ਮੈਕਸੀਕੋ ਨੇ 311 ਭਾਰਤੀ ਪਰਵਾਸੀਆਂ ਨੂੰ ਭੇਜਿਆ ਵਾਪਸ

10/18/2019 1:01:15 PM

ਮੈਕੀਸਕੋ ਮਾਈਗਰੇਸ਼ਨ ਅਥਾਰਿਟੀ ਨੇ ਅਮਰੀਕੀ ਦਬਾਅ ਕਾਰਨ ਆਪਣੀ ਸਰਹੱਦ ਰਾਹੀਂ ਗ਼ੈਰ ਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ 311 ਭਾਰਤੀ ਲੋਕਾਂ ਨੂੰ ਵਾਪਸ ਭਾਰਤ ਭੇਜ ਦਿੱਤਾ ਹੈ, ਇਨ੍ਹਾਂ ਵਿੱਚ ਇੱਕ ਔਰਤ ਵੀ ਸ਼ਾਮਿਲ ਹੈ।

ਨੈਸ਼ਨਲ ਮਾਈਗਰੇਸ਼ਨ ਇੰਸਚੀਟਿਊਟ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਜਿਹੜੇ ਲੋਕਾਂ ਨੂੰ ਵਾਪਸ ਭੇਜਿਆ ਗਿਆ ਹੈ ਉਹ ਉੱਥੇ ਰੁਕਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਸਨ।

ਇਨ੍ਹਾਂ ਸਾਰਿਆਂ ਨੂੰ ਟੋਲੁਕਾ ਕੌਮਾਂਤਰੀ ਏਅਰਪੋਰਟ ਤੋਂ ਬੋਇੰਗ 747 ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਓਕਸਾਕਾ, ਬਾਜਾ ਕੈਲੀਫੋਰਨੀਆ, ਵੈਰਾਕਰੂਜ਼, ਚਿਆਪਾਸ, ਸੋਨਾਰਾ, ਮੈਕਸੀਕੋ ਸਿਟੀ, ਦੁਰੰਗੋ ਅਤੇ ਤੋਬਾਸਕੋ ਦੀ ਇਮੀਗਰੇਸ਼ਨ ਅਥਾਰਿਟੀ ਸਾਹਮਣੇ ਪੇਸ਼ ਕੀਤਾ ਗਿਆ।

ਇਹ ਵੀ ਪੜ੍ਹੋ-

  • ਹਰਿਆਣਾ ਚੋਣਾਂ: ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਊਠ ਇਸ ਵਾਰ ਕਿਸ ਕਰਵਟ ਬੈਠੇਗਾ
  • ''ਫੋਨ ''ਤੇ ਕਹਿੰਦਾ ਸੀ ਮਾਹੌਲ ਚੰਗਾ ਹੈ, ਪਤਾ ਨਹੀਂ ਕੀ ਹੋ ਗਿਆ''
  • ਹਰਿਆਣਾ ਚੋਣਾਂ: ਹਾਕੀ ਸਟਾਰ ਸੰਦੀਪ ਸਿੰਘ ਬਣੇਗਾ ਸਿਆਸਤ ਦਾ ‘ਸੂਰਮਾ’?

ਦਰਅਸਲ ਜੂਨ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੈਕਸੀਕੋ ਨੂੰ ਇਹ ਧਮਕੀ ਦਿੱਤੀ ਸੀ ਕਿ ਜੇਕਰ ਉਹ ਆਪਣੀ ਸਰਹੱਦ ਰਾਹੀਂ ਗ਼ੈਰ-ਕਾਨੂੰਨੀ ਢੰਗ ਨਾਲ ਹੋ ਰਹੇ ਪਰਵਾਸ ਨੂੰ ਨਹੀਂ ਰੋਕਦਾ ਤਾਂ ਅਮਰੀਕਾ ਦਰਾਮਦ (ਇੰਪੋਰਟ) ''ਤੇ ਟੈਕਸ ਵਧਾ ਦੇਵੇਗਾ।

ਇਸ ਤੋਂ ਬਾਅਦ ਮੈਕਸੀਕੋ ਨੇ ਇਹ ਕਦਮ ਚੁੱਕਿਆ ਹੈ ਅਤੇ ਸਰਹੱਦ ''ਤੇ ਸੁਰੱਖਿਆ ਵਧਾਉਣ ਤੇ ਸਰਹੱਦ ''ਤੇ ਪਰਵਾਸੀਆਂ ਨਾਲ ਨਜਿੱਠਣ ਵਾਲੀ ਆਪਣੀ ਨੀਤੀ ਦਾ ਵਿਸਥਾਰ ਕਰਨ ਲਈ ਵੀ ਰਾਜ਼ੀ ਹੋ ਗਿਆ।

Reuters

ਬਿਆਨ ਮੁਤਾਬਕ, "ਏਸ਼ੀਆਈ ਦੇਸਾਂ ਦੇ ਦੂਤਾਵਾਸ ਅਤੇ ਤਾਲਮੇਲ ਕਾਰਨ ਹੀ ਸੰਭਵ ਹੋ ਸਕਿਆ ਹੈ। ਉਨ੍ਹਾਂ ਨੇ ਪਰਵਾਸੀਆਂ ਦੀ ਪਛਾਣ ਕਰਕੇ ਪਰਵਾਸੀ ਕਾਨੂੰਨ ਅਤੇ ਉਸ ਦੇ ਨਿਯਮਾਂ ਦੀ ਸਖ਼ਤ ਪਾਲਣਾ ਕਰਦਿਆਂ, ਲੋਕਾਂ ਨੂੰ ਉਨ੍ਹਾਂ ਦੇ ਦੇਸ ਵਾਪਸ ਭੇਜਿਆ ਜਾ ਸਕਿਆ।"

ਇਨ੍ਹਾਂ ਲੋਕਾਂ ਨੂੰ ਬੁੱਧਵਾਰ (16 ਅਕਤੂਬਰ) ਨੂੰ ਭਾਰਤ ਭੇਜ ਦਿੱਤਾ ਗਿਆ ਹੈ ਅਤੇ ਅੱਜ ਸਵੇਰੇ ਇਹ ਲੋਕ ਦਿੱਲੀ ਵਿੱਚ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਉੱਤੇ ਉਤਰੇ ਗਏ ਹਨ।

ਆਈਐਨਐਮ ਦੇ ਬਿਆਨ ਮੁਤਾਬਕ, "ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਇਕੱਠੇ ਵਾਪਸ ਭੇਜਿਆ ਗਿਆ ਹੈ।"

ਇਹ ਵੀ ਪੜ੍ਹੋ:

  • ਕਸ਼ਮੀਰ ''ਚ ਹੋਏ ਗ਼ੈਰ-ਕਸ਼ਮੀਰੀਆਂ ਦੇ ਕਤਲ ਬਾਰੇ ਕੀ ਕਹਿੰਦਾ ਹੈ ਮੀਡੀਆ
  • ਕੀ ਖੜ੍ਹਵੇਂ ਜੰਗਲ ਲਾ ਕੇ ਪ੍ਰਦੂਸ਼ਣ ਘਟਾਇਆ ਜਾ ਸਕਦਾ ਹੈ?
  • ਅਯੁੱਧਿਆ ਮਾਮਲਾ: ਪੂਰੀ ਕਹਾਣੀ

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=FmO0jW9CrU8

https://www.youtube.com/watch?v=kxMxar8ttVE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)