦੇ ਬਹੁਤ ਸਾਰੇ ਸਕੂਲਾਂ ਵਿੱਚ ਬੱਚੇ ਦੁਪਹਿਰ ਦੇ ਖ਼ਾਣੇ ਵਿੱਚ ਨਮਕ ਰੋਟੀ ਜਾਂ ਹਲਦੀ ਦਾ ਪਾਣੀ ਤੇ ਚੌਲ ਖਾ ਰਹੇ ਹਨ।

Getty Images

ਫਿਰ ਵੀ ਤੁਸੀਂ ਇਹੀ ਸਮਝੋ ਕਿ ਅਜਿਹੀਆਂ ਦੇਸ਼ਧਰੋਹੀ ਪੱਤਰਕਾਰ ਫੈਲਾਉਂਦੇ ਰਹਿੰਦੇ ਹਨ।

ਮੈਨੂੰ ਨਾ ਭਾਰਤ ਸਰਕਾਰ ਨਾਲ ਕੋਈ ਦਿੱਕਤ ਹੈ ਅਤੇ ਨਾ ਹੀ ਪਾਕਿਸਤਾਨ ਸਰਕਾਰ ਨਾਲ। ਮੈਂ ਤਾਂ ਬੱਸ ਉਸ ਆਦਮੀ ਦੀ ਅਕਲ ਫੜ੍ਹਨੀ ਚਾਹੁੰਦਾ ਹਾਂ ਜਿੁਸ ਨੇ ਇਮਰਾਨ ਖ਼ਾਨ ਨੂੰ ਇਹ ਨਾਅਰਾ ਸਿਖਾਇਆ ਕਿ ''ਘਬਰਾਉਣਾ ਨਹੀਂ'' ਅਤੇ ਜਿਸ ਨੇ ਹਾਉਡੀ ਮੋਦੀ ਵਾਲੀ ਤਕਰੀਰ ਵਿੱਚ ਲਿਖਿਆ...

ਮਿੱਤਰੋਂ ਸਭ ਅੱਛਾ ਹੈ.....ਸਭ ਵਧੀਆ ਹੈ...ਬੜਾ ਮਜ਼ਾ ਮਾ ਛੇ... ਸ਼ੋਬ ਖ਼ੂਬ ਭਾਲੋ....ਤਾੜੀਆਂ...

ਇਹ ਵੀ ਪੜ੍ਹੋ-

  • ਅਮਰੀਕਾ ਲਈ ਗੈਰ ਕਾਨੂੰਨੀ ਪਰਵਾਸ: ਕਿਹੜੇ ਰਸਤੇ ਤੇ ਕਿਹੜੇ ਤਰੀਕੇ ਅਪਣਾਉਂਦੇ ਨੇ ਏਜੰਟ
  • ਬ੍ਰੈਗਜ਼ਿਟ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਹੋਰ ਦੇਰ ਲਈ ਭੇਜੀ ਚਿੱਠੀ
  • ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ ਚੋਂ ਬਾਹਰ ਨਿਕਲੀ ਨਤਾਸ਼ਾ ਨੋਇਲ

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=f6zTwEylV_A

https://www.youtube.com/watch?v=Rl7eZ9Aa4KA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)