ਮੋਦੀ ਤੋਂ ਬਾਅਦ ਟਰੰਪ ਜਦੋਂ ਇਮਰਾਨ ਨੂੰ ਮਿਲੇ ਤਾਂ ਕੀ ਕਿਹਾ

09/24/2019 7:01:31 AM

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਮੁੜ ਦੋਹਰਾਇਆ ਹੈ ਕਿ ਜੇਕਰ ਭਾਰਤ ਅਤੇ ਪਾਕਿਸਤਾਨ ਦੋਵੇਂ ਕਹਿਣਗੇ ਤਾਂ ਉਹ ਕਸ਼ਮੀਰਦੇ ਮੁੱਦੇ ਉੱਤੇ ਸਾਲਸੀ ਕਰਨ ਲਈ ਤਿਆਰ ਹਨ।

ਮੇਰੇ ਪ੍ਰਧਾਨ ਮੰਤਰੀ ਮੋਦੀ ਤੇ ਪ੍ਰਧਾਨ ਮੰਤਰੀ ਖ਼ਾਨ ਨਾਲ ਬਹੁਤ ਚੰਗੇ ਸਮੀਕਰਨ ਹਨ, ਜੇਕਰ ਇਹ ਦੋਵੇਂ ਚਾਹੁਣਗੇ ਤਾਂ ਉਹ ਸਾਲਸੀ ਕਰ ਸਕਦੇ ਹਨ।

ਉਨ੍ਹਾਂ ਕਿਹਾ. "ਜੇਕਰ ਮੈਨੂੰ ਸਾਲਸੀ ਲਈ ਕਿਹਾ ਜਾਵੇਗਾ ਤਾਂ ਮੈਂ ਤਿਆਰ ਹਾਂ, ਮੈਂ ਚਾਹੁੰਦਾ ਹਾਂ ਅਤੇ ਕਰਨ ਦੇ ਸਮਰੱਥ ਹਾਂ, ਇਹ ਬਹੁਤ ਪੇਚੀਦਾ ਮਾਮਲਾ ਹੈ, ਇਹ ਮਾਮਲਾ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ। ਜੇਕਰ ਦੋਵੇਂ ਚਾਹੁਣਗੇ ਤਾਂ ਮੈਂ ਸਾਲਸੀ ਲਈ ਤਿਆਰ ਹਾਂ, ਪਰ ਭਾਰਤ ਦਾ ਤਿਆਰ ਹੋਣਾ ਜਰੂਰੀ ਹੈ।"

ਇਹ ਵੀ ਪੜ੍ਹੋ :

  • ਸ਼ਿਲਾਜੀਤ ਕੀ ਹੈ, ਕਿਵੇਂ ਬਣਦਾ ਹੈ ਤੇ ਕਿੰਨਾ ਖਾਣਾ ਚਾਹੀਦਾ ਹੈ
  • ਗੁਰਦਾਸ ਮਾਨ ਕਿਸ ''ਹਿੰਦੋਸਤਾਨੀ'' ਦੀ ਗੱਲ ਕਰ ਰਹੇ ਤੇ ਵਿਦਵਾਨ ਕੀ ਅਰਥ ਕੱਢ ਰਹੇ
  • ''ਰਾਅ ਜਾਣਦਾ ਸੀ ਪਾਕਿਸਤਾਨ ਕਦੋਂ ਕਰੇਗਾ ਭਾਰਤ ''ਤੇ ਹਮਲਾ''

ਪਰ ਜਦੋਂ ਇੱਕ ਪੱਤਰਕਾਰ ਨੇ ਟਰੰਪ ਨੂੰ ਪੁੱਛਿਆ ਕਿ ਕੀ ਉਹ ਕਸ਼ਮੀਰ ਵਿਚ ਮਨੁੱਖੀ ਅਧਿਕਾਰਾਂ ਦੇ ਹਾਲਾਤ ਨੂੰ ਲੈ ਕੇ ਚਿੰਤਤ ਹਨ, ਤਾਂ ਟਰੰਪ ਨੇ ਕਿਹਾ, "ਹਾਂ ਮੈਂ ਚਾਹੁੰਦਾ ਹਾਂ ਕਿ ਸਭ ਕੁਝ ਠੀਕ ਹੋ ਜਾਵੇ ਅਤੇ ਸਭ ਲੋਕਾਂ ਨਾਲ ਚੰਗਾ ਵਿਹਾਰ ਕੀਤਾ ਜਾਵੇ।"

ਟਰੰਪ ਦਾ ਕਹਿਣਾ ਸੀ ਕਿ ਪਾਕਿਸਤਾਨ ਨੇ ਕੱਟੜਵਾਦ ਨਾਲ ਨਿਪਟਣ ਲਈ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਇਮਰਾਨ ਖ਼ਾਨ ਇਸ ਮਾਮਲੇ ਵਿਚ ਹੋਰ ਅੱਗੇ ਵਧਣਾ ਚਾਹੁੰਦੇ ਹਨ, "ਇਸ ਦਾ ਕੋਈ ਦੂਜਾ ਹੱਲ ਨਹੀਂ ਹੈ, ਦੂਜੇ ਪਾਸੇ ਸਿਰਫ਼ ਕਰਜ਼ਾ ਤੇ ਗਰੀਬੀ ਹੈ।"

ਇਮਰਾਨ ਦੀ ਟਰੰਪ ਤੋਂ ਉਮੀਦਾਂ

ਇਮਰਾਨ ਖਾਨ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਡੌਨਲਡ ਟਰੰਪ ਦੁਨੀਆਂ ਦੇ ਸਭ ਤੋਂ ਤਾਕਤਵਰ ਦੇਸ਼ ਦੀ ਅਗਵਾਈ ਕਰਦੇ ਹਨ।

ਉਨ੍ਹਾਂ ਕਿਹਾ, "ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਦਾ ਇੱਕ ਫਰਜ਼ ਵੀ ਹੁੰਦਾ ਹੈ, ਤੁਸੀਂ ਸਾਲਸੀ ਦੇ ਪੇਸ਼ਕਸ਼ ਵੀ ਕੀਤੀ ਹੈ ਅਤੇ ਇਹ ਵੀ ਕਿਹਾ ਹੈ ਦੋਵੇਂ ਦੇਸ਼ ਤਿਆਰ ਹੋਣ, ਪਰ ਮੰਦਭਾਗੀ ਗੱਲ ਇਹ ਹੈ ਕਿ ਭਾਰਤ ਸਾਡੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰ ਰਿਹਾ ਹੈ।ਇਸ ਹਾਲਾਤ ਵਿਚ ਮੈਨੂੰ ਲੱਗਦਾ ਹੈ ਕਿ ਇਹ ਇੱਕ ਬੜੇ ਸੰਕਟ ਦੀ ਸ਼ੁਰੂਆਤ ਹੈ"।

ਇਮਰਾਨ ਖ਼ਾਨ ਨੇ ਕਿਹਾ, "ਮੈਨੂੰ ਇਮਾਨਦਾਰੀ ਨਾਲ ਲੱਗਦਾ ਹੈ ਕਿ ਕਸ਼ਮੀਰ ਦਾ ਸੰਕਟ ਬਹੁਤ ਹੀ ਵੱਡਾ ਹੋਣ ਵਾਲਾ ਹੈ। ਅਮਰੀਕਾ ਸਭ ਤੋਂ ਸ਼ਕਤੀਸ਼ਾਲੀ ਦੇਸ਼ ਹੈ ਅਤੇ ਸੰਯੁਕਤ ਰਾਸ਼ਟਰਜ਼ ਦੀ ਸੁਰੱਖਿਆ ਪ੍ਰੀਸ਼ਦ ਨੂੰ ਪ੍ਰਭਾਵਿਤ ਕਰ ਸਕਦਾ ਹੈ, ਇਸ ਲਈ ਅਸੀਂ ਚਾਹੁੰਦੇ ਹਾਂ ਕਿ ਅਮਰੀਕਾ ਇਸ ਮੁੱਦੇ ਨੂੰ ਚੁੱਕੇ"।

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਸੰਯੁਕਤ ਰਾਸ਼ਟਰਜ਼ ਦੇ ਆਮ ਇਜਲਾਸ ਲਈ ਦੋਵੇਂ ਅਮਰੀਕਾ ਪਹੁੰਚੇ ਹੋਏ ਹਨ।

ਇਹ ਵੀ ਪੜ੍ਹੋ-

  • ''ਅਸੀਂ ਬੁੱਢੇ ਹੋਣ ਲੱਗੇ ਹਾਂ ਪਰ ਮਸਲਾ ਕਸ਼ਮੀਰ ਉੱਥੇ ਹੀ ਹੈ''
  • ''ਜੰਮੂ-ਕਸ਼ਮੀਰ ਤੋਂ ਸਾਡਾ ਮਤਲਬ ਪਾਕ-ਸ਼ਾਸਿਤ ਕਸ਼ਮੀਰ ਵੀ ਹੈ''
  • ''ਇਹ ਵਿਚਾਰਧਾਰਾ ਕਸ਼ਮੀਰ ਤੱਕ ਨਹੀਂ ਰੁਕੇਗੀ ਸਗੋਂ...''
  • ਕਸ਼ਮੀਰ: ਮੋਬਾਈਲ ਫੋਨ ਦੇ ਜ਼ਮਾਨੇ ਵਿੱਚ ਕਸ਼ਮੀਰੀ ਲੈਂਡਲਾਈਨ ਦੇ ਸਹਾਰੇ ’ਤੇ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=LWjrp-jOhRE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)