ਰੋਮਿਲਾ ਥਾਪਰ ਜਿਸ ਇਤਿਹਾਸਕ ਤੱਥ ਲਈ ਟਰੋਲ ਹੋਈ ਉਸ ਦਾ ਸੱਚ ਕੀ?

09/21/2019 6:01:31 PM

BBC

ਭਾਰਤ ਦੀ ਜਾਣੀ-ਪਛਾਣੀ ਇਤਿਹਾਸਕਾਰ ਰੋਮਿਲਾ ਥਾਪਰ ਨੂੰ ਸੋਸ਼ਲ ਮੀਡੀਆ ''ਤੇ ਟਰੋਲ ਕੀਤਾ ਗਿਆ। ਟਵਿੱਟਰ ਉੱਤੇ ਇੱਕ ਵੀਡੀਓ ਕਲਿੱਪ ਵਾਇਰਲ ਹੋ ਰਿਹਾ ਹੈ। ਜਿਸ ਨਾਲ ਲੋਕ ਤਰ੍ਹਾਂ-ਤਰ੍ਹਾਂ ਦੀਆਂ ਟਿੱਪਣੀਆਂ ਤੇ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਵਾਇਰਲ ਪੋਸਟ ਵਿਚ ਰੋਮਿਲਾ ਥਾਪਰ ਕਹਿੰਦੇ ਹਨ, ''''ਕੁਝ ਇਤਿਹਾਸਕਾਰ ਅੱਜ ਇਹ ਵੀ ਮੰਨਦੇ ਨੇ ਕਿ ਮਹਾਰਭਾਰਤ ਤੋਂ ਬਾਅਦ ਜਦੋਂ ਯੁਧਿਸ਼ਟਰ ਨੇ ਰਾਜ ਸਾਂਭਣ ਤੋਂ ਇਨਕਾਰ ਕੀਤਾ ਤਾਂ ਉਨ੍ਹਾਂ ਦੇ ਦਿਮਾਗ ਵਿਚ ਸਮਰਾਟ ਅਸ਼ੋਕ ਦੀ ਤਸਵੀਰ ਰਹੀ ਹੋਵੇਗੀ।''''

ਬੀਬੀਸੀ ਇਸ ਵਾਇਰਲ ਕਲਿੱਪ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਅਸਲ ਹੈ ਜਾਂ ਐਡਿਟਡ ਪਰ ਇਹ ਕਾਫ਼ੀ ਤੇਜ਼ੀ ਨਾਲ ਸ਼ੇਅਰ ਕੀਤੀ ਜਾ ਰਹੀ ਹੈ। ਇਸ ਉੱਤੇ ਅਜੇ ਤੱਕ ਰੋਮਿਲਾ ਥਾਪਰ ਦਾ ਕੋਈ ਪ੍ਰਤੀਕਰਮ ਵੀ ਸਾਹਮਣੇ ਨਹੀਂ ਆਇਆ ਹੈ।

ਇੱਕ ਇੰਟਰਵਿਊ ਦਾ ਹਿੱਸਾ ਵੀਡੀਓ

ਪਰ ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਇੱਕ ਇੰਟਰਵਿਊ ਦਾ ਇੱਕ ਛੋਟਾ ਹਿੱਸਾ ਹੈ। ਇਹ ਵੀਡੀਓ ਸਾਲ 2010 ਦਾ ਹੈ ਜੋ ਕਿ ਆਈਡੀਆਰਸੀ ਵਲੋਂ ਯੂਟਿਊਬ ਤੇ ਸ਼ੇਅਰ ਕੀਤਾ ਗਿਆ ਸੀ।

ਇੰਟਰਨੈਸ਼ਨਲ ਡੈਵਲਪਮੈਂਟ ਰਿਸਰਚ ਸੈਂਟਰ (ਆਈਡੀਆਰਸੀ) ਦੇ ਮੁਖੀ ਡੇਵਿਡ ਐਮ ਮੈਲਨ ਨਾਲ ਇਤਿਹਾਸਕਾਰ ਰੋਮਿਲਾ ਥਾਪਰ ਗੱਲਬਾਤ ਕਰ ਰਹੇ ਸਨ।

ਇਹ ਵੀ ਪੜ੍ਹੋ:

  • ਹਰਿਆਣਾ ਦੀਆਂ ਆਮ ਤੇ ਪੰਜਾਬ ਦੀਆਂ 4 ਵਿਧਾਨ ਸਭਾ ਸੀਟਾਂ ''ਤੇ ਜ਼ਿਮਨੀ ਚੋਣਾਂ ਦਾ ਐਲਾਨ
  • ''ਸੋਹਣਾ ਬੰਦਾ ਦੇਖ ਕੇ ਨੂਰਜਹਾਂ ਦੇ ਕੁਤਕਤਾਰੀਆਂ ਹੁੰਦੀਆਂ ਸੀ''
  • ਸੋਨਾਕਸ਼ੀ ਸਿਨਹਾ ਦਾ ਕਿਉਂ ਉਡਾਇਆ ਜਾ ਰਿਹਾ ਹੈ ਮਜ਼ਾਕ

ਵੀਡੀਓ ਵਿੱਚ ਤਕਰੀਬਨ 44 ਮਿੰਟ ਬਾਅਦ ਰੋਮਿਲਾ ਥਾਪਰ ਤੋਂ ਇੱਕ ਸਵਾਲ ਪੁੱਛਿਆ ਗਿਆ ਕਿ ਮਹਾਰਾਜਾ ਅਸ਼ੋਕ ਦੀ ਭਾਰਤ ਵਿੱਚ ਕੀ ਭੂਮਿਕਾ ਹੈ ਅਤੇ ਅੱਜ ਵੀ ਉਨ੍ਹਾਂ ਦੇ ਵਿਚਾਰਾਂ ਦਾ ਕਿੰਨਾ ਅਸਰ ਦੇਖਣ ਨੂੰ ਮਿਲਦਾ ਹੈ। ਇਸੇ ਦਾ ਜਵਾਬ ਵਾਇਰਲ ਹੋ ਰਿਹਾ ਹੈ।

ਵਿਵੇਕ ਰੰਜਨ ਅਗਨੀਹੋਤਰੀ ਨਾਂ ਦੇ ਟਵਿੱਟਰ ਹੈਂਡਲਰ ਨੇ ਰੋਮਿਲਾ ਥਾਮਰ ਦੀ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਹੈ, ''''ਹੋ ਸਕਦਾ ਹੈ ਕਿ ਮਹਾਭਾਰਤ ''ਚ ਰਾਜਸੱਤਾ ਨੂੰ ਲੈਣ ਤੋਂ ਇਨਕਾਰ ਕਰਨ ਪਿੱਛੇ ਉਸ ਦੇ ਦਿਮਾਗ ਵਿਚ ਅਸ਼ੋਕ ਦੀ ਤਸਵੀਰ ਹੋਵੇ।''''

ਰੰਜਨ ਅੱਗੇ ਲਿਖਦੇ ਹਨ, ਰੋਮਿਲਾ ਥਾਪਰ ਨੇ ਇਹ ''ਕੌਣ ਅਰਬਨ ਨਕਸਲ''? ਪੁੱਛਣ ਤੋਂ ਠੀਕ ਪਹਿਲਾਂ ਇਹ ਕਿਹਾ ਸੀ

https://twitter.com/vivekagnihotri/status/1175081200555196417

ਰੰਜਨ ਦੇ ਟਵੀਟ ਦੇ ਜਵਾਬ ਵਿਚ ਜੀਏਬੀ ਡੌਟ/ਦਾ ਸੀਓਐਲ ਨੇ ਲਿਖਿਆ, "ਮੈਨੂੰ ਗ਼ਲਤ ਇਤਿਹਾਸ ਪੜ੍ਹਾਇਆ ਗਿਆ, ਅਸ਼ੋਕ ਨੇ 273 ਬੀਸੀ ਤੋਂ 232 ਬੀਸੀ ਤੱਕ ਰਾਜ ਕੀਤਾ। ਉਹ ਬੁੱਧ ਦਾ ਪੈਰੋਕਾਰ ਸੀ, ਜੋ 563 ਬੀਸੀ ਤੋਂ 483 ਬੀਸੀ ਤੱਕ ਹੋਇਆ , ਅਤੇ ਯੁਧਿਸ਼ਟਰ ਤੋਂ ਬਹੁਤ ਬਾਅਦ 3239ਬੀਸੀ ਤੋ 302 ਬੀਸੀ ਇਹ ਨੰਬਰਾਂ ਦੀ ਗੜਬੜ ਕਿਵੇਂ ਹੋ ਗਈ । ਓਹ..ਮੇਰੇ ਪਿਆਰਿਓ ਰੋਮਿਲਾ ਥਾਪਰ ਇਤਿਹਾਸਕਾਰ ਹੈ ਮੈਥੇਮੈਟੀਸ਼ਨ ਨਹੀਂ।"

https://twitter.com/desertfox61I/status/1175223393362145281

ਮਾਲਿਨੀ ਅਵਸਥੀ ਨਾਂ ਦੀ ਟਵਿੱਟਰ ਹੈਂਡਲਰ ਲਿਖਦੀ ਹੈ, ''''ਇਸੇ ਲ਼ਈ ਮੈਨੂੰ ਟਵਿੱਟਰ ਪਸੰਦ ਹੈ, ਇਸ ਨੇ ਕਿੰਨ ਬੁਰੇ ਤਰੀਕੇ ਨਾਲ ਰੋਮਿਲ ਥਾਪਰ ਵਰਗੀ ਸਖ਼ਸ਼ੀਅਤ ਦਾ ਪਰਦਾਫ਼ਾਸ਼ ਕਰ ਦਿੱਤਾ । ਜ਼ਰਾ ਸੋਚੋ ਅਜਿਹੇ ਲੋਕਾਂ ਨੂੰ ਭਾਰਤੀ ਇਤਿਹਾਸ ਉੱਤੇ ਅਥਾਰਟੀ ਕਿਹਾ ਜਾਂਦਾ ਹੈ।''''

https://twitter.com/maliniawasthi/status/1175142496164204544

ਪਦਮਜਾ ਨਾਂ ਦੀ ਟਵਿੱਟਰ ਹੈਂਡਲਰ ਲਿਖਦੀ ਹੈ ਰੋਮਿਲਾ ਥਾਪਰ ਤੁਹਾਡੀ ਹਿਸਟਰੀ ਲੜੀ ਤੋਂ ਬਾਹਰ ਬਿਖਰ ਗਈ ਹੈ। ਤੁਸੀਂ ਅੱਗੇ ਇਹ ਵੀ ਕਹਿ ਸਕਦੇ ਹੋ ਕਿ ਯੁਧਿਸ਼ਟਰ ਅਤੇ ਅਸ਼ੋਕ ਨੇ ਸੋਨੀਆ ਗਾਂਧੀ ਤੋਂ ਪ੍ਰੇਰਣਾ ਲਈ ਸੀ, ਜਿਸ ਨੇ ਪ੍ਰਧਾਨ ਮੰਤਰੀ ਦੀ ਕੁਰਸੀ ਮਨਮੋਹਨ ਸਿੰਘ ਲਈ ਛੱਡ ਦਿੱਤੀ ਸੀ

https://twitter.com/prettypadmaja/status/1175235547310120961

ਡਾਕਟਰ ਡੇਵਿਡ ਫਰਾਲੇ ਰੋਮਿਲ ਥਾਪਰ ਨੂੰ ਮਾਰਕਸਵਾਦੀ ਇਤਿਹਾਸਕਾਰ ਕਹਿੰਦੇ ਹਨ ਅਤੇ ਉਨ੍ਹਾਂ ਦੇ ਇਤਿਹਾਸਕ ਸਮੁੱਚੇ ਅਧਿਐਨ ਨੂੰ ਸਿਆਸੀ ਪ੍ਰਾਪੇਗੰਡਾ ਦੱਸਦੇ ਹਨ। ਉਨ੍ਹਾਂ ਮੁਤਾਬਕ ਇਹ ਭਾਰਤੀਆਂ ਨੂੰ ਉਨ੍ਹਾਂ ਦੇ ਇਤਿਹਾਸ ਉੱਤੇ ਸ਼ਰਮਿੰਦਾ ਕਰਵਾਉਣ ਦੀ ਮੁਹਿੰਮ ਹੈ।

https://twitter.com/davidfrawleyved/status/1175225918119448577

ਕੌਣ ਹਨ ਰੋਮਿਲਾ ਥਾਪਰ

ਰੋਮਿਲਾ ਥਾਪਰ ਭਾਰਤ ਦੇ ਪੁਰਾਣੇ ਇਤਿਹਾਸ ਦੀ ਮਸ਼ਹੂਰ ਪ੍ਰੋਫੈਸਰ ਹਨ। ਉਨ੍ਹਾਂ ਨੇ ਪੁਰਾਤਨ ਭਾਰਤ ਦੇ ਸਮਾਜਿਕ ਅਤੇ ਸਭਿਆਚਾਰਕ ਇਤਿਹਾਸ ਤੇ ਵਿਸਥਾਰ ਨਾਲ ਕੰਮ ਕੀਤਾ ਹੈ। ਉਹ ਸਾਲ 1993 ਤੋਂ ਜੇਐਨਯੂ ਵਿੱਚ ਪ੍ਰੋਫੈਸਰ ਏਮਿਰੇਟਾ ਹਨ।

BBC

ਇਸ ਤੋਂ ਪਹਿਲਾਂ ਉਹ ਸਾਲ 1970 ਤੋਂ 1991 ਤੱਕ ਜੇਐਨਯੂ ਵਿੱਚ ਹੀ ਪੁਰਾਤਨ ਭਾਰਤੀ ਇਤਿਹਾਸ ਦੀ ਪ੍ਰੋਫੈਸਰ ਰਹੇ ਹਨ। ਜੇਐਨਯੂ ਦੇ ਨਾਲ ਜੁੜਨ ਤੋਂ ਪਹਿਲਾਂ ਉਹ 1963 ਤੋਂ ਲੈ ਕੇ 1970 ਤੱਕ ਦਿੱਲੀ ਯੂਨਿਵਰਸਿਟੀ ਵਿੱਚ ਰੀਡਰ ਸੀ।

ਉਨ੍ਹਾਂ ਨੂੰ ਅਮਰੀਕਾ ਦੀ ਬ੍ਰਾਊਨ ਯੂਨਿਵਰਸਿਟੀ ਨੇ ਡਾਕਟਰੇਟ ਦੀ ਮਾਨਦ ਉਪਾਧੀ ਦਿੱਤੀ ਹੈ। ਇਤਿਹਾਸ ਦੇ ਖੇਤਰ ਵਿੱਚ ਜ਼ਿੰਦਗੀ ਭਰ ਦੀ ਉਪਲਬਧੀ ਦੇ ਤੌਰ ਤੇ ਉਨ੍ਹਾਂ ਨੂੰ ਕਲੂਗ ਪੁਰਸਕਾਰ ਵੀ ਦਿੱਤਾ ਮਿਲਿਆ ਹੈ।

ਇਸ ਤੋਂ ਇਲਾਵਾ ਉਨ੍ਹਾਂ ਨੂੰ ਓਕਸਫੋਰਡ ਯੂਨਿਵਰਸਿਟੀ, ਐਡਿਨਬਰਾ ਯੂਨਿਵਰਸਿਟੀ, ਸਿਕਾਗੋ ਯੂਨਿਵਰਸਿਟੀ, ਕਲਕੱਤਾ ਯੂਨਿਵਰਸਿਟੀ ਨੇ ਮਾਨਦ ਡਾਕਟਰੇਟ ਵੀ ਦਿੱਤੀ ਹੈ।

ਪ੍ਰੋਫੈਸਰ ਰੋਮਿਲਾ ਥਾਪਰ ਨੇ ਪੁਰਾਤਨ ਭਾਰਤੀ ਇਤਿਹਾਸ ਤੇ ਕਈ ਮਸ਼ਹੂਰ ਕਿਤਾਬਾਂ ਲਿਖੀਆਂ ਹਨ ਜਿਨ੍ਹਾਂ ਵਿੱਚ ''ਏ ਹਿਸਟਰੀ ਆਫ਼ ਇੰਡੀਆ'' ਵੀ ਸ਼ਾਮਿਲ ਹੈ।

ਇਹ ਵੀ ਪੜ੍ਹੋ:

  • "ਮੇਰਾ ਸਰੀਰ ਮੈਨੂੰ ਸੰਭੋਗ ਕਰਨ ਦੀ ਇਜਾਜ਼ਤ ਨਹੀਂ ਦਿੰਦਾ"
  • ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਕਿਉਂ ਚਲਾਈ
  • ਸੋਨਾਕਸ਼ੀ ਸਿਨਹਾ ਦਾ ਕਿਉਂ ਉਡਾਇਆ ਜਾ ਰਿਹਾ ਹੈ ਮਜ਼ਾਕ

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=k0BbCKI9f7I

https://www.youtube.com/watch?v=1Z-CLEpSvnM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)