ਗੁਰਦਾਸ ਮਾਨ ਕਿਸ ''''ਹਿੰਦੋਸਤਾਨੀ'''' ਦੀ ਗੱਲ ਕਰ ਰਹੇ ਤੇ ਵਿਦਵਾਨ ਕੀ ਅਰਥ ਕੱਢ ਰਹੇ

09/23/2019 7:46:31 AM

BBC

ਪੰਜਾਬੀ ਬੋਲੀ ਵਿੱਚ ਲੰਬੇ ਸਮੇਂ ਤੋਂ ਗਾਉਣ ਵਾਲੇ ਅਤੇ ਗ਼ੈਰ-ਪੰਜਾਬੀਆਂ ਵਿੱਚ ਪੰਜਾਬੀ ਨੂੰ ਚੰਗੀ-ਖਾਸੀ ਪਛਾਣ ਦੁਆਉਣ ਵਾਲੇ ਗਾਇਕ ਗੁਰਦਾਸ ਮਾਨ ਪੰਜਾਬੀ ਭਾਸ਼ਾ ਬਾਰੇ ਆਪਣੀ ਇੱਕ ਟਿੱਪਣੀ ਕਾਰਨ ਵਿਵਾਦਾਂ ਵਿੱਚ ਘਿਰੇ ਹੋਏ ਹਨ।

''ਇੱਕ ਨੇਸ਼ਨ ਇੱਕ ਭਾਸ਼ਾ'' ਦੀ ਬਹਿਸ ਦੌਰਾਨ ਇਸ ਵਿਚਾਰ ਦਾ ਸਮਰਥਨ ਕਰਕੇ ਉਹ ਲੋਕਾਂ ਦੇ ਗੁੱਸੇ ਦਾ ਸਾਹਮਣਾ ਕਰ ਰਹੇ ਹਨ।

ਉਨ੍ਹਾਂ ਖ਼ਿਲਾਫ਼ ਕੁਝ ਥਾਵਾਂ ''ਤੇ ਰੋਸ ਮੁਜ਼ਾਹਰੇ ਵੀ ਹੋਏ ਹਨ। ਕੈਨੇਡਾ ਦੇ ਵੈਨਕੂਵਰ ਵਿੱਚ ਉਨ੍ਹਾਂ ਦੇ ਸ਼ੋਅ ਦੌਰਾਨ ਹਾਲ ਦੇ ਬਾਹਰ ਕੁਝ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਕੁਝ ਬੈਨਰ ਲੈ ਕੇ ਹਾਲ ਦੇ ਅੰਦਰ ਵੀ ਚਲੇ ਗਏ।

ਉਸ ਮੌਕੇ ਗੁਰਦਾਸ ਮਾਨ ਤੇ ਲੋਕਾਂ ਖਿਲਾਫ਼ ਬਹਿਸ ਵੀ ਹੋਈ।

ਇਹ ਵੀ ਪੜ੍ਹੋ:

  • ਅਮਰੀਕਾ ਵਿੱਚ ਮੋਦੀ ਦਾ #HowdyModi ਸ਼ੋਅ
  • ਯੂਕੇ ''ਚ ਨਸਲਵਾਦ ਨੂੰ ਫੁੱਟਬਾਲ ਦੇ ਮੈਦਾਨ ’ਚ ਚੁਣੌਤੀ ਦੇਣ ਵਾਲਾ ਮੁੰਡਾ
  • ਮੋਦੀ ਦੇ ਅਮਰੀਕਾ ਦੌਰੇ ਤੋਂ ਭਾਰਤ ਨੂੰ ਕੀ ਹੋਵੇਗਾ ਹਾਸਲ

ਦਰਅਸਲ ਗੁਰਦਾਸ ਮਾਨ ਨੇ ਕੈਨੇਡੀਅਨ ਰੇਡੀਓ ਚੈਨਲ ''ਤੇ ਦਿੱਤੇ ਇੰਟਰਵਿਊ ਵਿੱਚ ''ਹਿੰਦੋਸਤਾਨੀ ਬੋਲੀ'' ਦੀ ਹਮਾਇਤ ਕੀਤੀ। ਜਿਸ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੇ ਇਸ ਬਿਆਨ ਦੀ ਨਿੰਦਾ ਕੀਤੀ।

ਜਾਣੋ ਇੱਕ ਦੇਸ ਇੱਕ ਭਾਸ਼ਾ ਬਾਰੇ ਕੀ ਸੋਚਦੇ ਹਨ ਨੌਜਵਾਨ

https://www.youtube.com/watch?v=PtPoXUv8fvs

ਰੇਡੀਓ ਦਾ ਸਵਾਲ ਕੀ ਸੀ

ਦਰਅਸਲ, ਰੇਡੀਓ ਹੋਸਟ ਨੇ ਗੁਰਦਾਸ ਮਾਨ ਤੋਂ ਪੰਜਾਬੀ ਬਨਾਮ ਹਿੰਦੀ ਬੋਲੀ ਸਬੰਧੀ ਸੋਸ਼ਲ ਮੀਡੀਆ ''ਤੇ ਚਲਦੀ ਬਹਿਸ ਬਾਰੇ ਸਵਾਲ ਪੁੱਛਿਆ ਸੀ।

ਗੁਰਦਾਸ ਮਾਨ ਨੂੰ ਪੁੱਛਿਆ ਗਿਆ ਸੀ, “ਇਸ ਵੇਲੇ ਇਹ ਬਹਿਸ ਬਹੁਤ ਚੱਲਦੀ ਹੈ ਕਿ ਪੰਜਾਬੀ ਬੋਲਦੇ ਸਮੇਂ ਇਸ ਵਿਚ ਹਿੰਦੀ ਦੇ ਸ਼ਬਦ ਕਿਉਂ ਬੋਲ ਦਿੱਤੇ? ਆ ਹੁਣੇ ਪੰਜਾਬ ਵਿਚ ਪੰਜਾਬੀ ਤੇ ਹਿੰਦੀ ਦੇ ਲੇਖਕਾਂ ਦੀ ਬਹਿਸ ਹੋਈ...ਤੁਸੀਂ ਹਿੰਦੀ ਵਿਚ ਵੀ ਗਾਇਆ, ਕਈ ਉਰਦੂ ਦੇ ਸ਼ਬਦ ਵੀ ਇਸਤੇਮਾਲ ਕਰਦੇ ਹੋ, ਪੰਜਾਬੀ ਬੋਲੀ ਦੇ ਬਾਰੇ ਜਦੋਂ ਵੀ ਕੋਈ ਕਲੇਸ਼ ਪੈਂਦਾ ਹੈ ਤਾਂ ਤੁਹਾਨੂੰ ਕਿਵੇਂ ਲੱਗਦਾ ਹੈ?”

https://www.youtube.com/watch?v=1Z-CLEpSvnM

ਗੁਰਦਾਸ ਮਾਨ ਦਾ ਜਵਾਬ ਕੀ ਸੀ

ਜਵਾਬ ਵਿੱਚ ਗੁਰਦਾਸ ਮਾਨ ਨੇ ਕਿਹਾ, “ਇਹ ਵਿਹਲਿਆਂ ਦੇ ਕਲੇਸ਼ ਨੇ, ਜੋ ਵਿਹਲੇ ਨੇ ਉਹ ਵਟਸਐਪ ''ਤੇ ਲੱਗੇ ਹੋਣਗੇ ਜਾਂ ਫੇਸਬੁੱਕ ''ਤੇ... ਨਿੰਦਿਆ-ਚੁਗਲੀ, ਕਦੇ ਕਿਸੇ ਨੂੰ ਫੜ ਲਿਆ, ਕਦੇ ਕਿਸੇ ਨੂੰ। ਜਿਹੜੇ ਕੰਮ ਕਰਨ ਵਾਲੇ ਬੰਦੇ ਨੇ, ਜਿਹੜੇ ਲਗਨ ਨਾਲ ਜੁੜੇ ਹੋਏ ਆ, ਜਿੰਨ੍ਹਾਂ ਦਾ ਮਕਸਦ ਹੀ ਇਹ ਹੈ ਕਿ ਇਸ ਨੂੰ ਹੋਰ ਉੱਚਾ ਚੁੱਕਿਆ ਜਾਵੇ, ਆਪਣੀ ਮਾਂ ਬੋਲੀ ਨੂੰ, ਕਲਚਰ ਨੂੰ...ਉਹ ਆਪਣੇ ਤਰੀਕੇ ਨਾਲ ਲੱਗੇ ਨੇ। ਪਰ ਹੁਣ ਹਰ ਸ਼ਬਦ ਜਿਹੜਾ ਹੈ, ਸਾਡਾ ਸਾਰਿਆਂ ਦਾ ਸਾਂਝਾ ਬਣ ਗਿਆ।”

“ਹੁਣ ਹਿੰਦੀ ਦੀ ਗੱਲ ਚੱਲ ਰਹੀ ਹੈ ਕਿ ਹਿੰਦੀ ਹੋਣੀ ਚਾਹੀਦੀ ਹੈ, ਮੈਂ ਕਹਿਨਾ ''ਹਿੰਦੁਸਤਾਨੀ'' ਹੋਣੀ ਚਾਹੀਦੀ ਹੈ, ਜਿਹਦੇ ਵਿੱਚ ਉਰਦੂ ਵੀ ਹੋਵੇ, ਪੰਜਾਬੀ ਵੀ ਹੋਵੇ...ਸਾਰੇ ਅੱਖਰ ਜਿਹੜੇ ਸਾਂਝੇ ਨੇ ਉਹ ਸ਼ਾਮਿਲ ਹੋ ਜਾਣ ਤਾਂ ਮੇਰੇ ਹਿਸਾਬ ਨਾਲ ਇਹਦੇ ਵਿੱਚ ਕੋਈ ਬੁਰੀ ਗੱਲ ਨਹੀਂ, ਕਿਉਂਕਿ ਲੋਕ ਹਿੰਦੀ ਫਿਲਮਾਂ ਵੀ ਦੇਖਦੇ ਆ, ਹਿੰਦੀ ਗਾਣੇ ਵੀ ਸੁਣਦੇ ਹਾਂ ਅਸੀਂ ਰੋਜ਼।”

Getty Images

“ਜੇ ਤੁਸੀਂ ਹਿੰਦੀ ਸੁਣ ਸਕਦੇ ਹੋ ਤਾਂ ਹਿੰਦੀ ਪੜ੍ਹ ਵੀ ਸਕਦੇ ਹੋ, ਤੁਸੀਂ ਲਿਖ ਵੀ ਸਕਦੇ ਹੋ। ਤੁਹਾਨੂੰ ਪੜ੍ਹਨੀ ਵੀ ਚਾਹੀਦੀ ਹੈ, ਹਰ ਬੋਲੀ ਸਿੱਖੋ ਸਿੱਖਣੀ ਵੀ ਚਾਹੀਦੀ...ਪਰ ਪੱਕੀ ਵੇਖ ਕੇ ਕੱਚੀ ਨਹੀਂ ਢਾਹੀਦੀ।”

“ਇਹ ਜ਼ਰੂਰੀ ਹੈ ਕਿ ਇੱਕ ਨੇਸ਼ਨ ਦੀ ਇੱਕ ਜ਼ਬਾਨ ਤਾਂ ਹੋਣੀ ਹੀ ਚਾਹੀਦੀ ਹੈ, ਤਾਂ ਕਿ ਸਾਊਥ ਵਿੱਚ ਜਾ ਕੇ ਵੀ ਬੰਦਾ ਕਹਿ ਸਕੇ ਤੇ ਗੱਲ ਆਪਣੀ ਸਮਝਾ ਸਕੇ, ਜੇ ਉੱਥੇ ਸਮਝ ਨਾ ਆ ਸਕੀ ਤਾਂ ਫਾਇਦਾ ਕੀ ਹੈ ਹਿੰਦੁਸਤਾਨੀ ਹੋਣ ਦਾ।”

“ਫਰਾਂਸ ਦੀ ਆਪਣੀ ਜ਼ਬਾਨ ਹੈ, ਉਹ ਸਾਰੇ ਬੋਲਦੇ ਨੇ...ਜਰਮਨੀ ਦੀ ਆਪਣੀ ਜ਼ਬਾਨ ਹੈ ਸਾਰਾ ਦੇਸ਼ ਬੋਲਦਾ ਹੈ, ਤੇ ਜੇ ਸਾਡਾ ਦੇਸ਼ ਬੋਲਣ ਲੱਗ ਜਾਊਗਾ ਤਾਂ ਫਿਰ ਕੀ ਹੈ..ਬੋਲਣੀ ਚਾਹੀਦੀ ਵੀ ਹੈ, ਜੇ ਮਾਂ ਬੋਲੀ ''ਤੇ ਅਸੀਂ ਇੰਨਾ ਜ਼ੋਰ ਦੇ ਰਹੇ ਹਾਂ ਤਾਂ ਮਾਸੀ ''ਤੇ ਵੀ ਦੇਣਾ ਚਾਹੀਦਾ ਹੈ, ਮਾਸੀ ਨੂੰ ਵੀ ਬਹੁਤ ਪਿਆਰ ਕਰਦੇ ਹਾਂ।"

https://www.youtube.com/watch?v=xMaMFG6Y9Lo&t=8s

ਇੱਕ ਨੇਸ਼ਨ ਇੱਕ ਜ਼ਬਾਨ ''ਤੇ ਜਵਾਬ

ਇਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੌਰਾਨ ਇੱਕ ਪੱਤਰਕਾਰ ਨੇ ਹਿੰਦੀ ਬਾਰੇ ਸਵਾਲ ਪੁੱਛਿਆ , ਸਵਾਲ ਸੀ ਕਿ ਭਾਰਤ ਵਿਚ ਜਿਹੜਾ ਕਿਹਾ ਜਾ ਰਿਹਾ ਹੈ ਕਿ ਹਿੰਦੀ ਨੂੰ ਪ੍ਰਮੋਟ ਕੀਤਾ ਜਾਵੇ, ਤੁਸੀਂ ਮਾਂ ਬੋਲੀ ਦੀ ਸੇਵਾ ਕਰਦੇ ਹੋ, ਪੰਜਾਬੀ ਪੁੱਤ ਹੋ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ, ਸਾਰਾ ਪੰਜਾਬ ਜਾਣਨਾ ਚਾਹੁੰਦਾ ਹੈ?

"ਮੇਰਾ ਖ਼ਿਆਲ਼ ਹੈ ਕਿ ਇੱਕ ਦੇਸ ਦੀ ਇੱਕ ਭਾਸ਼ਾ ਤਾਂ ਹੋਣੀ ਜ਼ਰੂਰੀ ਹੈ, ਤੁਸੀਂ ਆਪਣੀ ਭਾਸ਼ਾ ਨੂੰ ਹਮੇਸ਼ਾ ਤਰਜੀਹ ਦਿਓ...ਪਿਆਰ ਦਿਓ...ਸਿਖਾਓ..ਉਹ ਜ਼ਰੂਰੀ ਹੈ ਕਿਉਂਕਿ ਉਹ ਮਾਂ ਬੋਲੀ ਹੈ।”

“ਪਰ ਮਾਸੀ ਵੀ ਤਾਂ ਕੋਈ ਚੀਜ਼ ਹੁੰਦੀ ਹੈ..ਬਾਬਾ ਜੀ। ਸੋ ਮਾਂ ਦੇ ਨਾਲ ਮਾਸੀ ਨੂੰ ਵੀ ਪਿਆਰ ਦੇਣਾ ਚਾਹੀਦਾ ਹੈ...ਪਰ ਜਦੋਂ ਅਸੀਂ ਪੂਰੇ ਦੇਸ ਦੀ ਗੱਲ ਕਰਦੇ ਹਾਂ, ਫਿਰ ਭਾਰਤ ਸਾਡੀ ਮਾਂ ਹੈ...ਉਹ ਧਰਤੀ ਹੈ...ੁਸ ਧਰਤੀ ਦੀ ਜਿਹੜੀ ਜ਼ਬਾਨ ਹੈ..ਉਸ ਨੂੰ ਇੱਜ਼ਤ ਦੇਣੀ ਚਾਹੀਦੀ ਹੈ..ਕਿਉਂਕਿ ਇੱਕ ਨੇਸ਼ਨ ਇੱਕ ਜ਼ੁਬਾਨ ਹੋਣੀ ਚਾਹੀਦੀ ਹੈ।"

Getty Images
ਹਾਲ ਰਹੀ ਵਿੱਚ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀ ਕਿ ਪੂਰੇ ਦੇਸ ਲਈ ਇੱਕ ਭਾਸ਼ਾ ਜ਼ਰੂਰੀ ਹੋਣੀ ਚਾਹੀਦੀ ਹੈ

ਆਮ ਲੋਕਾਂ ਦੀ ਬੋਲੀ

ਗੁਰਦਾਸ ਮਾਨ ਜਦੋਂ ਹਿੰਦੀ ਦੀ ਬਜਾਇ ''ਹਿੰਦੋਸਤਾਨੀ'' ਕਹਿੰਦੇ ਹਨ ਤਾਂ ਇਸ ਦਾ ਕੀ ਅਰਥ ਹੈ।

ਹਿੰਦੋਸਤਾਨੀ ਬੋਲੀ ਹਿੰਦੀ ਅਤੇ ਉਰਦੂ ਦਾ ਮਿਲਗੋਭਾ ਹੈ। ਇਹ ਹਿੰਦੀ ਅਤੇ ਉਰਦੂ ਦੋਵਾਂ ਦੀ ਬੋਲਚਾਲ ਦੀ ਭਾਸ਼ਾ ਹੈ। ਇਸ ਵਿਚ ਸੰਸਕ੍ਰਿਤ ਅਤੇ ਫਾਰਸੀ ਦੇ ਸ਼ਬਦ ਵੀ ਸ਼ਾਮਲ ਹਨ।

ਸਧਾਰਨ ਸ਼ਬਦਾਂ ਵਿੱਚ ਕਹਿਣਾ ਹੋਵੇ ਤਾਂ ''ਹਿੰਦੋਸਤਾਨੀ'', ਹਿੰਦੀ ਅਤੇ ਉਰਦੂ ਦਾ ਉਹ ਰੂਪ ਹੈ ਜੋ ਭਾਰਤ ਦੇ ਲੋਕਾਂ ਦੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਬੋਲਚਾਲ ਦੌਰਾਨ ਵਰਤਿਆਂ ਜਾਂਦਾ ਰਿਹਾ ਹੈ। ਹਿੰਦੀ ਵਾਲੇ ਇਸ ਨੂੰ ਦੇਵਨਾਗਰੀ ਵਿਚ ਲਿਖਦੇ ਸਨ ਅਤੇ ਉਰਦੂ ਵਾਲੇ ਫਾਰਸੀ ਵਿਚ ਲਿਖਦੇ ਸਨ ।

ਇਹ ਵੀ ਪੜ੍ਹੋ:

  • ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਕਿਉਂ ਚਲਾਈ
  • ''ਸੋਹਣਾ ਬੰਦਾ ਦੇਖ ਕੇ ਨੂਰਜਹਾਂ ਦੇ ਕੁਤਕਤਾਰੀਆਂ ਹੁੰਦੀਆਂ ਸੀ''
  • ''ਰਾਅ ਜਾਣਦਾ ਸੀ ਪਾਕਿਸਤਾਨ ਕਦੋਂ ਕਰੇਗਾ ਭਾਰਤ ''ਤੇ ਹਮਲਾ''

ਜੰਗ ਬਹਾਦਰ ਗੋਇਲ ਪੰਜਾਬੀ ਦੇ ਜਾਣੇ-ਪਛਾਣੇ ਵਿਦਵਾਨ ਹਨ। ਉਹ ਅੰਗਰੇਜ਼ੀ ਦੀਆਂ ਸ਼ਾਹਕਾਰ ਰਚਨਾਵਾਂ ਦੇ ਪੰਜਾਬੀ ਅਨੁਵਾਦ ਕਰਨ ਲਈ ਜਾਣੇ ਜਾਂਦੇ ਹਨ।

ਬੀਬੀਸੀ ਨੇ ਜੰਗ ਬਹਾਦਰ ਗੋਇਲ ਨੂੰ ਹਿੰਦੀ ਤੇ ''ਹਿੰਦੋਸਤਾਨੀ'' ਦਾ ਫਰਕ ਪੁੱਛਿਆ ਤਾਂ ਉਨ੍ਹਾਂ ਦਾ ਕਹਿਣਾ ਸੀ, ''''ਇਹ ਭਾਰਤ ਦੀ ਗੰਗਾ ਜਮਨਾ ਤਹਿਜੀਬ ਦਾ ਹਿੱਸਾ ਸੀ। ਇਹ ਜਿਸ ਵੀ ਇਲਾਕੇ ਵਿਚ ਬੋਲੀ ਜਾਂਦੀ ਉੱਥੋਂ ਦੀ ਸਥਾਨਕ ਬੋਲੀ ਦੇ ਸ਼ਬਦ ਇਸ ਵਿਚ ਸ਼ਾਮਲ ਹੋ ਜਾਂਦੇ ਹਨ।”

“ਇਹ ਆਮ ਲੋਕਾਂ ਦੀ ਬੋਲ ਚਾਲ ਦੀ ਭਾਸ਼ਾ ਹੈ, ਜਦਕਿ ਹਿੰਦੀ ਰਾਜਾਂ ਦੀ ਭਾਸ਼ਾ ਹੈ, ਇਸ ਨੂੰ ਭਾਰਤ ਸਰਕਾਰ ਕੰਮਕਾਜ ਦੀ ਭਾਸ਼ਾ ਬਣਾ ਲਿਆ ਹੈ, ਪਰ ਇਹ ਰਾਸ਼ਟਰ ਭਾਸ਼ਾ ਨਹੀਂ ਬਣ ਸਕਦੀ। ਇਹ ਪੂਰੇ ਦੇਸ਼ ਦੀ ਭਾਸ਼ਾ ਨਹੀਂ ਬਣ ਸਕਦੀ।''''

“ਜੌਹਨ ਫੈਲਚਰ ਹੁਸਟ ਦੀ 1891 ਵਿਚ ਪ੍ਰਕਾਸ਼ਿਤ ਕਿਤਾਬ ਮੁਤਾਬਕ ਹਿੰਦੋਸਤਾਨੀ ਭਾਸ਼ਾ ਮੁਗਲ ਸਾਮਰਾਜ ਦੀ ਦਿੱਲੀ ਦੀ ਦਰਬਾਰੀ ਭਾਸ਼ਾ ਸੀ ਜਿਸ ਵਿਚ ਫਾਰਸੀ ਤੇ ਹਿੰਦੀ ਭਾਸ਼ਾ ਦਾ ਮਿਲਗੋਭਾ ਸੀ। ਅੰਗਰੇਜ਼ੀ ਕਾਲ ਦੌਰਾਨ ਇਹ ਅੰਗਰੇਜ਼ੀ ਤੋਂ ਸਰਕਾਰੀ ਭਾਸ਼ਾ ਬਣ ਗਈ ਸੀ।”

“18ਵੀਂ ਅਤੇ 19ਵੀਂ ਸਦੀ ਦੌਰਾਨ ਅੰਗਰੇਜ਼ ਹਕੂਮਤ ਨੇ ਉਰਦੂ ਤੇ ਹਿੰਦੀ ਦੀ ਇਸ ਸਾਂਝੀ ਭਾਸ਼ਾ ਨੂੰ ''ਹਿੰਦੋਸਤਾਨੀ'' ਕਿਹਾ। ਇਸ ਨੂੰ ਸਰਕਾਰੀ ਭਾਸ਼ਾ ਦੇ ਤੌਰ ਉੱਤੇ ਵਰਤਿਆ ਗਿਆ।”

“ਬਾਅਦ ਵਿਚ ਇਸ ਨੂੰ ਆਧੁਨਿਕ ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰੀ ਭਾਸ਼ਾਵਾਂ ਵਜੋਂ ਵਰਤਣ ਦੀ ਗੱਲ ਵੀ ਹੁੰਦੀ ਰਹੀ ਹੈ।”

ਟਿੱਪਣੀ ਤੋਂ ਵੱਧ ਸੰਦਰਭ ਇਤਰਾਜ਼ਯੋਗ

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਦੇ ਪ੍ਰੋਫੈਸਰ ਗੁਰਮੁਖ ਸਿੰਘ ਕਹਿੰਦੇ ਹਨ ਕਿ ਗੁਰਦਾਸ ਮਾਨ ਜਦੋਂ ''ਹਿੰਦੋਸਤਾਨੀ'' ਨੂੰ ਲਿੰਕ ਭਾਸ਼ਾ ਵਜੋਂ ਵਰਤਣ ਦੀ ਗੱਲ ਕਹਿੰਦੇ ਹਨ ਅਤੇ ਸਾਰੀਆਂ ਖੇਤਰੀ ਭਾਸ਼ਾਵਾਂ ਦੇ ਸ਼ਬਦਾਂ ਦੀ ਮਿਲਗੋਭਾ ਭਾਸ਼ਾ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਦੀ ਟਿੱਪਣੀ ਵਿਵਾਦਮਈ ਨਹੀਂ ਲੱਗਦੀ।

ਪਰ ਜਦੋਂ ਇਹ ਦੇਸ ਵਿਚ ਇੱਕ ਦੇਸ, ਇੱਕ ਸੰਵਿਧਾਨ, ਇੱਕ ਝੰਡਾ ਅਤੇ ਇੱਕ ਭਾਸ਼ਾ ਦੇ ਸੰਦਰਭ ਵਿਚ ਜੁੜ ਜਾਂਦੀ ਹੈ ਤਾਂ ਇਹ ਬਹੁਤ ਹੀ ਇਤਰਾਜ਼ਯੋਗ ਬਣ ਜਾਂਦੀ ਹੈ।

ਡਾਕਟਰ ਗੁਰਮੁਖ ਸਿੰਘ ਕਹਿੰਦੇ ਹਨ, ''''ਜਦੋਂ ਗੁਰਦਾਸ ਮਾਨ ਹਿੰਦੋਸਤਾਨੀ ਤੋਂ ਪਹਿਲਾਂ ਮਾਂ ਬੋਲੀ ਦੀ ਗੱਲ ਕਰਦੇ ਹਾਂ ਤਾਂ ਉਹ ਇਤਰਾਜਯੋਗ ਨਹੀਂ ਲੱਗਦੇ, ਪਰ ਜਦੋਂ ਉਹ ਕਹਿੰਦੇ ਹਨ ਕਿ ਇੱਕ ਦੇਸ ਦੀ ਇੱਕ ਭਾਸ਼ਾ ਤਾਂ ਹੋਣੀ ਹੀ ਚਾਹੀਦੀ ਹੈ ਤਾਂ ਇਹ ਭਾਰਤ ਦੇ ਬਹੁਸੱਭਿਅਕ ਖਾਸੇ ਦੇ ਖਿਲਾਫ਼ ਭੁਗਤਦੇ ਦਿਖਦੇ ਹਨ।''''

ਬਾਈਕਾਟ ਦਾ ਸੱਦਾ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਤੇਜਵੰਤ ਮਾਨ ਨੇ ਬੀਬੀਸੀ ਪੰਜਾਬੀ ਦੇ ਸਹਿਯੋਗੀ ਸੁਖਚਰਨ ਪ੍ਰੀਤ ਨਾਲ ਗੱਲ ਕਰਦਿਆਂ ਕਿਹਾ ਭਾਰਤ ਇੱਕ ਬਹੁ-ਸੱਭਿਆਚਾਰਕ ਮੁਲਕ ਹੈ ਅਤੇ ਇੱਥੇ ਇੱਕ ਭਾਸ਼ਾ ਦੀ ਹਮਾਇਤ ਕਰਨਾ ਨਿਖੇਧੀ ਕਰਨ ਯੋਗ ਹੈ। ਗੁਰਦਾਸ ਮਾਨ ਨੇ ਪੰਜਾਬੀ ਦੇ ਨਾਂ ਕਰੋੜਾਂ ਰੁਪਏ ਕਮਾ ਕੇ ਉਸੇ ਦੀ ਪਿੱਠ ਉੱਤੇ ਛੁਰਾ ਮਾਰਿਆ ਹੈ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=UD9BxdZ1Du8

https://www.youtube.com/watch?v=38R9GYRdhS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)