ਆਸਟ੍ਰੇਲੀਆ ਦੇ ਸਾਰੇ ਅਖ਼ਬਾਰਾਂ ਦਾ ਪਹਿਲਾ ਸਫ਼ਾ ਕਾਲਾ ਕਿਉਂ

10/21/2019 12:46:17 PM

ਆਸਟ੍ਰੇਲੀਆ ਵਿੱਚ ਇੱਕ ਵਿਲੱਖਣ ਘਟਨਾ ਦੇਖਣ ਨੂੰ ਮਿਲੀ,ਜਿਸ ਦੌਰਾਨ ਸੋਮਵਾਰ ਸਵੇਰੇ ਦੇਸ ਦੀਆਂ ਸਾਰੀਆਂ ਅਖ਼ਬਾਰਾਂ ਦਾ ਪਹਿਲਾਂ ਸਫ਼ਾ ਕਾਲਾ ਛਪਿਆ।

ਅਖ਼ਬਾਰਾਂ ਨੇ ਦੇਸ ਵਿੱਚ ਮੀਡੀਆ ''ਤੇ ਲਗਾਮ ਦੀ ਕੋਸ਼ਿਸ਼ਾਂ ਦਾ ਵਿਰੋਧ ਕਰਨ ਲਈ ਇਹ ਕਦਮ ਚੁੱਕਿਆ ਹੈ।

ਅਖ਼ਬਾਰਾਂ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਸਰਕਾਰ ਦਾ ਸਖ਼ਤ ਕਾਨੂੰਨ ਉਨ੍ਹਾਂ ਨੂੰ ਲੋਕਾਂ ਤੱਕ ਜਾਣਕਾਰੀਆਂ ਪਹੁੰਚਾਉਣ ਤੋਂ ਰੋਕ ਰਿਹਾ ਹੈ।

ਅਖ਼ਬਾਰਾਂ ਨੇ ਸਫ਼ੇ ਕਾਲੇ ਰੱਖਣ ਦਾ ਇਹ ਤਰੀਕਾ ਇਸ ਸਾਲ ਜੂਨ ਵਿੱਚ ਆਸਟ੍ਰੇਲੀਆ ਦੇ ਇੱਕ ਵੱਡੇ ਮੀਡੀਆ ਸਮੂਹ ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕਾਪਰੇਸ਼ਨ (ਏਬੀਸੀ) ਦੇ ਮੁੱਖ ਦਫ਼ਤਰ ਅਤੇ ਇੱਕ ਪੱਤਰਕਾਰ ਦੇ ਘਰ ਛਾਪੇ ਮਾਰਨ ਦੀ ਘਟਨਾ ਨੂੰ ਲੈ ਕੇ ਜਾਰੀ ਵਿਰੋਧ ਤਹਿਤ ਅਪਣਾਇਆ।

ਸਰਕਾਰੀ ਗਰਬੜੀਆਂ ਦਾ ਖੁਲਾਸਾ ਕਰਨ ਵਾਲੇ ਤੋਂ ਲੀਕ ਹੋਈਆਂ ਜਾਣਕਾਰੀਆਂ ਦੇ ਆਧਾਰ ''ਤੇ ਪ੍ਰਕਾਸ਼ਿਤ ਕੀਤੇ ਗਏ ਕੁਝ ਲੇਖਾਂ ਤੋਂ ਬਾਅਦ ਇਹ ਛਾਪੇ ਮਾਰੇ ਗਏ ਸਨ।

ਅਖ਼ਬਾਰਾਂ ਦੀ ਇਸ ਮੁਹਿੰਮ, ਰਾਈਟ ਟੂ ਨੋ ਕੋਇਲੇਸ਼- ਦਾ ਕਈ ਟੀਵੀ, ਰੇਡੀਓ ਅਤੇ ਆਨਲਾਈਨ ਸਮੂਹ ਵੀ ਸਮਰਥਨ ਕਰ ਰਹੇ ਹਨ।

ਇਹ ਵੀ ਪੜ੍ਹੋ-

  • ਹਰਿਆਣਾ ਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ, ਪੰਜਾਬ ''ਚ ਜ਼ਿਮਨੀ ਚੋਣਾਂ ਲਈ ਵੋਟਿੰਗ
  • ਕੈਨੇਡਾ ਵੋਟਾਂ ਅੱਜ: ਚੋਣ ਮੈਦਾਨ ਵਿੱਚ ਉਤਰੇ 11 ਖ਼ਾਸ ਪੰਜਾਬੀ ਚਿਹਰੇ
  • ਹਰਿਆਣਾ ''ਚ ਵੋਟਿੰਗ: ਕਿਹੜੇ ਮੁੱਦੇ ਰਹੇ ਭਾਰੂ ਤੇ ਕਿਹੋ ਜਿਹੇ ਨੇ ਸਿਆਸੀ ਸਮੀਕਰਨ

ਇਹ ਅਭਿਆਨ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਦਹਾਕਿਆਂ ਵਿੱਚ ਆਸਟ੍ਰੇਲੀਆ ਵਿੱਚ ਅਜਿਹੇ ਸਖ਼ਤ ਸੁਰੱਖਿਆ ਕਾਨੂੰਨ ਲਿਆਂਦੇ ਗਏ ਹਨ, ਜਿਸ ਨਾਲ ਖੋਜੀ ਪੱਤਰਕਾਰਾਂ ਨੂੰ ਖ਼ਤਰਾ ਪਹੁੰਚ ਰਿਹਾ ਹੈ।

ਪਿਛਲੇ ਸਾਲ ਨਵੇਂ ਕਾਨੂੰਨਾਂ ਲਿਆਂਦੇ ਗਏ ਜਿਸ ਤੋਂ ਬਾਅਦ ਮੀਡੀਆ ਸੰਗਠਨ ਪੱਤਰਕਾਰਾਂ ਅਤੇ ਵ੍ਹਿਸਲਬਲੋਅਰਜ਼ ਨੂੰ ਸੰਵੇਦਨਸ਼ੀਲ ਮਾਮਲਿਆਂ ਦੀ ਰਿਪੋਰਟਿੰਗ ਵਿੱਚ ਛੋਟ ਦਿੱਤੇ ਜਾਣ ਲਈ ਅਭਿਆਨ ਚਲਾ ਰਹੇ ਹਨ।

ਛਾਪੇ

ਸੋਮਵਾਰ ਨੂੰ ਦੇਸ ਦੇ ਸਭ ਤੋਂ ਵੱਡੇ ਅਖ਼ਬਰਾਂ ਅਤੇ ਉਸ ਦੇ ਮੁਕਾਬਲੇਬਾਜ਼ਾਂ ਨੇ ਏਕਤਾ ਦਿਖਾਉਂਦਿਆਂ ਹੋਇਆਂ ਆਪਣੇ ਮੁੱਖ ਸਫ਼ਿਆਂ ''ਤੇ ਸਾਰੇ ਸ਼ਬਦਾਂ ਨੂੰ ਕਾਲੀ ਸਿਆਹੀ ਨਾਲ ਪੋਚ ਦਿੱਤਾ ਅਤੇ ਉਨ੍ਹਾਂ ''ਤੇ ਇੱਕ ਲਾਲ ਮੁਹਰ ਲਗਾ ਦਿੱਤੀ ਹੈ ਜਿਸ ''ਤੇ ਲਿਖਿਆ ਸੀ, "ਸੀਕ੍ਰੈਟ"।

Getty Images

ਇਨ੍ਹਾਂ ਅਖ਼ਬਾਰਾਂ ਦਾ ਕਹਿਣਾ ਹੈ ਕਿ ਰਾਸ਼ਟਰੀ ਸੁਰੱਖਿਆ ਕਾਨੂੰਨਾਂ ਕਰਕੇ ਰਿਪੋਰਟਿੰਗ ''ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ ਅਤੇ ਦੇਸ ''ਚ ਇੱਕ "ਗੁਪਤਤਾ ਦਾ ਸੱਭਿਆਚਾਰ" ਬਣ ਗਿਆ ਹੈ।

ਸਰਕਾਰ ਦਾ ਕਹਿਣਾ ਹੈ ਕਿ ਉਹ ਪ੍ਰੈੱਸ ਦੀ ਆਜ਼ਾਦੀ ਦਾ ਸਮਰਥਨ ਕਰਦੀ ਹੈ ਪਰ "ਕਾਨੂੰਨ ਤੋਂ ਵੱਡਾ ਕੋਈ ਨਹੀਂ" ਹੈ।

ਜੂਨ ਵਿੱਚ ਏਬੀਸੀ ਦੇ ਮੁੱਖ ਦਫ਼ਤਰ ਅਤੇ ਨਿਊਜ਼ ਕਾਰਪ ਆਸਟ੍ਰੇਲੀਆ ਦੇ ਇੱਕ ਪੱਤਰਕਾਰ ਦੇ ਘਰ ਛਾਪੇ ਮਾਰੇ ਜਾਣ ਤੋਂ ਬਾਅਦ ਕਾਫੀ ਵਿਰੋਧ ਹੋਇਆ ਸੀ।

ਮੀਡੀਆ ਸੰਗਠਨਾਂ ਦਾ ਕਹਿਣਾ ਸੀ ਕਿ ਇਹ ਛਾਪੇ ਲੀਕ ਕੀਤੀਆਂ ਗਈਆਂ ਜਾਣਕਾਰੀਆਂ ਦੇ ਆਧਾਰ ''ਤੇ ਕੁਝ ਰਿਪੋਰਟਾਂ ਦੇ ਪ੍ਰਕਾਸ਼ਨ ਤੋਂ ਬਾਅਦ ਮਾਰੇ ਗਏ।

ਇਨ੍ਹਾਂ ਵਿੱਚ ਰਿਪੋਰਟ ''ਚ ਜੰਗੀ ਅਪਰਾਧ ਦੇ ਇਲਜ਼ਾਮ ਲਗਾਏ ਗਏ ਸਨ ਜਦਕਿ ਇੱਕ ਹੋਰ ਰਿਪੋਰਟ ਵਿੱਚ ਇੱਕ ਸਰਕਾਰੀ ਏਜੰਸੀ ''ਤੇ ਆਸਟ੍ਰੇਲੀਆ ਦੇ ਨਾਗਰਿਕਾਂ ਦੀ ਜਾਸੂਸੀ ਦਾ ਇਲਜ਼ਾਮ ਲਗਾਇਆ ਗਿਆ ਸੀ।

ਇਹ ਵੀ ਪੜ੍ਹੋ-

  • ਮੈਕਸੀਕੋ ਜਾਂਦੇ ਪੰਜਾਬੀਆਂ ਲਈ ''ਦਰਵਾਜ਼ੇ ਖੁੱਲੇ ਹਨ, ਪਰ...''
  • ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ?
  • ਭਾਰਤ ਦੇ ਵਿਰੋਧ ਮਗਰੋਂ ਅਮਰੀਕਾ ਵਿੱਚ 1984 ਕਤਲੇਆਮ ਦੀ ਯਾਦਗਾਰ ਹਟਾਈ

ਏਕਤਾ

ਨਿਊਜ਼ ਕਾਰਪ ਆਸਟ੍ਰੇਲੀਆ ਦੇ ਐਗਜ਼ੀਕਿਊਟਿਵ ਚੇਅਰਮੈਨ ਨੇ ਆਪਣੇ ਅਖ਼ਬਾਰਾਂ ਦੇ ਮੁੱਖ ਸਫ਼ਿਆਂ ਦੀ ਤਸਵੀਰ ਟਵੀਟ ਕੀਤੀ ਅਤੇ ਲੋਕਾਂ ਨੂੰ ਸਰਕਾਰ ਨੂੰ ਇਹ ਸਵਾਲ ਪੁੱਛਣ ਦੀ ਅਪੀਲ ਕੀਤੀ- "ਉਹ ਸਾਡੇ ਕੋਲੋਂ ਕੀ ਲੁਕਾਉਣਾ ਚਾਹੁੰਦੇ ਹਨ?"

EPA

ਉੱਥੇ ਨਿਊਜ਼ ਕਾਰਪ ਦੇ ਮੁੱਖ ਵਿਰੋਧੀ, ਨਾਇਨ ਨੇ ਵੀ ਆਪਣੇ ਅਖ਼ਬਾਰਾਂ ''ਸਿਡਨੀ ਮਾਰਨਿੰਗ ਹੈਰਲਡ" ਅਤੇ ''ਦਿ ਏਜ'' ਦੇ ਮੁੱਖ ਸਫ਼ੇ ਕਾਲੇ ਛਾਪੇ ਹਨ।

ਏਬੀਸੀ ਦੇ ਐਮਡੀ ਡੇਵਿਡ ਐਂਡਰਸਨ ਨੇ ਕਿਹਾ, "ਅਸਟ੍ਰੇਲੀਆ ਵਿੱਚ ਦੁਨੀਆਂ ਦੇ ਸਭ ਤੋਂ ਲੁਕਵੇਂ ਲੋਕਤੰਤਰ ਬਣਨ ਦਾ ਖ਼ਤਰਾ ਬਣ ਰਿਹਾ ਹੈ।"

ਪਰ ਆਸਟ੍ਰੇਲੀਆ ਸਰਕਾਰ ਨੇ ਐਤਵਾਰ ਨੂੰ ਫਿਰ ਦੁਹਰਾਇਆ ਕਿ ਇਨ੍ਹਾਂ ਛਾਪਿਆਂ ਨੂੰ ਲੈ ਕੇ ਤਿੰਨ ਪੱਤਰਕਾਰਾਂ ਦੇ ਖ਼ਿਲਾਫ਼ ਕੇਸ ਚਲਾਇਆ ਜਾ ਸਕਦਾ ਹੈ।

ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਮਹੱਤਵਪੂਰਨ ਹੈ ਪਰ ਕਾਨੂੰਨ ਦਾ ਰਾਜ਼ ਕਾਇਮ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, "ਉਹ ਮੇਰੇ ''ਤੇ ਵੀ ਲਾਗੂ ਹੁੰਦਾ ਹੈ, ਕਿਸੇ ਪੱਤਰਕਾਰ ''ਤੇ ਵੀ, ਤੇ ਕਿਸੇ ''ਤੇ ਵੀ।"

ਆਸਟ੍ਰੇਲੀਆ ਵਿੱਚ ਪ੍ਰੈੱਸ ਦੀ ਆਜ਼ਾਦੀ ''ਤੇ ਇੱਕ ਜਾਂਚ ਰਿਪੋਰਟ ਅਗਲੇ ਸੰਸਦ ਵਿੱਚ ਪੇਸ਼ ਕੀਤੀ ਜਾਵੇਗੀ।

ਇਹ ਵੀ ਪੜ੍ਹੋ-

  • ਅਮਰੀਕਾ ਲਈ ਗੈਰ ਕਾਨੂੰਨੀ ਪਰਵਾਸ: ਕਿਹੜੇ ਰਸਤੇ ਤੇ ਕਿਹੜੇ ਤਰੀਕੇ ਅਪਣਾਉਂਦੇ ਨੇ ਏਜੰਟ
  • ਬ੍ਰੈਗਜ਼ਿਟ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੇ ਹੋਰ ਦੇਰ ਲਈ ਭੇਜੀ ਚਿੱਠੀ
  • ਯੋਗ ਰਾਹੀਂ ਕਿਵੇਂ ਰੇਪ ਤੇ ਡਿਪਰੈਸ਼ਨ ਚੋਂ ਬਾਹਰ ਨਿਕਲੀ ਨਤਾਸ਼ਾ ਨੋਇਲ

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=f6zTwEylV_A

https://www.youtube.com/watch?v=Rl7eZ9Aa4KA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)