ਭਾਰਤ ਦੇ ਵਿਰੋਧ ਮਗਰੋਂ ਅਮਰੀਕਾ ਵਿੱਚ 1984 ਕਤਲੇਆਮ ਦੀ ਯਾਦਗਾਰ ਹਟਾਈ -5 ਅਹਿਮ ਖ਼ਬਰਾਂ

10/21/2019 7:16:15 AM

ਅਮਰੀਕਾ ਵਿੱਚ ਓਟਿਸ ਲਾਈਬ੍ਰੇਰੀ ''ਚ ਕਰੀਬ ਤਿੰਨ ਪਹਿਲਾਂ ਸਥਾਪਿਤ 1984 ਕਤਲੇਆਮ ਦੀ ਯਾਦਗਾਰ ਨੂੰ ਭਾਰਤ ਦੇ ਵਿਰੋਧ ਤੇ ਸਰਕਾਰ ਵੱਲੋਂ ਕੀਤੀ ਗਈ ਗੁਜ਼ਾਰਿਸ਼ ਤੋਂ ਬਾਅਦ ਹਟਾ ਦਿੱਤਾ ਗਿਆ ਹੈ।

ਇਹ ਯਾਦਗਾਰ 1984 ਸਿੱਖ ਕਤਲੇਆਮ ਦੇ ਪੀੜਤਾਂ ਨਾਲ ਸਬੰਧਤ ਸੀ ਅਤੇ ਇਸ ''ਤੇ ਜਰਨੈਲ ਸਿੰਘ ਭਿੰਡਰਾਵਾਲੇ ਦੀ ਤਸਵੀਰ ਵੀ ਬਣੀ ਹੋਈ ਸੀ

ਲਾਈਬ੍ਰੇਰੀ ਬੋਰਡ ਦੇ ਟਰੱਸਟੀਆਂ ਦੇ ਮੁਖੀ ਨਿਕੋਲਸ ਫੋਰਟਸਨ ਨੇ ਨੌਰਵਿਚ ਬੁਲੇਟਿਨ ਨੂੰ ਦੱਸਿਆ, "ਓਟਿਸ ਲਾਈਬ੍ਰੇਰੀ ਤੇ ਦਿ ਨੌਰਵਿਚ ਮੌਨੂਮੈਂਟਸ ਕਮੇਟੀ, ਯਾਦਗਾਰ ''ਤੇ ਲੱਗੀ ਪਲੇਟ, ਝੰਡਿਆਂ ਤੇ ਤਸਵੀਰ ਨੂੰ ਹਟਾਉਣ ਲਈ ਸਹਿਮਤ ਹੈ।"

ਮੈਕਸੀਕੋ ਤੋਂ ਡਿਪੋਰਟ ਹੋਏ ਪੰਜਾਬ ਦੇ ਨੌਜਵਾਨ ਨੇ ਦੱਸੀ ਹੱਡਬੀਤੀ

ਪੰਜਾਬ ਦਾ ਰਹਿਣ ਵਾਲਾ ਇਹ ਨੌਜਵਾਨ ਉਨ੍ਹਾਂ 311 ਭਾਰਤੀਆਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੂੰ 18 ਅਕਤੂਬਰ ਨੂੰ ਮੈਕਸੀਕੋ ਤੋਂ ਭਾਰਤ ਡਿਪੋਰਟ ਕੀਤਾ ਗਿਆ ਸੀ।

BBC

ਉਸ ਨੇ ਦੱਸੀ ਆਪਣੀ ਹੱਡਬੀਤੀ ਦੱਸਦਿਆ ਕਿਹਾ , "ਬਾਹਰੋਂ ਤਾਲਾ ਲਾ ਕੇ ਕਰੰਟ ਛੱਡ ਦਿੰਦੇ ਸੀ।"

ਉਸ ਨੇ ਦੱਸਿਆ ਕਿ ਉਨ੍ਹਾਂ 2-3 ਭਰਤੀਆਂ ਵਿੱਚ ਕੋਸ਼ਿਸ਼ ਕੀਤੀ ਪਰ ਕੁਝ ਨਹੀਂ ਬਣਿਆ ਤੇ ਸੋਚਿਆ ਕੇ ਬਾਹਰ ਜਾ ਕੇ ਕੁਝ ਕਰ ਲਈਏ।

ਉਹ ਕਹਿੰਦੇ ਹਨ ਜਦੋਂ ਭਾਰਤ ਤੋਂ ਤੁਰਦੇ ਹਾਂ ਉਦੋਂ ਤੋਂ ਸੰਕਟ ਸ਼ੁਰੂ ਹੋ ਜਾਂਦੇ ਹਨ ਤੇ ਜਿਹੜੇ ਏਅਰਪੋਰਟ ਤੋਂ ਲੈਣ ਆਉਂਦੇ ਨੇ ਉਨ੍ਹਾਂ ਕੋਲ ਪਿਸਤੌਲ ਹੁੰਦੀ ਹੈ। ਜਿਹੜੇ ਘਰ ''ਚ ਰੱਖਦੇ ਹਨ ਉੱਥੇ ਵੀ ਬਾਹਰੋਂ ਤਾਲਾ ਲਾ ਕੇ ਕਰੰਟ ਛੱਡ ਦਿੰਦੇ ਹਨ। ਵਿਸਥਾਰ ''ਚ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਾਕਿਸਤਾਨ ਸ਼ਾਸਿਤ ਕਸ਼ਮੀਰ ''ਚ ਅਸੀਂ ਅੱਤਵਾਦੀ ਕੈਂਪ ਤਬਾਹ ਕੀਤੇ: ਜਨਰਲ ਬਿਪਿਨ ਰਾਵਤ

ਭਾਰਤੀ ਫੌਜ ਨੇ ਦਾਅਵਾ ਕੀਤਾ ਹੈ ਕਿ ਤੰਗਧਾਰ ਸੈਕਟਰ ਦੇ ਦੂਜੇ ਪਾਸੇ ਪਾਕਿਸਤਾਨੀ ਸ਼ਾਸਿਤ ਕਸ਼ਮੀਰ ਵਿਚ ਅੱਤਵਾਦੀ ਕੈਂਪਾਂ ਅਤੇ ਪਾਕਿਸਤਾਨੀ ਫੌਜ ਦੇ ਬੰਕਰਾਂ ਨੂੰ ਤਬਾਹ ਕੀਤਾ ਗਿਆ ਹੈ।

ਭਾਰਤ ਦੇ ਫੌਜ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ, "ਕਾਰਵਾਈ ਵਿੱਚ 6 ਤੋਂ 10 ਪਾਕਿਸਤਾਨੀ ਰੇਂਜਰਸ ਮਾਰੇ ਗਏ ਅਤੇ ਤਕਰੀਬਨ ਇੰਨੇ ਹੀ ਅੱਤਵਾਦੀ ਮਾਰੇ ਜਾ ਚੁੱਕੇ ਹਨ। ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਘੱਟੋ-ਘੱਟ 3 ਅੱਤਵਾਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਗਿਆ ਹੈ ਅਤੇ ਚੌਥੇ ਕੈਂਪ ਨੂੰ ਵੀ ਨੁਕਸਾਨ ਪਹੁੰਚਿਆ ਹੈ।"

"ਜੇਕਰ ਇਸ ਤਰ੍ਹਾਂ ਦੀ ਕਾਰਵਾਈ ਪਾਕਿਸਤਾਨ ਕਰਦਾ ਰਿਹਾ ਤਾਂ ਅਸੀਂ ਇਸ ਤਰ੍ਹਾਂ ਦੀ ਕਾਰਵਾਈ ਅੱਗੇ ਵੀ ਕਰਾਂਗੇ।" ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਭਾਜਪਾ MLA ਦੀ ''ਵੋਟ ਜਿੱਥੇ ਮਰਜ਼ੀ ਪਾ ਦਿਓ ਨਿਕਲਣੀ ਫੁੱਲ ''ਤੇ ਹੀ ਹੈ'' ਵਾਲੇ ਬਿਆਨ ''ਤੇ ਸਫ਼ਾਈ

"ਵੋਟ ਜਿੱਥੇ ਮਰਜ਼ੀ ਪਾ ਦਿਓ ਨਿਕਲਣੀ ਫੁੱਲ ''ਤੇ ਹੀ ਹੈ", ਇਹ ਸ਼ਬਦ ਇੱਕ ਵਾਈਰਲ ਵੀਡੀਓ ''ਚ ਹਰਿਆਣਾ ਦੇ ਅਸੰਧ ਤੋਂ ਭਾਜਪਾ ਵਿਧਾਇਕ ਬਖਸ਼ੀਸ਼ ਸਿੰਘ ਵਿਰਕ ਲੋਕਾਂ ਨੂੰ ਸੰਬੋਧਨ ਕਰਦਿਆਂ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਦਿਖਾਈ ਦੇ ਰਹੇ ਹਨ।

BBC

ਭਾਵੇਂ ਕਿ ਬਖ਼ਸ਼ੀਸ਼ ਸਿੰਘ ਵਿਰਕ ਨੇ ਬੀਬੀਸੀ ਸਹਿਯੋਗੀ ਸਤ ਸਿੰਘ ਨਾਲ ਗੱਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੇ ਵੀਡੀਓ ਵਿੱਚ ਅਜਿਹਾ ਕੁਝ ਨਹੀਂ ਬੋਲਿਆ, ਉਹ ਚੋਣ ਕਮਿਸ਼ਨ ਦਾ ਸਨਮਾਨ ਕਰਦੇ ਹਨ।

ਉਨ੍ਹਾਂ ਨੇ ਕਿਹਾ, "ਹੋ ਸਕਦਾ ਹੈ ਕਿ ਵੀਡੀਓ ਪੁਰਾਣੀ ਲੋਕ ਸਭਾ ਚੋਣਾਂ ਦੇ ਵੇਲੇ ਦੀ ਹੋਵੇ, ਜਦੋਂ ਉਨ੍ਹਾਂ ਨੇ ਮੋਦੀ ਨੂੰ ਵੋਟ ਦੇਣ ਦੀ ਅਪੀਲ ਕੀਤੀ ਸੀ।"

ਕਰਨਾਲ ਦੇ ਡਿਪਟੀ ਕਮਿਸ਼ਨਰ ਵਿਨੈ ਸਿੰਘ ਨੇ ਕਿਹਾ, "ਵਿਰਕ ਨੂੰ ਰਿਟਰਨਿੰਗ ਅਫਸਰ ਵੱਲੋਂ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਕੋਲੋਂ ਜਵਾਬ ਦਾ ਇੰਤਜ਼ਾਰ ਹੈ।" ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ।

ਪਾਕਿਸਤਾਨੀ ਪੰਜਾਬ ''ਚ ਸਭ ਤੋਂ ਵੱਧ ਬੈਂਕ ਖਾਤੇ ਸੀਲ ਹੋਏ

ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਹੋਈ ਫਾਈਨੈਂਸ਼ਲ ਐਕਸ਼ਨ ਟਾਸਕ ਫੋਰਸ (FATF) ਦੀ ਬੈਠਕ ਵਿੱਚ ਪਾਕਿਸਤਾਨ ਨੂੰ ਚਿਤਾਵਨੀ ਮਿਲੀ ਕਿ ਜੇਕਰ ਫਰਵਰੀ 2020 ਤੱਕ ਉਸ ਨੇ ਕੱਟੜਪੰਥੀਆਂ ਨੂੰ ਫੰਡਿੰਗ ਨਹੀਂ ਰੋਕੀ ਤਾਂ ਇਸ ਨੂੰ ਬਲੈਕ ਲਿਸਟ ਕਰ ਦਿੱਤਾ ਜਾਵੇਗਾ।

Getty Images

ਟਾਸਕ ਫੋਰਸ ਨੇ ਪਾਕਿਸਤਾਨ ਨੂੰ ਗ੍ਰੇਅ ਲਿਸਟ ਵਿੱਚ ਬਰਕਰਾਰ ਰੱਖਣ ਦਾ ਫ਼ੈਸਲਾ ਕੀਤਾ ਹੈ।

ਪਾਕਿਸਤਾਨ ਦੇ ਕੱਟੜਪੰਥੀਆਂ ਨੂੰ ਮਿਲਣ ਵਾਲੀ ਆਰਥਿਕ ਮਦਦ ਨੂੰ ਰੋਕਣ ਵਿੱਚ ਕਥਿਤ ਤੌਰ ''ਤੇ ਨਾਕਾਮ ਰਹਿਣ ਤੋਂ ਬਾਅਦ ਪਿਛਲੇ ਸਾਲ ਅਗਸਤ ਵਿੱਚ ਗ੍ਰੇਅ-ਸੂਚੀ ਵਿੱਚ ਸ਼ਾਮਲ ਕਰ ਲਿਆ ਗਿਆ ਸੀ।

ਦਰਅਸਲ ਪਾਕਿਸਤਾਨ ਨੇ ਇਸ ਲਿਸਟ ਵਿੱਚੋਂ ਨਿਕਲਣ ਲਈ ਪਿਛਲੇ ਛੇ ਮਹੀਨਿਆਂ ਦੌਰਾਨ ਦੋ ਗੱਲਾਂ ਵੱਲ ਸਭ ਤੋਂ ਵੱਧ ਧਿਆਨ ਦਿੱਤਾ ਸੀ। ਪਹਿਲਾ ਕੱਟੜਪੰਥ ਅਤੇ ਦੂਜਾ ਪਾਬੰਦੀਸ਼ੁਦਾ ਸੰਗਠਨਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਦੇ ਰਾਹ ਬੰਦ ਕਰਨੇ। ਪੂਰੀ ਖ਼ਬਰ ਇੱਥੇ ਕਲਿੱਕ ਕਰ ਕੇ ਪੜ੍ਹੋ।

ਇਹ ਵੀ ਪੜ੍ਹੋ-

  • #Mental Health ਕਿਵੇਂ ਡਿਪਰੈਸ਼ਨ ਦਾ ਸਾਹਮਣਾ ਕਰਦੀ ਹੈ ਟੀਵੀ ਅਦਾਕਾਰਾ ਚਾਹਤ ਖੰਨਾ
  • ਪੰਜਾਬ ਦੀਆਂ ਜ਼ਿਮਨੀ ਚੋਣਾਂ ਦਾ ਨਤੀਜਾ ਅਕਾਲੀ-ਭਾਜਪਾ ਗਠਜੋੜ ਦਾ ਭਵਿੱਖ ਤੈਅ ਕਰੇਗਾ-ਜਗਤਾਰ ਸਿੰਘ
  • ਅਜਿਹਾ ਦੇਸ ਜਿੱਥੇ ATM ਤੋਂ ਅਣਜਾਨ ਲੋਕ ਤੇ ਸਿਮ ਕਾਰਡ ਹਾਸਲ ਕਰਨਾ ਵੀ ਔਖਾ

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=f6zTwEylV_A

https://www.youtube.com/watch?v=Rl7eZ9Aa4KA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)