ਤਬਰੇਜ਼ ਮੌਬ ਲਿੰਚਿੰਗ ਮਾਮਲੇ ''''ਚ ਮੁਲਜ਼ਮਾਂ ਖਿਲਾਫ਼ ਫਿਰ ਤੋਂ ਇਰਾਦਤਨ ਕਤਲ ਦਾ ਮਾਮਲਾ ਚੱਲੇਗਾ - 5 ਅਹਿਮ ਖ਼ਬਰਾਂ

09/19/2019 7:46:31 AM

ਚਰਚਾ ਵਿੱਚ ਰਹੇ ਤਬਰੇਜ਼ ਅੰਸਾਰੀ ਮੌਬ ਲਿੰਚਿੰਗ ਮਾਮਲੇ ਵਿੱਚ ਝਾਰਖੰਡ ਪੁਲਿਸ ਨੇ ਅਦਾਲਤ ਵਿੱਚ ਫਿਰ ਤੋਂ ਨਵੀਂ ਚਾਰਜਸ਼ੀਟ ਦਾਖਿਲ ਕੀਤੀ ਹੈ। ਇਸ ਵਿੱਚ ਮੁਲਜ਼ਮਾਂ ਖਿਲਾਫ਼ ਫਿਰ ਤੋਂ ਇਰਾਦਤਨ ਕਤਲ ਦੀ ਧਾਰਾ 302 ਜੋੜ ਦਿੱਤੀ ਗਈ ਹੈ।

ਸਰਾਏਕੇਲਾ ਖਰਸਾਂਵਾ ਦੀ ਜ਼ਿਲ੍ਹਾ ਅਦਾਲਤ ਵਿੱਚ ਚਾਰਜਸ਼ੀਟ ਦਾਖਿਲ ਕਰਕੇ ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਉਨ੍ਹਾਂ ਨੂੰ ਮੁਲਜ਼ਮਾਂ ਖਿਲਾਫ਼ ਇਰਾਦਤਨ ਕਤਲ ਦਾ ਮਾਮਲਾ ਚਲਾਉਣ ਦੇ ਸਬੂਤ ਮਿਲ ਗਏ ਹਨ।

ਝਾਰਖੰਡ ਦੇ ਏਡੀਜੀ ਅਤੇ ਬੁਲਾਰੇ ਮੁਰਾਲੀ ਲਾਲ ਮੀਣਾ ਨੇ ਬੀਬੀਸੀ ਨਾਲ ਗੱਲਬਾਤ ਵਿੱਚ ਇਸ ਦੀ ਪੁਸ਼ਟੀ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਇਸ ਬਾਰੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਗਿਆ ਹੈ। ਉਸ ਵਿੱਚ ਉਨ੍ਹਾਂ ਸਾਰੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਹੈ ਜਿਸ ਕਾਰਨ ਫਿਰ ਤੋਂ ਧਾਰਾ 302 ਲਾਈ ਗਈ ਹੈ।

ਦਰਅਸਲ 17 ਜੂਨ ਦੀ ਰਾਤ ਨੂੰ ਤਬਰੇਜ਼ ਤੇ ਮੋਟਰਸਾਈਕਲ ਚੋਰੀ ਦਾ ਇਲਜ਼ਾਮ ਲਾ ਕੇ ਖੰਬੇ ਨਾਲ ਬੰਨ੍ਹ ਕੇ ਕੁੱਟਿਆ ਸੀ। ਉਸ ਤੋਂ ਬਾਅਦ ਉਸ ਨੂੰ ਪੁਲਿਸ ਦੇ ਸੁਪੁਰਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ:

  • ਸਾਊਦੀ ਤੇਲ ਹਮਲੇ: ਕੌਣ ਕਰ ਰਿਹਾ ਹੈ ਪੱਛਮ ਏਸ਼ੀਆ ''ਚ ਡਰੋਨ ਹਮਲੇ
  • ਹੈਦਰਾਬਾਦ ਦੇ ਨਿਜ਼ਾਮ ਦੀ ਬ੍ਰਿਟੇਨ ''ਚ ਕਿੰਨੀ ਜਾਇਦਾਦ, ਜਿਸ ਲਈ ਲੜ ਰਹੇ ਭਾਰਤ- ਪਾਕਿਸਤਾਨ
  • ਪੰਜਾਬ ਸਰਕਾਰ ਦੇ ਐਵਾਰਡ ਨੂੰ ਠੋਕਰ ਮਾਰਨ ਵਾਲੀ ਟੀਚਰ

ਉਨ੍ਹਾਂ ਨੇ ਕਿਹਾ ਇਸ ਮਾਮਲੇ ਦੇ ਸਾਰੇ 13 ਮੁਲਜ਼ਮਾਂ ''ਤੇ ਇਰਾਦਤਨ ਕਤਲ ਦੇ ਇਲਜ਼ਾਮਾਂ ਤਹਿਤ ਨਿਆਂਇਕ ਪ੍ਰਕਿਰਿਆ ਦਾ ਸਾਹਮਣਾ ਕਰਨਗੇ।

ਤਰਨ ਤਾਰਨ ''ਚ ਅਣਖ ਕਰਕੇ ਪਤੀ-ਪਤਨੀ ਦਾ ਕਤਲ

ਤਰਨ ਤਾਰਨ ਦੇ ਪਿੰਡ ਨੌਸ਼ਹਿਰਾ ਢੱਲਾ ''ਚ ਪਤੀ-ਪਤਨੀ ਦੇ ਕਤਲ ਨੇ ਸਮਾਜ ਲਈ ਸਵਾਲ ਖੜ੍ਹੇ ਕਰ ਦਿੱਤੇ ਹਨ।

15 ਸਤੰਬਰ ਦੀ FIR ਮੁਤਾਬਕ ਕੁੜੀ ਦੇ ਚਚੇਰੇ ਭਰਾ ਇਸ ਮਾਮਲੇ ''ਚ ਸ਼ੱਕੀ ਹਨ। ਉਨ੍ਹਾਂ ਨੇ ਅਮਨਦੀਪ ਸਿੰਘ (23) ਤੇ ਅਮਨਪ੍ਰੀਤ ਕੌਰ (21) ਦੀ ''ਲਵ ਮੈਰਿਜ'' ਨੂੰ ਆਪਣੀ ''ਅਣਖ'' ਨੂੰ ਸੱਟ ਵਜੋਂ ਵੇਖਿਆ ਸੀ।

ਦੋਵਾਂ ਦੇ ਵਿਆਹ ''ਤੇ ਕੁਝ ਨਾਰਾਜ਼ਗੀ ਤੋਂ ਬਾਅਦ ਮਾਪੇ ਰਾਜ਼ੀ ਹੋ ਗਏ ਸਨ। ਪਰਿਵਾਰ ਦਾ ਕਹਿਣਾ ਹੈ ਕਿ ਦੋਹਾਂ ਦੀ ਜਾਤ ਵੀ ਇੱਕੋ ਸੀ। ਪੜ੍ਹੇ-ਲਿਖੇ ਸੀ ਤੇ ਦੋਹਾਂ ਦੇ ਪਰਿਵਾਰ ਨੂੰ ਕੋਈ ਇਤਰਾਜ਼ ਨਹੀਂ ਸੀ। ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।

''ਨਿਮਰਿਤਾ ਦੇ ਹੱਥਾਂ ਤੇ ਚਿਹਰੇ , ''ਤੇ ਸੱਟ ਦੇ ਨਿਸ਼ਾਨ ਸਨ''

"ਉਸ ਦੇ ਹੱਥਾਂ, ਚਿਹਰੇ ਤੇ ਸਿਰ ''ਤੇ ਸੱਟ ਦੇ ਨਿਸ਼ਾਨ ਸਨ। ਇਹ ਯੋਜਨਾਬੱਧ ਕਤਲ ਸੀ, ਜਿਸ ਨੂੰ ਖੁਦਕੁਸ਼ੀ ਦਾ ਨਾਮ ਦੇ ਦਿੱਤਾ ਗਿਆ ਹੈ।"

ਇਹ ਕਹਿਣਾ ਹੈ ਪਾਕਿਸਤਾਨ ਵਿੱਚ ਸ਼ੱਕੀ ਹਾਲਤ ਵਿੱਚ ਮਹੀ ਹੋਈ ਮਿਲੀ ਨਿਮਰਿਤਾ ਕੁਮਾਰੀ ਦੀ ਭੈਣ ਸੰਦੇਸ਼ਾ ਦਾ। ਪੁਲਿਸ ਨੇ ਨਿਮਰਿਤਾ ਦੀ ਮੌਤ ਦਾ ਕਾਰਨ ਗਲਾ ਘੋਟਨਾ ਦੱਸਿਆ ਹੈ। ਪਰ ਪਰਿਵਾਰ ਨੇ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਤੇ ਨਿਆਂਇਕ ਜਾਂਚ ਦੀ ਮੰਗ ਕੀਤੀ ਹੈ।

ਦਰਅਸਲ ਸਿੰਧ ਸੂਬੇ ਵਿੱਚ ਆਸਿਫ਼ਾ ਬੀਬੀ ਡੈਂਟਲ ਕਾਲਜ ਦੀ ਵਿਦਿਆਰਥਣ ਨਿਮਰਿਤਾ ਕੁਮਾਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਹੈ।

ਇਹ ਕਾਲਜ ਲੜਕਾਨਾ ਦੀ ਮਰਹੂਮ ਬੇਨਜ਼ੀਰ ਭੁੱਟੋ ਮੈਡੀਕਲ ਯੂਨੀਵਰਸਿਟੀ ਦੇ ਅਧੀਨ ਆਉਂਦਾ ਹੈ। ਨਿਮਰਿਤਾ ਦੀ ਲਾਸ਼ ਹੋਸਟਲ ਦੇ ਕਮਰਾ ਨੰਬਰ ਤਿੰਨ ਤੋਂ ਮਿਲੀ ਸੀ।

ਲੜਕਾਨਾ ਦੇ ਐਸਐਸਪੀ ਮਸੂਦ ਬੰਗਸ਼ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੋਸਟਮਾਰਟਮ ਵੇਲੇ ਨਿਮਰਿਤਾ ਦੇ ਭਰਾ ਮੌਜੂਦ ਸਨ ਜਦੋਂਕਿ ਘਟਨਾ ਵੇਲੇ ਕਮਰਾ ਅੰਦਰੋਂ ਬੰਦ ਸੀ। ਪਰ ਉਸ ਦੇ ਬਾਵਜੂਦ ਪੁਲਿਸ ਜਾਂਚ ਕਰ ਰਹੀ ਸੀ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ। ਉਨ੍ਹਾਂ ਕਿਹਾ ਜਾਂਚ ਪੂਰੀ ਹੋਣ ਵਿੱਚ ਦੋ-ਤਿੰਨ ਦਿਨ ਲੱਗ ਸਕਦੇ ਹਨ।

ਪਰ ਨਿਮਰਿਤਾ ਦੇ ਭਰਾ ਡਾ. ਵਿਸ਼ਾਲ ਚੰਦਾਨੀ ਮੁੱਢਲੀ ਰਿਪੋਰਟ ਤੋਂ ਸੰਤੁਸ਼ਟ ਨਹੀਂ ਹਨ।

ਪੂਰੀ ਖ਼ਬਰ ਦੇਖਣ ਲਈ ਇੱਥੇ ਕਲਿੱਕ ਕਰੋ।

ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 7 ਵਿਕਟਾਂ ਨਾਲ ਹਰਾਇਆ

ਮੋਹਾਲੀ ਵਿੱਚ ਭਾਰਤ ਅਤੇ ਦੱਖਣੀ ਅਫ਼ਰੀਕਾ ਵਿਚਾਲੇ ਖੇਡੇ ਗਏ ਟੀ-20 ਮੁਕਾਬਲੇ ਵਿੱਚ ਭਾਰਤ ਨੇ ਮਹਿਮਾਨ ਟੀਮ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ।

ਦੱਖਣੀ ਅਫ਼ਰੀਕਾ ਨੇ ਤੈਅ 20 ਓਵਰਾਂ ਵਿੱਚ 5 ਵਿਕਟਾਂ ਦੇ ਨੁਕਸਾਨ ''ਤੇ 149 ਦੌੜਾਂ ਬਣਾਈਆਂ ਸਨ।ਭਾਰਤ ਨੇ ਇਹ ਟੀਚਾ ਤਿੰਨ ਵਿਕਟਾਂ ਗਵਾ ਕੇ ਅਤੇ ਇੱਕ ਓਵਰ ਬਾਕੀ ਰਹਿੰਦੇ ਹੋਏ ਹਾਸਿਲ ਕਰ ਲਿਆ।

ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਸ਼ਾਨਦਾਰ ਅਰਧ ਸੈਂਕੜਾ ਜੜਿਆ।

Reuters

ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਚੰਗੀ ਨਹੀਂ ਰਹੀ। ਪਹਿਲਾ ਵਿਕਟ ਤੀਜੇ ਹੀ ਓਵਰ ਵਿੱਚ ਰੋਹਿਤ ਸ਼ਰਮਾ ਦੀ ਸ਼ਕਲ ਵਿੱਚ ਡਿੱਗਿਆ। ਉਸ ਵੇਲੇ ਭਾਰਤ ਦਾ ਸਕੋਰ 33 ਸੀ।

ਇਸ ਤੋਂ ਪਹਿਲਾਂ ਭਾਰਤ ਨੇ ਟਾਸ ਜਿੱਤ ਕੇ ਦੱਖਣੀ ਅਫ਼ਰੀਕਾ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ।

ਦੱਖਣੀ ਅਫ਼ਰੀਕਾ ਨੇ ਤੈਅ 20 ਓਵਰਾਂ ਵਿੱਚ 5 ਵਿਕਟਾਂ ਗਵਾ ਕੇ 149 ਦੌੜਾਂ ਬਣਾਈਆਂ ਸਨ।

ਕੌਣ ਕਰ ਰਿਹਾ ਹੈ ਮੱਧ ਪੂਰਬ ''ਚ ਡਰੋਨਾਂ ਨਾਲ ਹਮਲੇ

ਸਊਦੀ ਅਰਬ ਦੇ ਰੱਖਿਆ ਮੰਤਰਾਲੇ ਨੇ ਡਰੋਨ ਅਤੇ ਕਰੂਜ਼ ਮਿਜ਼ਾਈਲਾਂ ਦਾ ਮਲਬਾ ਦਿਖਾਉਂਦੇ ਹੋਏ ਕਿਹਾ ਹੈ ਕਿ ਉਸ ਦੇ ਦੋ ਤੇਲ ਪਲਾਂਟਾਂ ''ਤੇ ਹੋਏ ਹਮਲੇ ਵਿੱਚ ਇਰਾਨ ਦਾ ਹੱਥ ਹੋਣ ਦੇ ਸਬੂਤ ਹਨ।

ਮੰਤਰਾਲੇ ਦਾ ਕਹਿਣਾ ਹੈ ਕਿ ਹਮਲੇ ਵਿੱਚ ਵਰਤੇ ਗਏ 18 ਡਰੋਨ ਅਤੇ 7 ਕਰੂਜ਼ ਮਿਜ਼ਾਈਲਾਂ ਇੱਕ ਹੀ ਦਿਸ਼ਾ ਤੋਂ ਆਈਆਂ ਸਨ ਅਤੇ ਇਸ ਤੋਂ ਪਤਾ ਚੱਲਦਾ ਹੈ ਕਿ ਇਨ੍ਹਾਂ ਦਾ ਸਰੋਤ ਯਮਨ ਨਹੀਂ ਹੋ ਸਕਦਾ।

Reuters

ਯਮਨ ਵਿੱਚ ਇਰਾਨ ਦੇ ਸਮਰਥਨ ਵਾਲੇ ਹੂਥੀ ਬਾਗੀਆਂ ਨੇ ਇਸ ਤੋਂ ਪਹਿਲਾਂ ਦਾਅਵਾ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਇਰਾਨ ਨੇ ਇਸ ਵਿੱਚ ਕਿਸੇ ਤਰ੍ਹਾਂ ਤੋਂ ਸ਼ਾਮਿਲ ਹੋਣ ਦੇ ਇਲਜ਼ਾਮਾਂ ਨੂੰ ਰੱਦ ਕੀਤਾ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਕਿਸੇ ਵੀ ਫੌਜੀ ਕਾਰਵਾਈ ਦਾ ਉਹ ਜਵਾਬ ਦੇਵੇਗਾ।

ਪਰ ਸਾਊਦੀ ਅਰਬ ਰੱਖਿਆ ਮੰਤਰਾਲੇ ਦਾ ਕਹਿਣਾ ਹੈ ਕਿ ਮਲਬੇ ਤੋਂ ਪਤਾ ਚੱਲਦਾ ਹੈ ਕਿ ''ਇਹ ਹਮਲੇ ਬਿਨਾਂ ਸ਼ੱਕ ਇਰਾਨ ਵੱਲੋਂ ਸਪੋਂਸਰ ਕੀਤੇ ਗਏ'' ਸਨ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=k0BbCKI9f7I

https://www.youtube.com/watch?v=1Z-CLEpSvnM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)