Kartarpur: ਗੁਰਦੁਆਰਾ ਸਾਹਿਬ ਵਿੱਚ ਕਿਹੜਾ ਕੰਮ ਮੁਕੰਮਲ ਹੋਇਆ ਤੇ ਕਿਹੜਾ ਬਾਕੀ

10/18/2019 5:31:15 PM

ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ।

ਇਸ ਸਬੰਧੀ ਵੇਰਵੇ ਜਾਣਨ ਲਈ ਬੀਬੀਸੀ ਪੱਤਰਕਾਰ ਸ਼ੁਮਾਇਲਾ ਜ਼ਾਫ਼ਰੀ ਨੇ ਪ੍ਰੋਜੈਕਟ ਡਾਇਰੈਕਟਰ ਆਤਿਫ਼ ਮਜੀਦ ਨਾਲ ਗੱਲਬਾਤ ਕੀਤੀ।

ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਨਵਾਂ ਰੰਗ ਕੀਤਾ ਗਿਆ ਹੈ ਤੇ ਨਿਸ਼ਾਨ ਸਾਹਿਬ ਦਾ ਚੋਲਾ ਬਦਲ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਨਾਲ ਜੁੜੀ ਹੋਰ ਅਹਿਮ ਜਾਣਕਾਰੀ ਦਾ ਵੇਰਵਾ ਹੇਠਾਂ ਹੈ।

ਪਹਿਲਾਂ ਗੁਰਦੁਆਰਾ ਸਾਹਿਬ ਚਾਰ ਏਕੜ ਵਿੱਚ ਫੈਲਿਆ ਹੋਇਆ ਸੀ ਜਿਸ ਨੂੰ ਹੁਣ ਵਧਾ ਕੇ ਬਿਆਲੀ ਏਕੜ ਕਰ ਦਿੱਤਾ ਗਿਆ ਹੈ। ਗੁਰਦੁਆਰਾ ਸਾਹਿਬ ਦੇ ਵਿਹੜੇ ਨੂੰ ਵਿੱਚ ਲਗਭਗ 3.5 ਲੱਖ ਵਰਗ ਫੁੱਟ ਚਿੱਟਾ ਮਾਰਬਲ ਲਾਇਆ ਗਿਆ ਹੈ।

ਇਹ ਵੀ ਪੜ੍ਹੋ:

  • ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ?
  • ਮੋਦੀ ਹਰਿਆਣਾ ਨੂੰ ਕਿਹੜਾ ਪਾਣੀ ਦੇਣ ਦਾ ਵਾਅਦਾ ਕਰ ਰਹੇ ਨੇ
  • ਮੋਦੀ ਹਰਿਆਣਾ ਨੂੰ ਕਿਹੜਾ ਪਾਣੀ ਦੇਣ ਦਾ ਵਾਅਦਾ ਕਰ ਰਹੇ ਨੇ

ਵਿਹੜੇ ਤੋਂ ਇਲਾਵਾ ਅੰਗਰੇਜ਼ੀ ਦੇ ਐੱਲ ਦੇ ਆਕਾਰ ਵਿੱਚ ਇੱਕ ਬਾਰਾਂਦਰੀ ਬਣਾਈ ਗਈ ਹੈ ਜਿਸ ਵਿੱਚ ਇੱਕ ਮਿਊਜ਼ੀਅਮ ਵੀ ਬਣਾਇਆ ਗਿਆ ਹੈ। ਇਸ ਮਿਊਜ਼ੀਅਮ ਅਤੇ ਲਾਇਬਰੇਰੀ ਵਿੱਚ ਗੁਰੂ ਸਾਹਿਬ ਦੇ ਸਮੇਂ ਦੀਆਂ ਵਸਤਾਂ ਦੀ ਉਦਘਾਟਨ ਤੋਂ ਬਾਅਦ ਨੁਮਾਇਸ਼ ਵੀ ਲਗਾਈ ਜਾਵੇਗੀ।

ਇਸ ਬਾਰਾਂਦਰੀ ਦੇ ਵਿੱਚ ਹੀ ਯਾਤਰੀਆਂ ਦੇ ਠਹਿਰਨ ਲਈ ਕਮਰੇ ਬਣਾਏ ਗਏ ਹਨ। ਇਨ੍ਹਾਂ ਕਮਰਿਆਂ ਵਿੱਚ ਹਜ਼ਾਰ ਤੋਂ ਡੇਢ ਹਜ਼ਾਰ ਲੋਕ ਠਹਿਰ ਸਕਣਗੇ।

ਕਰਤਾਰਪੁਰਸ ਸਾਹਿਬ ਦੀ ਅਹਿਮੀਅਤ ਬਾਰੇ ਦੇਖੋ ਵੀਡੀਓ

https://www.youtube.com/watch?v=Vko7fH0A1-Y

ਇਸ ਤੋਂ ਇਲਾਵਾ ਇੱਕ ਵੱਖਰਾ ਦੀਵਾਨ ਹਾਲ (ਦੀਵਾਨਖ਼ਾਨਾ) ਬਣਾਇਆ ਗਿਆ ਹੈ ਜਿੱਥੇ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਮੱਥਾ ਟੇਕਣ ਮਗਰੋਂ ਜਾ ਕੇ ਬੈਠ ਸਕਣਗੇ।

ਇਹ ਦੀਵਾਨ ਹਾਲ ਹੀ ਧਾਰਮਿਕ ਗਤੀਵਿਧੀਆਂ ਦਾ ਕੇਂਦਰ ਹੋਵੇਗਾ।

ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦਾ ਵਿਸਥਾਰ

ਬਾਰਾਂਦਰੀ ਤੋਂ ਬਾਹਰ ਲੰਗਰ ਹਾਲ ਹੈ ਜਿਸ ਵਿੱਚ ਦੋ ਤੋਂ ਢਾਈ ਹਜ਼ਾਰ ਬੰਦਾ ਇਕੱਠਿਆਂ ਲੰਗਰ ਛਕ ਸਕੇਗਾ।

ਦਰਸ਼ਨੀ ਡਿਉਢੀ ਵੀ ਬਣਾਈ ਗਈ ਹੈ। ਪਹਿਲਾਂ ਗੁਰਦੁਆਰਾ ਸਿਰਫ਼ ਚਾਰ ਏਕੜ ਵਿੱਚ ਹੀ ਹੁੰਦਾ ਸੀ ਪਰ ਹੁਣ ਸਿੱਖ ਧਰਮ ਦੀਆਂ ਰਸਮਾਂ ਧਿਆਨ ਵਿੱਚ ਰੱਖਦਿਆਂ ਨਵਾਂ ਸਰੋਵਰ ਬਣਾਇਆ ਗਿਆ ਹੈ ਜੋ ਕਿ ਲਗਭਗ ਪੰਜਾਹ ਮੀਟਰ ਦਾ ਹੈ।

ਕੰਪਲੈਕਸ ਦੇ ਅੰਦਰ ਦਾਖ਼ਲ ਹੁੰਦਿਆਂ ਹੀ ਜੋੜਾ-ਘਰ ਹੈ। ਇਸ ਦੇ ਨਾਲ ਹੀ ਸ਼ਰਧਾਲੂਆਂ ਦੇ ਸਾਮਾਨ ਰੱਖਣ ਲਈ ਲਾਕਰ ਹਨ ਜਿਨ੍ਹਾਂ ਦੀ ਚਾਬੀ ਉਨ੍ਹਾਂ ਨੂੰ ਮਿਲ ਜਾਵੇਗੀ।

https://www.facebook.com/BBCnewsPunjabi/videos/1385603564940281/

ਗੁਰਦੁਆਰਾ ਸਾਹਿਬ ਦੇ ਚੁਫੇਰੇ ਅੰਗਰੇਜ਼ੀ ਦੇ ਯੂ ਅੱਖਰ ਦੇ ਨਕਸ਼ੇ ''ਤੇ ਉਸਾਰੀ ਕੀਤੀ ਗਈ ਹੈ। ਗੁਰਦੁਆਰਾ ਸਾਹਿਬ ਦੀ ਭਾਰਤ ਵਾਲੀ ਬਾਹੀ ਤੇ ਕੋਈ ਉਸਾਰੀ ਨਹੀਂ ਕੀਤੀ ਗਈ ਹੈ।

ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ, ਜਿਵੇਂ ਹੀ ਯਾਤਰੂ ਭਾਰਤ ਵਾਲੇ ਪਾਸਿਓਂ ਆਪਣੀ ਯਾਤਰਾ ਸ਼ੁਰੂ ਕਰਨ ਤਾਂ ਕੋਈ ਰੁਕਾਵਟ ਦਰਸ਼ਨਾਂ ਵਿੱਚ ਨਾ ਆਵੇ ਤੇ ਉਹ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹੋਏ ਹੀ ਕੰਪਲੈਕਸ ਵਿੱਚ ਦਾਖ਼ਲ ਹੋਣ।

ਭਾਰਤ ਵੱਲ ਦੀ ਬਾਹੀ ਵਾਲੇ ਪਾਸੇ ਦੀ ਛੱਬੀ ਏਕੜ ਦੀ ਖੇਤੀ ਸਾਹਿਬ ਹੈ। ਹੁਣ ਉਸ ਦੇ ਨਾਲ ਛੱਤੀ ਏਕੜ ਜ਼ਮੀਨ ਹੋਰ ਜੋੜੀ ਗਈ ਹੈ। ਇੱਥੇ ਉਗਾਈਆਂ ਗਈਆਂ ਸਬਜ਼ੀਆਂ ਹੀ ਲੰਗਰ ਵਿੱਚ ਪਕਾਈਆਂ ਜਾਣਗੀਆਂ।

ਸਿੱਖਾਂ ਦਾ ਦਾਅਵਾ ਹੈ ਕਿ ਗੁਰੂ ਸਾਹਿਬ ਦੇ ਸਮੇਂ ਗੁਰਦੁਆਰਾ ਸਾਹਿਬ ਦੀ ਜ਼ਮੀਨ 104 ਏਕੜ ਸੀ। ਇਸੇ ਦਾਅਵੇ ਦਾ ਮਾਣ ਰੱਖਿਆ ਗਿਆ ਹੈ। ਹੁਣ 104 ਏਕੜ ਵਿੱਚ ਤਾਂ ਗੁਰਦੁਆਰਾ ਸਾਹਿਬ ਹੀ ਹੈ।

ਇਸ ਪੂਰੇ ਪ੍ਰੋਜੈਕਟ ਲਈ 800 ਏਕੜ ਜ਼ਮੀਨ ਖ਼ਰੀਦੀ ਗਈ ਹੈ ਜਿਸ ਵਿੱਚ 444 ਏਕੜ ਗੁਰਦੁਆਰਾ ਕੰਪਲੈਕਸ ਨੂੰ ਦੇ ਦਿੱਤੀ ਗਈ ਹੈ। ਬਾਕੀ ਦੀ ਜ਼ਮੀਨ ''ਤੇ ਪੁਲ ਬਣਿਆ ਹੈ। ਇੱਕ ਟਰਮੀਨਲ ਵੀ ਬਣਿਆ ਹੈ ਜਿੱਥੇ ਸ਼ਰਧਾਲੂਆਂ ਦੀ ਜਾਂਚ ਹੋਵੇਗੀ ਤੇ ਉਹ ਦਰਸ਼ਨਾਂ ਲਈ ਅੰਦਰ ਆਉਣਗੇ।

120 ਏਕੜ ਜ਼ਮੀਨ ਨੂੰ ਅਗਲੇ ਪੜਾਅ ਲਈ ਰੱਖਿਆ ਗਿਆ ਹੈ ਜਿੱਥੇ ਅਗਲੇ ਸਾਲ ਕੰਮ ਸ਼ੁਰੂ ਹੋ ਜਾਵੇਗਾ। ਇੱਥੇ ਵਿੱਚ ਕਮਰਸ਼ੀਅਲ ਥਾਵਾਂ, ਹੋਟਲ ਤੇ ਸੈਮੀਨਾਰ ਹਾਲ ਆਦਿ ਬਣਾਏ ਜਾਣਗੇ।

ਕੰਪਲੈਕਸ ਦੀ ਇਮਾਰਤਸਾਜ਼ੀ

ਕੰਪਲੈਕਸ ਦੀ ਇਮਾਰਤਸਾਜ਼ੀ ਸਿੱਖ ਇਮਾਰਤ ਕਲਾ ਅਨੁਸਾਰ ਕੀਤੀ ਗਈ ਹੈ ਜਿਸ ਵਿੱਚ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਹਿਯੋਗ ਲਿਆ ਗਿਆ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਵੱਲੋਂ ਲਿਖੀ ਚਿੱਠੀ ਵਿੱਚ ਦੱਸੀਆਂ ਗਈਆਂ ਗੱਲਾਂ ਦਾ ਵੀ ਧਿਆਨ ਰੱਖਿਆ ਗਿਆ ਹੈ।

ਜਿੱਥੋਂ ਤੱਕ ਫੰਡਿੰਗ ਦਾ ਸਵਾਲ ਹੈ ਇਹ ਸਾਰਾ ਪ੍ਰੋਜੈਕਟ ਪਾਕਿਸਤਾਨ ਨੇ ਸਿੱਖਾਂ ਨੂੰ ਇੱਕ ਤੋਹਫ਼ੇ ਵਜੋਂ ਆਪਣੇ ਖਰਚੇ ’ਤੇ ਤਿਆਰ ਕਰ ਕੇ ਦਿੱਤਾ ਗਿਆ ਹੈ।

ਇਸ ਪ੍ਰੋਜੈਕਟ ਦੌਰਾਨ ਸਭ ਤੋਂ ਵੱਡੀ ਚੁਣੌਤੀ ਸੀ, ਸਮਾਂ। ਉਸੇ ਸਮੇਂ ਸੋਚੇ ਤੇ ਉਸੇ ਸਮੇਂ ਬਣਾਓ।

ਰਾਵੀ ਦਰਿਆ ਇੱਕ ਵੱਡੀ ਚੁਣੌਤੀ ਸੀ। ਇੱਕ ਰਾਵੀ ਨਾਲਾ ਸੀ ਤੇ ਇੱਕ ਰਾਵੀ ਦਰਿਆ ਜਿਨ੍ਹਾਂ ਉੱਪਰ ਲੰਬਾ ਪੁਲ ਬਣਾਇਆ ਗਿਆ ਹੈ। ਵਿਚਕਾਰ ਬਾਰਿਸ਼ਾਂ ਆ ਜਾਣ ਤੇ ਫਿਰ ਰਾਵੀ ਹੜ੍ਹ ਆ ਗਿਆ ਜਿਸ ਕਾਰਨ ਮੁਸ਼ਕਲ ਹੋਰ ਵਧ ਗਈ।

ਭਾਰਤੀ ਪਾਸੇ ਕਿੱਥੇ ਤੱਕ ਪਹੁੰਚੀ ਤਿਆਰੀ, ਦੇਖੋ ਵੀਡੀਓ

https://www.youtube.com/watch?v=3GDrAPMHpKE

ਇਸ ਸਾਰੇ ਕੰਮ ਵਿੱਚ ਜੇ ਚੌਵੀ ਘੰਟੇ ਲਗਾਤਾਰ ਕੰਮ ਨਾ ਕੀਤਾ ਜਾਂਦਾ ਤਾਂ ਸਮੇਂ ਸਿਰ ਪੂਰਾ ਨਾ ਹੋ ਸਕਦਾ।

ਚਿੱਟੇ ਮਾਰਬਲ ਅਤੇ ਗੁੰਬਦਾਂ ਲਈ ਬਹੁਤ ਮਿਹਨਤ ਕੀਤੀ ਗਈ।

ਸ਼ਰਧਾਲੂਆਂ ਨੂੰ ਕੌਮਾਂਤਰੀ ਸਰਹੱਦ ਤੋਂ ਲਿਆ ਜਾਵੇਗਾ ਅਤੇ ਟਰਮੀਨਲ-1 ''ਤੇ ਜਾਂਚ ਕਰਕੇ ਰਸੀਦ ਦੇ ਦਿੱਤੀ ਜਾਵੇਗੀ।

ਟਰਮੀਨਲ-1 ਤੋਂ ਸ਼ਰਧਾਲੂਆਂ ਨੂੰ ਵਿਸ਼ੇਸ਼ ਲੋ-ਫਲੋਰ ਬੱਸਾਂ ਵਿੱਚ ਬਿਠਾ ਕੇ ਲਿਆਂਦਾ ਜਾਵੇਗਾ। ਜਿਹੜੇ ਸ਼ਰਧਾਲੂ ਪੈਦਲ ਆਉਣਾ ਚਾਹੁਣਗੇ ਉਨ੍ਹਾਂ ਲਈ ਫੁੱਟਪਾਥ ਬਣਾਇਆ ਗਿਆ ਤੇ ਸੁਸਤਾਉਣ ਲਈ ਵੀ ਥਾਵਾਂ ਬਣਾਈਆਂ ਗਈਆਂ ਹਨ।

ਬਾਇਓਮੀਟਰਿਕਸ ਨਾਲ ਦਾਖ਼ਲਾ

ਇਨ੍ਹਾਂ ਬੱਸਾਂ ਵਿੱਚ ਵੀਲ੍ਹ ਚੇਅਰਾਂ ਵੀ ਲਿਜਾਈਆਂ ਜਾ ਸਕਣਗੀਆਂ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਥਾਂ-ਥਾਂ ਹੈਲਪ ਡੈਸਕ ਬਣਾਏ ਗਏ ਹਨ ਜਿੱਥੋਂ ਹਰ ਕਿਸਮ ਦੀ ਸਹਾਇਤਾ ਯਾਤਰੂ ਲੈ ਸਕਦੇ ਹਨ।

ਭਾਰਤ ਤੋਂ ਪਹੁੰਚਣ ਵਾਲੇ ਸ਼ਰਧਾਲੂਆਂ ਦੇ ਆਉਣ ਸਮੇਂ ਤੇ ਜਾਣ ਸਮੇਂ ਬਾਇਓਮੀਟਰਿਕ ਲਏ ਜਾਣਗੇ। ਜਦੋਂ ਉਹ ਅੰਦਰ ਆ ਜਾਣਗੇ ਤਾਂ ਦਿਨ ਸਮੇਂ ਉਨ੍ਹਾਂ ਨੂੰ ਸਮਾਂ ਮੁੱਕਣ ਦੀ ਬੇਨਤੀ ਕੀਤੀ ਜਾਵੇਗੀ ਤਾਂ ਜੋ ਉਹ ਆਸਾਨੀ ਨਾਲ ਵਾਪਸ ਜਾ ਸਕਣ।

ਇਹ ਵੀ ਪੜ੍ਹੋ:

  • ਕਰਤਾਰਪੁਰ ਲਾਂਘਾ: ਆਖ਼ਿਰ ਪਿਘਲ ਗਏ ਭਾਰਤ-ਪਾਕ ਦੇ ''ਪੱਥਰ ਦਿਲ''
  • ਲਾਂਘੇ ਲਈ ਬਣਾਉਣਾ ਹੋਵੇਗਾ 4 ਕਿਲੋਮੀਟਰ ਲੰਬਾ ਪੁਲ
  • ਕਰਤਾਰਪੁਰ ਸਾਹਿਬ ਲਾਂਘੇ ਬਾਰੇ ਬੀਬੀਸੀ ਦੀ ਕਵਰੇਜ - BBC News ਖ਼ਬਰਾਂ

ਕੰਪਲੈਕਸ ਦੇ ਅੰਦਰ ਰਹਿੰਦਿਆਂ ਉਨ੍ਹਾਂ ਨੂੰ ਘੁੰਮਣ-ਫਿਰਨ ਦੀ ਖੁੱਲ੍ਹ ਹੋਵੇਗੀ। ਉਹ ਸੋਵੀਨਾਰ ਲੈ ਸਕਣਗੇ। ਫੈਨਸਿੰਗ ਕਰ ਦਿੱਤੀ ਗਈ ਹੈ। ਸ਼ਰਧਾਲੂਆਂ ਨੂੰ ਉਸ ਤੋਂ ਬਾਹਰ ਨਾ ਜਾਣ ਬਾਰੇ ਦੱਸ ਦਿੱਤਾ ਜਾਵੇਗਾ। ਮੌਜੂਦਾ ਸਮਝੌਤੇ ਮੁਤਾਬਕ ਸ਼ਰਧਾਲੂ ਇੱਥੇ ਰਾਤ ਨਹੀਂ ਰਹਿ ਸਕਣਗੇ ਤੇ ਉਨ੍ਹਾਂ ਨੂੰ ਸ਼ਾਮੀ ਵਾਪਸ ਜਾਣਾ ਪਵੇਗਾ। ਵਾਹਗੇ ਤੋਂ ਆਓਣ ਵਾਲੇ ਪਾਕਿਸਤਾਨੀ ਸ਼ਰਧਾਲੂ ਉਹ ਰਾਤ ਰੁਕ ਸਕਣਗੇ।

ਸ਼ੁਰੂ ਵਿੱਚ ਪੰਜ ਸੌ ਸ਼ਰਧਾਲੂਆਂ ਦੀ ਤਿਆਰੀ ਕੀਤੀ ਗਈ ਸੀ ਜੋ ਕਿ ਮੰਗ ਮੁਤਾਬਕ 5000 ਕਰ ਲਈ ਗਈ। ਇਸ ਤਰ੍ਹਾਂ ਹਰ ਰੋਜ਼ ਪੰਜ ਹਜ਼ਾਰ ਸ਼ਰਧਾਲੂ ਸਿਰਫ ਭਾਰਤ ਤੋਂ ਆਉਣਗੇ ਪਾਕਿਸਤਾਨ ਤੋਂ ਅਤੇ ਹੋਰ ਦੇਸ਼ਾਂ ਤੋਂ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇਸ ਤੋਂ ਵੱਖਰੀ ਹੈ।

ਕਰਤਾਰਪੁਰ ਸਾਹਿਬ ਜਾਣ ਤੋਂ ਪਹਿਲਾਂ ਦੇਖੋ ਇਹ ਵੀਡੀਓ:

https://www.youtube.com/watch?v=PUv-eNTDCng

ਸ਼ਰਧਾਲੂਆਂ ਨੂੰ ਗਾਈਡ ਕਰਨ ਲਈ ਸਥਾਨਕ ਸਿੱਖਾਂ ਨੂੰ ਰੱਖਿਆ ਗਿਆ ਹੈ ਤੇ ਕੰਪਲੈਕਸ ਦੇ ਰੱਖ-ਰਖਾਅ ਲਈ ਇੱਕ ਕੰਪਨੀ ਦੀ ਜ਼ਿੰਮੇਵਾਰੀ ਲਾਈ ਗਈ ਹੈ।

ਜਦੋਂ ਤੱਕ ਦੂਸਰੇ ਫੇਜ਼ ਵਿੱਚ ਬਣਨ ਵਾਲੇ ਹੋਟਲ ਆਦਿ ਨਹੀਂ ਬਣ ਜਾਂਦੇ ਉਸ ਸਮੇਂ ਤੱਕ ਵਿਦੇਸ਼ੀ ਸੰਗਤ ਦੇ ਠਹਿਰਨ ਲਈ ਇੱਕ ਮਹਿਮਾਨ-ਘਰ ਵੀ ਬਣਾ ਲਿਆ ਗਿਆ ਹੈ।

ਇਸ ਤੋਂ ਇਲਾਵਾ ਇੱਕ ਟੈਂਟ ਵਿਲੇਜ ਵੀ ਬਣਾਇਆ ਗਿਆ ਹੈ ਜਿਸ ਵਿੱਚ ਸਾਰੀਆਂ ਜ਼ਰੂਰੀ ਸਹੂਲਤਾਂ ਜੁਟਾਈਆਂ ਗਈਆਂ ਹਨ। ਪਹਿਲੇ ਦਸ ਦਿਨ ਪਾਕਿਸਤਾਨ ਸਰਕਾਰ ਵੱਲੋਂ ਲੰਗਰ ਦਾ ਵੀ ਪ੍ਰਬੰਧ ਕੀਤਾ ਗਿਆ ਹੈ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=kSUBaAnpgeM

https://www.youtube.com/watch?v=CeDOM8pkvtg

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)