#HowdyModi ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਭਾਰਤ ਨੂੰ ਕੀ ਹੋਵੇਗਾ ਹਾਸਲ

09/22/2019 5:16:31 PM

AFP

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮੌਜੂਦਾ ਅਮਰੀਕਾ ਦੌਰਾ ਚਰਚਾ ਵਿੱਚ ਹੈ। ਕਰੀਬ ਇੱਕ ਹਫ਼ਤੇ ਦੇ ਇਸ ਦੌਰੇ ਦੇ ਇੱਕ-ਇੱਕ ਪ੍ਰੋਗਰਾਮ ''ਤੇ ਮੀਡੀਆ ਦੀਆਂ ਨਜ਼ਰਾਂ ਹਨ।

ਇਸਦਾ ਕਾਰਨ ਹੈ ਐਤਵਾਰ ਨੂੰ ਅਮਰੀਕਾ ਦੇ ਹਿਊਸਟਨ ਵਿੱਚ ਹੋਣ ਵਾਲਾ ''ਹਾਊਡੀ ਮੋਦੀ'' ਪ੍ਰੋਗਰਾਮ ਜਿਸ ਵਿੱਚ ਨਰਿੰਦਰ ਮੋਦੀ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਿਤ ਕਰਨਗੇ।

ਇਸ ਪ੍ਰੋਗਰਾਮ ਲਈ ਵੱਡੇ ਪੱਧਰ ''ਤੇ ਤਿਆਰੀਆਂ ਕੀਤੀਆਂ ਗਈਆਂ ਹਨ ਤੇ ਕਰੀਬ 50 ਹਜ਼ਾਰ ਲੋਕਾਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਇਹ ਪ੍ਰੋਗਰਾਮ ਇਸ ਲਈ ਵੀ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕੋਈ ਅਮਰੀਕੀ ਰਾਸ਼ਟਰਪਤੀ ਅਜਿਹੇ ਪ੍ਰੋਗਰਾਮ ਵਿੱਚ ਸ਼ਾਮਲ ਹੋਵੇਗਾ ਜਿਸ ਨੂੰ ਕਿਸੇ ਹੋਰ ਮੁਲਕ ਦੇ ਮੁਖੀ ਸੰਬੋਧਿਤ ਕਰੇਗਾ।

ਇਹ ਵੀ ਪੜ੍ਹੋ:

  • ਯੂਕੇ ''ਚ ਨਸਲਵਾਦ ਨੂੰ ਫੁੱਟਬਾਲ ਦੇ ਮੈਦਾਨ ’ਚ ਚੁਣੌਤੀ ਦੇਣ ਵਾਲਾ ਮੁੰਡਾ
  • ਪਾਕ-ਸ਼ਾਸਿਤ ਕਸ਼ਮੀਰ ’ਚੋਂ ਕੌਣ ਚੁੱਕ ਰਿਹਾ ਹੈ ‘ਆਜ਼ਾਦੀ’ ਲਈ ਆਵਾਜ਼
  • ਮੋਦੀ ਅੱਗੇ ਅਮਰੀਕੀ ਸਿੱਖਾਂ ਨੇ ਰੱਖਿਆ ਵੱਖਰੀ ਪਛਾਣ ਦਾ ਮੁੱਦਾ

https://www.youtube.com/watch?v=UD9BxdZ1Du8

ਪੀਐੱਮ ਮੋਦੀ ਦੀ ਅਮਰੀਕਾ ਯਾਤਰਾ ਦੀ ਚਰਚਾ ਇਸ ਲਈ ਵੀ ਹੈ ਕਿਉਂਕਿ ਇਸ ਨੂੰ ਭਾਰਤ-ਅਮਰੀਕੀ ਰਿਸ਼ਤਿਆਂ ਵਿੱਚ ਵੱਧਦੀਆਂ ਨਜ਼ਦੀਕੀਆਂ ਨੂੰ ਮੰਨਿਆ ਜਾ ਰਿਹਾ ਹੈ।

ਇਸ ਦੌਰਾਨ ਨਰਿੰਦਰ ਮੋਦੀ ਡੌਨਲਡ ਟਰੰਪ ਨਾਲ ਦੋ ਵਾਰ ਮੁਲਾਕਾਤ ਕਰਨਗੇ। ਪਹਿਲਾਂ ਉਹ ''ਹਾਊਡੀ ਮੋਦੀ'' ਪ੍ਰੋਗਰਾਮ ਵਿੱਚ ਉਨ੍ਹਾਂ ਨਾਲ ਮਿਲਣਗੇ ਅਤੇ ਫਿਰ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਦੋਵਾਂ ਦੀ ਮੁਲਾਕਾਤ ਹੋਵੇਗੀ।

ਕੀ ਹੈ Howdy Modi ਦਾ ਮਤਲਬ?

Howdy ਸ਼ਬਦ ਦਾ ਮਤਲਬ ਹੈ How do you do ਯਾਨਿ ਤੁਹਾਡਾ ਕੀ ਹਾਲ ਹੈ। Howdy ਸ਼ਬਦ How do you do ਦਾ ਦੂਜਾ ਰੂਪ ਹੈ। ਅਮਰੀਕਾ ਦੇ ਦੱਖਣੀ ਸੂਬਿਆਂ ਵਿੱਚ ਇਸ ਸ਼ਬਦ ਦੀ ਵਰਤੋਂ ਆਮ ਬੋਲਚਾਲ ਦੀ ਭਾਸ਼ਾ ਵਿੱਚ ਕੀਤੀ ਜਾਂਦੀ ਹੈ।

ਇਸ ਮੇਗਾ ਸ਼ੋਅ ਵਿੱਚ ਰਾਸ਼ਟਰਪਤੀ ਟਰੰਪ ਸਮੇਤ ਅਮਰੀਕਾ ਦੇ ਲੋਕ ਮੋਦੀ ਨੂੰ ਉਨ੍ਹਾਂ ਦਾ ਹਾਲ ਪੁੱਛਣਗੇ।

ਦੋਵੇਂ ਨੇਤਾ ਅਜਿਹੇ ਸਮੇਂ ਮਿਲ ਰਹੇ ਹਨ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਭਾਰਤ ਸ਼ਾਸਿਤ ਕਸ਼ਮੀਰ ਨੂੰ ਲੈ ਕੇ ਵਿਵਾਦ ਹੈ।

ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਦਰਜਾ ਵਾਪਿਸ ਲੈਣ ਤੋਂ ਬਾਅਦ ਪਾਕਿਸਤਾਨ ਕਸ਼ਮੀਰ ਦੇ ਮਸਲੇ ਨੂੰ ਕੌਮਾਂਤਰੀ ਪੱਧਰ ''ਤੇ ਚੁੱਕਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।

Reuters

ਭਾਰਤ ਵਿੱਚ ਅਰਥਵਿਵਸਥਾ ਦੇ ਹਾਲਾਤ ਵੀ ਚੰਗੇ ਨਹੀਂ ਹਨ। ਸੁਸਤ ਅਰਥਚਾਰੇ ਨੂੰ ਮਜ਼ਬੂਤੀ ਦੇਣ ਲਈ ਸਰਕਾਰ ਲਗਾਤਾਰ ਰਾਹਤ ਦੇ ਰਹੀ ਹੈ। ਉੱਥੇ, ਹੀ ਭਾਰਤ ਅਤੇ ਅਮਰੀਕਾ ਵਿਚਾਲੇ ਟੈਰਿਫ਼ ਦਰਾਂ ਨੂੰ ਲੈ ਕੇ ਲਗਾਤਾਰ ਤਣਾਅ ਬਣਿਆ ਹੋਇਆ ਹੈ ਜੋ ਭਾਰਤੀ ਅਰਥਚਾਰੇ ਲਈ ਚੰਗਾ ਨਹੀਂ ਹੈ।

ਭਾਰਤ ਨੇ ਜੂਨ ਵਿੱਚ 28 ਅਮਰੀਕੀ ਉਤਪਾਦਾਂ ''ਤੇ ਟੈਰਿਫ਼ ਦਰਾਂ ਵਧਾਈਆਂ ਹਨ। ਇਸ ਤੋਂ ਪਹਿਲਾਂ ਅਮਰੀਕਾ ਨੇ ਭਾਰਤ ਨੂੰ ਦਿੱਤੇ ਜਾਣ ਵਾਲੇ ਵਿਸ਼ੇਸ਼ ਵਪਾਰ ਅਧਿਕਾਰਾਂ ਨੂੰ ਵਾਪਿਸ ਲੈ ਲਿਆ ਸੀ।

ਦੋਵੇਂ ਵੱਡੇ ਨੇਤਾਵਾਂ ਦੀ ਮੁਲਾਕਾਤ ਦਾ ਰੌਲਾ ਤਾਂ ਹੈ ਪਰ ਇਸ ਅਮਰੀਕੀ ਯਾਤਰਾ ਤੋਂ ਭਾਰਤ ਲਈ ਕੀ ਨਿਕਲ ਕੇ ਆਵੇਗਾ।

ਇਸ ਬਾਰੇ ਦੱਸ ਰਹੇ ਹਨ ਅੰਤਰਰਾਸ਼ਟਰੀ ਮਾਮਲਿਆਂ ਦੇ ਜਾਣਕਾਰ ਅਤੇ ਡੇਲਾਵੇਅਰ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਕਤਦਰ ਖ਼ਾਨ। ਪੜ੍ਹੋ ਉਨ੍ਹਾਂ ਦਾ ਨਜ਼ਰੀਆ ਜੋ ਕਿ ਬੀਬੀਸੀ ਪੱਤਰਕਾਰ ਕਮਲੇਸ਼ ਨਾਲ ਗੱਲਬਾਤ ''ਤੇ ਆਧਾਰਿਤ ਹੈ-

Getty Images

ਵਪਾਰ ਨੂੰ ਲੈ ਕੇ ਉਮੀਦ

ਹਿਊਸਟਨ ਵਿੱਚ ਨਰਿੰਦਰ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਜੋ ਚਰਚਾ ਹੈ, ਉਸ ਨਾਲ ਭਾਰਤੀ ਪਰਵਾਸੀਆਂ ''ਤੇ ਉਨ੍ਹਾਂ ਦਾ ਪ੍ਰਭਾਵ ਸਾਬਿਤ ਹੁੰਦਾ ਹੈ। ਇੱਥੇ ਉਮੀਦ ਕੀਤੀ ਜਾ ਰਹੀ ਹੈ ਕਿ ਕਰੀਬ 50 ਹਜ਼ਾਰ ਲੋਕ ਇਸ ਪ੍ਰੋਗਰਾਮ ਵਿੱਚ ਮੌਜੂਦ ਹੋਣਗੇ।

ਡੌਨਲਡ ਟਰੰਪ ਵੀ ਉੱਥੇ ਆ ਰਹੇ ਹਨ ਅਤੇ ਅਜਿਹਾ ਕਰਨ ਲਈ ਆਪੋ-ਆਪਣੇ ਸਿਆਸੀ ਕਾਰਨ ਹਨ। ਉਨ੍ਹਾਂ ਨੂੰ ਇਸਦੇ ਜ਼ਰੀਏ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਭਾਰਤੀ ਭਾਈਚਾਰੇ ਨੂੰ ਪ੍ਰਭਾਵਿਤ ਕਰਨ ਦਾ ਮੌਕਾ ਮਿਲ ਗਿਆ ਹੈ।

ਦੂਜੀ ਗੱਲ ਇਹ ਹੈ ਕਿ ਜਿੱਥੇ ਦੋਵਾਂ ਦੇਸਾਂ ਵਿਚਾਲੇ ਵਪਾਰਕ ਘਾਟੇ ਦਾ ਤਣਾਅ ਵਧਿਆ ਹੋਇਆ ਹੈ ਅਤੇ ਟਰੰਪ ਭਾਰਤ ਦੀਆਂ ਕੁਝ ਨੀਤੀਆਂ ਤੋਂ ਨਾਰਾਜ਼ ਹਨ ਤਾਂ ਹੋ ਸਕਦਾ ਹੈ ਕਿ ਦੋਵੇਂ ਨੇਤਾ ਮਿਲ ਕੇ ਇਸ ਨੂੰ ਹੱਲ ਕਰ ਸਕਣ ਅਤੇ ਉਸ ਮੌਕੇ ਕੁਝ ਐਲਾਨ ਹੋ ਜਾਣ। ਭਾਰਤ ਲਈ ਇਹ ਸਕਾਰਾਤਮਕ ਹੋ ਸਕਦਾ ਹੈ।

ਇਹ ਵੀ ਪੜ੍ਹੋ:

  • ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਕਿਉਂ ਚਲਾਈ
  • ''ਸੋਹਣਾ ਬੰਦਾ ਦੇਖ ਕੇ ਨੂਰਜਹਾਂ ਦੇ ਕੁਤਕਤਾਰੀਆਂ ਹੁੰਦੀਆਂ ਸੀ''
  • ''ਰਾਅ ਜਾਣਦਾ ਸੀ ਪਾਕਿਸਤਾਨ ਕਦੋਂ ਕਰੇਗਾ ਭਾਰਤ ''ਤੇ ਹਮਲਾ''
Getty Images

ਕਸ਼ਮੀਰ ਮਸਲੇ ''ਤੇ ਅਸਰ

ਭਾਰਤ ਵੱਲੋਂ 100 ਅਰਬ ਡਾਲਰ ਦਾ ਡੇਫੀਸਿਟ ਹੋ ਗਿਆ ਹੈ। ਭਾਰਤ ਦਾ ਐਕਸਪੋਰਟ ਅਮਰੀਕਾ ਦੇ ਮੁਕਾਬਲੇ ਜ਼ਿਆਦਾ ਹੈ।

ਜੇਕਰ ਟਰੇਡ ਦੇ ਮਾਮਲੇ ''ਤੇ ਅਮਰੀਕਾ ਨਾਲ ਕੋਈ ਸਮਝੌਤਾ ਹੁੰਦਾ ਹੈ, ਭਾਰਤ ਡਿਊਟੀ ਘੱਟ ਕਰਦਾ ਹੈ ਅਤੇ ਨਿਯਮਾਂ ਵਿੱਚ ਕੋਈ ਢਿੱਲ ਦਿੰਦਾ ਹੈ ਤਾਂ ਉਸਦਾ ਫਾਇਦਾ ਯੂਨਾਈਟਡ ਨੇਸ਼ਨ ਗਲੋਬਲ ਕੌਂਪੈਕਟ (UNGC) ਦੀ ਬੈਠਕ ਵਿੱਚ ਕਸ਼ਮੀਰ ਦੇ ਮਸਲੇ ''ਤੇ ਭਾਰਤ ਨੂੰ ਹੋ ਸਕਦਾ ਹੈ।

ਇੱਕ ਪਾਸੇ ਨਰਿੰਦਰ ਮੋਦੀ ਨੂੰ ਇਹ ਮੌਕਾ ਮਿਲ ਰਿਹਾ ਹੈ ਕਿ ਉਹ ਯੂਐਨਜੀਸੀ ਦੀ ਬੈਠਕ ਤੋਂ ਪਹਿਲਾਂ ਡੌਨਲਡ ਟਰੰਪ ਦਾ ਸਮਰਥਨ ਹਾਸਲ ਕਰ ਲੈਣ।

ਸੋਮਵਾਰ ਨੂੰ ਡੌਨਲਡ ਟਰੰਪ ਯੂਨਾਈਟਡ ਨੇਸ਼ਨ ਜਨਰਲ ਅਸੈਂਬਲੀ (UNGA) ਦੀ ਬੈਠਕ ਤੋਂ ਬਾਅਦ ਇਮਰਾਨ ਖ਼ਾਨ ਨਾਲ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਉਹ ਮੰਗਲਵਾਰ ਨੂੰ ਮੁੜ ਨਰਿੰਦਰ ਮੋਦੀ ਨੂੰ ਮਿਲਣਗੇ।

ਪਰ, ਪਾਕਿਸਤਾਨ ਵੱਲ ਅਮਰੀਕਾ ਦਾ ਝੁਕਾਅ ਹੋਣਾ ਮੁਸ਼ਕਿਲ ਹੈ। ਅਮਰੀਕਾ ਦੀ ਨਜ਼ਰ ਵਿੱਚ ਪਾਕਿਸਤਾਨ ਦਾ ਮਹੱਤਵ ਘੱਟ ਹੋਇਆ ਹੈ।

ਤਾਲਿਬਾਨ ਨਾਲ ਸ਼ਾਂਤੀ ਗੱਲਬਾਤ ਨੂੰ ਲੈ ਕੇ ਅਮਰੀਕਾ ਲਈ ਪਾਕਿਸਤਾਨ ਬਹੁਤ ਅਹਿਮ ਬਣਿਆ ਹੋਇਆ ਸੀ।

ਅਮਰੀਕਾ ਅਫ਼ਗਾਨਿਸਤਾਨ ਤੋਂ ਬਾਹਰ ਨਿਕਲਣਾ ਚਾਹੁੰਦਾ ਹੈ ਤੇ ਤਾਲਿਬਾਨ ਦੀ ਪਾਕਿਸਤਾਨ ਨਾਲ ਨਜ਼ਦੀਕੀ ਦੇ ਕਾਰਨ ਉਸ ਨੂੰ ਪਾਕਿਸਤਾਨ ਦੇ ਸਹਿਯੋਗ ਦੀ ਲੋੜ ਹੈ। ਪਾਕਿਸਤਾਨ ਨੂੰ ਵੀ ਦੇਸ ਦੇ ਆਰਥਿਕ ਹਾਲਾਤਾਂ ਨਾਲ ਨਜਿੱਠਣ ਲਈ ਅਮਰੀਕੀ ਮਦਦ ਚਾਹੀਦੀ ਹੈ।

ਅਜਿਹੇ ਵਿੱਚ ਤਾਲਿਬਾਨ ਦੇ ਮਸਲੇ ''ਤੇ ਉਸਦੇ ਇੱਕ ਸਕਾਰਾਤਮਕ ਭੂਮਿਕਾ ਨਿਭਾਉਣ ਦੀ ਉਮੀਦ ਸੀ। ਇਹੀ ਕਾਰਨ ਹੋ ਸਕਦਾ ਹੈ ਕਿ ਇਮਰਾਨ ਖ਼ਾਨ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਕਸ਼ਮੀਰ ਮਾਮਲੇ ''ਤੇ ਵਿਚੋਲਗੀ ਦੀ ਪੇਸ਼ਕਸ਼ ਕੀਤੀ ਸੀ।

ਪਰ, ਤਾਲਿਬਾਨ ਨਾਲ ਗੱਲਬਾਤ ਅਸਫਲ ਹੋਣ ਤੋਂ ਬਾਅਦ ਫਿਲਹਾਲ ਉਸਦਾ ਐਨਾ ਮਹੱਤਵ ਨਹੀਂ ਰਿਹਾ। ਅਜਿਹੇ ਵਿੱਚ ਅਮਰੀਕਾ ਲਈ ਪਾਕਿਸਤਾਨ ਦੀ ਸਥਿਤੀ ਕਮਜ਼ੋਰ ਹੋ ਗਈ ਹੈ। ਪਰ ਇੱਥੇ ਹਿੰਦੁਸਤਾਨ ਦੀ ਸਥਿਤੀ ਮਜ਼ਬੂਤ ਹੋ ਸਕਦੀ ਹੈ ਜੇਕਰ ਉਹ ਵਪਾਰ ਵਿੱਚ ਅਮਰੀਕਾ ਨਾਲ ਸਹਿਯੋਗ ਕਰਨ।

ਨਾਲ ਹੀ ਨਰਿੰਦਰ ਮੋਦੀ ਨੂੰ ਭਾਰਤ ਵਿੱਚ ਵੀ ਇਸਦਾ ਫਾਇਦਾ ਮਿਲੇਗਾ ਅਮਰੀਕਾ ਨਾਲ ਚੰਗੇ ਰਿਸ਼ਤੇ ਨਾ ਹੋਣਾ ਸਿਰਫ਼ ਭਾਰਤੀ ਬਜ਼ਾਰਾਂ ਵਿੱਚ ਇੱਕ ਚੰਗਾ ਮਾਹੌਲ ਬਣਾਵੇਗਾ ਸਗੋਂ ਲੋਕਾਂ ਵਿੱਚ ਵੀ ਮੋਦੀ ਦਾ ਇੱਕ ਮਜ਼ਬੂਤ ਅਕਸ ਬਣਾਏਗਾ।

ਇਹ ਵੀ ਪੜ੍ਹੋ:

  • ਮੋਦੀ-ਟਰੰਪ ਦੇ ਅਮਰੀਕਾ ਵਿੱਚ ਹੋਣ ਵਾਲੇ ਜਲਸੇ ਬਾਰੇ ਅਮਰੀਕੀ ਭਾਰਤੀ ਕੀ ਬੋਲੇ
  • ਕੀ ਨਰਿੰਦਰ ਮੋਦੀ ਦਾ ਜਾਦੂ ਖ਼ਤਮ ਹੋ ਰਿਹਾ ਹੈ?
  • ''''ਸਾਨੂੰ 15 ਲੱਖ ਰੁਪਏ ਕਦੋਂ ਮਿਲਣਗੇ?''''
Getty Images

ਮਿਲੀ-ਜੁਲੀ ਜਿੱਤ

ਭਾਰਤ ਲਈ ਇੱਕ ਸਮੱਸਿਆ ਇਹ ਵੀ ਹੈ ਕਿ ਕਸ਼ਮੀਰ ਮੁੜ ਤੋਂ ਚਰਚਾ ਵਿੱਚ ਆ ਗਿਆ ਹੈ। ਮਨੁੱਖੀ ਅਧਿਕਾਰ ਸੰਗਠਨਾਂ ਤੋਂ ਲੈ ਕੇ ਵਿਦੇਸ਼ੀ ਮੀਡੀਆ ਉੱਥੇ ਲੱਗੀਆਂ ਪਾਬੰਦੀਆਂ ''ਤੇ ਚਰਚਾ ਕਰ ਰਹੇ ਹਨ। ਇਹ ਮੁੱਦਾ ਐਨੀ ਛੇਤੀ ਖ਼ਤਮ ਹੋਣ ਵਾਲਾ ਨਹੀਂ ਹੈ।

ਭਾਜਪਾ ਦੀ ਹਿੰਦੁਤਵੀ ਸਿਆਸਤ ਵੀ ਦੇਸ ਵਿੱਚ ਲੋਕਤੰਤਰ ਨੂੰ ਮਜ਼ਬੂਤ ਕਰਦੀ ਹੈ। ਜੇਕਰ ਮੋਦੀ ਘੱਟ ਗਿਣਤੀ ਭਾਈਚਾਰੇ ਖ਼ਿਲਾਫ਼ ਹੋ ਰਹੀਆਂ ਘਟਨਾਵਾਂ ਨੂੰ ਰੋਕ ਸਕਣ ਅਤੇ ਆਪਣੇ ''ਸਬਕਾ ਵਿਕਾਸ'' ਦੇ ਨਾਅਰੇ ਨੂੰ ਸੱਚ ਕਰਨ ਤਾਂ ਉਨ੍ਹਾਂ ਨੂੰ ਸਹੀ ਮਾਅਨੇ ਵਿੱਚ ਜਿੱਤ ਮਿਲ ਸਕਦੀ ਹੈ।

ਦੂਜੇ ਪਾਸੇ ਉਨ੍ਹਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਵੀ ਹੋ ਸਕਦਾ ਹੈ।

ਅਜਿਹੇ ਵਿੱਚ ਅਗਲੇ ਦਿਨ ਦੀਆਂ ਅਖ਼ਬਾਰਾਂ ਵਿੱਚ ਨਰਿੰਦਰ ਮੋਦੀ ਦੀ ਪ੍ਰਸਿੱਧੀ ਦੇ ਨਾਲ-ਨਾਲ ਉਨ੍ਹਾਂ ਦੇ ਵਿਰੋਧ ਦੀਆਂ ਵੀ ਖ਼ਬਰਾਂ ਹੋਣਗੀਆਂ। ਇੱਕ ਤਰ੍ਹਾਂ ਨਾਲ ਨਰਿੰਦਰ ਮੋਦੀ ਲਈ ਇਹ ਪੂਰੀ ਜਿੱਤ ਤਾਂ ਨਹੀਂ ਹੋਵੇਗੀ ਪਰ ਮਿਲੀਜੁਲੀ ਜਿੱਤ ਹੋਣ ਵਾਲੀ ਹੈ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=38R9GYRdhS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)