ਕੈਟੇਲੋਨੀਆ ਵਿੱਚ ਰੈਫਰੈਂਡਮ ਦੀ ਮੰਗ ਕਰਨ ਵਾਲੇ ਆਗੂਆਂ ਨੂੰ ਜੇਲ੍ਹ ਭੇਜਣ ਖ਼ਿਲਾਫ਼ ਹਿੰਸਕ ਝੜਪਾਂ - 5 ਅਹਿਮ ਖ਼ਬਰਾਂ

10/15/2019 3:43:33 PM

AFP

ਸਪੇਨ ਦੀ ਸੁਪਰੀਮ ਕੋਰਟ ਨੇ 9 ਕੈਟਲੈਨ ਵੱਖਵਾਦੀ ਆਗੂਆਂ ਨੂੰ 13 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ, ਜਿਸ ਤੋਂ ਬਾਅਦ ਬਾਰਸੀਲੋਨਾ ਵਿੱਚ ਵਿਰੋਧ-ਪ੍ਰਦਰਸ਼ਨ ਸ਼ੁਰੂ ਹੋ ਗਏ।

ਬਾਰਸੀਲੋਨਾ ਏਅਰਪੋਰਟ ''ਤੇ ਪ੍ਰਦਰਸ਼ਨਕਾਰੀਆਂ ਵੱਡੀ ਭੀੜ ਨਾਲ ਪੁਲਿਸ ਦੀਆਂ ਝੜਪਾਂ ਹੋਈਆਂ।

ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਭੀੜ ਨੇ ਪੁਲਿਸ ਸੁਰੱਖਿਆ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਅਤੇ ਉੱਥੇ ਪੁਲਿਸ ਨੇ ਲੋਕਾਂ ਕਾਬੂ ਕਰਨ ਲਈ ਡੰਡਿਆਂ ਅਤੇ ਹੰਝੂ ਗੈਸ ਦੀ ਵਰਤੋਂ ਕੀਤੀ।

ਇਨ੍ਹਾਂ ਵੱਖਵਾਦੀਆਂ ''ਤੇ ਸਾਲ 2017 ਵਿੱਚ ਇੱਕ ਗ਼ੈਰ-ਕਾਨੂੰਨੀ ਰਾਏਸ਼ੁਮਾਰੀ ਕਰਵਾਉਣ ''ਚ ਉਨ੍ਹਾਂ ਦੀ ਭੂਮਿਕਾ ਕਰਕੇ ਦੇਸਧ੍ਰੋਹੀ ਕਰਾਰ ਦਿੱਤਾ ਗਿਆ ਸੀ।

ਇਸ ਤੋਂ ਇਲਾਵਾ ਤਿੰਨ ਹੋਰਨਾਂ ਨੂੰ ਆਗਿਆ ਦਾ ਉਲੰਘਣ ਕਰਨ ''ਤੇ ਜ਼ੁਰਮਾਨਾ ਲਗਾਇਆ ਗਿਆ ਹੈ ਪਰ ਸਾਰੇ 12 ਮੁਲਜ਼ਮਾਂ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਇਹ ਵੀ ਪੜ੍ਹੋ-

  • ਅਯੁੱਧਿਆ ਮਾਮਲਾ: ਕਦੋਂ ਆਵੇਗਾ ਫ਼ੈਸਲਾ ਤੇ ਫ਼ੈਸਲੇ ਦੇ ਦਿਨ ਕੀ ਹੋ ਸਕਦਾ ਹੈ
  • ਜਦੋਂ ਕਲਾਮ ਨੇ ਲਾਈ ਸੀ ਮੁਸ਼ੱਰਫ਼ ਦੀ 26 ਮਿੰਟ ਕਲਾਸ
  • ''ਏਅਰ ਫੋਰਸ ਵਾਲਿਆਂ ਨੇ ਤਾਂ ਸਾਡਾ ਘਰ ਉਜਾੜ ਦਿੱਤਾ''

ਕਸ਼ਮੀਰ: ਕੀ ਪੋਸਟਪੇਡ ਮੋਬਾਈਲ ਸੇਵਾ ਬਹਾਲ ਹੋਣ ਨਾਲ ਆਮ ਹੋ ਸਕੇਗੀ ਜ਼ਿੰਦਗੀ

5 ਅਗਸਤ ਨੂੰ ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤਾ ਸੀ। ਉਸ ਤੋਂ ਬਾਅਦ ਹੁਣ 14 ਅਕਤੂਬਰ ਨੂੰ ਪੋਸਟਪੇਡ ਮੋਬਾਈਲ ਸੇਵਾ ਬਹਾਲ ਕੀਤੀ ਗਈ ਹੈ। ਹਾਲਾਂਕਿ ਇੰਟਰਨੈੱਟ ਤੇ ਪ੍ਰੀਪੇਡ ਮੋਬਾਈਲ ਸੇਵਾ ਅਜੇ ਵੀ ਪ੍ਰਭਾਵਿਤ ਹੈ।

Getty Images

ਪੋਸਟਪੇਡ ਮੋਬਾਈਲ ਸੇਵਾ ਬਹਾਲ ਕਰਨ ਤੋਂ ਕੁਝ ਕਸ਼ਮੀਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਰਾਹਤ ਮਿਲੇਗੀ ਅਤੇ ਕਈਆਂ ਦਾ ਕਹਿਣਾ ਹੈ ਕਿ ਇਸ ਨਾਲ ਕੁਝ ਮਦਦ ਨਹੀਂ ਹੋ ਸਕੇਗੀ ਕਿਉਂਕਿ 50 ਫੀਸਦੀ ਕਸ਼ਮੀਰੀਆਂ ਕੋਲ ਪ੍ਰੀਪੇਡ ਕਨੈਕਸ਼ਨ ਹਨ।

ਕਸ਼ਮੀਰ ''ਚ ਜ਼ਿਆਦਾਤਰ ਦੁਕਾਨਾਂ ਅਜੇ ਵੀ ਬੰਦ ਪਈਆਂ ਨੇ ਅਤੇ ਪਬਲਿਕ ਟਰਾਂਸਪੋਰਟ ਸੜਕਾਂ ਤੋਂ ਅਜੇ ਵੀ ਗਾਇਬ ਹਨ। ਪੂਰੀ ਖ਼ਬਰ ਲਈ ਇੱਥੇ ਕਲਿੱਕ ਕਰੋ।

ਮਹਾਰਾਣੀ ਦਾ ਭਾਸ਼ਣ : ਬੌਰਿਸ ਜੌਨਸਨ ਦੇ ਕਰਨ ਵਾਲੇ ਕੰਮਾਂ ਦੀ ਸੂਚੀ ਵਿਚ ਕੀ ਕੁਝ ਹੈ?

ਖੁਦਮੁਖਤਿਆਰ ਪ੍ਰਭੂਸੱਤਾ ਦੇ ਤਖ਼ਤ ਉੱਤੇ ਬੈਠ ਕੇ ਅਲੀਜ਼ਾਬੈਥ-2 ਨੇ ਮਹਾਰਾਣੀ ਵਜੋਂ 65ਵਾਂ ਭਾਸ਼ਣ ਦਿੱਤਾ ਤੇ ਆਪਣੇ ਰਾਜ ਤੇ ਸੰਸਦ ਨੂੰ ਮੁਖਾਤਬ ਹੋਈ ।

Getty Images

ਇਹ ਭਾਸ਼ਣ ਅਗਾਮੀ ਸੰਸਦੀ ਸੈਸ਼ਨ ਦੇ ਏਜੰਡੇ ਦੀ ਆਉਟ ਲਾਇਨ ਸੀ। ਜਿਸ ਵਿਚ ਸਿਹਤ, ਸਿੱਖਿਆ, ਰੱਖਿਆ , ਤਕਨੀਕ ,ਟਰਾਂਸਪੋਰਟ ਅਤੇ ਅਪਰਾਧ ਤੋਂ ਇਲਾਵਾ ਬ੍ਰੈਗਜ਼ਿਟ ਵਰਗੇ ਮੁੱਦਿਆਂ ਉੱਤੇ ਪ੍ਰਸਾਵਿਤ ਮਤਿਆਂ ਸਣੇ 26 ਬਿੱਲਾਂ ਦਾ ਜ਼ਿਕਰ ਕੀਤਾ ਗਿਆ ਸੀ।

ਉਨ੍ਹਾਂ ਨੇ ਕਿਹਾ ਕਿ ਬੋਰਿਸ ਜੌਨਸਨ ਇਸ ਹਫ਼ਤੇ ਸੰਸਦ ਮੈਂਬਰਾਂ ਦੀ ਮਦਦ ਨਾਲ ਸਮਝੌਤਾ ਕਰਨ ਵਿਚ ਕਾਮਯਾਬ ਹੋ ਜਾਂਦੇ ਹਨ, ਤਾਂ ਉਨ੍ਹਾਂ ਨੂੰ ਯੂਰਪੀਅਨ ਯੂਨੀਅਨ ਐਗਰੀਮੈਂਟ ਬਿੱਲ ਪਾਸ ਕਰਨਾ ਪਵੇਗਾ ਤਾਂ ਹੀ ਇਹ ਯੂਕੇ ਦਾ ਕਾਨੂੰਨ ਬਣੇਗਾ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

  • ਅਮਰੀਕਾ, UK ਤੇ ਸਪੇਨ ਵਰਗੇ ਮੁਲਕਾਂ ਦੀ ਸਿਟੀਜਨਸ਼ਿਪ ਲਈ ਕਿੰਨੀ ਰਕਮ ਲੱਗਦੀ?
  • ''ਏਅਰ ਫੋਰਸ ਵਾਲਿਆਂ ਨੇ ਤਾਂ ਸਾਡਾ ਘਰ ਉਜਾੜ ਦਿੱਤਾ''
  • ਗੈਂਗਸਟਰ ਦੀ ਕਬਰ 85 ਸਾਲ ਬਾਅਦ ਕਿਉਂ ਪੁੱਟੀ ਜਾ ਰਹੀ

ਨੋਬਲ ਪੁਰਸਕਾਰ ਜਿੱਤਣ ਵਾਲੇ ਅਰਥ ਸ਼ਾਸ਼ਤਰੀ ਅਭਿਜੀਤ ਵਿਨਾਇਕ ਬੈਨਰਜੀ ਕੌਣ ਹਨ

ਅਭਿਜੀਤ ਵਿਨਾਇਕ ਬੈਨਰਜੀ ਨੂੰ ਅਸਥਰ ਡੁਫਲੋ ਅਤੇ ਮਾਈਕਲ ਕਰੇਮਰ ਦੇ ਨਾਲ ''ਆਲਮੀ ਗ਼ੁਰਬਤ ਨੂੰ ਖ਼ਤਮ ਕਰਨ ਬਾਬਤ ਕੀਤੇ ਖੋਜ'' ਕਾਰਜ ਲਈ ਅਰਥਸ਼ਾਸਤਰ ਦੇ ਨੋਬਲ ਇਨਾਮ-2019 ਨਾਲ ਸਨਮਾਨ ਕੀਤੇ ਜਾਣ ਦਾ ਐਲਾਨ ਹੋ ਗਿਆ ਹੈ।

ਅਭੀਜੀਤ ਵਿਨਾਇਕ ਬੈਨਰਜੀ ਦੀ ਪੜ੍ਹਾਈ ਯੂਨੀਵਰਸਿਟੀ ਆਫ਼ ਕਲਕੱਤਾ, ਜਵਾਹਰਲਾਲ ਨਹਿਰੂ ਯੂਨੀਵਰਸਿਟੀ ਅਤੇ ਹਾਰਵਰਡ ਯੂਨੀਵਰਸਿਟੀ ਤੋਂ ਹੋਈ ਹੈ।

Getty Images

ਇਸ ਵੇਲੇ ਉਹ ਐੱਮ.ਆਈ.ਟੀ. ਵਿੱਚ ਫੋਰਡ ਫਾਉਂਡੇਸ਼ਨ ਇੰਟਰਨੈਸ਼ਨਲ ਪ੍ਰੌਫ਼ੈਸਰ ਆਫ਼ ਇਕਨੌਮਿਕਸ ਹਨ।

ਅਭਿਜੀਤ ਬੈਨਰਜੀ ਦੇ ਹੀ ਇੱਕ ਅਧਿਐਨ ਉੱਤੇ ਭਾਰਤ ਵਿਚ ਸਰੀਰਕ ਤੌਰ ਉੱਤੇ ਅਪੰਗ ਬੱਚਿਆਂ ਦੀ ਸਕੂਲੀ ਸਿੱਖਿਆ ਦੇ ਪ੍ਰਬੰਧ ਨੂੰ ਬਿਹਤਰ ਬਣਾਇਆ ਗਿਆ।ਇਸ ਨਾਲ ਕਰੀਬ 50 ਲੱਖ ਬੱਚਿਆਂ ਨੂੰ ਫਾਇਦਾ ਮਿਲਿਆ। ਅਭਿਜੀਤ ਬਾਰੇ ਵਧੇਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ।

ਅਮਰੀਕਾ ਨੇ ਤੁਰਕੀ ਦੇ ਲਗਾਈਆਂ ਪਾਬੰਦੀਆਂ ਤੇ ਕੁਰਦਾਂ ਖ਼ਿਲਾਫ਼ ਜੰਗ ਤੁਰੰਤ ਰੋਕਣ ਲਈ ਕਿਹਾ

ਅਮਰੀਕਾ ਨੇ ਸੀਰੀਆ ਕੁਰਦਾਂ ਖ਼ਿਲਾਫ਼ ਹਮਲੇ ਕਰਕੇ ਤੁਰਕੀ ਖ਼ਿਲਾਫ਼ ਪਾਬੰਦੀਆਂ ਲਗਾਈਆਂ ਹਨ ਅਤੇ ਤੁਰੰਤ ਜੰਗ ਰੋਕਣ ਦੀ ਮੰਗ ਕੀਤੀ ਹੈ।

ਇਸ ਦੌਰਾਨ ਅਮਰੀਕਾ ਨੇ ਤੁਰਕੀ ਦੇ ਦੋ ਮੰਤਰਾਲੇ ਅਤੇ ਤਿੰਨ ਸੀਨੀਅਰ ਅਧਿਕਾਰੀਆਂ ''ਤੇ ਪਾਬੰਦੀਆਂ ਲਗਾਈਆਂ ਹਨ ਅਤੇ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਇਕ ਪੈਨਸ ਨੇ ਦੱਸਿਆ ਕਿ ਰਾਸ਼ਟਰਪਤੀ ਡੌਨਲਡ ਟਰੰਪ ਨੇ ਤੁਰਕੀ ਦੇ ਰਾਸ਼ਟਰਪਤੀ ਰੈਜ਼ੇਪ ਤਈਅਪ ਆਰਦੋਗਨ ਨੂੰ ਫੋਨ ਕਰ ਕੇ ਜੰਗਬੰਦੀ ਦੀ ਮੰਗ ਕੀਤੀ ਹੈ।

ਪੈਨਸ ਨੇ ਕਿਹਾ ਹੈ ਕਿ ਉਹ "ਜਿੰਨੀ ਛੇਤੀ ਹੋ ਸਕੇ" ਇਲਾਕੇ ਦਾ ਦੌਰਾ ਕਰਨਗੇ।

ਇਸ ਤੋਂ ਪਹਿਲਾਂ ਤੁਰਕੀ ਨੇ ਹਮਲੇ ਦੇ ਖ਼ਿਲਾਫ਼ ਸੀਰੀਆ ਆਪਣੀ ਸੈਨਾ ਤੈਨਾਤ ਦੀ ਕਰਨ ਦੀ ਗੱਲ ਆਖੀ ਸੀ।

ਇਹ ਵੀ ਪੜ੍ਹੋ-

  • ਪੁਲਿਸਵਾਲੀ ਜਿਸ ਨੇ ਸੈਂਕੜੇ ਲੋਕਾਂ ਨੂੰ ਖੁਦਕੁਸ਼ੀ ਤੋਂ ਬਚਾਇਆ
  • ਜਾਪਾਨ ''ਚ ਖ਼ਤਰਨਾਕ ਤੂਫ਼ਾਨ, 70 ਲੱਖ ਲੋਕਾਂ ਨੂੰ ਘਰ ਛੱਡਣ ਦੀ ਹਿਦਾਇਤ
  • ''ਫਿਲਮਾਂ ਇੱਕੋ ਦਿਨ ''ਚ 120 ਕਰੋੜ ਰੁਪਏ ਕਮਾ ਰਹੀਆਂ ਹਨ ਤਾਂ ਮੰਦੀ ਕਿੱਥੇ ਹੈ''

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

https://www.youtube.com/watch?v=xWw19z7Edrs&t=1s

https://www.youtube.com/watch?v=SX6DdrrZmOI

https://www.youtube.com/watch?v=UNmAfNq8CbQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)