Thomas Cook: ਜਦੋਂ ਅਚਾਨਕ 175 ਸਾਲ ਪੁਰਾਣੀ ਟਰੈਵਲ ਕੰਪਨੀ ਹੋਈ ਬੰਦ, ਡੇਢ ਲੱਖ ਲੋਕ ਵੱਖ-ਵੱਖ ਥਾਵਾਂ ''''ਤੇ ਫਸੇ

09/23/2019 10:16:31 PM

AFP
ਬ੍ਰਿਟਿਸ਼ ਸਰਕਾਰ ਦਾ ਅਧਿਕਾਰੀ ਟੂਰਿਸਟਾਂ ਨਾਲ ਗੱਲ ਕਰਦੇ ਹੋਏ

ਬ੍ਰਿਟੇਨ ਦੀ ਤਕਰੀਬਨ 175 ਸਾਲ ਪੁਰਾਣੀ ਟਰੈਵਲ ਕੰਪਨੀ ਥੋਮਸ ਕੁੱਕ ਬੰਦ ਹੋ ਗਈ ਹੈ ਜਿਸ ਤੋਂ ਬਾਅਦ ਉਸ ਨੇ ਆਪਣੇ ਇੱਕ ਲੱਖ 55 ਹਜ਼ਾਰ ਬ੍ਰਿਟਿਸ਼ ਯਾਤਰੀਆਂ ਨੂੰ ਵਾਪਿਸ ਬੁਲਾ ਲਿਆ ਹੈ।

ਯੂਕੇ ਦੀ ਸਿਵਲ ਐਵੀਏਸ਼ਨ ਅਥਾਰਿਟੀ (CAA) ਵਾਪਿਸ ਬੁਲਾਏ ਗਏ ਲੋਕਾਂ ਨਾਲ ਸੰਪਰਕ ਵਿੱਚ ਹੈ।

ਥੋਮਸ ਕੁੱਕ ਦੇ ਬੰਦ ਹੋਣ ਨਾਲ ਦੁਨੀਆਂ ਭਰ ''ਚ 22,000 ਲੋਕਾਂ ਦੀ ਨੌਕਰੀ ਪ੍ਰਭਾਵਿਤ ਹੋਈ ਹੈ ਜਿਸ ਵਿੱਚ 9000 ਕਰਮਚਾਰੀ ਸਿਰਫ਼ ਯੂਕੇ ਵਿੱਚ ਹਨ।ਕੰਪਨੀ ਦੇ ਮੁਖੀ ਪੀਟਰ ਫੈਂਕਹੌਜਰ ਦਾ ਕਹਿਣਾ ਹੈ ਕਿ ਕੰਪਨੀ ਦਾ ਬੰਦ ਹੋਣਾ ''''ਬੜੀ ਅਫਸੋਸ ਵਾਲੀ ਗੱਲ ਹੈ''''।

ਥੋਮਸ ਕੁੱਕ 1841 ਤੋਂ ਹੋਂਦ ਵਿੱਚ ਆਈ ਸੀ, ਕੰਪਨੀ ਨੇ ਫੰਡ ਜੁਟਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਨਾਕਾਮਯਾਬ ਹੋ ਗਈ। ਸਰਕਾਰ ਨੂੰ 250 ਮਿਲੀਅਨ ਪਾਊਂਡ ਦਾ ਫੰਡ ਦੇਣ ਲਈ ਕਿਹਾ ਗਿਆ ਪਰ ਉਸਨੇ ਇਨਕਾਰ ਕਰ ਦਿੱਤਾ।

ਇਹ ਵੀ ਪੜ੍ਹੋ:

  • ਗੁਰਦਾਸ ਮਾਨ ਕਿਸ ''ਹਿੰਦੋਸਤਾਨੀ'' ਦੀ ਗੱਲ ਕਰ ਰਹੇ ਤੇ ਵਿਦਵਾਨ ਕੀ ਅਰਥ ਕੱਢ ਰਹੇ
  • ''ਮੋਦੀ ਤੇ ਇਮਰਾਨ ਖ਼ਾਨ ਟਾਇਟੈਨਿਕ ਫ਼ਿਲਮ ਤੋਂ ਲੈਣ ਸਬਕ''
  • ਸ਼ਿਲਾਜੀਤ ਕੀ ਹੈ, ਕਿਵੇਂ ਬਣਦਾ ਹੈ ਤੇ ਕਿੰਨਾ ਖਾਣਾ ਚਾਹੀਦਾ ਹੈ
BBC

16,000 ਦੇ ਕਰੀਬ ਹੋਲੀਡੇਅ ਪੈਕੇਜ ਲੈਣ ਵਾਲਿਆਂ ਨੇ ਸੋਮਵਾਰ ਨੂੰ ਵਾਪਸੀ ਦੀ ਬੁਕਿੰਗ ਕਰਵਾਈ ਹੋਈ ਸੀ। ਅਥਾਰਿਟੀਆਂ ਵੱਲੋਂ ਉਨ੍ਹਾਂ ਵਿੱਚੋਂ ਕਰੀਬ 14, 000 ਯਾਤਰੀਆਂ ਨੂੰ ਚਾਰਟਡ ਫਲਾਈਟ ਮਿਲਣ ਦੀ ਉਮੀਦ ਜਤਾਈ ਗਈ ਸੀ।

CAA- ਇੱਕ ਅਜਿਹੀ ਬਾਡੀ ਹੈ ਜਿਸ ਨੂੰ ਡਿਪਾਰਟਮੈਂਟ ਫਾਰ ਟਰਾਂਸਪੋਰਟ ਵੱਲੋਂ ਬਣਾਇਆ ਗਿਆ ਹੈ। ਇਨ੍ਹਾਂ ਕੋਲ ਸੈਂਟਰਲ ਅਮਰੀਕਾ ਅਤੇ ਤੁਰਕੀ ਸਮੇਤ ਵੱਖ-ਵੱਖ ਥਾਵਾਂ ਤੋਂ ਯਾਤਰੀਆਂ ਨੂੰ ਘਰ ਪਹੁੰਚਾਉਣ ਲਈ 45 ਜੈੱਟ ਹਨ। ਇਹ 64 ਵੱਖ-ਵੱਖ ਰੂਟਾਂ ''ਤੇ ਜਾਣਗੇ।

ਥੋਮਸ ਕੁੱਕ ਵੱਲੋਂ ਸਾਰੀਆਂ ਬੁਕਿੰਗ ਰੱਦ ਕਰ ਦਿੱਤੀਆਂ ਗਈਆਂ ਹਨ। ਗਾਹਕਾਂ ਨੂੰ ਸਰਕਾਰ ਦੀ ਐਟੋਲ ਸਕੀਮ, ਕ੍ਰੈਡਿਟ ਕਾਰਡ ਜਾਂ ਫਿਰ ਬੀਮਾ ਕੰਪਨੀਆਂ ਵੱਲੋਂ ਮੁਆਵਜ਼ਾ ਦਿੱਤਾ ਜਾਵੇਗਾ।

ਪੰਜ ਸਵਾਲਾਂ ਦੇ ਜਾਣੋ ਜਵਾਬ

1. ਸਰਕਾਰ ਕੀ ਕਰ ਰਹੀ ਹੈ?

ਟਰਾਂਸਪੋਰਟ ਮੰਤਰੀ ਗਰੈਂਟ ਸ਼ੈਪਸ ਨੇ ਥੋਮਸ ਕੁੱਕ ਨੂੰ ਫੰਡ ਨਾ ਦੇਣ ਦੇ ਮੁੱਦੇ ''ਤੇ ਸਫ਼ਾਈ ਦਿੱਤੀ ਹੈ।

ਉਨ੍ਹਾਂ ਬੀਬੀਸੀ ਨੂੰ ਕਿਹਾ, ''''ਮੈਨੂੰ ਡਰ ਹੈ ਕਿ ਇਹ ਫੰਡ ਉਨ੍ਹਾਂ ਨੂੰ ਬਹੁਤ ਘੱਟ ਸਮੇਂ ਲਈ ਬਚਾ ਕੇ ਰੱਖੇਗਾ ਅਤੇ ਫਿਰ ਅਸੀਂ ਕਿਸੇ ਵੀ ਤਰ੍ਹਾਂ ਲੋਕਾਂ ਨੂੰ ਬਚਾਉਣ ਦੀ ਸਥਿਤੀ ਵਿੱਚ ਵਾਪਿਸ ਆ ਜਾਵਾਂਗੇ।''''

ਉਨ੍ਹਾਂ ਅੱਗੇ ਕਿਹਾ ਕਿ ਕੰਪਨੀ ਦੇ ਵੱਡੇ ਕਰਜ਼ੇ ਅਤੇ ਵੱਡੇ ਪੱਧਰ ਦੇ ਕਾਰੋਬਾਰ ਨੇ ਇਸ ਨੂੰ ਇਸ ਕਗਾਰ ''ਤੇ ਲਿਆਂਦਾ ਹੈ।

ਪ੍ਰਧਾਨ ਮੰਤਰੀ ਬੋਰਿਸ ਜੋਨਸਨ ਨੇ ਕੁਝ ਫਸੇ ਹੋਏ ਲੋਕਾਂ ਦੀ ਮਦਦ ਕਰਨ ਦੀ ਗੱਲ ਕਹੀ ਹੈ ਪਰ ਇਹ ਵੀ ਸਵਾਲ ਚੁੱਕਿਆ ਕਿ ਕੰਪਨੀ ਦੇ ਡਾਇਰੈਕਟਰਾਂ ਨੂੰ ''''ਅਜਿਹੇ ਮਾਮਲਿਆਂ ਨੂੰ ਸੁਲਝਾਉਣ ਲਈ ਪ੍ਰੇਰਿਤ ਕੀਤਾ ਗਿਆ ਸੀ।''''

ਇਹ ਵੀ ਪੜ੍ਹੋ:

  • ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਕਿਉਂ ਚਲਾਈ
  • ਪਿਆਜ਼ ਅਚਾਨਕ ਇੰਨਾ ਮਹਿੰਗਾ ਕਿਉਂ ਹੋ ਗਿਆ
  • ਯੂਕੇ ''ਚ ਨਸਲਵਾਦ ਨੂੰ ਫੁੱਟਬਾਲ ਦੇ ਮੈਦਾਨ ’ਚ ਚੁਣੌਤੀ ਦੇਣ ਵਾਲਾ ਮੁੰਡਾ
Reuters
ਥੋਮਸ ਕੁੱਕ ਦੇ ਬੰਦ ਹੋਣ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ

2. ਛੁੱਟੀਆਂ ਕੱਟਣ ਵਾਲੇ ਲੋਕਾਂ ਨੂੰ ਕਿਵੇਂ ਵਾਪਿਸ ਲਿਆਂਦਾ ਜਾਵੇਗਾ?

ਥੋਮਸ ਕੁੱਕ ਦੇ ਬੰਦ ਹੋਣ ਨਾਲ ਕਰੀਬ ਡੇਢ ਲੱਖ ਬ੍ਰਿਟਿਸ਼ ਯਾਤਰੀ ਪ੍ਰਭਾਵਿਤ ਹੋਏ ਹਨ। ਕੰਪਨੀ ਦੇ ਵਿਦੇਸ਼ਾਂ ਵਿੱਚ ਸਾਢੇ 4 ਲੱਖ ਤੋਂ ਵੱਧ ਗਾਹਕ ਹਨ।

ਜਰਮਨੀ ਵਿੱਚ ਥੋਮਸ ਕੁੱਕ ਦੀ ਵੱਡੀ ਮਾਰਕਿਟ ਹੈ। ਬੀਮਾ ਕੰਪਨੀਆਂ ਇਸਦੀ ਭਰਪਾਈ ਕਰਨ ਵਿੱਚ ਮਦਦ ਕਰਨਗੀਆਂ।

ਟਰਾਂਸਪੋਰਟ ਵਿਭਾਗ ਦਾ ਕਹਿਣਾ ਹੈ ਕਿ ਯੂਕੇ ਦੇ ਗਾਹਕਾਂ ਨੂੰ ਜਿੰਨੀ ਛੇਤੀ ਸੰਭਵ ਹੋ ਸਕੇ ਵਾਪਿਸ ਲਿਆਂਦਾ ਜਾਵੇਗਾ।

3. ਸਟਾਫ਼ ਦੇ ਨਾਲ ਕੀ ਹੋਵੇਗਾ?

ਕਈ ਥਾਵਾਂ ''ਤੇ ਥੋਮਸ ਕੁੱਕ ਦੇ ਮੁਲਾਜ਼ਮ ਕੰਪਨੀ ਦੇ ਪ੍ਰਬੰਧਕਾਂ ਨੂੰ ਮਿਲ ਚੁੱਕੇ ਹਨ ਜਿਨ੍ਹਾਂ ਨੂੰ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਕੱਢ ਦਿੱਤਾ ਜਾਵੇਗਾ।

ਟੂਰ ਆਪਰੇਟਰ ਦੀ ਏਅਰਲਾਈਨ ਅਤੇ ਇਸਦੇ ਇੰਜੀਨੀਅਰਿੰਗ ਡਿਵੀਜ਼ਨ ਵਿੱਚ ਵੀ ਨੌਕਰੀਆਂ ਜਾ ਸਕਦੀਆਂ ਹਨ।

ਹਾਲਾਂਕਿ ਕੁਝ ਮੁਲਾਜ਼ਮਾ ਨੂੰ ਰੱਖਿਆ ਜਾ ਰਿਹਾ ਹੈ ਪਰ ਪੱਕੀ ਸੰਖਿਆ ਪਤਾ ਨਹੀਂ ਹੈ।

ਪੂਰੇ ਯੂਕੇ ਵਿੱਚ ਸੋਮਵਾਰ ਨੂੰ ਥੋਮਸ ਕੁੱਕ ਦੀਆਂ ਦੁਕਾਨਾਂ ਨਹੀਂ ਖੁੱਲੀਆਂ।

ਇਹ ਵੀ ਪੜ੍ਹੋ:

  • ਜੈੱਟ ਏਅਰਵੇਜ਼ ਦੇ ਜਹਾਜ਼ ਬੰਦ ਕਿਉਂ ਹੋ ਰਹੇ ਨੇ
  • ''ਜੈੱਟ ਏਅਰਵੇਜ਼ ਦੇ ਬੰਦ ਹੋਣ ਨਾਲ ਦੇਸ ਦੀ ਇਮੇਜ ਖ਼ਰਾਬ ਹੋਵੇਗੀ''
  • ਪੀਐੱਮ ਨੂੰ ਸਵਾਲ, ‘ਕੀ ਕਰੀਏ, ਕੀ ਖਾਈਏ? ਭੀਖ ਮੰਗੀਏ?’
Reuters

4. ਥੋਮਸ ਕੁੱਕ ਦੇ ਇੰਟਰਨੈਸ਼ਨਲ ਆਪ੍ਰੇਸ਼ਨ ਦਾ ਕੀ ਬਣੇਗਾ?

ਹਾਲ ਦੇ ਲਈ ਥੋਮਸ ਕੁੱਕ ਦੇ ਭਾਰਤ, ਚੀਨ, ਜਰਮਨੀ ਅਤੇ ਨੋਰਾਡੀਕ ਵਿੱਚ ਸਹਾਇਕ ਕਾਰੋਬਾਰ ਚਲਦੇ ਰਹਿਣਗੇ।

ਅਜਿਹਾ ਇਸ ਲਈ ਹੈ ਕਿਉਂਕਿ ਕਾਨੂੰਨੀ ਨਜ਼ਰੀਏ ਤੋਂ ਉਨ੍ਹਾਂ ਨੂੰ ਯੂਕੇ ਦੀ ਮੂਲ ਕੰਪਨੀ ਤੋਂ ਵੱਖ ਮੰਨਿਆ ਜਾਂਦਾ ਹੈ ਅਤੇ ਉਹ ਯੂਕੇ ਅਧਿਕਾਰਤ ਰਿਸੀਵਰ ਦੇ ਅਧਿਕਾਰ ਖੇਤਰ ਵਿੱਚ ਨਹੀਂ ਹੈ।

Reuters

5. ਗਾਹਕ ਦੇ ਤੌਰ ''ਤੇ ਤੁਹਾਡੇ ਹੱਕ ਕੀ ਹਨ?

ਜੇਕਰ ਤੁਸੀਂ ਹੋਲੀਡੇਅ ਪੈਕੇਜ ਲਿਆ ਹੈ ਤਾਂ ਤੁਸੀਂ ਐਟੋਲ ਸਕੀਮ ਅਧੀਨ ਆਉਂਦੇ ਹੋ।

ਏਅਰ ਟਰੈਲ ਆਰਗਨਾਈਜ਼ਰ ਲਾਈਸੰਸ ਸਕੀਮ(Atol) ਦਾ ਮਤਲਬ ਹੈ ਕਿ ਜਿਸਨੇ ਵੀ ਪੈਕੇਜ ਲਿਆ ਹੈ ਉਹ ਇਸ ਸਕੀਮ ਤਹਿਤ ਕਵਰਡ ਹੈ।

ਇਸ ਸਕੀਮ ਦੇ ਤਹਿਤ ਤੁਹਾਨੂੰ ਵਿਦੇਸ਼ ਵਿੱਚ ਰਹਿਣ ਲਈ ਥਾਂ ਦਿੱਤੀ ਜਾਵੇਗਾ, ਹਾਲਾਂਕਿ ਤੁਹਾਨੂੰ ਇੱਕ ਵੱਖਰੇ ਹੋਟਲ ਜਾਂ ਅਪਾਰਟਮੈਂਟ ਵਿੱਚ ਜਾਣਾ ਪੈ ਸਕਦਾ ਹੈ।

ਐਟੋਲ ਸਕੀਮ ਤਹਿਤ ਜੇਕਰ ਏਅਰਲਾਈਨ ਕੰਮ ਨਹੀਂ ਕਰ ਰਹੀ ਤਾਂ ਤੁਹਾਨੂੰ ਘਰ ਤੱਕ ਪਹੁੰਚਣ ਦਾ ਖਰਚਾ ਦਿੱਤਾ ਜਾਵੇਗਾ।

ਜੇਕਰ ਤੁਸੀਂ ਅੱਗੇ ਲਈ ਹੋਲੀਡੇਅ ਪੈਕੇਜ ਬੁੱਕ ਕੀਤਾ ਹੋਇਆ ਹੈ ਤਾਂ ਵੀ ਤੁਹਾਨੂੰ ਰਿਫੰਡ ਦਿੱਤਾ ਜਾਵੇਗਾ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=plMIbkySTKc

https://www.youtube.com/watch?v=XxQ_rKWnNUY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)