ਕਸ਼ਮੀਰ ''''ਚ ਇਸ ਤਿੰਨ ਸੂਤਰੀ ਫਾਰਮੂਲੇ ਉੱਤੇ ਕੰਮ ਕਰ ਰਹੀ ਸਰਕਾਰ

09/19/2019 9:01:31 PM

AFP

ਪੰਜ ਅਗਸਤ ਨੂੰ ਜੰਮੂ ਤੇ ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਡੇਢ ਮਹੀਨੇ ਤੋਂ ਹਾਲਾਤ ਨੂੰ ਸੁਖਾਵਾਂ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਨੁਕਸਾਨ ਨੂੰ ਬਹੁਤ ਹੱਦ ਤੱਕ ਰੋਕਿਆ ਗਿਆ ਹੈ, ਹੁਣ ਰਾਜਪਾਲ ਤੋਂ ਲੈ ਕੇ ਪੁਲਿਸ ਪ੍ਰਸ਼ਾਸਨ ਤੱਕ ਜੋ ਗੱਲਾਂ ਹੋ ਰਹੀਆਂ ਹਨ , ਉਸ ਵਿਚ ਤਿੰਨ ਤਰ੍ਹਾਂ ਦੇ ਫਾਰਮੂਲੇ ਉੱਭਰ ਕੇ ਸਾਹਮਣੇ ਆ ਰਹੇ ਹਨ।

ਕੀ ਹਨ ਇਹ ਤਿੰਨ ਫਾਰਮੂਲੇ

ਪਹਿਲਾ ਫਾਰਮੂਲਾ

ਵੱਡੀ ਗਿਣਤੀ ਵਿੱਚ ਕਸ਼ਮੀਰੀ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ। ਪਰ ਇਹ ਜ਼ਿਆਦਾਤਰ ਨੌਕਰੀਆਂ ਸੁਰੱਖਿਆ ਬਲਾਂ , ਜਿਵੇਂ ਫ਼ੌਜ, ਬੀਐੱਸਐੱਫ, ਸੀਆਰਪੀਐੱਫ,ਸੀਆਈਐੱਸਐਫ਼,ਐੱਸਐੱਸਬੀ ਤੇ ਫੌਜ ਵਿਚ ਦਿੱਤੀਆਂ ਜਾਣਗੀਆਂ।

ਇਸਦੇ ਲਈ ਬਕਾਇਕਾ ਭਰਤੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪਹਿਲੇ ਗੇੜ ਵਿਚ 2 ਹਜ਼ਾਰ ਕਸ਼ਮੀਰੀਆਂ ਨੂੰ ਭਰਤੀ ਕੀਤਾ ਜਾਵੇਗਾ। ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਅਗਲੇ ਤਿੰਨ ਮਹੀਨਿਆਂ ਦੌਰਾਨ 50 ਹਜ਼ਾਰ ਨੌਕਰੀਆਂ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ:

  • ਪਾਕਿਸਤਾਨ ਦੀ 20 ਡਾਲਰ ਐਂਟਰੀ ਫੀਸ ਨੂੰ ਕੈਪਟਨ ਨੇ ਦੱਸਿਆ ਜਜ਼ੀਆ ਟੈਕਸ
  • ਜਸਟਿਨ ਟਰੂਡੋ ਨੇ ਇੱਕ ਪੁਰਾਣੀ ਤਸਵੀਰ ਲਈ ਕਿਉਂ ਮੰਗੀ ਮੁਆਫੀ
  • ਫੇਸਬੁੱਕ ''ਸੁਪਰੀਮ ਕੋਰਟ'' ਕੀ ਹੈ, ਇਸ ਨਾਲ ਤੁਹਾਨੂੰ ਕੀ ਫ਼ਰਕ ਪਵੇਗਾ

ਇਸ ਤੋਂ ਇਲਾਵਾ ਦੋ ਨਵੇਂ ਹਸਪਤਾਲ, ਪੰਜ ਨਵੇਂ ਮੈਡੀਕਲ ਕਾਲਜ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਜਾਣਗੇ।

https://www.youtube.com/watch?v=ipeiTdYl09I

ਦੂਜਾ ਫਾਰਮੂਲਾ

ਸਰਦੀਆਂ ਵਿਚ ਇੱਥੇ ਟਰਾਂਸਮਿਸ਼ਨ ਲਾਇਨਾਂ ਬਹੁਤ ਖ਼ਰਾਬ ਹੋ ਜਾਂਦੀਆਂ ਹਨ। ਸਰਦੀਆਂ ਵਿਚ ਇੱਥੋਂ ਦੀਆਂ ਲੋੜਾਂ ਮੁਤਾਬਕ ਬਿਜਲੀ ਦਾ ਉਤਪਾਦਨ ਨਹੀਂ ਹੋ ਪਾਉਂਦਾ।

ਇਸ ਲ਼ਈ ਕੇਂਦਰ ਸਰਕਾਰ ਨੇ ਬਿਜਲੀ ਮੰਤਰਾਲੇ ਨੂੰ 10 ਹਜ਼ਾਰ ਕਰੋੜ ਦੀ ਲਾਗਤ ਨਾਲ ਕਈ ਪ੍ਰੋਜੈਕਟ ਇੱਕੋ ਵੇਲੇ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕਿਹਾ ਗਿਆ ਹੈ ਕਿ ਉਨ੍ਹਾਂ ਨੂੰ ਫਾਸਟ ਟਰੈਕ ਅਧਾਰ ਉੱਤੇ ਸ਼ੁਰੂ ਕੀਤਾ ਜਾਵੇਗਾ ਅਤੇ ਉਹ ਦਿਨ ਦੂਰ ਨਹੀਂ ਜਦੋਂ ਕਸ਼ਮੀਰ ਵਿਚ 24 ਘੰਟੇ ਬਿਜਲੀ ਮੁਹੱਈਆ ਕਰਵਾਈ ਜਾਵੇਗੀ।

https://www.youtube.com/watch?v=LWjrp-jOhRE

ਤੀਸਰਾ ਫਾਰਮੂਲਾ

ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਬੀਤੇ 45 ਦਿਨਾਂ ਵਿਚ ਉਨ੍ਹਾਂ ਨੇ 24 ਕੱਟੜਪੰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਨੇ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਉਹ ਅਜਿਹੇ ਲੋਕਾਂ ਦੀ ਪਛਾਣ ਕਰ ਰਹੇ ਹਨ, ਜਿਹੜੇ ਲੋਕਾਂ ਨੂੰ ਡਰਾਉਂਦੇ ਹਨ, ਕਿ ਬਾਹਰ ਨਾਲ ਨਿਕਲੋ ਅਤੇ ਦੁਕਾਨਦਾਰਾ ਅਤੇ ਕਮਰਸ਼ੀਅਲ ਵਾਹਨ ਚਲਾਉਣ ਵਾਲਿਆਂ ਨੂੰ ਧਮਕੀਆਂ ਦਿੰਦੇ ਹਨ। ਉਨ੍ਹਾਂ ਦੀ ਸ਼ਨਾਖ਼ਤ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ ਅਤੇ ਮੁਕੱਦਮੇ ਚਲਾਏ ਜਾਣਗੇ।

ਇਨ੍ਹਾਂ ਤਿੰਨਾਂ ਫਾਰਮੂਲਿਆਂ ਉੱਤੇ ਇੱਕੋਵੇਲੇ ਕੰਮ ਚੱਲ ਰਿਹਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਗੱਲ ਦੀ ਉਮੀਦ ਹੈ ਕਿ ਹਾਲਾਤ ਪਟੜੀ ਉੱਤੇ ਆ ਜਾਵੇਗੀ।

ਇਹ ਵੀ ਪੜ੍ਹੋ:

  • ''ਅਸੀਂ ਬੁੱਢੇ ਹੋਣ ਲੱਗੇ ਹਾਂ ਪਰ ਮਸਲਾ ਕਸ਼ਮੀਰ ਉੱਥੇ ਹੀ ਹੈ''
  • ''ਇਹ ਵਿਚਾਰਧਾਰਾ ਕਸ਼ਮੀਰ ਤੱਕ ਨਹੀਂ ਰੁਕੇਗੀ ਸਗੋਂ...''
  • ਕਸ਼ਮੀਰ: ਮੋਬਾਈਲ ਫੋਨ ਦੇ ਜ਼ਮਾਨੇ ਵਿੱਚ ਕਸ਼ਮੀਰੀ ਲੈਂਡਲਾਈਨ ਦੇ ਸਹਾਰੇ ’ਤੇ
Getty Images

ਪਾਕਿਸਤਾਨ ਸ਼ਾਸਿਤ ਕਸ਼ਮੀਰ

ਪਿਛਲੇ ਕੁਝ ਦਿਨਾਂ ਦੌਰਾਨ ਕੇਂਦਰ ਸਰਕਾਰ ਦੇ ਕਈ ਮੰਤਰੀਆਂ ਨੇ ਇਹ ਬਿਆਨ ਦਿੱਤੇ ਕਿ ਮਸਲਾ ਹੁਣ ਕਸ਼ਮੀਰ ਦਾ ਨਹੀਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਦਾ ਹੈ।

ਇਸ ਤਰ੍ਹਾਂ ਦੇ ਬਿਆਨਾਂ ਉੱਤੇ ਜਦੋਂ ਕਸ਼ਮੀਰ ਵਿਚ ਸਿਆਸਤ ਸਰਗਰਮ ਸੀ, ਉਸ ਵੇਲੇ ਵੀ ਤੋਲ-ਮੋਲ ਕੇ ਹੀ ਟਿੱਪਣੀਆਂ ਹੁੰਦੀਆਂ ਸਨ। ਅੱਜ ਕੱਲ ਇਸ ਦੇ ਹੱਕ ਅਤੇ ਵਿਰੋਧ ਕਰਨ ਵਾਲੇ ਦੋਵੇਂ ਤਰ੍ਹਾਂ ਦੇ ਆਗੂ ਜੇਲ੍ਹਾਂ ਵਿਚ ਬੰਦ ਹਨ।ਇਸ ਲਈ ਇਸ ਮਸਲੇ ਉੱਤੇ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ, ਜਾਹਰ ਹੈ ਕਿ ਅਜੇ ਆਏਗੀ ਵੀ ਨਹੀਂ।

ਪਰ ਇੱਕ ਠੋਸ ਟਿੱਪਣੀ ਰਾਜਪਾਲ ਸਤਿਆਪਾਲ ਮਲਿਕ ਦੀ ਆਈ ਹੈ।

https://www.youtube.com/watch?v=67ttYa9Imrc

ਉਨ੍ਹਾਂ ਕਿਹਾ ਕਿ ਤਾਕਤ ਜਾਂ ਫੌਜ ਦੀ ਸ਼ਕਤੀ ਨਾਲ ਪਾਕਿਸਤਾਨ ਸ਼ਾਸਿਤ ਕਸ਼ਮੀਰ ਨੂੰ ਹਾਸਲ ਕਰਨ ਦੀ ਬਜਾਇ ਅਜਿਹਾ ਕੀਤਾ ਜਾਵੇਗਾ ਕਿ ਭਾਰਤ ਸ਼ਾਸਿਤ ਕਸ਼ਮੀਰ ਵਿਤ ਵਿਕਾਸ ਕਾਰਜਾਂ ਦੀ ਇੱਕ ਲਹਿਰ ਖੜ੍ਹੀ ਕਰ ਦਿੱਤੀ ਜਾਵੇ। ਭਾਰਤ ਸ਼ਾਸਿਤ ਕਸ਼ਮੀਰ ਦੇ ਵਿਕਾਸ ਨੂੰ ਦੇਖ ਕੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਾਲੇ ਇੱਧਰ ਆਉਣ ਲਈ ਤਿਆਰ ਹੋ ਜਾਣ।

ਇੱਕ ਤਰ੍ਹਾਂ ਨਾਲ ਇਹ ਲਚਕੀਲਾ ਸੱਦਾ ਹੈ, ਪਰ ਨਾਲ ਹੀ ਉਨ੍ਹਾਂ ਇਸ ਗੱਲ ਦਾ ਖੰਡਨ ਵੀ ਨਹੀਂ ਕੀਤਾ ਕਿ ਕੇਂਦਰੀ ਪੱਧਰ ਪਰ ਕਿਹਾ ਜਾਂਦਾ ਹੈ ਕਿ ਪਾਕਿਸਤਾਨ ਸਾਸ਼ਿਤ ਕਸ਼ਮੀਰ ਨੂੰ ਕਸ਼ਮੀਰ ਨੂੰ ਹਾਸਲ ਕਰਨਾ ਹੈ।

ਰਾਜਪਾਲ ਨੇ ਉਸਦਾ ਜ਼ਿਕਰ ਕਰਦਿਆਂ ਕਿਹਾ, ''ਭਾਰਤ ਸ਼ਾਸਿਤ ਕਸ਼ਮੀਰ ਅਤੇ ਲੱਦਾਖ ਵਿਚ ਜੋ ਤਰੱਕੀ ਹੋਵੇਗੀ ਉਸ ਨਾਲ ਇੱਕ ਦਿਨ ਜਰੂਰ ਆਵੇਗਾ ਕਿ ਪਾਕਿਸਤਾਨ ਸ਼ਾਸਿਤ ਕਸ਼ਮੀਰ ਦੇ ਲੋਕ ਆਪ ਕਹਿਣਗੇ ਕਿ ਉਨ੍ਹਾਂ ਨੇ ਭਾਰਤ ਦੇ ਨਾਲ ਰਹਿਣਾ ਹੈ।''

(ਇਹ ਰਿਪੋਰਟ ਸ੍ਰੀ ਨਗਰ ਤੋਂ ਬੀਬੀਸੀ ਪੱਤਰਕਾਰ ਰਿਆਜ਼ ਮਸਰੂਰ ਨਾਲ ਬੀਬੀਸੀ ਉਰਦੂ ਦੇ ਪੱਤਰਕਾਰ ਸ਼ਕੀਲ ਅਖ਼ਤਰ ਦੀ ਹੋਈ ਗੱਲਬਾਤ ਉੱਤੇ ਅਧਾਰਿਤ ਹੈ।)

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=HHjg8AtXx2A

https://www.youtube.com/watch?v=mfmRfqJZWxY

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)