ਪੰਜਾਬ ਤੋਂ ਅਮਰੀਕਾ ਲਈ ਗੈਰ ਕਾਨੂੰਨੀ ਪਰਵਾਸ ਦਾ ਢੰਗ: ਕਿਹੜੇ ਰਸਤੇ ਕਿਸ ਤਰੀਕੇ ਨੇ ਏਜੰਟ ਲੈ ਕੇ ਜਾਂਦੇ ਨੇ ਗੈਰ ਕਾਨੂੰਨੀ ਪਰਵਾਸੀ

10/20/2019 7:01:16 AM

ਮੈਕਸੀਕੋ ਮਾਈਗ੍ਰੇਸ਼ਨ ਅਥਾਰਿਟੀ ਨੇ ਆਪਣੀ ਸਰਹੱਦ ਅੰਦਰ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ 311 ਭਾਰਤੀ ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ।

ਭਾਰਤ ਪਰਤਦਿਆਂ ਇਨ੍ਹਾਂ ਵਿੱਚੋਂ ਕੁਝ ਭਾਰਤੀਆਂ ਨੇ ਦੱਸਿਆ ਕਿ ਉਹ ਕਈ ਮੁਸ਼ਕਿਲਾਂ ਵਿੱਚ ਰਹੇ ਅਤੇ ਫਿਰ ਮੈਕਸੀਕੋ ਤੋਂ ਵਾਪਸ ਭੇਜ ਦਿੱਤੇ ਗਏ।

ਇਸ ਬਾਰੇ ਅਸੀਂ ਸੀਨੀਅਰ ਪੱਤਰਕਾਰ ਹੀਤੇਂਦਰ ਰਾਓ ਨਾਲ ਗੱਲਬਾਤ ਕੀਤੀ ਜੋ ਕਿ ਮੈਕਸੀਕੋ ਜਾ ਚੁੱਕੇ ਹਨ ਤੇ ਉਨ੍ਹਾਂ ਉੱਥੇ ਗੈਰ-ਕਾਨੂੰਨੀ ਪਰਵਾਸ ''ਤੇ ਅਧਿਐਨ ਕੀਤਾ ਹੈ।

ਉਨ੍ਹਾਂ ਦੱਸਿਆ ਉਹ ਅਮਰੀਕਾ ਕਿਸੇ ਵਰਕਸ਼ਾਪ ਲਈ ਗਏ ਸਨ। ਉਦੋਂ ਉੱਥੇ ਗੈਰ-ਕਾਨੂੰਨੀ ਪਰਵਾਸ ਦਾ ਮੁੱਦਾ ਕਾਫ਼ੀ ਉੱਠਿਆ ਹੋਇਆ ਸੀ।

ਪੰਜਾਬ ਤੋਂ ਗਏ ਨੌਜਵਾਨ ਅਮਰੀਕਾ ਵਿੱਚ ਹਿਰਾਸਤ ਵਿੱਚ ਸਨ। ਫਿਰ ਉਨ੍ਹਾਂ ਇਸ ਬਾਰੇ ਹੋਰ ਜਾਣਨ ਦੀ ਕੋਸ਼ਿਸ਼ ਕੀਤੀ।

ਮੈਕਸੀਕੋ ਵਿੱਚ ਕੀ ਨੋਟਿਸ ਕੀਤਾ

ਮੈਂ ਕੈਲੀਫੋਰਨੀਆ ਤੋਂ ਡਰਾਈਵ ਕਰਕੇ ਮੈਕਸੀਕੋ ਗਿਆ ਸੀ। ਉੱਥੇ ਮੈਕਸੀਕੋ-ਕੈਲੀਫਰੋਨੀਆ ਨਾਲ ਸੇਨ ਡਿਆਗੋ ਸਰਹੱਦ ਲੱਗਦੀ ਹੈ।

ਇਹ ਵੀ ਪੜ੍ਹੋ:

  • ਮੈਕਸੀਕੋ ਜਾਂਦੇ ਪੰਜਾਬੀਆਂ ਲਈ ''ਦਰਵਾਜ਼ੇ ਖੁੱਲੇ ਹਨ, ਪਰ...''
  • ਜਲਾਲਾਬਾਦ ''ਚ ਸੁਖਬੀਰ ਸਿੰਘ ਬਾਦਲ ''ਸਾਖ'' ਬਚਾਉਣ ਲਈ ''ਪੱਬਾਂ ਭਾਰ''
  • ਅਜਿਹਾ ਦੇਸ ਜਿੱਥੇ ATM ਤੋਂ ਅਣਜਾਨ ਲੋਕ ਤੇ ਸਿਮ ਕਾਰਡ ਹਾਸਲ ਕਰਨਾ ਵੀ ਔਖਾ

ਮੈਂ ਉੱਥੇ ਮਨੁੱਖੀ ਤਸਕਰ ਬਣ ਕੇ ਗਿਆ ਸੀ। ਉੱਥੇ ਮਨੁੱਖੀ ਤਸਕਰੀ ਕਰਨ ਵਾਲਿਆਂ ਨੂੰ ਕੋਇਟੀਜ਼ ਕਹਿੰਦੇ ਹੈ। ਮੈਂ ਉਨ੍ਹਾਂ ਨੂੰ ਮਿਲ ਕੇ ਪੁੱਛਿਆ ਕਿ ਮੈਂ ਪੰਜਾਬ ਤੋਂ ਕੁਝ ਲੋਕ ਲੈ ਕੇ ਆਉਣੇ ਹਨ, ਉਨ੍ਹਾਂ ਨੂੰ ਕਿਵੇਂ ਲੈ ਕੇ ਆਵਾਂ ਤੇ ਇਸ ਲਈ ਮੈਨੂੰ ਕਿੰਨੇ ਪੈਸੇ ਦੇਣੇ ਪੈਣਗੇ।

ਕਾਫ਼ੀ ਲੋਕ ਪੰਜਾਬ ਤੋਂ ਉੱਥੇ ਜਾਂਦੇ ਹਨ। ਮੈਂ ਦੇਖਿਆ ਕਿ ਉੱਥੇ ਕਈ ਪੰਜਾਬੀ ਪਰਿਵਾਰ ਸ਼ਰਨ ਲਈ ਬੈਠੇ ਸਨ। ਉਹ ਅਮਰੀਕਾ ਵਿੱਚ ਸ਼ਰਨ ਮੰਗ ਰਹੇ ਸਨ।

ਕਿਸ ਆਧਾਰ ''ਤੇ ਸ਼ਰਨ ਮੰਗੀ ਜਾਂਦੀ ਹੈ ਤੇ ਦਿੱਤੀ ਜਾਂਦੀ ਹੈ

ਉੱਥੇ ਜ਼ੁਲਮ ਦੇ ਆਧਾਰ ''ਤੇ ਸ਼ਰਨ ਦਿੱਤੀ ਜਾਂਦੀ ਹੈ। ਤੁਹਾਡੇ ਦੇਸ ਵਿੱਚ ਜੇ ਕਿਸੇ ਵੀ ਤਰ੍ਹਾਂ ਦਾ ਵਿਤਕਰਾ ਹੋ ਰਿਹਾ ਹੈ ਜਾਂ ਤੁਹਾਨੂੰ ਉੱਥੇ ਤੰਗ ਕੀਤਾ ਜਾ ਰਿਹਾ ਹੈ ਜਾਂ ਰੰਗ, ਨਸਲ, ਧਰਮ ਦੇ ਆਧਾਰ ਉੱਤੇ ਭੇਦਭਾਵ ਕੀਤਾ ਜਾ ਰਿਹਾ ਹੈ ਜਾਂ ਜਾਨ ਦਾ ਖਤਰਾ ਹੈ ਤਾਂ ਸ਼ਰਨ ਦੀ ਮੰਗ ਕਰਦੇ ਸਕਦੇ ਹੋ।

ਪਰ ਸ਼ਰਨ ਦੇਣ ਦੀ ਇੱਕ ਪੂਰੀ ਪ੍ਰਕਿਰਿਆ ਹੈ। ਉੱਥੇ ''ਅਸਾਈਲਮ ਅਫ਼ਸਰ'' (ਸ਼ਰਨ ਦੇਣ ਵਾਲੇ ਅਫ਼ਸਰ) ਹੁੰਦੇ ਹਨ। ਉਹ ਇੰਟਰਵਿਊ ਕਰਦੇ ਹਨ ਤੇ ਦੱਸਦੇ ਹਨ ਕਿ ਇਹ ਸ਼ਰਨ ਦਾ ਮਾਮਲਾ ਹੈ ਜਾਂ ਨਹੀਂ। ਫਿਰ ਇਮੀਗਰੇਸ਼ਨ ਕੋਰਟ ਵਿੱਚ ਪੇਸ਼ ਕੀਤਾ ਜਾਂਦਾ ਹੈ। ਜੱਜ ਫੈਸਲਾ ਕਰਦਾ ਹੈ ਕਿ ਸ਼ਰਨ ਦੇਣੀ ਹੈ ਜਾਂ ਨਹੀਂ।

Getty Images

ਕਿਹਾ ਜਾਂਦਾ ਹੈ ਕਿ ਬੜਾ ਮੁਸ਼ਕਲ ਰੂਟ ਹੈ, ਕਈ ਮੌਤਾਂ ਵੀ ਹੋ ਜਾਂਦੀਆਂ ਹਨ

ਇਹ ਰੂਟ ਦੋ-ਤਿੰਨ ਕਿਸਮ ਦੇ ਹਨ। ਭਾਰਤ ਦੇ ਏਜੰਟ, ਲਾਤੀਨੀ ਅਮਰੀਕਾ ਜਾਂ ਮੈਕਸੀਕੋ ਦੇ ਏਜੰਟ ਸਭ ਮਿਲੇ ਹੁੰਦੇ ਹਨ।

ਪਹਿਲਾਂ ਲੋਕ ਐਲਸੈਲਵਾਡੋਰ ਜਾਂਦੇ ਸੀ ਕਿਉਂਕਿ ਉੱਥੇ ਵੀਜ਼ਾ ਸੌਖਾ ਮਿਲ ਜਾਂਦਾ ਹੈ। ਉੱਥੋਂ ਪੈਦਲ ਜਾਂਦੇ ਸੀ। ਫਿਰ ਉੱਥੋਂ ਡੈਰੀਅਨ ਗੈਪ ਆਉਂਦਾ ਹੈ ਜੋ ਕਿ ਕੋਲੰਬੀਆ ਤੇ ਪਨਾਮਾ ਵਿਚਾਲੇ ਹੈ। ਉਹ ਬਹੁਤ ਖਤਰਨਾਕ ਰਾਹ ਹੈ।

ਉੱਥੋਂ ਪੈਦਲ ਹੀ ਜਾਣਾ ਪੈਂਦਾ ਹੈ। ਉੱਥੇ ਸੱਪ, ਕੀੜੇ-ਮਕੌੜੇ ਵੀ ਬਹੁਤ ਹਨ। ਉੱਥੇ ਖਾਣ-ਪੀਣ ਨੂੰ ਕੁਝ ਨਹੀਂ ਮਿਲਦਾ। ਉਨ੍ਹਾਂ ਨਾਲ ਜੋ ਗੈਂਗਜ਼ ਚੱਲਦੇ ਹੈ ਉਹ ਵੀ ਕਾਫ਼ੀ ਖ਼ਤਰਨਾਕ ਹੁੰਦੇ ਹਨ। ਜੇ ਕੋਈ ਬਿਮਾਰ ਹੋ ਜਾਂਦਾ ਹੈ ਤਾਂ ਉਸ ਨੂੰ ਕਤਲ ਹੀ ਕਰ ਦਿੰਦੇ ਹਨ। ਕਿਉਂਕਿ ਉਹ ਇੱਕ ਵਿਅਕਤੀ ਪੂਰੇ ਗਰੁੱਪ ਦੀ ਰਫ਼ਤਾਰ ਹੌਲੀ ਕਰ ਦਿੰਦਾ ਹੈ।

ਮੈਂ ਕਾਫ਼ੀ ਲੋਕਾਂ ਨੂੰ ਮਿਲਿਆ ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਨੇੜਿਓਂ ਮੌਤ ਦੇਖੀ ਤੇ ਬਹੁਤ ਮੁਸ਼ਕਿਲ ਨਾਲ ਬਚੇ। ਫਿਰ ਉਹ ਨਿਕਾਰਾਗੁਆ ਪਹੁੰਚਦੇ ਹਨ।

ਪਰ ਹੁਣ ਇੱਕ ਹੋਰ ਰੂਟ ਹੈ ਜੋ ਅਪਣਾਇਆ ਜਾ ਰਿਹਾ ਹੈ ਤੇ ਉਹ ਥੋੜ੍ਹਾ ਮਹਿੰਗਾ ਵੀ ਹੈ। ਮੈਕਸੀਕੋ ਦਾ ਰੂਟ- ਫਿਰ ਉੱਥੋਂ ਉਹ ਏਜੰਟ ਅਮਰੀਕਾ ਟਪਾ ਦਿੰਦੇ ਹਨ। ਇਹੀ ਇੱਕ ਕਾਰਨ ਹੈ ਅਮਰੀਕਾ ਫਿਕਰਮੰਦ ਹੈ ਅਤੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਮੈਕਸੀਕੋ ਉੱਤੇ ਕਾਫ਼ੀ ਦਬਾਅ ਪਾ ਰਿਹਾ ਹੈ।

ਪਹਿਲਾਂ ਉਨ੍ਹਾਂ ਨੇ ਗੈਰ-ਕਾਨੂੰਨੀ ਪਰਵਾਸ ਨੂੰ ਰੋਕਣ ਲਈ ਇੱਕ ਪ੍ਰੋਗਰਾਮ ਵੀ ਸ਼ੁਰੂ ਕੀਤਾ ਸੀ।

ਅਮਰੀਕਾ ਨੇ ਕਿਹਾ ਸੀ ਕਿ ਉਹ ਮਦਦ ਕਰਨਗੇ ਪਰ ਪਰਵਾਸ ਦੀ ਨੀਤੀ ਨੂੰ ਸਖ਼ਤ ਕਰੋ ਤੇ ਉਸ ਨੂੰ ਬੰਦ ਕਰੋ।

ਜੇ ਕੋਈ ਪੰਜਾਬੀ ਅਮਰੀਕਾ ਜਾਣਾ ਚਾਹੁੰਦਾ ਹੈ ਤਾਂ ਮੈਕਸੀਕੋ ਕਿਉਂ ਜਾਣਾ ਪੈਂਦਾ ਹੈ?

ਮੈਕਸੀਕੋ ਦਾ ਬਾਰਡਰ ਸਭ ਤੋਂ ਵੱਡਾ ਹੈ ਜੋ ਕਿ ਅਮਰੀਕਾ ਦੇ ਨਾਲ ਲੱਗਦਾ ਹੈ। ਇਸ ਲਈ ਲੋਕ ਜ਼ਿਆਦਾਤਰ ਮੈਕਸੀਕੋ ਰਾਹੀਂ ਅਮਰੀਕਾ ਜਾਣਾ ਚਾਹੁੰਦੇ ਹਨ।

ਜੇ ਪੰਜਾਬ ਤੋਂ ਕਿਸੇ ਨੇ ਅਮਰੀਕਾ ਜਾਣਾ ਹੋਵੇ ਤਾਂ ਉਹ ਪਹਿਲਾਂ ਕਿੱਥੇ ਜਾਵੇਗਾ?

ਉਹ ਮੈਕਸੀਕੋ ਸਿਟੀ ਜਾਂ ਟਿਜੁਆਣਾ ਜਾ ਸਕਦਾ ਹੈ ਕਿਉਂਕਿ ਉੱਥੋਂ ਦਾ ਵੀਜ਼ਾ ਛੇਤੀ ਮਿਲ ਜਾਂਦਾ ਹੈ। ਪਰ ਹੁਣ ਜਿਵੇਂ ਉੱਥੇ ਲੋਕ ਫੜ੍ਹੇ ਜਾ ਰਹੇ ਹਨ ਨਿਗਰਾਨੀ ਵੱਧ ਗਈ ਹੈ।

ਜਿਵੇਂ ਹੀ ਕੋਈ ਵਿਅਕਤੀ ਟੂਰਿਸਟ ਵੀਜ਼ਾ ਉੱਤੇ ਹਵਾਈ ਅੱਡੇ ਉੱਤੇ ਪਹੁੰਚਦਾ ਹੈ ਤਾਂ ਉੱਥੇ ਹੀ ਉਸ ਦੀ ਪ੍ਰੋਫਾਈਲਿੰਗ ਸ਼ੁਰੂ ਜਾਂਦੀ ਹੈ ਕਿ ਇਹ ਸੈਲਾਨੀ ਵਜੋਂ ਨਹੀਂ ਆਇਆ ਸਗੋਂ ਇਸ ਦਾ ਮਕਸਦ ਹੈ ਅਮਰੀਕਾ ਜਾਣਾ।

ਇਸ ਲਈ ਉਸ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ।

ਮੈਕਸੀਕੋ ਦਾ ਕਾਫ਼ੀ ਵੱਡਾ ਬਾਰਡਰ ਹੈ- ਤਿੰਨ ਹਜ਼ਾਰ ਕਿਲੋਮੀਟਰ ਵੱਡਾ ਜੋ ਕਿ ਅਮਰੀਕਾ ਚਾਰ ਸੂਬਿਆਂ ਨੂੰ ਛੂਹਦਾ ਹੈ- ਕੈਲੀਫੋਰਨੀਆ, ਨਿਊ ਮੈਕਸੀਕੋ, ਐਰੀਜ਼ੋਨਾ ਤੇ ਟੈਕਸਸ।

1100 ਕਿਲੋਮੀਟਰ ਸਰਹੱਦ ਦੀ ਘੇਰਾਬੰਦੀ ਕੀਤੀ ਹੋਈ ਹੈ ਉੱਥੇ ਘੁਸਪੈਠ ਦੀਆਂ ਸੰਭਾਵਨਾਵਾਂ ਜ਼ਿਆਦਾ ਹਨ।

ਜੇ ਇਹ ਇੰਨਾ ਖ਼ਤਰਨਾਕ ਰੂਟ ਹੈ ਫਿਰ ਉੱਥੇ ਪੰਜਾਬੀ ਕਿਉਂ ਜਾਂਦੇ ਹਨ

ਪੰਜਾਬ ਵਿੱਚ ਰੁਜ਼ਾਗਾਰ ਦੇ ਮੌਕੇ ਘੱਟ ਹਨ, ਉਹ ਜ਼ਿੰਦਗੀ ਵਿੱਚ ਖੁਸ਼ ਨਹੀਂ ਹੈ। ਦੂਜਾ ਕਾਰਨ ਹੈ ਕਿ ਵਿਦੇਸ਼ ਵਿੱਚ ਪਹੁੰਚੇ ਹੋਏ ਲੋਕ ਗਲਤ ਜਾਣਕਾਰੀ ਵੀ ਦਿੰਦੇ ਹਨ ਕਿ ਬਹੁਤ ਖੁਸ਼ ਹਨ ਕਿਉਂਕਿ ਉਹ ਸਾਬਿਤ ਕਰਨਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਜੋ ਕੀਤਾ ਉਹ ਸਹੀ ਕੀਤਾ ਹੈ।

Getty Images

ਜ਼ਿਆਦਾਤਰ ਬਾਹਰ ਜਾਣ ਵਾਲੇ ਲੋਕ ਵਿੱਤੀ ਹਾਲਾਤ ਸੁਧਾਰਨ ਲਈ ਜਾਂਦੇ ਹਨ। ਉਨ੍ਹਾਂ ਦਾ ਅਮੀਰਕੀ ਸੁਪਨਾ ਵੀ ਹੈ, ਬਾਹਰ ਜਾ ਕੇ ਡਾਲਰ ਕਮਾਉਣ ਦਾ। ਇਸ ਤੋਂ ਇਲਾਵਾ ਖੇਤੀ ਵੀ ਫਾਇਦੇ ਦਾ ਸੌਦਾ ਨਹੀਂ ਰਹੀ। ਜੇ ਉੱਥੇ ਕਿਸੇ ਨੂੰ ਸ਼ਰਨ ਮਿਲ ਜਾਂਦੀ ਹੈ ਤਾਂ ਫਿਰ ਵਾਪਸ ਆਉਣਾ ਔਖਾ ਹੋ ਜਾਂਦਾ ਹੈ।

ਕਿੰਨੇ ਲੋਕ ਮੈਕਸੀਕੋ ਰਾਹੀਂ ਅਮਰੀਕਾ ਜਾਂਦੇ ਹਨ

ਇਸ ਦੇ ਮੇਰੇ ਕੋਲ ਤਾਜ਼ਾ ਅੰਕੜੇ ਨਹੀਂ ਹਨ ਪਰ ਪਿਛਲੀ ਵਾਰੀ ਜਦੋਂ ਮੈਂ ਉੱਥੇ ਗਿਆ ਸੀ ਤਾਂ ਉਦੋਂ ਮੈਕਸੀਕੋ ਰਾਹੀਂ ਅਮਰੀਕਾ ਜਾਣ ਵਾਲਿਆਂ ਵਿੱਚ ਲਾਤੀਨੀ ਅਮਰੀਕਾ ਤੋਂ ਬਾਅਦ ਭਾਰਤ ਪੰਜਵੇਂ ਨੰਬਰ ਤੇ ਸੀ। ਇਹ ਕਾਫ਼ੀ ਵੱਡਾ ਅੰਕੜਾ ਹੈ।

ਪਰ ਇੰਨੇ ਸਾਰੇ ਲੋਕਾਂ ਨੂੰ ਭਾਰਤ ਭੇਜਣਾ ਕੀ ਹੈਰਾਨ ਕਰਨ ਵਾਲਾ ਹੈ

ਇਹ ਕਾਫ਼ੀ ਹੈਰਾਨ ਕਰਨ ਵਾਲਾ ਅੰਕੜਾ ਹੈ ਪਰ ਟਰੰਪ ਪ੍ਰਸ਼ਾਸਨ ਪਰਵਾਸ ਨੀਤੀ ਲਈ ਬੜਾ ਸਖ਼ਤ ਹੈ। ਉਹ ਕੋਈ ਵੀ ਪਰਵਾਸੀ ਅਮਰੀਕਾ ਵਿੱਚ ਨਹੀਂ ਚਾਹੁੰਦਾ।

''ਅਮਰੀਕੀਆਂ ਦੀ ਅਮਰੀਕੀਆਂ ਵੱਲੋਂ ਸਰਕਾਰ'' ਉਨ੍ਹਾਂ ਦੀ ਚੋਣ ਨੀਤੀ ਰਹੀ ਹੈ। ਉਹ ਚਾਹੁੰਦੇ ਹਨ ਅਮਰੀਕੀਆਂ ਨੂੰ ਹੀ ਨੌਕਰੀਆਂ ਮਿਲਣ।

ਉਹ ਗੈਰ-ਕਾਨੂੰਨੀ ਪਰਾਵਾਸ ਬੰਦ ਕਰਨਾ ਚਾਹੁੰਦੇ ਹਨ। ਉਹ ਠੀਕ ਵੀ ਹੈ ਕਿਉਂਕਿ ਬਿਨਾ ਕਾਗਜ਼ਾਂ ਦੇ ਲੋਕਾਂ ਨੂੰ ਆਪਣੇ ਮੁਲਕ ਵਾਪਸ ਭੇਜਣ ਦਾ ਅਧਿਕਾਰ ਉਨ੍ਹਾਂ ਕੋਲ ਹੈ।

ਇਹ ਵੀ ਪੜ੍ਹੋ:

  • ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ?
  • ਕਰਤਾਰਪੁਰ ਸਾਹਿਬ ਜਾਣ ਦੀ ਤਿਆਰੀ ''ਚ ਹੋ ਤਾਂ 5 ਗੱਲਾਂ ਜ਼ਰੂਰ ਜਾਣ ਲਵੋ
  • ਮੋਦੀ ਹਰਿਆਣਾ ਨੂੰ ਕਿਹੜਾ ਪਾਣੀ ਦੇਣ ਦਾ ਵਾਅਦਾ ਕਰ ਰਹੇ ਨੇ

ਟਰੰਪ ਦੀ ਨੀਤੀ ਦਾ ਅਸਰ ਕਿੰਨਾ ਪੰਜਾਬ ਦੇ ਲੋਕਾਂ ''ਤੇ

ਜਦੋਂ 2017 ਵਿੱਚ ਟਰੰਪ ਨੇ ਸਹੁੰ ਚੁੱਕੀ ਮੈਂ ਉੱਥੇ ਹੀ ਸੀ। ਟਰੰਪ ਦੇ ਆਉਣ ਤੋਂ ਬਾਅਦ ਪੰਜਾਬੀਆਂ ਦਾ ਅਮੀਰਕਾ ਜਾਣ ਵਾਲੇ ਲੋਕਾਂ ਦੀ ਗਿਣਤੀ ਘੱਟ ਗਈ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ ਪਰ ਟਰੰਪ ਨੇ ਕੋਈ ਸਖ਼ਤ ਕਦਮ ਨਹੀਂ ਚੁੱਕੇ।

ਪਰ ਇੱਕ ਸਾਲ ਬਾਅਦ ਇਹ ਗਿਣਤੀ ਵੱਧ ਗਈ ਪਰ ਹੁਣ ਜਿਹੜੇ ਕਦਮ ਚੁੱਕੇ ਹਨ ਉਸ ਨਾਲ ਪਰਵਾਸ ਦੇ ਮਾਮਲਿਆਂ ਵਿੱਚ ਥੋੜੀ ਕਮੀ ਆਏਗੀ।

ਇਹ ਵੀਡੀਓ ਜ਼ਰੂਰ ਦੇਖੋ

https://www.youtube.com/watch?v=xQkMKxiwyh0

https://www.youtube.com/watch?v=Te3IppZe1lY

https://www.youtube.com/watch?v=YF0inyU98e8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)