ਕਰਤਾਰਪੁਰ ਲਾਂਘਾ: 20 ਡਾਲਰ ਫੀਸ ਬਾਰੇ ਸੁਖਜਿੰਦਰ ਸਿੰਘ ਰੰਧਾਵਾ ਨੇ ਕੀ ਕਿਹਾ

09/16/2019 6:46:31 PM

"ਮੇਰੇ ਖ਼ਿਆਲ ''ਚ ਸੰਗਤ ਦੇ ਦਿਮਾਗ਼ ''ਚ 20 ਡਾਲਰ ਬਹੁਤ ਛੋਟੀ ਚੀਜ਼ ਹੈ। ਜੇਕਰ ਵੱਡੀ ਵੀ ਹੁੰਦੀ ਤਾਂ ਉਹ ਆਪਣੇ ਗੁਰੂ ਲਈ ਕੋਈ ਵੀ ਚੀਜ਼ ਕੁਰਬਾਨ ਕਰਨ ਲਈ ਤਿਆਰ ਹਨ ਪਰ ਫਿਰ ਵੀ ਅਸੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ।"

ਅਜਿਹਾ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ, ਜਿਨ੍ਹਾਂ ਨੇ ਲੈਂਡ ਪੋਰਟ ਅਥਾਰਟੀ ਆਫ ਇੰਡੀਆ ਤੇ ਨੈਸ਼ਨਲ ਹਾਈਵੇ ਅਥਾਰਟੀ ਨਾਲ ਅੱਜ ਮੀਟਿੰਗ ਕੀਤੀ।

ਉਨ੍ਹਾਂ ਨੇ ਕਿਹਾ ਕਿ ਇਹ ਗੁਰੂ ਨਾਨਕ ਨਾਮ ਲੇਵਾ ਸੰਗਤ ''ਤੇ ਕ੍ਰਿਪਾ ਹੋਣ ਲੱਗੀ ਹੈ ਕਿ 77 ਸਾਲਾਂ ਬਾਅਦ ਕਰਤਾਰਪੁਰ ਸਾਹਿਬ ਦਾ ਰਸਤਾ ਖੁੱਲ੍ਹ ਰਿਹਾ ਹੈ।

ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਵੇਂ ਮੁਸਲਿਮ ਧਰਮ ਦੇ ਲੋਕਾਂ ਲਈ ਹਜ ਯਾਤਰਾ ਲਈ ਸਰਕਾਰ ਹਰ ਸਹੂਲਤ ਦੇ ਰਹੀ ਹੈ ਉਸੇ ਹੀ ਤਰਜ਼ ''ਤੇ ਕਰਤਾਰਪੁਰ ਸਾਹਿਬ ਵੀ ਜਾਣ ਵਾਲੀ ਸੰਗਤ ਲਈ ਕੇਂਦਰ ਸਰਕਾਰ ਅੱਗੇ ਆਵੇ।

ਇਹ ਵੀ ਪੜ੍ਹੋ-

  • ਕਸ਼ਮੀਰ: ਮ੍ਰਿਤਕ ਅਸਰਾਰ ਦੇ ਪਿਤਾ ਦਾ ਸਵਾਲ, ''''ਕੀ ਪੀਐੱਮ ਮੋਦੀ ਨੂੰ ਦਰਦ ਮਹਿਸੂਸ ਹੁੰਦਾ ਹੈ?''''
  • 1984 ਸਿੱਖ ਕਤਲੇਆਮ: ਪੱਤਰਕਾਰ ਨੇ SIT ਸਾਹਮਣੇ ਗਵਾਹ ਵਜੋਂ ਪੇਸ਼ ਹੋਣ ਦੀ ਕੀਤੀ ਅਪੀਲ
  • ਲੋੜ ਪਈ ਤਾਂ ਮੈਂ ਜਾ ਸਕਦਾ ਹਾਂ ਸ਼੍ਰੀਨਗਰ-ਚੀਫ਼ ਜਸਟਿਸ

ਅਤਿ-ਆਧੁਨਿਕ ਸੁਵਿਧਾਵਾਂ

ਇਸ ਤੋਂ ਇਲਾਵਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦਿਆਂ ਕਿਹਾ ਕਿ ਐੱਨਐੱਚਆਈਏ ਤੇ ਲੈਂਡਪੋਰਟ ਅਥਾਰਿਟੀ ਨੂੰ ਨਿਰਦੇਸ਼ ਦੇ ਦਿੱਤੇ ਗਏ ਹਨ ਕਿ ਲਾਂਘੇ ਦਾ ਕੰਮ 31 ਅਕਤੂਬਰ ਤੱਕ ਪੂਰਾ ਕਰਨ ਲੈਣ ਨੂੰ ਯਕੀਨੀ ਬਣਾਇਆ ਜਾਵੇ।

ਇਸ ਤੋਂ ਇਲਾਵਾ ਉਨ੍ਹਾਂ ਨੇ ਚੱਲ ਰਹੇ ਵਿਕਾਸ ਕੰਮਾਂ ਦਾ ਜਾਇਜ਼ਾ ਲੈਣ ਲਈ ਆਪ ਉਥੇ ਜਾਣ ਦੀ ਵੀ ਗੱਲ ਆਖੀ।

ਉਨ੍ਹਾਂ ਨੇ ਅੱਗੇ ਲਿਖਿਆ, "ਇੰਟਰਗ੍ਰੇਟਡ ਚੈੱਕ ਪੋਸਟ ''ਚ ਸ਼ਰਧਾਲੂਆਂ ਲਈ ਅਤਿ-ਆਧੁਨਿਕ ਸੁਵਿਧਾਵਾਂ ਹੋਣਗੀਆਂ। ਕੇਂਦਰ ਸਰਕਾਰ ਵੱਲੋਂ ਫਾਇਰ ਸਟੇਸ਼ਨ ਤੇ ਪੁਲਿਸ ਸਟੇਸ਼ਨ ਵਰਗੀਆਂ ਕਈ ਸੇਵਾਵਾਂ ਲਈ ਭੁਗਤਾਨ ਕਰਨ ਦਾ ਫ਼ੈਸਲਾ ਲਿਆ ਗਿਆ ਹੈ।"

https://twitter.com/HarsimratBadal_/status/1173506742568644608

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਦਰਸ਼ਨੀ ਦਿਉੜੀ ਦੀ ਦਿੱਖ ਬਾਰੇ ਵੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕੀਤਾ ਤੇ ਦੱਸਿਆ ਕਿ ਦਿਉੜੀ ਵਿੱਚ ਧਾਰਮਿਕ ਮਾਹੌਲ ਸਿਰਜਣ ਲਈ ਕੀਰਤਨ ਚੱਲਦਾ ਰਹੇਗਾ।

ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ 19 ਸਤੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਪੰਜਾਬ ਦੀ ਇੱਕ ਕੈਬਨਿਟ ਮੀਟਿੰਗ ਹੋਣ ਜਾ ਰਹੀ ਹੈ ਅਤੇ ਇਸ ਮੀਟਿੰਗ ''ਚ ਪੰਜਾਬ ਦੇ ਮੁੱਖ ਮੰਤਰੀ ਅਤੇ ਕੈਬਨਿਟ ਮੰਤਰੀ ਹੋਣਗੇ।

ਦਰਸ਼ਨ ਸਥਲ

ਲੈਂਡ ਪੋਰਟ ਅਥਾਰਿਟੀ ਆਫ ਇੰਡੀਆ ਦੇ ਮੈਂਬਰ ਅਖਿਲ ਸਕਸੈਨਾ ਨੇ ਆਖਿਆ ਕਿ ਜੋ ਕਰਤਾਰਪੁਰ ਲਾਂਘੇ ਲਈ ਮੁੱਖ ਤੌਰ ''ਤੇ ਇੰਟਰਗ੍ਰੇਟਡ ਚੈਕ ਪੋਸਟ ਨੂੰ ਜਲਦ ਮੁਕੰਮਲ ਕਰਨ ਬਾਰੇ ਗੱਲ ਹੋਈ।

https://www.youtube.com/watch?v=Vko7fH0A1-Y&t=4s

ਉਨ੍ਹਾਂ ਨੇ ਦੱਸਿਆ ਕਿ ਸੰਗਤ ਲਈ ਜੋ ਪਹਿਲਾ ਦੂਰਬੀਨ ਨਾਲ ਦਰਸ਼ਨ ਕਰਨ ਲਈ ਦਰਸ਼ਨ ਸਥਲ ਸੀ ਉਸ ਨੂੰ ਮੁੜ ਬਣਾਉਣ ''ਤੇ ਵੀ ਇਕ ਫ਼ੈਸਲਾ ਲਿਆ ਗਿਆ ਹੈ।

ਲੈਂਡ ਪੋਰਟ ਅਥਾਰਿਟੀ ਵਲੋਂ ਉਨ੍ਹਾਂ ਸ਼ਰਧਾਲੂਆਂ ਲਈ ਜੋ ਸਰਹੱਦ ਪਾਰ ਦਰਸ਼ਨ ਨਹੀਂ ਕਰਨਾ ਚਾਹੁੰਦੇ ਜਾਂ ਨਹੀਂ ਜਾ ਸਕਦੇ ਉਨ੍ਹਾਂ ਲਈ ਇੱਕ ਦਰਸ਼ਨ ਸਥਲ ਬਣਾਇਆ ਜਾਵੇਗਾ।

ਉਨ੍ਹਾਂ ਨੇ ਕਿਹਾ, "ਪਹਿਲੇ ਫੇਜ਼ ਦਾ ਕੰਮ ਅਕਤੂਬਰ ਦੇ ਅਖ਼ੀਰ ''ਚ ਮੁਕੰਮਲ ਕਰ ਲਿਆ ਜਾਵੇਗਾ ਤਾਂ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਪਹਿਲਾਂ ਕਰਤਾਰਪੁਰ ਲਾਂਘਾ ਸ਼ੁਰੂ ਹੋ ਸਕੇ।"

ਕਰਤਾਰਪੁਰ ਲਾਂਘੇ ਨਾਲ ਜੁੜੀਆਂ ਇਹ ਖ਼ਬਰਾਂ ਵੀ ਪੜ੍ਹੋ-

  • ਪਾਕਿਸਤਾਨ - ਕਰਤਾਰਪੁਰ ਲਾਂਘੇ ਲਈ ਵੀਜ਼ੇ ਦੀ ਲੋੜ ਨਹੀਂ
  • ਕਰਤਾਰਪੁਰ ਲਾਂਘੇ ਦਾ ਕੰਮ ਨਹੀਂ ਰੁਕੇਗਾ: ਪਾਕਿਸਤਾਨ
  • ਕਰਤਾਰਪੁਰ ਲਾਂਘਾ: ਆਖ਼ਿਰ ਪਿਘਲ ਗਏ ਭਾਰਤ-ਪਾਕ ਦੇ ''ਪੱਥਰ ਦਿਲ''
  • “ਕਰਤਾਰਪੁਰ ਲਾਂਘਾ ਨਾ ਖੋਲ੍ਹਣਾ ਵੰਡੇ ਹੋਏ ਪੰਜਾਬੀਆਂ ਨਾਲ ਧੱਕਾ”
  • ''ਸ਼ਾਂਤੀ ਲਈ ਸਿੱਧੂ ਦੇ ਵਜ਼ੀਰ-ਏ-ਆਜ਼ਮ ਬਣਨ ਦੀ ਉਡੀਕ ਨਾ ਕਰਨੀ ਪਏ''

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=hd1jlb_JQ4k

https://www.youtube.com/watch?v=mrJyjlj5BzM

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)