ਕੈਨੇਡਾ ''''ਚ ਜਸਟਿਨ ਟਰੂਡੋ ਦੀ ਪਾਰਟੀ ਹੋਵੇਗੀ ''''ਮੁੜ ਸੱਤਾ ''''ਤੇ ਕਾਬਜ''''

10/22/2019 9:16:17 AM

ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਮੁੜ ਕੈਨੇਡਾ ਦੀ ਸੱਤਾ ''ਤੇ ਕਾਬਜ ਹੋਵੇਗੀ, ਪਰ ਇੱਕ ਘੱਟ-ਗਿਣਤੀ ਸਰਕਾਰ ਵੱਜੋਂ।

ਇਹ ਅੰਦਾਜ਼ਾ ਹਾ ਕੈਨੇਡਾ ਦੇ ਨੈਸ਼ਨਲ ਬ੍ਰੌਡਕਾਸਟਰ ਸੀਬੀਸੀ ਦਾ।

ਇਹ ਮੰਨਿਆ ਜਾ ਰਿਹਾ ਹੈ ਕਿ ਪੂਰਬੀ ਸੂਬਿਆਂ ਵਿੱਚ ਕੁਝ ਸੀਟਾਂ ਦੇ ਨੁਕਸਾਨ ਦੇ ਬਾਵਜੂਦ, ਲਿਬਰਲ ਪਾਰਟੀ ਪਾਰਲੀਮੈਂਟ ਦੀਆਂ ਜ਼ਿਆਦਾ ਸੀਟਾਂ ''ਤੇ ਜਿੱਤ ਹਾਸਿਲ ਕਰੇਗੀ ਅਤੇ ਮੁੜ ਸਰਕਾਰ ਬਣਾਏਗੀ।

ਇਹ ਚੋਣਾਂ ਟਰੂਡੋ ਲਈ ਰਫਰੈਂਡਮ ਵੱਜੋ ਦੇਖੀਆਂ ਜਾ ਰਹੀਆਂ ਸਨ।

ਇਹ ਵੀ ਪੜ੍ਹੋ:-

  • ''ਸਫ਼ਰ ਦੌਰਾਨ ਮੈਂ ਕਈ ਲਾਸ਼ਾਂ ਜੰਗਲ ਵਿੱਚ ਸੜਦੀਆਂ ਦੇਖੀਆਂ''
  • ਮੈਕਸੀਕੋ ਜਾਂਦੇ ਪੰਜਾਬੀਆਂ ਲਈ ''ਦਰਵਾਜ਼ੇ ਖੁੱਲੇ ਹਨ, ਪਰ...''
  • ਆਸਟ੍ਰੇਲੀਆ ਦੇ ਸਾਰੇ ਅਖ਼ਬਾਰਾਂ ਦਾ ਪਹਿਲਾ ਸਫ਼ਾ ਕਾਲਾ ਕਿਉਂ

ਪਿਛਲੀਆਂ ਆਮ ਚੋਣਾਂ ਵਿੱਚ ਟਰੂਡੋ ਨੇ ਇਤਿਹਾਸਿਕ ਜਿੱਤ ਹਾਸਿਲ ਕੀਤੀ ਸੀ। ਇਸ ਵਾਰ ਸੀਟਾਂ ਦੀ ਗਿਣਤੀ ਘਟਣ ਕਾਰਨ ਉਨ੍ਹਾਂ ਨੂੰ ਹੋਰ ਪਾਰਟੀਆਂ ਨਾਲ ਮਿਲ ਕੇ ਕੰਮ ਕਰਨਾ ਪਏਗਾ।

338 ਹਲਕਿਆਂ ਵਿੱਚ ਹੋਈਆਂ ਇਨ੍ਹਾਂ ਚੋਣਾਂ ਵਿੱਚ 50 ਭਾਰਤੀ ਮੂਲ ਦੇ ਉਮੀਦਵਾਰ ਸਨ।

ਕੈਨੇਡਾ ਦੀਆਂ ਤਿੰਨੇ ਮੁੱਖ ਪਾਰਟੀਆਂ ਲਿਬਰਲ, ਕੰਜ਼ਰਵੇਟਿਵ ਅਤੇ ਜਗਮੀਤ ਸਿੰਘ ਦੀ ਨਿਊ ਡੈਮੋਕ੍ਰੇਟਿਕ ਪਾਰਟੀ ਨੇ ਪੰਜਾਬੀਆਂ ਦੀ ਭਰਵੀ ਵਸੋਂ ਵਾਲੇ ਐਡਮੰਟਨ, ਬਰੈਮਪਟਨ, ਸਰੀ, ਕੈਲਗਰੀ ਹਲਕਿਆਂ ਤੋਂ ਪੰਜਾਬੀ ਉਮੀਦਵਾਰ ਮੈਦਾਨ ਵਿੱਚ ਉਤਾਰੇ ਹਨ।

https://www.youtube.com/watch?v=xWw19z7Edrs&t=1s

https://www.youtube.com/watch?v=w-XptIF7gBM

https://www.youtube.com/watch?v=fVRVDknKTvY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)