ਕਰਤਾਰਪੁਰ ਕੌਰੀਡੋਰ : ਪਾਕਿਸਤਾਨ ਦੀ 20 ਡਾਲਰ ਐਂਟਰੀ ਫੀਸ ਨੂੰ ਕੈਪਟਨ ਨੇ ਦੱਸਿਆ ਜਜ਼ੀਆ ਟੈਕਸ

09/19/2019 5:31:31 PM

BBC
ਡੇਰਾ ਬਾਬਾ ਨਾਨਕ ਵਿਚ ਕੈਪਟਨ ਅਮਰਿੰਦਰ ਨੇ ਕੀਤੀ ਕੈਬਨਿਟ ਬੈਠਕ

ਕੌਰੀਡੋਰ ਰਾਹੀ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲ਼ਈ ਪਾਕਿਸਤਾਨ ਸਰਕਾਰ ਵਲੋਂ 20 ਡਾਲਰ ਐਂਟਰੀ ਫੀਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜ਼ਜ਼ੀਆ ਟੈਕਸ ਕਿਹਾ ਹੈ।

ਇਸ ਟੈਕਸ ਨੂੰ ਸਿੱਖ ਪਰੰਪਰਾ ਦੇ ਖ਼ਿਲਾਫ਼ ਦੱਸਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਨਾਲ ਸਹਿਮਤ ਨਹੀਂ ਹੈ।

ਕੈਪਟਨ ਅਮਰਿੰਦਰ ਸਿੰਘ ਡੇਰਾ ਬਾਬਾ ਨਾਨਕ ਵਿਚ ਪੰਜਾਬ ਕੈਬਨਿਟ ਦੀ ਵਿਸ਼ੇਸ਼ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਸਵਾਲਾਂ ਦੇ ਜਵਾਬ ਦਿੰਦਿਆਂ ਕੈਪਟਨ ਨੇ ਕਿਹਾ, ''ਮੈਂ ਇਹ ਗੱਲ ਕਹੀ ਹੈ ਪਹਿਲਾਂ ਵੀ ਕਿ ਸਾਡੇ ਖੁੱਲ੍ਹੇ ਦਰਸ਼ਨ ਦੀਦਾਰ ਦੀ ਸਾਡੀ ਪਰੰਪਰਾ ਹੈ, ਸਾਡਾ ਧਰਮ ਹੈ। ਜਦੋਂ ਮਰਜ਼ੀ ਕੋਈ ਜਾਰੇ ਕਿਸੇ ਵੀ ਗੁਰੂਦੁਆਰਾ ਸਾਹਿਬ ਵਿਚ ਜਾ ਕੇ ਮੱਥਾ ਟੇਕ ਸਕਦਾ ਹੈ''।

ਉਨ੍ਹਾਂ ਅੱਗੇ ਕਿਹਾ, ''ਇਹ 20 ਡਾਲਰ ਪ੍ਰਤੀ ਵਿਅਕਤੀ ਸਾਡੀ ਪਰੰਪਰਾ ਨਹੀਂ ਹੈ। ਇਹ ਜਜ਼ੀਆ ਟੈਕਸ ਪਹਿਲਾਂ ਵੀ ਲੱਗਿਆ ਸੀ ਜਿਸ ਨੂੰ ਅਕਬਰ ਨੇ ਹਟਾਇਆ ਸੀ, ਇਹ ਫਿਰ ਜਜ਼ੀਆਂ ਟੈਕਸ ਲਾਉਣ ਲੱਗੇ ਪਏ, ਅਸੀ ਇਸ ਜਜ਼ੀਆ ਟੈਕਸ ਦੇ ਖ਼ਿਲਾਫ਼ ਹਾਂ ਅਤੇ ਆਪਣੀ ਕੇਂਦਰ ਸਰਕਾਰ ਨੂੰ ਕਹਿ ਚੁੱਕੇ ਹਾਂ ਕਿ ਪੰਜਾਬ ਇਸ ਨਾਲ ਸਹਿਮਤ ਨਹੀਂ ਹੈ''।

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=ZcN99LAMg94

https://www.youtube.com/watch?v=LWjrp-jOhRE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)