550ਵੇਂ ਗੁਰ ਪੁਰਬ ਦੇ ਸਮਾਗਮ ਇੱਕੋ ਸਟੇਜ ਤੋਂ ਮਨਾਏ ਜਾਣ- ਅਕਾਲ ਤਖ਼ਤ

10/21/2019 5:31:16 PM

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ, ਗੁਰੂ ਨਾਨਕ ਦੇਵ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ ਉਤਸਵ ਦੇ ਸੁਲਤਾਨ ਪੁਰ ਲੋਧੀ ਵਿਖੇ ਹੋਣ ਵਾਲੇ ਸਮਾਗਮਾਂ ਬਾਰੇ ਸਿਆਸੀ ਖਿੱਚੋਤਾਣ ਨੂੰ ਵਿਰਾਮ ਲਾਉਂਦਿਆ ਕਿਹਾ ਕਿ ਸਮਾਗਮਾਂ ਲਈ ਇੱਕੋ ਸਟੇਜ ਲਾਈ ਜਾਵੇਗੀ ਜਿਸ ਉੱਪਰ ਸਿਰਫ਼ ਗੁਰੂ ਨਾਨਕ ਦੇ ਫ਼ਲਸਫ਼ੇ ਦੀ ਗੱਲ ਕੀਤੀ ਜਾਵੇਗੀ ਤੇ ਕੋਈ ਸਿਆਸੀ ਬਿਆਨਬਾਜ਼ੀ ਨਹੀਂ ਹੋਣ ਦਿੱਤੀ ਜਾਵੇਗੀ।

ਉਨ੍ਹਾਂ ਪੱਤਰਕਾਰਾਂ ਨੂੰ ਦੱਸਿਆ ਕਿ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਇਹ ਫੈਸਲਾ ਸਿੱਖ ਬੁੱਧੀਜੀਵੀਆਂ ਦੇ ਨਾਲ ਮਸ਼ਵਰਾ ਕਰਨ ਮਗਰੋਂ ਲਿਆ ਗਿਆ।

ਉਨ੍ਹਾਂ ਕਿਹਾ, “ਸੁਲਤਾਨਪੁਰ ਲੋਧੀ ਵਿਖੇ ਖ਼ਾਲਸਾ ਪੰਥ ਦੀ ਸਟੇਜ ਸ਼੍ਰੋਮਣੀ ਕਮੇਟੀ ਦੀ ਹੀ ਹੋਵੇਗੀ। ਜੋ ਕਿਸਭ ਦੀ ਸਾਂਝੀ ਸਟੇਜ ਹੋਵੇਗੀ, ਕਿਸੇ ਵੀ ਪਾਰਟੀ ਦਾ ਕੋਈ ਆਗੂ ਆਵੇ...ਸਭ ਦਾ ਮਾਣ-ਸਨਮਾਨ ਹੋਵੇਗਾ।”

ਉਨ੍ਹਾਂ ਕਿਹਾ, ''''ਸਟੇਜ ਕਿਸੇ ਪਾਰਟੀ ਦੀ ਨਹੀਂ ਸਗੋ ਗੁਰੂ ਨਾਨਕ ਦੀ ਖ਼ਾਲਸਾ ਪੰਥ ਦੀ ਸਟੇਜ ਹੈ।”

ਇਹ ਵੀ ਪੜ੍ਹੋ

  • ਕਰਤਾਰਪੁਰ ਲਾਂਘੇ ਬਾਰੇ ਸਮਝੌਤੇ ''ਤੇ ਦਸਤਖ਼ਤ ਕਰੇਗਾ ਭਾਰਤ
  • ਸੁਪਰੀਮ ਕੋਰਟ ਦਾ ਫੈਸਲਾ ਗੁਰੂ ਰਵੀਦਾਸ ਮੰਦਿਰ ਉੱਥੇ ਹੀ ਬਣਾਇਆ ਜਾਵੇ
  • ਕੈਨੇਡਾ ਵੋਟਾਂ: ਚੋਣ ਮੈਦਾਨ ਵਿੱਚ ਉਤਰੇ 11 ਖ਼ਾਸ ਪੰਜਾਬੀ ਚਿਹਰੇ

ਅਕਾਲ ਤਖ਼ਤ ਸਾਹਿਬ ਦੇ ਇਸ ਬਿਆਨ ਬਾਰੇ ਸ਼੍ਰੋਮਣੀ ਕਮੇਟੀ ਪ੍ਰਧਾਨ ਲੋਂਗੋਵਾਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਹੋਵੇਗੀ।

"ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸਾਰਿਆਂ ਨੂੰ ਸੱਦਾ ਦਿੱਤਾ ਜਾਵੇਗਾ। ਹਰ ਇੱਕ ਦਾ ਸਨਮਾਨ ਕੀਤਾ ਜਾਵੇਗਾ, ਕੈਪਟਨ ਸਾਹਬ ਨੂੰ ਸੁਨੇਹਾ ਦੇਵਾਂਗੇ ਅਤੇ ਭਾਰਤ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵੀ ਆਉਣ।"

ਪ੍ਰਕਾਸ਼ ਪੁਰਬ ਸਬੰਧੀ ਮੁੱਖ ਸਮਾਗਮ ਸੁਲਤਾਨਪੁਰ ਲੋਧੀ ਵਿਖੇ ਹੋਣਾ ਹੈ ਜਿਸ ''ਚ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਸਖਸ਼ੀਅਤਾਂ ਤੋਂ ਇਲਾਵਾ ਭਾਰਤੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਸੱਦਾ ਦਿੱਤਾ ਗਿਆ ਹੈ।

https://www.youtube.com/watch?v=Rx1KRoZRyu4

ਕੀ ਸੀ ਰੇੜਕਾ

ਸੁਲਤਾਨਪੁਰ ਵਿਖੇ ਹੋਣ ਵਾਲੇ ਸਮਾਗਮਾਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਅਤੇ ਪੰਜਾਬ ਸਰਕਾਰ ਵੱਲੋਂ ਕੀਤਾ ਜਾ ਰਿਹਾ ਸੀ। ਅੜਿੱਕਾ ਸਟੇਜ ਨੂੰ ਲੈ ਕੇ ਪਿਆ ਹੋਇਆ ਸੀ।

ਅਕਾਲ ਤਖਤ ਨੇ ਵੀ ਇਸ ਮਾਮਲੇ ਵਿੱਚ ਦਖਲ ਦਿੱਤਾ। ਸਮਾਗਮ ਸਾਂਝੇ ਤੌਰ ''ਤੇ ਕਰਵਾਉਣ ਲਈ ਤਾਲਮੇਲ ਕਮੇਟੀ ਦੇ ਗਠਨ ਦਾ ਆਦੇਸ਼ ਦਿੱਤਾ ਜਿਸ ਤੋਂ ਬਾਅਦ ਇੱਕ ਤਾਲਮੇਲ ਕਮੇਟੀ ਦਾ ਗਠਨ ਹੋਇਆ ਸੀ।

ਇਸ ਕਮੇਟੀ ਵਿੱਚ ਪੰਜਾਬ ਸਰਕਾਰ ਵੱਲੋਂ ਦੋ ਮੰਤਰੀ - ਚਰਨਜੀਤ ਸਿੰਘ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਅਤੇ ਐਸਜੀਪੀਸੀ ਵੱਲੋਂ ਅਕਾਲੀ ਦਲ ਤੋਂ ਸਾਬਕਾ ਮੰਤਰੀ ਜਾਗੀਰ ਕੌਰ ਅਤੇ ਤੋਤਾ ਸਿੰਘ ਸਣੇ ਇੱਕ ਸਿੱਖ ਵਿਦਵਾਨ ਸ਼ਾਮਿਲ ਸਨ।

https://www.youtube.com/watch?v=-o5NTuioaGo

ਤਾਲਮੇਲ ਨੂੰ ਲੈ ਕੇ ਦੋਹਾਂ ਧਿਰਾਂ ਵਿਚਾਲੇ ਕਈ ਮੀਟਿੰਗਾਂ ਵੀ ਹੋਈਆਂ, ਪਰ ਇਹ ਸਾਰੀਆਂ ਮੀਟਿੰਗਾਂ ਹੁਣ ਤੱਕ ਬੇ-ਸਿੱਟਾ ਰਹੀਆਂ।

ਸਮਾਗਮ ਧਾਰਮਿਕ ਹੈ ਇਸ ਲਈ ਸਟੇਜ ਦਾ ਪੂਰਾ ਕੰਟਰੋਲ SGPC ਆਪਣੇ ਹੱਥ ਵਿੱਚ ਰੱਖਣਾ ਚਾਹੁੰਦੀ ਸੀ।

ਇਸ ਸਬੰਧੀ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ ਦਲੀਲ ਹੈ ਕਿ ਜਿੰਨੀਆਂ ਵੀ ਸ਼ਤਾਬਦੀਆਂ ਹੁਣ ਤੱਕ ਮਨਾਈਆਂ ਗਈਆਂ ਹਨ ਸਟੇਜ ਦਾ ਪ੍ਰਬੰਧ ਕਮੇਟੀ ਕੋਲ ਹੀ ਹੁੰਦਾ ਹੈ।

ਦੋਹਾਂ ਧਿਰਾਂ ਵਿਚਾਲੇ ਤਾਲਮੇਲ ਦਾ ਅੰਦਾਜ਼ਾ ਇਸੇ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ SGPC ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦੇਣ ਲਈ ਸਰਕਾਰ ਨੂੰ ਲਾਂਭੇ ਕਰਕੇ ਖੁਦ ਅਕਾਲੀ ਨੇਤਾਵਾਂ ਨਾਲ ਸੱਦਾ ਦੇਣ ਲਈ ਰਾਸ਼ਟਰਪਤੀ ਕੋਲ ਚਲੇ ਗਏ ਸਨ।

ਇਸ ਤੋਂ ਬਾਅਦ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਖਰੇ ਤੌਰ ''ਤੇ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸਮਾਗਮਾਂ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਆਏ।

https://www.youtube.com/watch?v=CeDOM8pkvtg

ਸਮਾਗਮ ਦਾ ਵੇਰਵਾ

SGPC ਵੱਲੋਂ ਜਾਰੀ ਕੀਤੇ ਗਏ ਪ੍ਰੋਗਰਾਮ ਮੁਤਾਬਕ ਸੁਲਤਾਨਪੁਰ ਲੋਧੀ ਵਿਖੇ 1 ਤੋਂ 13 ਨਵੰਬਰ ਤੱਕ ਵੱਖ-ਵੱਖ ਧਾਰਮਿਕ ਸਮਾਗਮ ਹੋਣਗੇ।

ਇਨ੍ਹਾਂ ਸਮਾਗਮਾਂ ''ਚ ਰਾਸ਼ਟਰਪਤੀ ਕੋਵਿੰਦ ਅਤੇ ਪ੍ਰਧਾਨ ਮੰਤਰੀ ਮੋਦੀ ਸਣੇ ਹੋਰਨਾਂ ਰਾਜਾਂ ਦੇ ਮੰਤਰੀਆਂ ਦੇ ਆਉਣ ਦੀ ਸੰਭਾਵਨਾ ਹੈ।

ਇਸ ਤੋਂ ਇਲਾਵਾ 5 ਨਵੰਬਰ ਨੂੰ ਸੰਪੂਰਨਤਾ ਅੰਤਰਰਾਸ਼ਟਰੀ ਨਗਰ ਕੀਰਤਨ, ਜੋ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਇੱਕ ਅਗਸਤ ਨੂੰ ਸ਼ੁਰੂ ਹੋਇਆ ਸੀ ਦੀ ਸਮਾਪਤੀ ਹੋਵੇਗੀ।

6 ਨਵੰਬਰ ਨੂੰ ਵਿਸ਼ਵ ਸਿੱਖ ਨੌਜਵਾਨ ਸੰਮੇਲਨ, 8 ਨਵੰਬਰ ਨੂੰ ਗਤਕੇ ਦੇ ਮੁਕਾਬਲੇ ਹੋਣਗੇ। ਇਸੇ ਤਰ੍ਹਾਂ 11 ਅਤੇ 12 ਨਵੰਬਰ ਨੂੰ ਮੁੱਖ ਸਮਾਗਮ ਹੋਵੇਗਾ ਅਤੇ ਪ੍ਰੋਗਰਾਮਾਂ ਦੀ ਸਮਾਪਤੀ 13 ਨਵੰਬਰ ਨੂੰ ਹੋਵੇਗੀ।

ਇਹ ਵੀ ਪੜ੍ਹੋ-

  • ਅਮਰੀਕਾ ਲਈ ਗੈਰ ਕਾਨੂੰਨੀ ਪਰਵਾਸ: ਕਿਹੜੇ ਰਸਤੇ ਤੇ ਕਿਹੜੇ ਤਰੀਕੇ ਅਪਣਾਉਂਦੇ ਨੇ ਏਜੰਟ
  • ਬ੍ਰੈਗਜ਼ਿਟ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਹੋਰ ਦੇਰ ਲਈ ਭੇਜੀ ਚਿੱਠੀ
  • ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ ਚੋਂ ਬਾਹਰ ਨਿਕਲੀ ਨਤਾਸ਼ਾ ਨੋਇਲ

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=PUv-eNTDCng

https://www.youtube.com/watch?v=Rl7eZ9Aa4KA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)