#100Women: ''''ਜਦੋਂ ਵੀ ਕੋਈ ਕੁੜੀ ਸਕੂਲ ਵਿੱਚ ਪੜ੍ਹਦੀ ਹੈ ਤਾਂ ਦੁਨੀਆਂ ਨੂੰ ਫਾਇਦਾ ਹੁੰਦਾ ਹੈ''''

10/22/2019 12:46:16 PM

BBC
ਅਰਨਿਆ ਜੌਹਰ ਲਿੰਗ ਸਮਾਨਤਾ, ਮਾਨਸਿਕ ਸਿਹਤ ਅਤੇ ਸਰੀਰ ਦੀ ਸਕਾਰਾਤਮਕਤਾ ਵਰਗੇ ਮੁੱਦਿਆਂ ਲਈ ਬੀਟ ਕਾਵਿ ਦੀ ਵਰਤੋਂ ਕਰਦੀ ਹੈ

"ਸਿੱਖਿਆ ਸਭ ਤੋਂ ਵੱਡੀ ਬਰਾਬਰੀ ਦੇਣ ਵਾਲੀ ਹੈ।" ਬੀਬੀਸੀ #100Women ਸਮਾਗਮ ਮੌਕੇ ਔਰਤਾਂ ਦੇ ਭਵਿੱਖ ਬਾਰੇ ਗੱਲ ਕਰਦਿਆਂ 21 ਸਾਲਾ ਕਵਿਤਰੀ ਤੇ ਸਪੋਕਨ ਵਰਲਡ ਕਲਾਕਾਰ ਅਰਨਿਆ ਜੌਹਰ ਨੇ ਆਪਣਾ ਨਜ਼ਰੀਆ ਪੇਸ਼ ਕੀਤਾ।

ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਸਾਂਵਲੇ ਰੰਗ ਦੀ ਜਵਾਨ ਕੁੜੀ ਭਵਿੱਖ ਸਿਰਜ ਸਕਦੀ ਹੈ।

ਦਿੱਲੀ ਵਿੱਚ ਹੋ ਰਹੇ 100 ਵੁਮੈਨ ਇਵੈਂਟ ਦੌਰਾਨ ਅਰਨਿਆ ਜੌਹਰ ਨੇ ਦੱਸਿਆ ਕਿ 2030 ਤੱਕ ਦੁਨੀਆਂ ਕਿਹੋ ਜਿਹੀ ਹੋ ਸਕਦੀ ਹੈ।

ਉਹ ਦੁਨੀਆਂ ਜਿੱਥੇ ਔਰਤਾਂ ਨੂੰ ਸਿੱਖਿਆ ਦੀ ਬਰਾਬਰੀ ਮਿਲੇਗੀ, ਆਪਣੇ ਸਰੀਰ ਤੇ ਪੂਰਾ ਕਾਬੂ ਹੋਵੇਗਾ ਤੇ ਲੀਡਰਸ਼ਿਪ ਵਿੱਚ ਅਹਿਮ ਭੂਮਿਕਾ ਹੋਵੇਗੀ ਜਿਸ ਨਾਲ ਸਮਾਜਿਕ ਬਦਲਾਅ ਆਏਗਾ। ਇਸ ਤਰ੍ਹਾਂ ਸਾਡੀ ਅਜੋਕੀ ਜ਼ਿੰਦਗੀ ਉੱਤੇ ਪ੍ਰਭਾਵ ਪਏਗਾ।

ਇਹ ਵੀ ਪੜ੍ਹੋ:

  • ਬੀਬੀਸੀ 100 ਵੂਮੈਨ 2019 ਦੀ ਸੂਚੀ ਵਿੱਚ 7 ਭਾਰਤੀ ਔਰਤਾਂ ਨੂੰ ਮਿਲੀ ਥਾਂ
  • 100 Women 2019: ਭਵਿੱਖ ਦੁਨੀਆਂ ਦੀਆਂ ਔਰਤਾਂ ਲਈ ਕਿਹੋ ਜਿਹਾ ਹੋਵੇਗਾ?
  • ਕੈਨੇਡਾ ''ਚ ਜਸਟਿਨ ਟਰੂਡੋ ਦੀ ਪਾਰਟੀ ਹੋਵੇਗੀ ''ਮੁੜ ਸੱਤਾ ''ਤੇ ਕਾਬਜ''

ਆਪਣੀ ਕਵਿਤਾ ਦੁਹਰਾਉਂਦਿਆਂ ਅਰਨਿਆ ਨੇ ਕਿਹਾ, "ਇਸ ਵਿੱਚ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਔਰਤਾਂ ਹੀ ਹਨ ਜੋ ਕਿ ਸਿੱਖਿਆ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੁੰਦੀਆਂ ਹਨ।"

BBC

ਅਰਨਿਆ ਨੇ ਅੱਗੇ ਕਿਹਾ, "ਜਦੋਂ ਵੀ ਕੋਈ ਕੁੜੀ ਸਕੂਲ ਵਿੱਚ ਪੜ੍ਹਦੀ ਹੈ ਤਾਂ ਦੁਨੀਆਂ ਨੂੰ ਉਸ ਦਾ ਫਾਇਦਾ ਹੁੰਦਾ ਹੈ।"

ਔਰਤਾਂ ਦੀ ਸਿੱਖਿਆ ਅਤੇ ਕਰੀਅਰ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਹ ਉਸ ਸਮੇਂ ਦੀ ਗੱਲ ਹੈ ਜਦੋਂ ਸਾਂਵਲੇ ਰੰਗ ਦੀਆਂ ਔਰਤਾਂ ਕੰਪਨੀ ਦੇ ਵੱਡੇ ਅਹੁਦੇ ਤੇ ਤਾਇਨਾਤ ਹੋਣਗੀਆਂ।

ਉਨ੍ਹਾਂ ਚੁਣੌਤੀ ਦਿੰਦਿਆਂ ਕਿਹਾ ਕਿ ਜੇ ਕੋਈ ''ਗੁੱਸੇ ਵਾਲਾ ਨੌਜਵਾਨ ਮਰਦ ਹੀ ਲੜਾਈ ਕਰੇ'' ਤਾਂ ਹੀ ਇਹ ਕਿਉਂ ਵਾਜਿਬ ਮੰਨੀ ਜਾਂਦੀ ਹੈ।

ਜੌਹਰ ਦਾ ਕਹਿਣਾ ਹੈ ਕਿ ਭਵਿੱਖ ਵਿੱਚ ਮਜ਼ਬੂਤ, ਜਵਾਨ ਔਰਤਾਂ ਦੁਨੀਆਂ ਨੂੰ ਇਹ ਕਹਿਣ ਲਈ ਮਜਬੂਰ ਕਰਨਗੀਆਂ ਕਿ "ਇੱਕ ਵਾਰੀ ਇੱਕ ਮਜ਼ਬੂਤ ਜਵਾਨ ਔਰਤ" ਜੋ ਕਿ ਇੱਕ ਖੂਬਸੂਰਤ ਸੱਚਾਈ ਹੈ, ਬਹਾਦਰ ਤੇ ਜਵਾਨ ਔਰਤ ਦੀ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=umqzuYyQrR4

https://www.youtube.com/watch?v=GHpKYl3phK8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)