ਗੂਗਲ ਪਿਕਸਲ 4 ਭਾਰਤ ਵਿੱਚ ਕਿਉਂ ਨਹੀਂ ਲਾਂਚ ਹੋਵੇਗਾ

10/16/2019 5:46:16 PM

ਗੂਗਲ ਦੇ ਸਮਾਰਟਫੋਨ ਦੇ ਸ਼ੌਕੀਨ ਭਾਰਤੀਆਂ ਨੂੰ ਇਹ ਜਾਣ ਕੇ ਨਿਰਾਸ਼ਾ ਹੋਵੇਗੀ ਕਿ ਪਿਕਸਲ 4 ਸਮਾਰਟਫੋਨ ਭਾਰਤ ਵਿੱਚ ਲਾਂਚ ਨਹੀਂ ਕੀਤਾ ਜਾਵੇਗਾ।

ਗੂਗਲ ਦਾ ਕਹਿਣਾ ਹੈ ਕਿ ਉਹ ਕੋਈ ਵੀ ਪ੍ਰੋਡਕਟ ਕਿਸੇ ਦੇਸ ਦੇ ਕਈ ਤੱਥਾਂ, ਟਰੈਂਡਜ਼ ਤੇ ਮੰਗ ਦੇ ਆਧਾਰ ''ਤੇ ਲਾਂਚ ਕਰਦਾ ਹੈ।

ਹਾਲਾਂਕਿ ਤਕਨੀਕੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਕਾਰਨ ਹੈ ਫੋਨ ਦਾ ''ਮੋਸ਼ਨ ਫੀਚਰ'' ਜੋ ਕਿ ਇੱਕ ਰਡਾਰ ਫ੍ਰਿਕੂਐਂਸੀ ਵਰਤਦਾ ਹੈ ਜਿਸ ਦੀ ਭਾਰਤ ਵਿੱਚ ਇਜਾਜ਼ਤ ਨਹੀਂ ਹੈ।

ਭਾਰਤ ਦੁਨੀਆਂ ਦੀ ਸਭ ਤੋਂ ਤੇਜ਼ ਸਮਾਰਟਫੋਨ ਮਾਰਕੀਟ ਹੈ ਤੇ ਇਸ ''ਤੇ ਜ਼ਿਆਦਾਤਰ ਗੂਗਲ ਐਂਡਰਾਇਡ ਓਪਰੇਟਿੰਗ ਸਿਸਟਮ ਦੀ ਵਰਤੋਂ ਹੁੰਦੀ ਹੈ।

ਇਹ ਵੀ ਪੜ੍ਹੋ:

  • ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਦਿਹਾੜੇ ਸਮਾਗਮ ਦੀ ਅਗਵਾਈ ਅਕਾਲ ਤਖ਼ਤ ਕਰੇ – ਪੰਜਾਬ ਸਰਕਾਰ
  • ਕਸ਼ਮੀਰ: ''ਕਸ਼ਮੀਰੀ ਲਾੜੀਆਂ ਵਿਕਾਊ ਨਹੀਂ'' ਅਤੇ ''ਦੇਸ ਨੂੰ ਝੂਠ ਬੋਲਣਾ ਬੰਦ ਕਰੋ''
  • IMF ਦਾ ਅੰਦਾਜ਼ਾ: ਸਾਰੀ ਦੁਨੀਆਂ ਸਣੇ ਭਾਰਤ ਦੀ ਵਿਕਾਸ ਦਰ ਘਟੇਗੀ

''ਮੋਸ਼ਨ ਸੈਂਸਿੰਗ ਸੋਲੀ ਰਾਡਾਰ ਚਿਪ'' ਰਾਹੀਂ ਪਿਕਸਲ 4 ਹਲਚਲ ਦਾ ਪਤਾ ਲਾ ਸਕਦਾ ਹੈ ਤੇ ਹਿਲਜੁਲ ਨੂੰ ਕਾਬੂ ਕਰਦਾ ਹੈ। ਇਸ ਰਾਹੀਂ ਫੋਨ ਨੂੰ ਹੱਥ ਲਾਏ ਬਿਨਾਂ ਫੋਨ ਚਲਾ ਸਕਦੇ ਹੋ ਜਿਵੇਂ ਕਿ ਸਕਰੀਨ ਨੂੰ ਖੱਬੇ-ਸੱਜੇ ਸਵਾਈਪ ਕਰਨਾ ਜਾਂ ਗਾਣੇ ਚਲਾਉਣਾ।

ਇਸ ਨਾਲ 180-ਡਿਗਰੀ ਹਲਚਲ ਹੋ ਸਕਦੀ ਹੈ ਜਿਵੇਂ ਕਿ ਕੋਈ ਨੇੜੇ ਹੋਵੇ ਤਾਂ ਸਕਰੀਨ ਨੂੰ ਆਨ ਕਰਨਾ ਤੇ ਕੁਝ ਹੋਰ ਫੀਚਰਜ਼ ਦੀ ਵਰਤੋਂ ਕਰਨਾ।

ਛੋਟੀ ਜਿਹੀ ਚਿਪ ਬਣੀ ਮੁਸ਼ਕਿਲ

ਤਕਨੀਕੀ ਪੱਤਰਕਾਰ ਮਾਲਾ ਭਾਰਗਵ ਨੇ ਬੀਬੀਸੀ ਨੂੰ ਦੱਸਿਆ, "ਇਹ ਕਾਫ਼ੀ ਮਜ਼ੇਦਾਰ ਫੀਚਰ ਹੈ ਪਰ ਸ਼ਾਇਦ ਭਾਰਤ ਵਿੱਚ ਕੰਮ ਨਾ ਕਰੇ ਕਿਉਂਕਿ ਭਾਰਤ ਵਿੱਚ ਰਾਡਾਰ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ। ਪਿਕਸਲ 4 ਫੋਨ ਵਿੱਚ ਵਰਤੀ ਜਾਣ ਵਾਲੀ ਰਾਡਾਰ ਚਿਪ ਛੋਟੀ ਹੈ ਪਰ ਸ਼ਾਇਦ ਇਸ ਦੀ ਇਜਾਜ਼ਤ ਨਹੀਂ ਹੈ। ਅਸੀਂ ਇਸ ਦਾ ਅੰਦਾਜ਼ਾ ਲਾ ਰਹੇ ਹਾਂ।"

ਭਾਰਤ ਵਿੱਚ ਪਿਕਸਲ 4 ਲਾਂਚ ਨਾ ਹੋਣ ਦੀ ਨਿਰਾਸ਼ਾ ਦੇਖੀ ਜਾ ਸਕਦੀ ਹੈ।

Getty Images
ਗੂਗਲ ਪਿਕਸਲ ਵਿੱਚ ਐਸਟਰੋਫੋਟੋਗਰਾਫ਼ੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ

ਦਿ ਟਾਈਮਜ਼ ਆਫ਼ ਇੰਡੀਆ ਮੁਤਾਬਕ, "ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰੋਜੈਕਟ ਸੋਲੀ ਦੀ ਸੀਮਿਤ ਪਹੁੰਚ ਬਾਰੇ ਜਾਣਦੇ ਹੋਏ ਵੀ ਗੂਗਲ ਨੇ ਇਸ ਦਾ ਬਦਲ ਨਹੀਂ ਲੱਭਿਆ। ਗੂਗਲ ਨੇ ਸੋਲੀ ਪ੍ਰੋਜੈਕਟ ਤੋਂ ਬਿਨਾਂ ਫੋਨ ਲਾਂਚ ਕਰਨ ਵਿੱਚ ਸ਼ਾਇਦ ਹੀ ਕੋਈ ਕੋਸ਼ਿਸ਼ ਕੀਤੀ ਹੈ ਜਾਂ ਫਿਰ ਜਿਨ੍ਹਾਂ ਦੇਸਾਂ ਵਿੱਚ ਰਾਡਾਰ ਫ੍ਰਿਕੁਐਂਸੀ ਨਹੀਂ ਹੈ ਉੱਥੇ ਕੋਈ ਬਦਲ ਨਹੀਂ ਸੋਚਿਆ।

ਇੱਕ ਹੋਰ ਵੈੱਡਸੈਈਟ ਐਂਡਰਾਇਡ ਸੈਂਟਰਲ ਮੁਤਾਬਕ, " ਗੂਗਲ ਇਹ ਅਹਿਸਾਸ ਨਹੀਂ ਕਰ ਪਾ ਰਿਹਾ ਹੈ ਕਿ ਸੋਲੀ ਵਰਗਾ ਫੀਚਰ ਹਰੇਕ ਥਾਂ ''ਤੇ ਕੰਮ ਨਹੀਂ ਕਰੇਗਾ। ਇਸ ਤੋਂ ਜ਼ਾਹਿਰ ਹੁੰਦਾ ਹੈ ਕੰਪਨੀ ਹਾਰਡਵੇਅਰ ਦੇ ਮਾਮਲੇ ਵਿੱਚ ਕਿੰਨੀ ਅਸਮਰਥ ਹੈ।"

ਇਹ ਵੀ ਪੜ੍ਹੋ:

  • ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ?
  • ''ਏਅਰ ਫੋਰਸ ਵਾਲਿਆਂ ਨੇ ਤਾਂ ਸਾਡਾ ਘਰ ਉਜਾੜ ਦਿੱਤਾ''
  • ਮਹਾਰਾਣੀ ਦਾ ਭਾਸ਼ਣ : ਬੌਰਿਸ ਜੌਨਸਨ ਦੇ ਕਰਨ ਵਾਲੇ ਕੰਮਾਂ ਦੀ ਸੂਚੀ ਵਿਚ ਕੀ ਕੁਝ ਹੈ?

ਮਾਲਾ ਭਾਰਗਵ ਦਾ ਕਹਿਣਾ ਹੈ, "ਗੂਗਲ ਪਿਕਸਲ ਦੇ ਫੋਨ ਬਾਰੇ ਕਈ ਕਿਆਸ ਲਾਏ ਜਾਂਦੇ ਹਨ ਕਿਉਂਕਿ ਉਨ੍ਹਾਂ ਵਿੱਚ ਕਈ ਖਾਸੀਅਤਾਂ ਹੁੰਦੀਆਂ ਹਨ ਜਿਸ ਨੂੰ ਲੋਕ ਪਸੰਦ ਕਰਦੇ ਹਨ। ਸਭ ਤੋਂ ਖਾਸ ਗੱਲ ਹੈ ਕਿ ਗੂਗਲ ਦੇ ਫੋਨ ਵਿੱਚ ਅਸਲ ਐਂਡਰਾਇਡ ਦਾ ਤਜਰਬਾ ਮਿਲਦਾ ਹੈ ਉਹ ਵੀ ਨਵੇਂ ਫੀਚਰ ਕਾਰਨ। ਇਸ ਦੇ ਨਾਲ ਹੀ ਲਗਾਤਾਰ ਅਪਡੇਟਜ਼ ਵਿੱਚ ਹੁੰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਸਾਫ਼ਟਵੇਅਰ ਵਿੱਚ ਮਾਹਿਰ ਕੰਪਨੀ ਦਾ ਸਮਾਰਟਫੋਨ ਹਾਸਿਲ ਕਰਨ ਦਾ ਮਜ਼ਾ। ਤੀਜਾ ਹੈ ਇਸ ਦਾ ਕੈਮਰਾ।"

ਗੂਗਲ ਦਾ ਦਾਅਵਾ ਹੈ ਕਿ ਪਿਕਸਲ 4 ਐਸਟਰੋਟੋਪੋਗਰਾਫ਼ੀ ਤਸਵੀਰਾਂ ਵੀ ਖਿੱਚ ਸਕਦਾ ਹੈ। ਇਸ ਤੋਂ ਪਹਿਲਾਂ ਕੈਮਰਾ ਕਿਟ ਦੀ ਲੋੜ ਪੈਂਦੀ ਸੀ।

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=oLxpiTE6mFk

https://www.youtube.com/watch?v=umqzuYyQrR4

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)