ਕਸ਼ਮੀਰ: ''''ਰਾਤ 2 ਵਜੇ ਫੌਜ ਆਈ ਤੇ ਮੁੰਡਿਆਂ ਨੂੰ ਚੁੱਕ ਕੇ ਲੈ ਗਈ, ਕਿੱਥੇ ਲੈ ਕੇ ਜਾ ਰਹੇ ਨੇ ਇਹ ਨਹੀਂ ਦੱਸਿਆ''''

09/17/2019 7:16:29 AM

BBC

ਆਗਰਾ ਵਿੱਚ ਸ਼ੁੱਕਰਵਾਰ ਦਾ ਦਿਨ ਗਰਮ ਤੇ ਹੁੰਮਸ ਭਰਿਆ ਸੀ ਪਰ ਕਦੇ-ਕਦੇ ਹਵਾ ਦਾ ਬੁੱਲਾ ਆ ਕੇ ਇਸ ਨੂੰ ਸਹਿਣਯੋਗ ਕਰ ਜਾਂਦਾ।

ਪਰ ਇਸ ਨਾਲ ਸ਼ਾਇਦ ਕਸ਼ਮੀਰ ਦੀ ਠੰਢੀ ਘਾਟੀ ਤੋਂ ਆਏ ਉਨ੍ਹਾਂ ਲੋਕਾਂ ਨੂੰ ਸਕੂਨ ਨਹੀਂ ਸੀ ਮਿਲ ਰਿਹਾ ਜੋ ਅਸਹਿਣਸ਼ੀਲ ਗਰਮੀ ਨਾਲ ਤਪ ਰਹੇ ਸੀ।

ਉਹ ਆਗਰਾ ਸੈਂਟਰਲ ਜੇਲ੍ਹ ਦੇ ਬਾਹਰ ਯਾਤਰੀ ਹਾਲ ਵਿੱਚ ਬੈਠੇ ਸਨ ਅਤੇ ਬੜੀ ਧੀਰਜ ਨਾਲ ਜੇਲ੍ਹ ਵਿੱਚ ਬੰਦ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਦੀ ਵਾਰੀ ਦਾ ਇੰਤਜ਼ਾਰ ਕਰ ਰਹੇ ਸਨ।

ਤੱਥ ਇਹ ਸੀ ਕਿ ਇਹ ਉਨ੍ਹਾਂ ਦੀ ਨਜ਼ਰ ਵਿੱਚ ਅਣਜਾਣ ਇਲਾਕਾ ਸੀ।

ਮੀਡੀਆ ਰਿਪੋਰਟਾਂ ਮੁਤਾਬਕ, ਘਾਟੀ ਤੋਂ ਕਈ ਸੈਂਕੜੇ ਪੁਰਸ਼ਾਂ ਨੂੰ ਸੁਰੱਖਿਆ ਫੋਰਸਾਂ ਨੇ ਚੁੱਕ ਲਿਆ ਸੀ ਅਤੇ ਕਈ ਸੂਬਿਆਂ ਦੀਆਂ ਜੇਲ੍ਹਾਂ ਵਿੱਚ ਭੇਜ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਇਸ ''ਤੇ ਚੁੱਪੀ ਸਾਧ ਰੱਖੀ ਹੈ।

ਇਹ ਵੀ ਪੜ੍ਹੋ-

  • ਕਰਤਾਰਪੁਰ ਲਾਂਘਾ: ''ਸੰਗਤ ਦੇ ਦਿਮਾਗ਼ ''ਚ 20 ਡਾਲਰ ਬਹੁਤ ਛੋਟੀ ਚੀਜ਼ ਹੈ''
  • iPhone 11 ਦਾ ਟ੍ਰਿਪਲ ਕੈਮਰਾ ਕੀ ਕੁਝ ਲੋਕਾਂ ਨੂੰ ਡਰਾ ਰਿਹਾ ਹੈ
  • ਕਸ਼ਮੀਰ: ਮ੍ਰਿਤਕ ਅਸਰਾਰ ਦੇ ਪਿਤਾ ਦਾ ਸਵਾਲ, ''''ਕੀ ਪੀਐੱਮ ਮੋਦੀ ਨੂੰ ਦਰਦ ਮਹਿਸੂਸ ਹੁੰਦਾ ਹੈ?''''
BBC

ਕਸ਼ਮੀਰ ਤੋਂ 80 ਤੋਂ ਵੀ ਵੱਧ ਲੋਕਾਂ ਨੂੰ ਆਗਰਾ ਦੀ ਭਾਰੀ ਸੁਰੱਖਿਆ ਵਾਲੀ ਜੇਲ੍ਹ ਵਿੱਚ ਰੱਖਿਆ ਹੋਇਆ ਹੈ।

ਇਹ ਗਰਮ ਅਤੇ ਬਦਬੂਦਾਰ ਹੈ।

ਇੱਕ ਹੀ ਹਾਲ ਵਿੱਚ ਔਰਤਾਂ ਅਤੇ ਮਰਦਾਂ ਦੇ ਬਾਥਰੂਮ ਦੀ ਬਦਬੂ ਇਸ ਨੂੰ ਹੋਰ ਵੀ ਮੁਹਾਲ ਕਰ ਰਹੀ ਸੀ।

ਇੱਕ ਵਿਅਕਤੀ ਨੇ ਮੁਸਕਰਾ ਕੇ ਆਪਣੀ ਸ਼ਰਟ ਨਾਲ ਆਪਣਾ ਪਸੀਨਾ ਸਾਫ਼ ਕਰਦਿਆਂ ਕਿਹਾ ,"ਇੱਥੇ ਬਹੁਤ ਗਰਮੀ ਹੈ, ਮੈਂ ਇੱਥੇ ਮਰ ਜਾਵਾਂਗਾ।"

ਉਸ ਨੇ ਅਰਜ਼ ਕੀਤੀ, "ਮੇਰਾ ਨਾਮ ਨਾ ਪੁੱਛਣਾ ਨਹੀਂ ਤਾਂ ਅਸੀਂ ਮੁਸ਼ਕਲ ਵਿੱਚ ਘਿਰ ਸਕਦੇ ਹਾਂ।"

ਉਹ ਸ੍ਰੀਨਗਰ ਤੋਂ 30 ਕਿਲੋਮੀਟਰ ਪੁਲਵਾਮਾ ਤੋਂ ਆਇਆ ਸੀ ਅਤੇ ਆਪਣੇ ਭਰਾ ਨੂੰ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ।

ਉਸ ਨੇ ਕਿਹਾ, "ਉਸ ਨੂੰ 4 ਅਗਸਤ ਦੀ ਸ਼ਾਮ ਨੂੰ ਚੁੱਕ ਲਿਆ ਗਿਆ ਸੀ। ਫੌਜ ਦੀਆਂ 2-3 ਗੱਡੀਆਂ ਆਈਆਂ ਸਨ। ਸਾਨੂੰ ਨਹੀਂ ਦੱਸਿਆ ਕਿ ਉਸ ਨੂੰ ਕਿੱਥੇ ਲੈ ਕੇ ਜਾ ਰਹੇ ਹਨ।"

"ਮੈਨੂੰ ਨਹੀਂ ਪਤਾ ਉਸ ਨੂੰ ਚੁੱਕਿਆ ਗਿਆ। ਇਸ ਦਾ ਪੱਥਰਬਾਜ਼ੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਉਹ ਇੱਕ ਡਰਾਈਵਰ ਹੈ।"

ਇਸ ਤੋਂ ਅਗਲੇ ਦਿਨ 5 ਅਗਸਤ ਨੂੰ ਜੰਮੂ-ਕਸ਼ਮੀਰ ਵਿਚੋਂ ਧਾਰਾ 370 ਨੂੰ ਹਟਾਏ ਜਾਣ ਦਾ ਐਲਾਨ ਕਰ ਦਿੱਤਾ ਗਿਆ।

ਪੁਲਵਾਮਾ ਤੋਂ ਆਏ ਇਸ ਵਿਅਕਤੀ ਨੇ ਕਿਹਾ, "ਅਸੀਂ ਅਧਿਕਾਰੀਆਂ ਨੂੰ ਪੁੱਛਦੇ ਰਹੇ, ਉਨ੍ਹਾਂ ਨੇ ਤੀਜੇ ਦਿਨ ਜਾ ਕੇ ਦੱਸਿਆ ਕਿ ਉਸ ਨੂੰ ਸ੍ਰੀਨਗਰ ਲੈ ਕੇ ਗਏ ਹਨ। ਕਈ ਹੀਲੇ ਕਰਨ ਤੋਂ ਬਾਅਦ ਪਤਾ ਲੱਗਾ ਉਸ ਨੂੰ ਇੱਥੇ ਲੈ ਕੇ ਆਏ ਹਨ।"

BBC

"ਮੈਂ 28 ਅਗਸਤ ਨੂੰ ਆਗਰਾ ਆਇਆ ਸੀ। ਸਾਨੂੰ ਕਿਹਾ ਗਿਆ ਕਿ ਸਥਾਨਕ ਐੱਸਐੱਸਪੀ ਕੋਲੋਂ ''ਵੈਰੀਫਿਕੇਸ਼ਨ ਦੀ ਚਿੱਠੀ'' ਲੈ ਕੇ ਆਉ। ਮੈਂ ਵਾਪਸ ਪੁਲਵਾਮਾ ਚਿੱਠੀ ਲੈਣ ਗਿਆ ਅਤੇ ਇਸ ਨਾਲ ਮੇਰੇ ਹਜ਼ਾਰਾਂ ਰੁਪਏ ਖਰਚ ਹੋ ਗਏ।"

"ਮੇਰਾ ਭਰਾ 28 ਸਾਲ ਦਾ ਹੈ, ਉਸ ਨੇ ਬੀਏ ਅਤੇ ਡਬਲ ਐੱਮਏ ਕੀਤਾ ਪਰ ਹੁਣ ਉਹ ਜੇਲ੍ਹ ਵਿੱਚ ਹੈ ਤਾਂ ਉਹ ਸਾਰੀਆਂ ਡਿਗਰੀਆਂ ਬੇਕਾਰ ਹੋ ਗਈਆਂ ਹਨ।"

ਜੇਲ੍ਹ ਵਿੱਚ ਕੈਦ ਇੱਕ ਕਾਰੋਬਾਰੀ ਦਾ ਸ੍ਰੀਨਗਰ ਤੋਂ ਆਇਆ ਪਰਿਵਾਰ ਇੱਕ ਨੁੱਕਰ ''ਚ ਬੈਠਾ ਇੰਤਜ਼ਾਰ ਕਰ ਰਿਹਾ ਸੀ। ਉਨ੍ਹਾਂ ਚਿਹਰਿਆਂ ਦੇ ਹਾਅ-ਭਾਵ ਤੋਂ ਪਤਾ ਲੱਗ ਰਿਹਾ ਸੀ ਉਹ ਚਾਹੁੰਦੇ ਹਨ ਕਿ ਸਾਨੂੰ ਇਕੱਲਿਆ ਛੱਡ ਦਿੱਤਾ ਜਾਵੇ।

ਉਸ ਦੀ ਪਤਨੀ ਨੇ ਚਿੱਟੇ ਦੁਪੱਟੇ ਨਾਲ ਆਪਣੀ ਸਿਰ ਢੱਕਿਆ ਹੋਇਆ ਸੀ, ਉਹ ਆਪਣੇ ਰੌਲਾ ਪਾਉਂਦੇ ਬੱਚੇ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

ਕੁਝ ਚਿਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਉਹ ਹਾਲ ਤੋਂ ਬਾਹਰ ਚਲੀ ਗਈ ਅਤੇ ਉੱਥੇ ਰੱਖੇ ਤਿੰਨ ਮਿੱਟੀ ਦੇ ਘੜਿਆਂ ''ਤੋਂ ਬੱਚੇ ਦੀ ਬੋਤਲ ਪਾਣੀ ਨਾਲ ਭਰੀ।

ਉਸ ਦਾ ਬੱਚਾ ਖੜ੍ਹੇ ਹੋ ਕੇ ਆਸੇ-ਪਾਸੇ ਦੇਖ ਰਿਹਾ ਸੀ। ਉਸ ਦੇ ਚਿਹਰੇ ''ਤੇ ਕਈ ਸਵਾਲ ਸਨ।

ਇੱਕ ਦਿਹਾੜੀਦਾਰ ਮਜ਼ਦੂਰ ਅਤੇ ਘੱਟ ਸਾਧਨਾਂ ਵਾਲਾ ਕੁਲਗਾਮ ਤੋਂ ਅਬਦੁਲ ਗ਼ਨੀ ਰੇਲਗੱਡੀ ਰਾਹੀਂ ਦਿੱਲੀ ਪਹੁੰਚਿਆ ਤੇ ਉਥੋਂ ਬੱਸ ਰਾਹੀਂ ਆਗਰਾ।

ਉਸ ਦਾ ਬੇਟਾ ਤੇ ਭਤੀਜਾ ਜੇਲ੍ਹ ''ਚ ਸਨ। ਉਹ ਪਰੇਸ਼ਾਨ ਸੀ ਕਿਉਂਕ ਉਸ ਕੋਲ ਕਸ਼ਮੀਰ ਦੇ ਅਧਿਕਾਰੀਆਂ ਵਾਲੀ ਚਿੱਠੀ ਨਹੀਂ ਸੀ।

ਇਹ ਵੀ ਪੜ੍ਹੋ-

  • ਕਰੋੜਪਤੀ ਬਣੇ ਬਿਹਾਰ ਦੇ ਇਸ ਮੁੰਡੇ ਦੀ ਸੰਘਰਸ਼ ਦੀ ਕਹਾਣੀ
  • ਜਦੋਂ 20 ਸਾਲ ਬਾਅਦ ਚੇਨੱਈ ਦੀ ਬਜਾਇ ਅਮਰੀਕਾ ’ਚ ਮਿਲਿਆ ਵਿਛੜਿਆ ਬੇਟਾ
  • 18 ਕੈਰਟ ਦੇ ਮਜ਼ਬੂਤ ਸੋਨੇ ਨਾਲ ਬਣਿਆ ਟਾਇਲਟ ਹੋਇਆ ਚੋਰੀ
BBC
ਅਬਦੁਲ ਗ਼ਨੀ ਦਾ ਬੇਟਾ ਤੇ ਭਤੀਜਾ ਜੇਲ੍ਹ ਵਿੱਚ ਹਨ

ਉਸ ਨੇ ਯਾਤਰਾ ਦੇ 10 ਹਜ਼ਾਰ ਰੁਪਏ ਖਰਚ ਕਰ ਦਿੱਤੇ ਸਨ ਅਤੇ ਵਾਪਸ ਕੁਲਗਾਮ ਜਾ ਕੇ ਮੁੜ ਆਉਣਾ ਉਸ ਲਈ ਬਹੁਤ ਮਹਿੰਗਾ ਸੀ।

ਉਸ ਨੇ ਕਿਹਾ, "ਮੈਨੂੰ ਨਹੀਂ ਸੀ ਪਤਾ ਕਿ ਚਿੱਠੀ ਲੈ ਕੇ ਆਉਣੀ ਹੈ। ਉਨ੍ਹਾਂ ਨੂੰ ਸਵੇਰੇ 2 ਵਜੇ ਘਰੋਂ ਚੁੱਕਿਆ ਗਿਆ। ਉਹ ਸੁੱਤੇ ਸਨ ਅਤੇ ਫੌਜ ਦੀਆਂ 3-4 ਗੱਡੀਆਂ ਆਈਆਂ ਸਨ।"

"ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਉਨ੍ਹਾਂ ਨੂੰ ਕਿਉਂ ਲੈ ਕੇ ਜਾ ਰਹੇ ਹਨ। ਉਨ੍ਹਾਂ ਨੇ ਫੌਜ ''ਤੇ ਕਦੇ ਪੱਥਰ ਨਹੀਂ ਸੁੱਟੇ।"

ਕੁਝ ਘੰਟੇ ਬੀਤ ਗਏ ਅਤੇ ਗੇਟ ਰਾਹੀਂ ਜਾਣ ਦਾ ਸਮਾਂ ਆ ਗਿਆ।

ਲਗਭਗ ਸਾਰੇ ਕਸ਼ਮੀਰੀਆਂ ਕੋਲ ਤਾਜ਼ਾ ਸੇਬ ਸਨ।

ਉਨ੍ਹਾਂ ਵਿਚੋਂ ਇੱਕ ਲੰਬੇ ਸਮੇਂ ਤੱਕ ਤਾਜ਼ਾ ਰੱਖਣ ਲਈ ਸੇਬਾਂ ਦਾ ਇੱਕ ਟੋਕਰਾ ਵੀ ਸੀ ਪਰ ਸੁਰੱਖਿਆ ਗਾਰਡ ਨੇ ਉਸ ਨੂੰ ਸੁਰੱਖਿਆ ਦੇ ਮੱਦੇਨਜ਼ਰ ਬੋਰੀ ਵਿੱਚ ਸੇਬ ਰੱਖਣ ਲਈ ਕਿਹਾ।

ਅਬਦੁਲ ਗ਼ਨੀ ਨੇ ਅਧਿਕਾਰੀਆਂ ਨੂੰ ਪਟੀਸ਼ਨ ਦਾ ਭੁਗਤਾਨ ਕੀਤਾ ਅਤੇ ਉਸ ਵੱਲੋਂ ਆਪਣਾ ਪਛਾਣ ਪੱਤਰ ਆਧਾਰ ਕਰਡ ਦਿਖਾਉਣ ਤੋਂ ਬਾਅਦ ਉਸ ਨੂੰ ਅੰਦਰ ਜਾਣ ਦਿੱਤਾ ਗਿਆ।

BBC
ਡਾਰ ਦਾ ਭਰਾ ਜੇਲ੍ਹ ਵਿੱਚ ਬੰਦ ਹੈ

ਜੇਲ੍ਹ ਦੇ ਸੀਨੀਅਰ ਅਧਿਕਾਰੀ ਨੇ ਕਿਹਾ, "ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿੰਨੀਆਂ ਹੋ ਸਕਣ ਓਨੀਆਂ ਅਪੀਲਾਂ ਨੂੰ ਸੁਣਨ ਦੀ ਕੋਸ਼ਿਸ਼ ਕਰੀਏ। ਜੇਕਰ ਤੁਸੀਂ ਆਧਾਰ ਕਾਰਡ ਦਿਖਾਉਂਦੇ ਤਾਂ ਤੁਸੀਂ ਜਾ ਕੇ ਮਿਲ ਸਕਦੇ ਹੋ।"

ਕਰੀਬ ਇੱਕ ਘੰਟੇ ਬਾਅਦ ਅਬਦੁਲ ਗ਼ਨੀ ਆਪਣੇ ਪੁੱਤਰ ਤੇ ਭਤੀਜੇ ਨਾਲ ਅੱਧੇ ਘੰਟੇ ਦੀ ਮੁਲਾਕਾਤ ਤੋਂ ਬਾਅਦ ਮੁਸਕਾਨ ਨਾਲ ਬਾਹਰ ਆਇਆ।

ਗ਼ਨੀ ਮੁਤਾਬਕ, "ਉਸ ਦਾ ਪੁੱਤਰ ਪਰੇਸ਼ਾਨ ਸੀ। ਮੈਂ ਉਸ ਨੂੰ ਕਿਹਾ ਕਿ ਘਰੇ ਸਭ ਠੀਕ ਹੈ। ਮੈਂ ਉਸ ਦੇ ਟਿਕਾਣੇ ਬਾਰੇ ਚਿੰਤਤ ਸੀ। ਅੱਲਾਹ ਦਾ ਸ਼ੁਕਰ ਹੈ, ਮੈਂ ਉਸ ਨੂੰ ਇੱਥੇ ਮਿਲਿਆ। ਮੈਂ ਦੋ ਹਫ਼ਤਿਆਂ ਬਾਅਦ ਮੁੜ ਆਵਾਂਗਾ।"

ਸ਼ਾਮ ਦੇ 4 ਵੱਜ ਗਏ ਸਨ ਅਤੇ ਹਾਲ ਤਕਰੀਬਨ ਖਾਲੀ ਹੋ ਗਿਆ ਅਤੇ ਅਸੀਂ ਦੇਖਿਆ ਕਿ ਇੱਕ ਔਰਤ ਤੇ ਆਦਮੀ ਜੇਲ੍ਹ ਦੇ ਗੇਟ ਵੱਲ ਭਜਦੇ ਹੋਏ ਨਜ਼ਰ ਆਏ।

ਉਹ ਬਾਰਾਮੁਲਾ ਤੋਂ ਸਨ। ਉਨ੍ਹਾਂ ਨੇ ਸ੍ਰੀਨਗਰ ਤੋਂ ਉਡਾਣ ਭਰੀ ਅਤੇ ਦਿੱਲੀ ਤੋਂ ਕੈਬ ਕਰ ਕੇ ਆਏ ਸਨ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਅਤੇ 20 ਮਿੰਟ ਦੀ ਮੀਟਿੰਗ ਦੀ ਇਜਾਜ਼ਤ ਮਿਲੀ।

ਤਾਰਿਕ ਅਹਿਮਦ ਡਾਰ ਨੇ ਕਿਹਾ, "ਜੇਲ੍ਹ ਅਧਿਕਾਰੀਆਂ ਨੇ ਸਾਨੂੰ ਦੱਸਿਆ ਕਿ ਜੇਕਰ ਅਸੀਂ ਪਹਿਲਾਂ ਇੱਥੇ ਆ ਜਾਂਦੇ ਤਾਂ 40 ਮਿੰਟ ਮਿਲ ਸਕਦੇ ਸਨ।"

ਅਹਿਮਦ ਦਾ ਭਰਾ ਜੇਲ੍ਹ ਵਿੱਚ ਸੀ ਅਤੇ ਉਸ ਦੇ ਤਿੰਨ ਬੱਚੇ ਸਨ।

ਮਿਲਣ ਵਾਲਿਆਂ ਨੂੰ ਮੰਗਲਵਾਰ ਅਤੇ ਸ਼ੁੱਕਰਵਾਰ ਹੀ ਮਿਲਣ ਦਿੱਤਾ ਜਾਂਦਾ ਹੈ, ਇਸਦਾ ਮਤਲਬ ਕਿ ਤਾਰਿ ਅਹਿਮਦ ਡਾਰ ਕ ਨੂੰ ਆਗਰਾ ਵਿੱਚ 4 ਦਿਨਾਂ ਦਾ ਇੰਤਜ਼ਾਰ ਕਰਨਾ ਪੈਣਾ ਸੀ।

"ਮੈਂ ਉਸ ਨਾਲ ਗੱਲ ਕੀਤੀ। ਉਸ ਦੀ ਪਤਨੀ, ਉਸ ਦੇ ਬੱਚੇ ਉਸ ਦੇ ਬੁੱਢੇ ਮਾਪੇ ਉਸ ਨੂੰ ਯਾਦ ਕਰਦੇ ਹਨ। ਇਹ ਉਨ੍ਹਾਂ ਲਈ ਔਖਾ ਸੀ। ਹੁਣ ਜਦੋਂ ਮੈਂ ਉਸ ਨੂੰ ਦੇਖ ਲਿਆ ਹੈ ਤਾਂ ਮੈਂ ਦਸਾਂਗਾ ਉਹ ਠੀਕ-ਠਾਕ ਹੈ।"

ਇਹ ਵੀ ਪੜ੍ਹੋ-

  • ''ਉਹ ਇੱਧਰ ਦੇ ਹਨ ਜਾਂ ਉੱਧਰ ਦੇ,ਪੰਛੀ ਤਾਂ ਪੰਛੀ ਹਨ''
  • iphone11 ਦੀ ਕੀ ਹੋਵੇਗੀ ਭਾਰਤ ’ਚ ਕੀਮਤ ਤੇ ਕਿਹੜਾ ਨਵਾਂ ਫੀਚਰ ਹੈ ਇਸ ਵਾਰ
  • ਕਿਹੜੇ ਕਾਰਨਾਂ ਕਰਕੇ ਪਿਆ ਐਪਲ ਨੂੰ ਘਾਟਾ
  • ਟਿਕ-ਟੌਕ ਵਿੱਚ ਕੀ ਖਾਸ ਹੈ ਜੋ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਿਹਾ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=vXYRHgnhNGo