#Howdy Modi: ਕਾਂਗਰਸ ਨੇਤਾ ਦਾ ਇਲਜ਼ਾਮ - ਮੋਦੀ ਨੇ ਕੀਤਾ ਟਰੰਪ ਦਾ ਚੋਣ ਪ੍ਰਚਾਰ - 5 ਅਹਿਮ ਖ਼ਬਰਾਂ

09/23/2019 7:46:33 AM

Getty Images

ਅਮਰੀਕਾ ਦੇ ਹਿਊਸਟਨ ''ਚ ''''ਹਾਊਡੀ ਮੋਦੀ'''' ਪ੍ਰੋਗਰਾਮ ਨੂੰ ਲੈ ਕੇ ਕਾਂਗਰਸ ਨੇਤਾ ਆਨੰਦ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਲਗਾਇਆ ਹੈ।

ਸਾਬਕਾ ਕੇਂਦਰੀ ਮੰਤਰੀ ਆਨੰਦ ਸ਼ਰਮਾ ਨੇ ਇਸ ਨੂੰ ਟਰੰਪ ਲਈ ਕੀਤਾ ਗਿਆ ਪ੍ਰਚਾਰ ਕਰਾਰ ਦਿੰਦਿਆਂ ਹੋਇਆ ਭਾਰਤ ਦੀ ਵਿਦੇਸ਼ ਨੀਤੀ ਦੀ ਉਲੰਘਣਾ ਦੱਸਿਆ ਹੈ।

ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਅਮਰੀਕੀ ਚੋਣਾਂ ''ਚ ਸਟਾਰ ਪ੍ਰਚਾਰਕ ਬਣ ਕੇ ਨਹੀਂ ਗਏ ਹਨ।

ਆਨੰਦ ਸ਼ਰਮਾ ਨੇ ਲਿਖਿਆ ਹੈ, "ਪ੍ਰਧਾਨ ਮੰਤਰੀ ਜੀ, ਤੁਸੀਂ ਦੂਜੇ ਦੇਸਾਂ ਦੀਆਂ ਅੰਦਰੂਨੀ ਚੋਣਾਂ ਵਿੱਚ ਦਖ਼ਲ ਨਾ ਦੇਣ ਵਾਲੀ ਭਾਰਤੀ ਵਿਦੇਸ਼ ਨੀਤੀ ਦੇ ਸਿਧਾਂਤ ਦੀ ਉਲੰਘਣਾ ਕੀਤੀ ਹੈ। ਉਹ ਭਾਰਤ ਦੀ ਦੇ ਲੰਬੇ ਕੂਟਨੀਤੀ ਹਿੱਤਾਂ ਲਈ ਝਟਕਾ ਹੈ।"

https://twitter.com/AnandSharmaINC/status/1175826256530509827

ਪ੍ਰਧਾਨ ਮੰਤਰੀ ਮੋਦੀ ਨੇ ਇਸ ਪ੍ਰੋਗਰਾਮ ਮੌਕੇ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਵੀ ਮੌਜੂਦ ਰਹੇ।

ਪ੍ਰਧਾਨ ਮੰਤਰੀ ਮੋਦੀ ਨੇ ਆਪਣੇ ਭਾਸ਼ਣ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਹੋਇਆਂ ਉਨ੍ਹਾਂ ਦੀ ਤਾਰੀਫ਼ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦਾ ਸੱਚਾ ਦੋਸਤ ਦੱਸਿਆ।

ਇਹ ਵੀ ਪੜ੍ਹੋ-

  • HowdyModi ਪ੍ਰੋਗਰਾਮ ''ਚ ਮੋਦੀ ਅਤੇ ਟਰੰਪ ਨੇ ਕੀ-ਕੀ ਕਿਹਾ
  • ਮੋਦੀ ਦੇ ਅਮਰੀਕਾ ਦੌਰੇ ਤੋਂ ਭਾਰਤ ਨੂੰ ਕੀ ਹੋਵੇਗਾ ਹਾਸਲ
  • ਪਾਕ-ਸ਼ਾਸਿਤ ਕਸ਼ਮੀਰ ’ਚੋਂ ਕੌਣ ਚੁੱਕ ਰਿਹਾ ਹੈ ‘ਆਜ਼ਾਦੀ’ ਲਈ ਆਵਾਜ਼

ਇਸ ਦੌਰਾਨ ਉਨ੍ਹਾਂ ਨੇ ਕਿਹਾ, "ਭਾਰਤ ਦੇ ਲੋਕਾਂ ਨੇ ਚੰਗੀ ਤਰ੍ਹਾਂ ਆਪਣੇ-ਆਪ ਨੂੰ ਟਰੰਪ ਨਾਲ ਜੋੜਿਆ ਅਤੇ ਕੈਂਡੀਡੇਟ ਟਰੰਪ ਲਈ ਸ਼ਬਦ, ''ਅਬਕੀ ਬਾਰ ਟਰੰਪ ਸਰਕਾਰ'' ਵੀ ਸਾਨੂੰ ਸਪੱਸ਼ਟ ਸਮਝ ਆਏ ਸਨ।"

ਦਰਅਸਲ 2016 ਵਿੱਚ ਰਾਸ਼ਟਰਪਤੀ ਟਰੰਪ ਨੇ ਇੱਕ ਵੀਡੀਓ ਜਾਰੀ ਕਰਕੇ ਲੋਕਾਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਸੀ ਅਤੇ ਇਸ ਵੀਡੀਓ ਦੇ ਅਖ਼ੀਰ ਵਿੱਚ ਉਨ੍ਹਾਂ ਨੇ "ਅਬਕੀ ਬਾਰ ਟਰੰਪ ਸਰਕਾਰ" ਸ਼ਬਦ ਦਾ ਇਸਤੇਮਾਲ ਕੀਤਾ ਸੀ।

ਭਾਰਤ ''ਚ 2014 ''ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਭਾਰਤ ਜਨਤਾ ਪਾਰਟੀ ਨੇ "ਅਬਕੀ ਬਾਰ ਮੋਦੀ ਸਰਕਾਰ" ਦਾ ਨਾਅਰਾ ਦਿੱਤਾ ਸੀ।

ਪੰਜਾਬ ''ਚ AK-4 ਰਾਇਫਲਾਂ ਤੇ ਹੈਂਡ ਗ੍ਰੇਨੇਡ ਬਰਾਮਦ

ਪੰਜਾਬ ਪੁਲਿਸ ਅਤੇ ਕਾਊਂਟਰ ਇੰਟੈਲਸੀਜੈਂਸ ਦੇ ਸਾਂਝੇ ਆਪਰੇਸ਼ਨ ਤਹਿਤ ਪਾਕਿਸਤਾਨ ਅਤੇ ਜਰਮਨੀ ਆਧਾਰਿਤ ਗਰੁੱਪ ਦੇ ਚਾਰ ਲੋਕਾਂ ਨੂੰ ਹਿਰਾਸਤ ਵਿੱਚ ਲੈਣ ਦਾ ਦਾਅਵਾ ਕੀਤਾ ਗਿਆ ਹੈ।

ਪੁਲਿਸ ਮੁਤਾਬਕ ਇਨ੍ਹਾਂ ਕੋਲੋਂ ਪੰਜ AK-47 ਰਾਇਫਲ, 30 ਬੋਰ ਪਿਸਟਲ, 9 ਹੈਂਡ ਗ੍ਰੇਨੇਡ, 5 ਸੈਟੇਲਾਈਟ ਫ਼ੋਨ, 2 ਮੋਬਾਈਲ ਫ਼ੋਨ, 2 ਵਾਇਰਲੈੱਸ ਸੈੱਟ ਅਤੇ 10 ਲੱਖ ਰੁਪਏ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ ਗਈ ਹੈ।

ਡੀਜੀਪੀ ਦਿਨਕਰ ਗੁਪਤਾ ਮੁਤਾਬਕ, "ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਨੂੰ ਹਾਲ ਹੀ ਵਿੱਚ ਪਾਕਿਸਤਾਨ ਵਾਲੇ ਪਾਸਿਓਂ ਡਰੋਨ ਰਾਹੀਂ ਭਾਰਤ-ਪਾਕਿਸਤਾਨ ਸਰਹੱਦ ''ਤੇ ਲਿਆਂਦਾ ਗਿਆ ਹੈ।"

ਦਿਨਕਰ ਗੁਪਤਾ ਦਾ ਦਾਅਵਾ ਹੈ ਕਿ ਇਸ ਆਪਰੇਸ਼ਨ ਤੋਂ ਬਾਅਦ ਲਗਦਾ ਹੈ ਕਿ ਇਨ੍ਹਾਂ ਲੋਕਾਂ ਦਾ ਉਦੇਸ਼ ਜੰਮੂ-ਕਸ਼ਮੀਰ, ਪੰਜਾਬ ਅਤੇ ਭਾਰਤ ਦੇ ਅੰਦਰੂਨੀ ਇਲਾਕਿਆਂ ਵਿੱਚ ਦਹਿਸ਼ਤਗਰਦੀ ਫੈਲਾਉਣਾ ਸੀ

ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਕੇਸ ਦੀ ਜਾਂਚ ਨੂੰ ਕੌਮੀ ਜਾਂਚ ਏਜੰਸੀ (NIA) ਸੌਂਪਣ ਦਾ ਫ਼ੈਸਲਾ ਲਿਆ ਹੈ। ਪੂਰੀ ਖਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਇਹ ਵੀ ਪੜ੍ਹੋ-

  • ਅਫ਼ਗਾਨਿਸਤਾਨ: ਅਗਸਤ ''ਚ ਹਰ ਰੋਜ਼ 74 ਲੋਕ ਮਾਰੇ ਗਏ..
  • ਮੋਦੀ ਅੱਗੇ ਅਮਰੀਕੀ ਸਿੱਖਾਂ ਨੇ ਰੱਖਿਆ ਵੱਖਰੀ ਪਛਾਣ ਦਾ ਮੁੱਦਾ
  • ਅਮਿਤ ਪੰਘਾਲ ਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ''ਚ ਜਿੱਤਿਆ ਸਿਲਵਰ

UK ''ਚ ਬਲਰਾਜ ਨੇ ਨਸਲਵਾਦ ਨੂੰ ਫੁੱਟਬਾਲ ਦੇ ਮੈਦਾਨ ''ਚ ਦਿੱਤੀ ਚੁਣੌਤੀ

10 ਸਾਲਾ ਬਲਰਾਜ ਸਿੰਘ ਸਾਲ 2017 ਵਿੱਚ ਆਪਣੇ ਪਹਿਲੇ ਫੁੱਟਬਾਲ ਕੈਂਪ ਵਿੱਚ ਗਿਆ ਸੀ। ਇਸ ਮੌਕੇ ਨੂੰ ਲੈ ਕੇ ਉਹ ਬੇਹੱਦ ਉਤਸ਼ਾਹਿਤ ਸੀ ਪਰ ਲੰਚ ਬਰੇਕ ਦੌਰਾਨ ਤਿੰਨ ਮੁੰਡਿਆਂ ਨੇ ਉਸ ਨਾਲ ਨਸਲ ਆਧਾਰਿਤ ਮਾੜਾ ਵਿਹਾਰ ਕੀਤਾ।

ਮੁੰਡਿਆਂ ਨੇ ਬਲਰਾਜ ਨੂੰ ਕਿਹਾ ਕਿ ਉਹ "ਉਸ ਦੇ ਸਿਰ ''ਤੇ ਆਪਣਾ ਸਨੋਅਬਾਲ ਮਾਰਨਗੇ" ਅਤੇ ਨਾਲ ਹੀ ਕਿਹਾ ਕਿ ਉਹ ਯੂਕੇ ਤੋਂ ਨਹੀਂ ਹੋ ਸਕਦਾ ਕਿਉਂਕਿ "ਉਹ ਬ੍ਰਾਊਨ" ਹੈ।

BBC

ਉਨ੍ਹਾਂ ਨੇ ਉਸ ਨੂੰ ਕੋਨੇ ਵਿੱਚ ਧੱਕਾ ਦਿੱਤਾ ਅਤੇ ਬਲਰਾਜ ਇੰਨਾ ਡਰਿਆ ਤੇ ਹੈਰਾਨ ਹੋਇਆ ਕਿ ਉਸ ਨੂੰ ਸਮਝ ਨਹੀਂ ਆਇਆ ਕਿ, ਕੀ ਕਰੇ।

ਬਲਰਾਜ ਨੇ ਫ਼ੈਸਲਾ ਲਿਆ ਕਿ ਉਹ ਖੇਡ ਦੌਰਾਨ ਹੋਣ ਵਾਲੇ ਨਸਲੀ ਵਿਤਕਰੇ ਨੂੰ ਚੁਣੌਤੀ ਦੇਵੇਗਾ। ਬਲਰਾਜ ਹੁਣ ਬਰਾਬਰਤਾ ਦਾ ਪ੍ਰਚਾਰ ਕਰ ਰਿਹਾ ਹੈ, ਤਾਂ ਜੋ ਸਾਰਿਆਂ ਨਾਲ ਚੰਗਾ ਵਿਹਾਰ ਹੋ ਸਕੇ ਅਤੇ ਹੋਰਨਾਂ ਵਿਦਿਆਰਥੀਆਂ ਤੇ ਖਿਡਾਰੀਆਂ ਨੂੰ ਨਸਲਵਾਦ ਬਾਰੇ ਜਾਗਰੂਕ ਕੀਤਾ ਜਾ ਸਕੇ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਪਿਆਜ਼ ਅਚਾਨਕ ਐਨਾ ਮਹਿੰਗਾ ਕਿਵੇਂ ਹੋ ਗਿਆ

ਪਿਆਜ਼ ਦੀਆਂ ਕੀਮਤਾਂ ਇੱਕ ਵਾਰ ਮੁੜ ਆਸਮਾਨ ਛੂਹ ਰਹੀਆਂ ਹਨ। ਦਿੱਲੀ ਦੇ ਬਾਜ਼ਰ ਵਿੱਚ ਕੁਝ ਦਿਨ ਪਹਿਲਾਂ ਜਿਹੜਾ ਪਿਆਜ਼ 35 ਤੋਂ 40 ਰਪਏ ਕਿਲੋ ਵਿੱਕ ਰਿਹਾ ਸੀ। ਹੁਣ ਉਹ 60 ਤੋਂ 70 ਰੁਪਏ ਪ੍ਰਤੀ ਕਿਲੋ ''ਤੇ ਪਹੁੰਚ ਗਿਆ ਹੈ।

ਰਾਜਧਾਨੀ ਦਿੱਲੀ ਦੀ ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਦੇ ਥੋਕ ਰੇਟ 50 ਰੁਪਏ ਦੱਸਿਆ ਜਾ ਰਿਹਾ ਹੈ।

Getty Images

ਪਿਆਜ਼ ਨਾਲ ਜੁੜੇ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਕੀਮਤਾਂ ''ਚ ਇਹ ਉਛਾਲ ਪਿਆਜ਼ ਦੀ ਘੱਟ ਪੈਦਾਵਾਰ ਦਾ ਨਤੀਜਾ ਹੈ।

ਆਜ਼ਾਦਪੁਰ ਮੰਡੀ ਵਿੱਚ ਪਿਆਜ਼ ਵਪਾਰੀ ਸੰਘ ਦੇ ਪ੍ਰਧਾਨ ਸੁਰਿੰਦਰ ਬੁੱਧੀਰਾਜਾ ਕਹਿੰਦੇ ਹਨ ਕਿ ਪਿਛਲੇ ਸੀਜ਼ਨ ਵਿੱਚ ਪਿਆਜ਼ ਦੀ ਕੀਮਤ 4-5 ਰੁਪਏ ਪ੍ਰਤੀ ਕਿਲੋ ਪਹੁੰਚ ਗਈ ਸੀ, ਜਿਸ ਕਾਰਨ ਕਿਸਾਨਾਂ ਨੇ ਇਸ ਵਾਰ ਪਿਆਜ਼ ਦੀ ਖੇਤੀ ਘੱਟ ਕਰ ਦਿੱਤੀ ਹੈ।

ਸੁਰਿੰਦਰ ਕਹਿੰਦੇ ਹਨ ਕਿ ਇਹੀ ਕਾਰਨ ਇਹ ਹੈ ਕਿ ਹੁਣ ਪਿਆਜ਼ ਦਾ ਸਟੌਕ ਘੱਟ ਪੈ ਰਿਹਾ ਹੈ ਅਤੇ ਕੀਮਤਾਂ ਉੱਪਰ ਜਾ ਰਹੀਆਂ ਹਨ।

ਦੱਖਣੀ ਅਫਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਸੀਰੀਜ਼ 1-1 ਨਾਲ ਹੋਈ ਬਰਾਬਰ

ਆਖਰੀ ਟੀ-20 ਮੈਚ ਵਿੱਚ ਦੱਖਣੀ ਅਫਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ ਹੈ।

ਟੌਸ ਜਿੱਤ ਕੇ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 9 ਵਿਕਟਾਂ ਗੁਆ ਕੇ 20 ਓਵਰਾਂ ''ਚ 134 ਦੌੜਾਂ ਬਣਾਈਆਂ ਸਨ।

ਦੱਖਣੀ ਅਫਰੀਕਾ ਨੇ ਇਹ ਸਕੋਰ 1 ਵਿਕਟ ’ਤੇ ਬਣਾ ਲਿਆ।

ਅਫ਼ਰੀਕਾ ਵੱਲੋਂ ਸਭ ਤੋਂ ਵੱਧ ਦੌੜਾਂ ਕਪਤਾਨ ਡਿਕੌਕ ਨੇ 79 ਦੌੜਾਂ ਬਣਾਈਆਂ।

Getty Images

ਇਸ ਦੌਰਾਨ ਕਪਤਾਨ ਵਿਰਾਟ ਕੋਹਲੀ ਅਤੇ ਸ਼ਿਖ਼ਰ ਧਵਨ ਵਿਚਾਲੇ 41 ਦੌੜਾਂ ਦੀ ਸਾਝੇਦਾਰੀ ਹੋਈ ਅਤੇ ਧਵਨ 36 ਦੇ ਸਕੌਰ ''ਤੇ ਕੈਚ ਆਊਟ ਹੋ ਗਏ। ਕੋਹਲੀ ਇਸ ਮੈਚ ਵਿੱਚ 9 ਦੌੜਾਂ ਹੀ ਬਣਾ ਸਕੇ ਅਤੇ ਕੈਚ ਆਊਟ ਹੋ ਗਏ।

ਇਹ ਵੀ ਪੜ੍ਹੋ-

  • ਰੋਮਿਲਾ ਥਾਪਰ ਜਿਸ ਇਤਿਹਾਸਕ ਤੱਥ ਲਈ ਟਰੋਲ ਹੋਈ ਉਸ ਦਾ ਸੱਚ ਕੀ?
  • ਤਿੰਨ ਦਹਾਕਿਆਂ ਤੋਂ ਗੁਰਬਤ ਦੀ ਜ਼ਿੰਦਗੀ ਜਿਉਣ ਨੂੰ ਮਜਬੂਰ ਕਸ਼ਮੀਰੀ ਪੰਡਿਤ
  • ''ਰਾਅ ਜਾਣਦਾ ਸੀ ਪਾਕਿਸਤਾਨ ਕਦੋਂ ਕਰੇਗਾ ਭਾਰਤ ''ਤੇ ਹਮਲਾ''

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=2EuMuzk7w9M

https://www.youtube.com/watch?v=UD9BxdZ1Du8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)