ਕਸ਼ਮੀਰ ਦਾ ਇੱਕ ਪਰਿਵਾਰ ਜਿਸ ਦੀ ਜ਼ਿੰਦਗੀ ਪੈਲੇਟ ਗੰਨ ਦੇ ਜ਼ਖਮਾਂ ਨਾਲ ਭਰ ਗਈ

09/20/2019 3:16:31 PM

ਭਾਰਤ ਸ਼ਾਸਿਤ ਕਸ਼ਮੀਰ ''ਚ ਸੁਰੱਖਿਆ ਕਰਮੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਪੈਲਟ ਗੰਨ ਦਾ ਇਸਤੇਮਾਲ ਕਰਦੇ ਰਹੇ ਹਨ।

ਕਿਹਾ ਜਾਂਦਾ ਹੈ ਪੈਲਟ ਗੰਨ ਦੇ ਛਰਿਆਂ ਨਾਲ ਆਮ ਤੌਰ ''ਤੇ ਮੌਤ ਤਾਂ ਨਹੀਂ ਹੁੰਦੀ ਪਰ ਇਸ ਦੀ ਸੱਟ ਨਾਲ ਅਜਿਹਾ ਨੁਕਸਾਨ ਹੋ ਸਕਦਾ ਹੈ ਜਿਸ ਦਾ ਹਰਜ਼ਾਨਾ ਨਹੀਂ ਭਰਿਆ ਜਾ ਸਕਦਾ।

ਕਸ਼ਮੀਰ ਘਾਟੀ ਵਿੱਚ ਬੀਤੇ ਸਾਲ ਵਿੱਚ ਪੈਲਟ ਗੰਨ ਦੇ ਛਰਿਆ ਕਾਰਨ ਕਈ ਲੋਕਾਂ ਨੇ ਅੱਖਾਂ ਦੀ ਰੌਸ਼ਨੀ ਗੁਆ ਲਈ ਹੈ।

ਪਿਛਲੇ ਮਹੀਨੇ 8 ਅਗਸਤ ਵਿੱਚ ਸ੍ਰੀਨਗਰ ਦੀ ਰਾਫ਼ੀਆ ਵੀ ਪੈਲਟ ਗੰਨ ਦਾ ਨਿਸ਼ਾਨਾ ਬਣ ਸੀ। ਉਨ੍ਹਾਂ ਨੂੰ ਇੱਕ ਅੱਖ ਤੋਂ ਦਿਖਾਈ ਦੇਣਾ ਬੰਦ ਹੋ ਗਿਆ ਅਤੇ ਜ਼ਿੰਦਗੀ ਮੁਸ਼ਕਿਲਾਂ ਨਾਲ ਭਰ ਗਈ।

ਰਾਫ਼ੀਆ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਇਲਾਜ ਲਈ ਉਨ੍ਹਾਂ ਨੂੰ ਚੇੱਨਈ ਵੀ ਭੇਜਿਆ। ਰਾਫ਼ੀਆ ਨਾਲ ਗੱਲ ਸਾਡੇ ਸਹਿਯੋਗੀ ਮਾਜਿਦ ਜਹਾਂਗੀਰ ਨੇ ਕੀਤੀ।

ਪਿੱਠ ''ਤੇ ਸਾਰੀਆਂ ਪੈਲਟ ਗੋਲੀਆਂ- ਰਾਫੀਆ ਦੀ ਕਹਾਣੀ, ਉਨ੍ਹਾਂ ਦੀ ਜ਼ੁਬਾਨੀ

8 ਅਗਸਤ ਨੂੰ ਮੈਂ ਅਤੇ ਮੇਰੇ ਪਤੀ ਸਬਜ਼ੀ ਲੈਣ ਲਈ ਬਾਹਰ ਜਾ ਰਹੇ ਸੀ। ਅਸੀਂ ਗੇਟ ਤੋਂ ਬਾਹਰ ਹੀ ਨਿਕਲ ਰਹੇ ਸੀ ਕਿ ਬੜੇ ਸਾਰੇ ਮੁੰਡੇ ਸਾਡੇ ਵੱਲ ਭੱਜ ਕੇ ਆਏ।

ਮੇਰੇ ਪਤੀ ਮੇਰੇ ਨਾਲੋਂ ਥੋੜ੍ਹਾ ਪਹਿਲਾ ਨਿਕਲ ਗਏ ਸਨ ਤਾਂ ਮੈਂ ਦੇਖਿਆ ਕਿ ਉਹ ਵੀ ਮੁੰਡਿਆਂ ਨਾਲ ਦੌੜ ਕੇ ਵਾਪਸ ਆ ਰਹੇ ਹਨ। ਉਨ੍ਹਾਂ ਦੇ ਨਾਲ ਕੋਈ ਸੁਰੱਖਿਆ ਕਰਮੀ ਵੀ ਸੀ।

ਉਨ੍ਹਾਂ ਨੇ ਮੇਰੇ ਵੱਲ ਲਗਾਤਾਰ ਪੈਲਟ ਗੰਨ ਚਲਾਈ। ਮੈਂ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਰੁਕਣ ਲਈ ਕਿਹਾ ਪਰ ਫਿਰ ਵੀ ਉਹ ਨਹੀਂ ਰੁਕੇ।

ਮੇਰੇ ਪਤੀ ਨੇ ਮੈਨੂੰ ਕਵਰ ਕੀਤਾ ਅਤੇ ਉਨ੍ਹਾਂ ਦੀ ਪਿੱਠ ''ਤੇ ਵੀ ਪੈਲਟ ਗੋਲੀਆਂ ਵੱਜੀਆਂ। ਉਨ੍ਹਾਂ ''ਚੋਂ ਕੁਝ ਮੇਰੀ ਖੱਬੀ ਅੱਖ, ਸਿਰ, ਨੱਕ ਅਤੇ ਹੱਥ ''ਚ ਵੱਜੀਆਂ।

ਕੁਝ ਦਿਖ ਨਹੀਂ ਰਿਹਾ ਹੈ...

ਉਸ ਤੋਂ ਬਾਅਦ ਮੇਰੇ ਪਤੀ ਦੌੜ ਕੇ ਮੈਨੂੰ ਕਮਰੇ ਵਿੱਚ ਲੈ ਗਏ। ਮੈਂ ਆਪਣੀ ਜਠਾਣੀ ਨੂੰ ਦਿਖਾਇਆ ਕਿ ਮੇਰੀ ਅੱਖ ਵਿੱਚ ਪੈਲਟ ਵੱਜੀ ਹੈ। ਮੈਨੂੰ ਕੁਝ ਦਿਖ ਨਹੀਂ ਰਿਹਾ ਹੈ। ਉਦੋਂ ਮੇਰੇ ਘਰਵਾਲੇ ਮੈਨੂੰ ਮੈਡੀਕਲ ਦੁਕਾਨ ''ਤੇ ਲੈ ਗਏ।

ਇਹ ਵੀ ਪੜ੍ਹੋ:

  • ਮੋਦੀ-ਟਰੰਪ ਦੇ ਜਲਸੇ ''ਹਾਊਡੀ ਮੋਦੀ'' ਬਾਰੇ ਅਮਰੀਕਾ ''ਚ ਰਹਿ ਰਹੇ ਭਾਰਤੀ ਕੀ ਬੋਲੇ
  • ਪਿਛਲੇ 2 ਦਹਾਕਿਆਂ ''ਚ ਕਿਹੜੀਆਂ ਪੰਜਾਬੀ ਫ਼ਿਲਮਾਂ ਦੀ ਰਿਲੀਜ਼ ''ਚ ਆਈ ਦਿੱਕਤ
  • ਅਮਰੀਕਾ-ਕੈਨੇਡਾ ''ਚ 50 ਸਾਲਾਂ ''ਚ ਘਟੇ 300 ਕਰੋੜ ਪੰਛੀ

ਦੁਕਾਨ ਵਾਲੇ ਪੁੱਛਿਆ ਕਿ ਕੁਝ ਦਿਖ ਰਿਹਾ ਹੈ ਤਾਂ ਮੈਂ ਦੱਸਿਆ ਕਿ ਕੁਝ ਦਿਖਾਈ ਨਹੀਂ ਦੇ ਰਿਹਾ। ਉਨ੍ਹਾਂ ਨੇ ਕਿਹਾ ਕਿ ਤੁਸੀਂ ਛੇਤੀ ਇਲਾਜ ਲਈ ਰੈਨਾਵਾਰੀ ਚਲੇ ਜਾਓ। ਪਰ ਉਥੋਂ ਵੀ ਡਾਕਟਰ ਨੇ ਕਿਹਾ ਛੇਤੀ ਤੋਂ ਛੇਤੀ ਹੈਡਵਾਨਾ ''ਚ ਜਾਓ।

ਉੱਥੇ ਡਾਕਟਰ ਨੇ ਮੇਰੇ ਸਾਰੇ ਟੈਸਟ ਕਰਵਾਏ ਅਤੇ ਫਿਰ ਰਾਤੀਂ ਆਪਰੇਸ਼ਨ ਕੀਤਾ। ਉਨ੍ਹਾਂ ਸਵੇਰੇ ਦੱਸਿਆ ਕਿ ਪੈਲਟ ਨਹੀਂ ਨਿਕਲਿਆ। ਉਸ ਤੋਂ ਬਾਅਦ ਮੈਨੂੰ ਡਿਸਚਾਰਜ ਕੀਤਾ ਗਿਆ ਅਤੇ ਕਿਹਾ ਗਿਆ ਈਦ ਤੋਂ ਬਾਅਦ ਮੇਰੀ ਦੂਜੀ ਸਰਜਰੀ ਹੋਵੇਗੀ ਤੇ ਫਿਰ ਉਹ ਦੇਖਣਗੇ।

ਪਰ, ਮੇਰੀ ਹਾਲਤ ਖ਼ਰਾਬ ਸੀ ਤਾਂ ਅਸੀਂ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਸੀ। ਉਦੋਂ ਮੇਰੇ ਪਤੀ ਨੇ ਮੈਨੂੰ ਪ੍ਰਾਈਵੇਟ ਡਾਕਟਰ ਨੂੰ ਦਿਖਾਇਆ। ਡਾਕਟਰ ਨੇ ਕਿਹਾ ਕਿ ਇੱਥੇ ਪੈਸੇ ਬਰਬਾਦ ਨਾ ਕਰੋ ਅਤੇ ਜਿੰਨਾਂ ਛੇਤੀ ਹੋ ਸਕੇ ਬਾਹਰ ਜਾਓ।

ਕੀ ਕਹਿੰਦਾ ਹੈ ਪ੍ਰਸ਼ਾਸਨ

ਇਸ ਤੋਂ ਪਹਿਲਾਂ ਵੀ ਕਸ਼ਮੀਰ ਦੇ ਕੁਝ ਲੋਕਾਂ ਨੇ ਫੌਜ ''ਤੇ ਅੱਤਿਆਚਾਰ ਕਰਨ ਦੇ ਇਲਜ਼ਾਮ ਲਗਾਏ ਸਨ। ਇਸ ''ਤੇ ਬੀਬੀਸੀ ਨੇ ਇੱਕ ਰਿਪੋਰਟ ਵੀ ਪ੍ਰਕਾਸ਼ਿਤ ਕੀਤੀ ਸੀ। ਜਦੋਂ ਫੌਜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।

ਬੀਬੀਸੀ ਨੂੰ ਭੇਜੇ ਜਵਾਬ ਵਿੱਚ ਭਾਰਤੀ ਫੌਜ ਨੇ ਉਨ੍ਹਾਂ ਇਲਜ਼ਾਮਾਂ ''ਤੇ ਕਿਹਾ ਸੀ, "ਅਸੀਂ ਕਿਸੇ ਵੀ ਨਾਗਰਿਕ ਦੇ ਨਾਲ ਕੁੱਟਮਾਰ ਨਹੀਂ ਕੀਤੀ ਸੀ ਇਸ ਕਿਸਮ ਦੇ ਕੋਈ ਵਿਸ਼ੇਸ਼ ਇਲਜ਼ਾਮ ਸਾਡੇ ਨੋਟਿਸ ਵਿੱਚ ਲਿਆਂਦੇ ਗਏ ਹਨ। ਸੰਭਵ ਹੈ ਕਿ ਇਲਜ਼ਾਮ ਵਿਰੋਧੀ ਤੱਤਾਂ ਵੱਲੋਂ ਪ੍ਰੇਰਿਤ ਹੋਣ।"

ਉੱਥੇ ਹੀ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਨੇ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ।

ਉਸ ਵੇਲੇ ਉਨ੍ਹਾਂ ਕਿਹਾ ਸੀ, "ਅਸੀਂ ਪੰਚਾਇਤੀ ਚੋਣਾਂ ਵਿੱਚ, ਲੋਕ ਸਭਾ ਚੋਣਾਂ ਵਿੱਚ ਅਤੇ ਹੁਣ ਵੀ ਹਾਲਾਤ ਨੂੰ ਇੰਨਾ ਕੰਟਰੋਲ ਵਿੱਚ ਰੱਖਿਆ ਗਿਆ ਹੈ ਕਿ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਣ ਦਿੱਤਾ। ਥੋੜ੍ਹੇ-ਬਹੁਤ ਜੋ ਰੌਲੇ-ਰੱਪੇ ਕਰਕੇ ਜਖ਼ਮੀ ਹਨ, ਉਹ ਵੀ ਸਾਰੇ ਕਮਰ ਤੋਂ ਹੇਠਾਂ ਹਨ।"

"ਫੌਜ ਦਾ ਜ਼ਰੂਰ ਇੱਕ-ਅੱਧੀ ਥਾਂ ''ਤੇ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਪਰ ਅਸੀਂ ਨਾਗਰਿਕਾਂ ਦਾ ਕੋਈ ਜਾਨ-ਮਾਲ ਦਾ ਨੁਕਸਾਨ ਨਹੀਂ ਹੋਣ ਦਿੱਤਾ ਅਤੇ ਇਸ ਨੂੰ ਇੱਕ ਵੱਡੀ ਉਪਲਬਧੀ ਮੰਨਦੇ ਹਨ।"

ਸੈਨਾ ਇਲਾਜ ਲਈ ਚੇੱਨਈ ਲੈ ਗਈ...

ਇਹ ਸੁਣ ਕੇ ਸਾਡੀ ਤਾਂ ਆਸ ਹੀ ਟੁੱਟ ਗਈ ਕਿਉਂਕਿ ਬਾਹਰ ਜਾਣ ਦਾ ਖਰਚਾ ਅਸੀਂ ਨਹੀਂ ਚੁੱਕ ਸਕਦੇ ਸੀ। ਪੂਰਾ ਦਿਨ ਅਸੀਂ ਇੱਥੇ ਹੀ ਬੈਠੇ ਰਹੇ।

ਫਿਰ ਇੱਕ ਫੌਜ ਦਾ ਜਵਾਨ ਆਇਆ ਅਤੇ ਉਨ੍ਹਾਂ ਨੇ ਮੇਰਾ ਹਾਲ ਦੇਖ ਕੇ ਕਿਹਾ ਕਿ ਉਹ ਸਾਡੀ ਮਦਦ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਸਾਨੂੰ ਚੇੱਨਈ ਹਸਪਤਾਲ ਵਿੱਚ ਲੈ ਕੇ ਜਾਣਗੇ।

ਉਹੀ ਮੈਨੂੰ ਚੇੱਨਈ ਲੈ ਕੇ ਗਏ। ਉਥੋਂ ਦੀ ਹਵਾਈ ਟਿਕਟ ਅਤੇ ਹਸਪਤਾਲ ਦਾ ਖਰਚਾ ਵੀ ਉਨ੍ਹਾਂ ਲੋਕਾਂ ਨੇ ਚੁੱਕਿਆ। ਬਾਕੀ ਰਹਿਣ ਅਤੇ ਖਾਣ-ਪੀਣ ਦਾ ਖਰਚ ਅਸੀਂ ਦਿੱਤਾ ਸੀ।

ਪੈਲਟ ਲੱਗਣ ਤੋਂ ਬਾਅਦ ਸਾਡਾ ਬੁਰਾ ਹਾਲ ਹੈ। ਮੇਰੇ ਪਤੀ ਕੋਲੋਂ ਵੀ ਕੁਝ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ-

  • ਮੋਦੀ-ਟਰੰਪ ਦੇ ਜਲਸੇ ''ਤੇ ਅਮਰੀਕਾ ਵਿੱਚ ਰਹਿ ਰਹੇ ਭਾਰਤੀ ਕੀ ਬੋਲੇ
  • ਜਸਟਿਨ ਟਰੂਡੋ ਨੇ ਇੱਕ ਪੁਰਾਣੀ ਤਸਵੀਰ ਲਈ ਕਿਉਂ ਮੰਗੀ ਮੁਆਫੀ
  • ਫੇਸਬੁੱਕ ''ਸੁਪਰੀਮ ਕੋਰਟ'' ਕੀ ਹੈ, ਇਸ ਨਾਲ ਤੁਹਾਨੂੰ ਕੀ ਫ਼ਰਕ ਪਵੇਗਾ

ਉਨ੍ਹਾਂ ਦੇ ਰੋਜ਼ ਕਿਤੇ ਨਾ ਕਿਤੇ ਦਰਦ ਹੁੰਦਾ ਹੈ ਅਤੇ ਇਲਾਜ ਲਈ ਕਦੇ ਰੈਨਾਵਾਰੀ ਤਾਂ ਕਦੇ ਸੌਰਾ ਜਾਣਾ ਪੈਂਦਾ ਹੈ।

''ਸਭ ਖ਼ਤਮ ਹੋ ਗਿਆ''

ਮੈਂ ਕਦੇ ਕੋਈ ਦਵਾਈ ਨਹੀਂ ਖਾਧੀ ਸੀ। ਸਿਰ ਦਰਦ ਦੀ ਕਿਹੜੀ ਦਵਾਈ ਮਿਲਦੀ ਹੈ ਮੈਨੂੰ ਇਹ ਵੀ ਨਹੀਂ ਪਤਾ ਸੀ। ਅੱਜਕਲ੍ਹ ਤਾਂ ਮੈਨੂੰ ਰੋਜ਼ ਸਿਰ ਦਰਦ ਦੀ ਗੋਲੀ ਲੈਣੀ ਪੈਂਦੀ ਹੈ। ਮੇਰੇ ਨਾਲ ਜੋ ਵੀ ਹੋਇਆ, ਬਹੁਤ ਮਾੜਾ ਹੋਇਆ। ਸੋਚ ਰਹੇ ਸੀ ਕਿ ਅੱਗੇ ਜਾ ਕੇ ਬਹੁਤ ਕੁਝ ਕਰਾਂਗੇ ਪਰ ਮੇਰੇ ਨਾਲ ਬਹੁਤ ਗ਼ਲਤ ਹੋਇਆ।

ਮੈਂ ਆਪਣੇ ਹੱਥਾਂ ਨਾਲ ਕਮਾਉਂਦੀ ਸੀ। ਅਸੀਂ ਦੋਵੇਂ ਪਤੀ-ਪਤਨੀ ਕਮਾਉਂਦੇ ਸੀ ਅਤੇ ਸੋਚ ਰਹੇ ਸੀ ਕਿ ਆਪਣਾ ਘਰ ਬਣਾਵਾਂਗੇ ਪਰ ਹੁਣ ਉਹ ਸਭ ਖ਼ਤਮ ਹੋ ਗਿਆ। ਮੈਨੂੰ ਇਸ ਅੱਖ ਨਾਲ ਕੁਝ ਵੀ ਨਹੀਂ ਦਿਖਾਈ ਦਿੰਦਾ ਹੈ। ਮੈਂ ਦਰਜੀ ਦਾ ਕੰਮ ਕਰਦੀ ਸੀ। ਹੁਣ ਤਾਂ ਉੱਥੇ ਵੀ ਨਹੀਂ ਜਾ ਸਕਦੀ ਕਿਉਂਕਿ ਡਾਕਟਰ ਨੇ ਮਨ੍ਹਾਂ ਕੀਤਾ ਹੈ।

ਜੋ ਕੰਮ ਮੈਂ ਖ਼ੁਦ ਕਰ ਰਹੀ ਸੀ ਇਹ ਹੁਣ ਮੇਰੇ ਪਤੀ ਨੂੰ ਕਰਨਾ ਪੈਂਦਾ ਹੈ। ਮੈਂ ਆਪਣੇ ਬੇਟੇ ਨੂੰ ਟਿਊਸ਼ਨ ਲੈ ਜਾਂਦੀ ਸੀ ਪਰ ਉਹੀ ਨਹੀਂ ਹੋ ਰਿਹਾ ਹੁਣ। ਮੇਰੇ ਪਤੀ ਘਰ ਖਾਲੀ ਬੈਠੇ ਹਨ ਸਭ ਕੁਝ ਖ਼ਤਮ ਹੋ ਗਿਆ।

''ਸਾਡੇ ''ਤੇ ਪੈਲਟ ਕਿਉਂ ਚਲਾਈ''

ਜਿਸ ਦਿਨ ਪੈਲਟ ਲੱਗੀ ਉਸ ਦਿਨ ਇੱਥੇ ਦੁਪਹਿਰ ਵੇਲੇ ਵਿਰੋਧ-ਪ੍ਰਦਰਸ਼ਨ ਹੋ ਰਹੇ ਸਨ ਪਰ ਉਹ ਸੜਕ ''ਤੋ ਹੋ ਰਹੇ ਸਨ।

ਉਨ੍ਹਾਂ ਨੇ ਸਾਡੇ ਘਰ ਦੇ ਕੋਲ ਆ ਕੇ ਪੈਲਟ ਚਲਾਉਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਉਹ ਤਾਂ ਮੇਰਾ ਬੱਚਾ ਕਿਸੇ ਤਰ੍ਹਾ ਬਚ ਗਿਆ ਨਹੀਂ ਤਾਂ ਮੇਰੇ ਬੇਟੇ ਨੂੰ ਲੱਗ ਜਾਂਦੀਆਂ। ਇੱਥੇ ਹੋਰ ਵੀ ਬਹੁਤ ਸਾਰੇ ਬੱਚੇ ਹਨ।

ਮੇਰੀ ਜ਼ਿੰਦਗੀ ਤਾਂ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।

ਮੇਰੀ ਇਹ ਮੰਗ ਹੈ ਕਿ ਇਹ ਜੋ ਪੈਲਟ ਗੰਨ ਚਲ ਰਹੀ ਹੈ।ਉਬ ਬੰਦ ਹੋਣੀ ਚਾਹੀਦੀ ਹੈ। ਕਈ ਕੁੜੀਆਂ ਦੀ ਜ਼ਿੰਦਗੀ ਖ਼ਰਾਬ ਹੋ ਗਈ ਹੈ। ਮੈਂ ਤਾਂ ਫਿਰ ਵੀ ਵਿਆਹੀ ਹੋਈ ਹਾਂ ਪਰ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਹੈ ਉਹ ਕੀ ਕਰਨਗੀਆਂ। ਕਈ ਲੋਕਾਂ ਦੀਆਂ ਦੋਵੇਂ ਅੱਖਾਂ ਖ਼ਰਾਬ ਹੋ ਗਈਆਂ ਹਨ।

ਇਹ ਵੀ ਪੜ੍ਹੋ-

  • ''ਅਸੀਂ ਬੁੱਢੇ ਹੋਣ ਲੱਗੇ ਹਾਂ ਪਰ ਮਸਲਾ ਕਸ਼ਮੀਰ ਉੱਥੇ ਹੀ ਹੈ''
  • ''ਜੰਮੂ-ਕਸ਼ਮੀਰ ਤੋਂ ਸਾਡਾ ਮਤਲਬ ਪਾਕ-ਸ਼ਾਸਿਤ ਕਸ਼ਮੀਰ ਵੀ ਹੈ''
  • ''ਇਹ ਵਿਚਾਰਧਾਰਾ ਕਸ਼ਮੀਰ ਤੱਕ ਨਹੀਂ ਰੁਕੇਗੀ ਸਗੋਂ...''
  • ਕਸ਼ਮੀਰ: ਮੋਬਾਈਲ ਫੋਨ ਦੇ ਜ਼ਮਾਨੇ ਵਿੱਚ ਕਸ਼ਮੀਰੀ ਲੈਂਡਲਾਈਨ ਦੇ ਸਹਾਰੇ ’ਤੇ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=LWjrp-jOhRE