ਪੇਰੀਯਾਰ: ਗਾਂਧੀ ਦੇ ਹੁਕਮਾਂ ਦੇ ਉਲਟ ਦਲਿਤਾਂ ਦੇ ਹੱਕ ''''ਚ ਬੋਲਣ ਵਾਲਾ ਸ਼ਖਸ

09/17/2019 8:31:31 AM

ਪੇਰੀਯਾਰ ਕੌਣ ਹਨ? ਉਹ ਇੱਕ ਅਜਿਹੀ ਸ਼ਖਸ਼ੀਅਤ ਸਨ ਜਿਨ੍ਹਾਂ ਨੇ ਆਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਵਾਲੇ ਤਾਮਿਲਨਾਡੂ ਦੇ ਇਤਿਹਾਸ ਉੱਤੇ ਗਹਿਰਾ ਅਸਰ ਪਾਇਆ। ਉਨ੍ਹਾਂ ਨੇ ਆਪਣਾ ਪੂਰਾ ਜੀਵਨ ਲੋਕਾਂ ਨੂੰ ਸਵੈਮਾਣ ਨਾਲ ਜ਼ਿੰਦਗੀ ਗੁਜਾਰਨ ਦਾ ਸਬਕ ਸਿਖਾਉਣ ਵਿੱਚ ਬਤੀਤ ਕੀਤਾ।

ਈ ਵੀ ਰਾਮਾਸਵਾਮੀ ਨੂੰ ਪੇਰੀਯਾਰ ਦੇ ਨਾਂ ਨਾਲ ਹੀ ਵੱਧ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਤਾਮਿਲਨਾਡੂ ਦੀ ਸਮਾਜਿਕ ਅਤੇ ਸਿਆਸੀ ਜੀਵਨ ''ਤੇ ਵੱਡਾ ਪ੍ਰਭਾਵ ਰਿਹਾ ਹੈ।

ਕਮਿਊਨਿਸਟ ਪਾਰਟੀ ਹੋਵੇ ਭਾਵੇਂ ਦਲਿਤਾਂ ਦਾ ਪੱਖ ਰੱਖਣ ਵਾਲੀਆਂ ਪਾਰਟੀਆਂ ਹਰ ਇੱਕ ਨੇ ਪੇਰੀਯਾਰ ਨੂੰ ਹਮੇਸ਼ਾ ਸਤਿਕਾਰ ਦਿੱਤਾ ਹੈ।

ਉਹ ਤਰਕਸ਼ੀਲਤਾ ਨੂੰ ਪ੍ਰਣਾਏ ਹੋਏ ਵਿਅਕਤੀ ਸਨ। ਉਨ੍ਹਾਂ ਦੇ ਸਮਾਜਿਕ ਅਤੇ ਸਿਆਸੀ ਜੀਵਨ ਵਿੱਚ ਕਈ ਉਤਰਾ-ਚੜਾਅ ਆਏ ਪਰ ਉਹ ਤਰਕਸ਼ੀਲਤਾ ਦੇ ਰਾਹ ''ਤੇ ਤੁਰਦੇ ਰਹੇ।

ਪੇਰੀਯਾਰ ਨੇ ਆਪਣਾ ਸਿਆਸੀ ਜੀਵਨ 1919 ਵਿੱਚ ਇੱਕ ਪੱਕੇ ਗਾਂਧੀਵਾਦੀ ਅਤੇ ਕਾਂਗਰਸੀ ਆਗੂ ਵਜੋਂ ਸ਼ੁਰੂ ਕੀਤਾ।

ਇਹ ਵੀ ਪੜ੍ਹੋ

  • ਕਸ਼ਮੀਰ: ''ਰਾਤ 2 ਵਜੇ ਫੌਜ ਆਈ ਤੇ ਮੁੰਡਿਆਂ ਨੂੰ ਚੁੱਕ ਕੇ ਲੈ ਗਈ''
  • ਅਮਰੀਕਾ ਕਬੂਤਰਾਂ ਰਾਹੀਂ ਕਰਵਾਉਂਦਾ ਸੀ ਜਾਸੂਸੀ, ਜਾਣੋ ਕਿਵੇਂ
  • ਪਾਸ਼ ਦੀ ਨਜ਼ਰ ਵਿੱਚ ‘ਬੰਦ ਕੋਠੜੀ ਦੀ ਜ਼ਿੰਦਗੀ’

ਸ਼ੁਰੂ ਵਿੱਚ ਉਹ ਮਹਾਤਮਾ ਗਾਂਧੀ ਦੀਆਂ ਨੀਤੀਆਂ- ਸ਼ਰਾਬ ਨਾ ਪੀਣਾ, ਖੱਢੀ ਅਤੇ ਜਾਤ-ਪਾਤ ਵਰੋਧੀ ਵਿਚਾਰਾਂ ਤੋਂ ਖਾਸੇ ਪ੍ਰਭਾਵਿਤ ਸਨ।

ਉਨ੍ਹਾਂ ਨੇ ਆਪਣੀ ਪਤਨੀ ਨਾਗਾਮਈ ਅਤੇ ਭੈਣ ਬਾਲਾਂਬਲ ਨੂੰ ਵੀ ਸਿਆਸਤ ''ਚ ਉਤਰਨ ਲਈ ਹੌਂਸਲਾ ਦਿੱਤਾ।

ਇਹ ਦੋਵੇਂ ਔਰਤਾਂ ਟੋਡੀ ਸ਼ਾਪ ਰੋਸ ਅੰਦੋਲਨ ਦੀਆਂ ਮੋਹਰੀ ਬਣੀਆਂ ਸਨ।

ਟੋਡੀ ਸ਼ਾਪ ਇੱਕ ਕਿਸਮ ਦੀ ਦੇਸੀ ਸ਼ਰਾਬ ਹੈ ਜੋ ਤਾੜ ਤੇ ਨਾਰੀਅਲ ਦੇ ਦਰਖ਼ਤਾਂ ਵਿੱਚੋਂ ਕੱਢੀ ਜਾਂਦੀ ਹੈ।

ਉਹ ਨਾ-ਮਿਲਵਰਤਨ ਅੰਦੋਲਨ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਕਰਕੇ ਵੀ ਗ੍ਰਿਫ਼ਤਾਰ ਹੋਏ ਸਨ।

ਉਹ ਮਦਰਾਸ ਸਟੇਟ ਕਾਂਗਰਸ ਦੇ ਪ੍ਰਧਾਨ ਵੀ ਰਹੇ।

  • ਕੌਣ ਸਨ ਲੈਨਿਨ ਜਿਨ੍ਹਾਂ ਦੇ ਬੁੱਤ ''ਤੇ ਹੋਇਆ ਹੰਗਾਮਾ?
  • ਮਾਰਕਸਵਾਦ ਦੇ ਗੜ੍ਹ ''ਚ ''ਲੈਨਿਨ'' ਅਸੁਰੱਖਿਅਤ?

ਵੇਕੋਮ ਅੰਦੋਲਨ

1924 ਵਿੱਚ ਕੇਰਲਾ ਵਿੱਚ ਤ੍ਰਾਵਣਕੋਰ ਦੇ ਰਾਜੇ ਨੇ ਦਲਿਤਾਂ ਦੇ ਮੰਦਰਾਂ ਵਿੱਚ ਜਾਣ ''ਤੇ ਪਾਬੰਦੀ ਲਗਾ ਦਿੱਤੀ ਸੀ।

ਉਸ ਸਮੇਂ ਤ੍ਰਾਵਣਕੋਰ ਇੱਕ ਪ੍ਰਿੰਸਲੀ ਸਟੇਟ ਸੀ।

ਰਾਜੇ ਦੇ ਇਸ ਫੈਸਲੇ ਦੇ ਵਿਰੋਧ ਵਿੱਚ ਉੱਠੀ ਲਹਿਰ ਦੀ ਅਗਵਾਈ ਕਰ ਰਹੇ ਆਗੂ ਗਿਰਫ਼ਤਾਰ ਕਰ ਲਏ ਗਏ ਸਨ

ਇਸ ਲੜਾਈ ਨੂੰ ਅੱਗੇ ਵਧਾਉਣ ਲਈ ਅਗਵਾਈ ਕਰਨ ਵਾਲਾ ਕੋਈ ਨਹੀਂ ਸੀ।

ਇਸ ਹਾਲਤ ਵਿੱਚ ਲਹਿਰ ਦੇ ਆਗੂਆਂ ਨੇ ਪੇਰੀਯਾਰ ਨੂੰ ਕਮਾਨ ਸੰਭਾਲਣ ਦਾ ਸੱਦਾ ਦਿੱਤਾ। ਜੋ ਕਿ ਪੇਰੀਯਾਰ ਨੇ ਪ੍ਰਵਾਨ ਕਰ ਲਿਆ ਤੇ ਪ੍ਰਦਰਸ਼ਨ ਦੀ ਅਗਵਾਈ ਕੀਤੀ।

ਇਸ ਕੰਮ ਲਈ ਪੇਰੀਯਾਰ ਨੇ ਮਦਰਾਸ ਸਟੇਟ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

ਉਹ ਗਾਂਧੀ ਦੇ ਹੁਕਮ ਦੇ ਉਲਟ ਕੇਰਲਾ ਵੱਲ ਤੁਰ ਪਏ।

ਤ੍ਰਾਵਣਕੋਰ ਪਹੁੰਚਣ ''ਤੇ ਉਨ੍ਹਾਂ ਦਾ ਸ਼ਾਹੀ ਸਵਾਗਤ ਹੋਇਆ ਕਿਉਂਕਿ ਉਹ ਰਾਜੇ ਦੇ ਦੋਸਤ ਸਨ।

ਪਰੰਤੂ ਉਨ੍ਹਾਂ ਨੇ ਇਸ ਸਵਾਗਤ ਨੂੰ ਸਵੀਕਾਰ ਕਰਨ ਤੋਂ ਮਨ੍ਹਾਂ ਕਰ ਦਿੱਤਾ ਕਿਉਂਕਿ ਉਹ ਤਾਂ ਰਾਜੇ ਦੇ ਵਿਰੁੱਧ ਪ੍ਰਦਰਸ਼ਨ ਕਰਨ ਦੇ ਮਕਸਦ ਨਾਲ ਉੱਥੇ ਪਹੁੰਚੇ ਸਨ।

ਉਨ੍ਹਾਂ ਨੇ ਰਾਜੇ ਦੀ ਇੱਛਾ ਦੇ ਵਿਰੁੱਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ।

ਨਤੀਜੇ ਵਜੋਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਕੁਝ ਮਹੀਨੇ ਜੇਲ੍ਹ ਵਿੱਚ ਕੈਦ ਰੱਖਿਆ ਗਿਆ।

  • ਬੁੱਤ ਤੋੜਨ ''ਤੇ ਕਿੰਨੀ ਸਜ਼ਾ ਹੁੰਦੀ ਹੈ?
  • ਭਗਤ ਸਿੰਘ ਦੇ ਹੀਰੋ ਲੈਨਿਨ, ਤ੍ਰਿਪੁਰਾ ''ਚ ਖਲਨਾਇਕ ਕਿਉਂ?

ਉਨ੍ਹਾਂ ਦੀ ਪਤਨੀ ਨਾਗਾਮਈ ਨੇ ਕੇਰਲਾ ਵਿੱਚ ਹੋ ਰਹੇ ਭੇਦਭਾਵ ਦੇ ਖ਼ਿਲਾਫ਼ ਔਰਤਾਂ ਨੂੰ ਨਾਲ ਲੈ ਕੇ ਪ੍ਰਦਰਸ਼ਨ ਕੀਤਾ।

ਕਾਂਗਰਸ ਦੇ ਸਮਾਗਮਾਂ ਵਿੱਚ ਫਿਰਕੂ ਰਾਖਵੇਂਕਰਨ ਲਈ ਮਤਾ ਪਾਸ ਕਰਵਾਉਣ ਦੀਆਂ ਉਨ੍ਹਾਂ ਨੇ ਕਈ ਕੋਸ਼ਿਸ਼ਾਂ ਕੀਤੀਆਂ ਜੋ ਸਫ਼ਲ ਨਾ ਹੋ ਸਕੀਆਂ ।

ਇਸੇ ਦੌਰਾਨ ਰਿਪੋਰਟਾਂ ਸਾਹਮਣੇ ਆਈਆਂ ਕਿ ਚੇਰਨਮਾਦੇਵੀ ਨਾਂ ਦੇ ਇਲਾਕੇ ਦੇ ਇੱਕ ਸਕੂਲ (ਗੁਰੂਕੁਲਮ) ਵਿੱਚ ਬ੍ਰਾਹਮਣ ਤੇ ਗੈਰ ਬ੍ਰਾਹਮਣ ਵਿਦਿਆਰਥੀਆਂ ਨੂੰ ਖਾਣਾ ਦੇਣ ਵੇਲੇ ਭੇਦਭਾਦ ਕੀਤਾ ਜਾਂਦਾ ਹੈ।

ਇਹ ਸਕੂਲ ਵਾ ਵੀ ਸੁਬਰਾਮਨੀਆ ਅਈਅਰ ਵੱਲੋਂ ਚਲਾਇਆ ਜਾਂਦਾ ਸੀ।

ਪੇਰੀਯਾਰ ਨੇ ਅਈਅਰ ਨੂੰ ਸਾਰੇ ਵਿਦਿਆਰਥੀਆਂ ਨਾਲ ਇੱਕੋ-ਜਿਹਾ ਵਰਤਾਅ ਬੇਨਤੀ ਕੀਤੀ ਪਰ ਨਾ ਤਾਂ ਉਹ ਅਈਅਰ ਨੂੰ ਸਮਝਾਉਣ ''ਚ ਸਫਲ ਹੋਏ ਅਤੇ ਨਾ ਹੀ ਕਾਂਗਰਸ ਨੂੰ, ਉਸ ਸਕੂਲ ਨੂੰ ਫੰਡ ਦੇਣ ਤੋਂ ਰੋਕ ਸਕੇ।

  • ਕੁੜੀ ਜਿਸ ਨੇ ਆਪਣਾ ਹੀ ਵਿਆਹ ਰੁਕਵਾਇਆ
  • ਮੈਂ ਤਾਂ ਬੋਲਾਂਗੀ-1: ''ਹੈ ਕੋਈ ਇਸ ਤਰ੍ਹਾਂ ਦੀ ਕੁੜੀ...''

ਇਸ ਸਭ ਵਰਤਾਰੇ ਤੋਂ ਦੁਖੀ ਹੋ ਕੇ ਉਨ੍ਹਾਂ ਨੇ ਆਖਿਰ ਕਾਂਗਰਸ ਛੱਡ ਦਿੱਤੀ।

ਕਾਂਗਰਸ ਛੱਡਣ ਤੋਂ ਬਾਅਦ ਉਨ੍ਹਾਂ ਨੇ ਸਵੈ-ਸਤਿਕਾਰ ਲਹਿਰ ਸ਼ੁਰੂ ਕੀਤੀ।

ਇਸ ਦਾ ਮਕਸਦ ਗੈਰ-ਬ੍ਰਾਹਮਣਾਂ ਵਿੱਚ ਸਵੈ-ਮਾਣ ਪੈਦਾ ਕਰਨਾ ਸੀ, ਜਿਨ੍ਹਾਂ ਨੂੰ ਉਹ ਦ੍ਰਾਵਿੜ ਲੋਕ ਕਹਿੰਦੇ ਸਨ।

ਬਾਅਦ ਵਿੱਚ ਉਹ ਦੱਖਣੀ ਭਾਰਤੀ ਲਿਬਰਲ ਫੈਡਰੇਸ਼ਨ (ਜਸਟਿਸ ਪਾਰਟੀ) ਦੇ ਪ੍ਰਧਾਨ ਬਣੇ, ਜੋ ਕਿ ਇੱਕ ਗੈਰ-ਬ੍ਰਾਹਮਣ ਸੰਗਠਨ ਸੀ ਜੋ 1916 ਵਿੱਚ ਸ਼ੁਰੂ ਹੋਇਆ ਸੀ।

ਦ੍ਰਾਵਿੜ ਗਮ

1944 ਵਿੱਚ ਉਨ੍ਹਾਂ ਨੇ ਆਪਣੀ ਸਵੈ-ਮਾਣ ਦੀ ਲਹਿਰ ਅਤੇ ਇਨਸਾਫ਼ ਪਾਰਟੀ ਨੂੰ ਦ੍ਰਾਵਿੜ ਕੜਗਮ ਵਿੱਚ ਸ਼ਾਮਲ ਕਰ ਦਿੱਤਾ।

ਹੁਣ ਇਹੀ ਸੁਮੇਲ ਤਾਮਿਲਨਾਡੂ ਵਿੱਚ ਪਿਛਲੇ ਢਾਈ ਦਹਾਕਿਆ ਤੋਂ ਦ੍ਰਾਵਿੜ ਸਿਆਸਤ ਨੂੰ ਅੱਗੇ ਵਧਾਉਂਦੇ ਹੋਏ ਰਾਜ ਕਰ ਰਿਹਾ ਹੈ।

ਉਨ੍ਹਾਂ ਰੂਸ ਦਾ ਦੌਰਾ ਕੀਤਾ ਜਿੱਥੇ ਉਹ ਕਮਿਊਨਿਸਟ ਆਦਰਸ਼ਾਂ ਤੋਂ ਪ੍ਰਭਾਵਿਤ ਹੋਏ। ਇਸ ਦੌਰੇ ਮਗਰੋਂ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਦੇ ਮੈਨੀਫੈਸਟੋ ਦਾ ਪਹਿਲਾ ਤਾਮਿਲ ਅਨੁਵਾਦ ਪ੍ਰਕਾਸ਼ਿਤ ਕੀਤਾ।

ਉਨ੍ਹਾਂ ਦੇ ਔਰਤਾਂ ਦੀ ਆਜ਼ਾਦੀ ਬਾਰੇ ਵਿਚਾਰ ਅੱਜ ਦੇ ਮਾਪਦੰਡਾਂ ਅਨੁਸਾਰ ਵੀ ਇਨਕਲਾਬੀ ਮੰਨੇ ਜਾਂਦੇ ਹਨ।

ਉਨ੍ਹਾਂ ਬਾਲ ਵਿਆਹਾਂ ਨੂੰ ਖ਼ਤਮ ਕਰਨ ਲਈ ਪ੍ਰਚਾਰ ਕੀਤਾ, ਵਿਧਵਾ ਵਿਆਹ ਦਾ ਹੱਕ ਦਵਾਉਣ ਲਈ ਸੰਘਰਸ਼ ਕੀਤਾ। ਉਹ ਔਰਤਾਂ ਨੂੰ ਜੀਵਨ ਸਾਥੀ ਦੀ ਚੋਣ ਦਾ ਹੱਕ ਦੇਣ ਅਤੇ ਉਨ੍ਹਾਂ ਨੂੰ ਛੱਡਣ ਦਾ ਅਧਿਕਾਰ ਦੇਣ ਦੇ ਹਮਾਇਤੀ ਸਨ।

ਉਨ੍ਹਾਂ ਦਾ ਵਿਚਾਰ ਸੀ ਕਿ ਵਿਆਹਾਂ ਨੂੰ ਇਸਤਰੀ-ਪੁਰਸ਼ ਦਰਮਿਆਨ ਇੱਕ ਭਾਈਵਾਲੀ ਵਜੋਂ ਲਿਆ ਜਾਵੇ ਨਾ ਕਿ ਪ੍ਰਚਲਿਤ ਸਮਾਜਿਕ ਵਿਸ਼ਵਾਸ਼ਾਂ ਮੁਤਾਬਕ, ਇੱਕ ਪਵਿੱਤਰ ਗੱਠਜੋੜ ਵਾਂਗ।

ਉਨ੍ਹਾਂ ਦੇ ਚੇਲੇ ਵਿਆਹਾਂ ਵਿਚ ਰਸਮਾਂ ਦੀ ਉਲੰਘਣਾ ਕਰਦੇ ਸਨ। ਉਹ ਵਿਆਹ ਦੇ ਨਿਸ਼ਾਨ ਵਜੋਂ ''ਥਾਲੀ'' (ਮੰਗਲ ਸੂਤਰ) ਪਹਿਨਣ ਤੋਂ ਇਨਕਾਰੀ ਸਨ।

ਇੱਕ ਮਹਿਲਾ ਕਾਨਫਰੰਸ ਦੌਰਾਨ ਹੀ ਉਨ੍ਹਾਂ ਨੂੰ ਮਸ਼ਹੂਰ ਨਾਮ ''ਪੇਰੀਯਾਰ'' ਦਿੱਤਾ ਗਿਆ ਸੀ।

  • 2019 ਦਾ ਐਨਡੀਏ ਕਿਹੋ ਜਿਹਾ ਹੋਵੇਗਾ?
  • ਮਿਲੋ ਪਾਕਿਸਤਾਨ ਦੀਆਂ ਜਾਂਬਾਜ਼ ਬੀਬੀਆਂ ਨੂੰ

ਪੇਰੀਯਾਰ ਦਾ ਵਿਚਾਰ ਸੀ ਕਿ ਸਮਾਜ ਵਿਚ ਅੰਧ-ਵਿਸ਼ਵਾਸ ਅਤੇ ਵਿਤਕਰੇ ਦੀਆਂ ਜੜ੍ਹਾਂ ਵੈਦਿਕ ਹਿੰਦੂ ਧਰਮ ਵਿੱਚ ਹਨ, ਜਿਸ ਨੇ ਸਮਾਜ ਨੂੰ ਦਰਜਿਆਂ ਵਿੱਚ ਵੰਡਿਆ ਹੈ, ਇਸ ਦਰਜੇਬੰਦੀ ਵਿੱਚ ਬ੍ਰਾਹਮਣ ਸਿਖਰ ''ਤੇ ਸੀ।

ਇਸ ਲਈ, ਉਹ ਵੈਦਿਕ ਧਰਮ ਅਤੇ ਬ੍ਰਾਹਮਣ ਦੀ ਸਰਬਉੱਚਤਾ ਨੂੰ ਤੋੜਨਾ ਚਾਹੁੰਦੇ ਸਨ।

ਉਨ੍ਹਾਂ ਇੱਕ ਪੱਕੇ ਨਾਸਤਿਕ ਦੇ ਤੌਰ ''ਤੇ ਰੱਬ ਦੀ ਹੋਂਦ ਦੀ ਵਿਚਾਰਧਾਰਾ ਦੇ ਖ਼ਿਲਾਫ਼ ਪ੍ਰਚਾਰ ਕੀਤਾ।

ਉਹ ਦੱਖਣੀ ਰਾਜਾਂ ਦੇ ਆਜ਼ਾਦ ਭਾਰਤ ਦਾ ਹਿੱਸਾ ਬਣਨ ਦੇ ਵਿਰੁੱਧ ਸਨ। ਉਨ੍ਹਾਂ ਦੱਖਣੀ ਭਾਰਤ ਦੀ ਇਕ ਵੱਖਰੀ ਦ੍ਰਾਵਿੜ ਨਾਡੂ (ਦ੍ਰਾਵਿੜ ਦੇਸ਼) ਦੀ ਮੰਗ ਕੀਤੀ।

ਉਨ੍ਹਾਂ ਸਮਾਜ ਦੇ ਘੱਟ ਗਿਣਤੀ ਵਰਗਾਂ ਲਈ ਰਾਖਵਾਂਕਰਨ ਦੀ ਮੰਗ ਵੀ ਕੀਤੀ ਅਤੇ 1937 ਉਨ੍ਹਾਂ ਨੇ ਵਿੱਚ ਤਾਮਿਲ ਲੋਕਾਂ ''ਤੇ ਹਿੰਦੀ ਭਾਸ਼ਾ ਜ਼ਬਰਦਸਤੀ ਥੋਪੇ ਜਾਣ ਦਾ ਵਿਰੋਧ ਕੀਤਾ।

ਮਹਾਨ ਯਾਤਰੀ, ਪੇਰੀਯਾਰ ਨੇ ਤਾਮਿਲਨਾਡੂ ਦਾ ਵਿਆਪਕ ਦੌਰਾ ਕੀਤਾ ਅਤੇ ਕਈ ਜਨਤਕ ਇੱਕਠਾਂ ਨੂੰ ਸੰਬੋਧਨ ਕੀਤਾ।

ਉਨ੍ਹਾਂ ਦੀਆਂ ਬਹੁਤੀਆਂ ਸਭਾਵਾਂ ਵਿੱਚ ਇਹ ਗੱਲ ਹੁੰਦੀ ਸੀ: "ਕਿਉਂਕਿ ਮੈਂ ਕਿਹਾ ਹੈ ਇਸ ਲਈ ਕੁਝ ਵੀ ਨਾ ਅਪਣਾਓ। ਤੁਸੀਂ ਇਸ ਬਾਰੇ ਸੋਚੋ। ਜੇ ਤੁਹਾਡੇ ਮੁਤਾਬਕ ਇਹ ਅਪਨਾਉਣ ਯੋਗ ਹੈ, ਤਾਂ ਅਪਣਾਓ, ਨਹੀਂ ਤਾਂ ਛੱਡ ਦਿਓ।"

ਭਾਵੇਂ ਉਨ੍ਹਾਂ ਦੀ ਰਾਜਨੀਤੀ ਨਾਸਤਿਕਤਾ ਅਤੇ ਗੈਰ-ਬ੍ਰਾਹਮਣਵਾਦੀ ਵਿਚਾਰਧਾਰ ''ਤੇ ਆਧਾਰਿਤ ਸੀ ਪਰ ਉਨ੍ਹਾਂ ਆਜ਼ਾਦ ਭਾਰਤ ਦੇ ਪਹਿਲੇ ਗਵਰਨਰ ਜਨਰਲ ਆਪਣੇ ਮਿੱਤਰ ਰਾਜਾ ਗੋਪਾਲਚਾਰੀ ਨਾਲ ਚੰਗੇ ਸੰਬੰਧ ਕਾਇਮ ਰੱਖੇ।

ਉਨ੍ਹਾਂ ਸੈਵੀਏਟ ਮੱਤ ਦੇ ਪੋਪ ਕੁੰਦਰਾਕੁਦੀ ਆਦਿਨਾਮ ਦਾ ਸਤਿਕਾਰ ਕੀਤਾ ਅਤੇ ਸਤਿਕਾਰ ਹਾਸਿਲ ਵੀ ਕੀਤਾ।

ਉਨ੍ਹਾਂ ਨੂੰ ਤਰਕਸੰਗਤ, ਸਮਾਨਤਾਵਾਦ, ਸਵੈ-ਮਾਣ ਅਤੇ ਰੀਤੀ ਰਿਵਾਜ, ਧਰਮ ਅਤੇ ਪਰਮਾਤਮਾ ਦੀ ਧਾਰਨਾ, ਜਾਤ ਅਤੇ ਕੁਰਬਾਨੀਆਂ ਦੇ ਵਿਨਾਸ਼ ਨਾਲ ਵਧੇਰੇ ਜਾਣਿਆ ਜਾਂਦਾ ਹੈ।

ਸੱਜੇ ਪੱਖੀ ਲੋਕਾਂ ਵੱਲੋਂ ਉਨ੍ਹਾਂ ਦੀ ਧਾਰਮਿਕ ਭਾਵਨਾਵਾਂ ਅਤੇ ਪਰੰਪਰਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਵਿਅਕਤੀ ਕਹਿ ਕੇ ਆਲੋਚਨਾ ਕੀਤੀ ਜਾਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)