ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਮੁਕੰਮਲ

10/21/2019 7:16:17 PM

Getty Images

ਹਰਿਆਣਾ ਅਤੇ ਮਹਾਰਾਸ਼ਟਰ ਵਿੱਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਅਤੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਲਈ ਵੋਟਿੰਗ ਖ਼ਤਮ ਹੋ ਗਈ। ਪੰਜਾਬ ਦੀਆਂ 4 ਸੀਟਾਂ ਲਈ ਵੀ ਜ਼ਿਮਨੀ ਚੋਣਾਂ ਹੋਈਆਂ।

ਹਰਿਆਣਾ ਦੀਆਂ 90 ਸੀਟਾਂ ਲਈ ਅਤੇ ਮਹਾਰਾਸ਼ਟਰ ਦੀਆਂ 288 ਵਿਧਾਨ ਸਭਾ ਸੀਟਾਂ ''ਤੇ ਲੋਕਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ।

ਚੋਣ ਕਮਿਸ਼ਨ ਮੁਤਾਬਕ ਸ਼ਾਮ ਛੇ ਵਜੇ ਤੱਕ ਹਰਿਆਣਾ ਵਿੱਚ 65 ਫੀਸਦ ਅਤੇ ਮਹਾਰਾਸ਼ਟਰ ਵਿੱਚ 60.5 ਫੀਸਦ ਵੋਟਿੰਗ ਹੋਈ।

ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ਦਾਖਾ, ਮੁਕੇਰੀਆ, ਫਗਵਾੜਾ ਅਤੇ ਜਲਾਲਾਬਾਦ ਵਿੱਚ ਜ਼ਿਮਨੀ ਚੋਣਾਂ ਲਈ ਵੋਟਿੰਗ ਹੋਈ।

ਇਹ ਵੀ ਪੜ੍ਹੋ- ਵੋਟਿੰਗ ਦੀ ਹਰ ਸਰਗਰਮੀ ਲਈ ਕਲਿੱਕ ਕਰੋ

ਮੁਲਕ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਕਾਂਗਰਸ ਇਸੇ ਸਾਲ ਅਪਰੈਲ-ਮਈ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਮਿਲੀ ਕਰਾਰੀ ਹਾਰ ਤੋਂ ਹਾਲੇ ਤੱਕ ਉਬਰ ਨਹੀਂ ਸਕੀ ਹੈ। ਕਾਂਗਰਸ ਦੋਹਾਂ ਸੂਬਿਆਂ ਵਿੱਚ ਆਪਸੀ ਫੁੱਟ ਅਤੇ ਕਲੇਸ਼ ਨਾਲ ਜੂਝ ਰਹੀ ਹੈ।

ਦਿਨ ਭਰ ਚੱਲੀ ਇਸ ਵੋਟਿੰਗ ਵਿੱਚ ਕਈ ਤਰ੍ਹਾਂ ਦੇ ਰੰਗ ਵੇਖਣ ਨੂੰ ਮਿਲੇ। ਜਿੱਥੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਸਾਈਕਲ ''ਤੇ ਵੋਟ ਪਾਉਣ ਪਹੁੰਚੇ। ਉੱਥੇ ਹੀ ਜੇਜੇਪੀ ਲੀਡਰ ਦੁਸ਼ਯੰਤ ਚੌਟਾਲਾ ਟਰੈਕਟਰ ''ਤੇ ਚੜ੍ਹ ਕੇ ਵੋਟ ਪਾਉਣ ਗਏ।

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਲੀਡਰ ਭੁਪਿੰਦਰ ਸਿੰਘ ਹੁੱਡਾ ਦੀ ਪਤਨੀ ਆਸ਼ਾ ਹੁੱਡਾ ਨੇ ਔਰਤਾਂ ਨਾਲ ਮਿਲ ਕੇ ਰਵਾਇਤੀ ਗਾਣੇ ਗਾਏ ਅਤੇ ਡਾਂਸ ਵੀ ਕੀਤਾ।

ਅਜਿਹੇ ਹੀ ਕਈ ਤਰ੍ਹਾਂ ਦੇ ਰੰਗ ਇਸ ਵਾਰ ਦੀਆਂ ਚੋਣਾਂ ਵਿੱਚ ਵੇਖਣ ਨੂੰ ਮਿਲੇ।

ਇਨੈਲੋ ਨੇਤਾ ਅਭੈ ਚੌਟਾਲਾ ਅਤੇ ਜੇਜੇਪੀ ਨੂੰ ਸਮਰਥਨ ਦੇਣ ਵਾਲੇ ਅਸ਼ੋਕ ਤੰਵਰ ਨੇ ਵੋਟ ਪਾਉਣ ਦੌਰਾਨ ਮੌਜੂਦਾ ਸਰਕਾਰ ''ਤੇ ਨਿਸ਼ਾਨਾ ਸਾਧਿਆ ਤੇ ਆਪੋ-ਆਪਣੀ ਜਿੱਤ ਦਾ ਦਾਅਵਾ ਵੀ ਕੀਤਾ।

ਇਹ ਵੀ ਪੜ੍ਹੋ:

  • ਸੁਪਰੀਮ ਕੋਰਟ ਦਾ ਫੈਸਲਾ ਗੁਰੂ ਰਵਿਦਾਸ ਮੰਦਿਰ ਉੱਥੇ ਹੀ ਬਣਾਇਆ ਜਾਵੇ
  • ਕਰਤਾਰਪੁਰ ਲਾਂਘੇ ਬਾਰੇ ਸਮਝੌਤੇ ''ਤੇ ਦਸਤਖ਼ਤ ਕਰੇਗਾ ਭਾਰਤ
  • ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ ''ਚੋਂ ਬਾਹਰ ਨਿਕਲੀ ਇਹ ਕੁੜੀ

288 ਸੀਟਾਂ ਵਾਲੀ ਮਹਾਰਸ਼ਟਰ ਵਿਧਾਨ ਸਭਾ ਵਿੱਚ ਭਾਜਪਾ ਅਤੇ ਸ਼ਿਵਸੇਨਾ ਇਕੱਠਿਆਂ ਚੋਣ ਲੜ ਰਹੀਆਂ ਹਨ।

ਮਹਾਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਲਈ ਬਾਲੀਵੁੱਡ ਸਿਤਾਰਿਆ ਕੇ ਹੁੰਮ-ਹੰਮਾ ਕੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਚੋਣਾਂ ਵਿੱਚ ਕਈ ਵੱਡੇ ਅਦਾਕਾਰ ਵੋਟਿੰਗ ਕਰਦੇ ਨਜ਼ਰ ਆਏ।

BBC
BBC
ਮੁੰਬਈ ਵਿੱਚ ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਵੋਟਿੰਗ ਦੌਰਾਨ
BBC
ਵੋਟ ਪਾਉਣ ਤੋਂ ਬਾਅਦ ਸਚਿਨ ਤੇਂਦੂਲਕਰ ਆਪਣੀ ਪਤਨੀ ਅੰਜਲੀ ਅਤੇ ਬੇਟੇ ਅਰਜੁਨ ਨਾਲ

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=mgajO8m9nXc

https://www.youtube.com/watch?v=FrnVPlc5yHs

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)