ਸਾਊਦੀ ਤੇਲ ਠਿਕਾਣਿਆਂ ''''ਤੇ ਹਮਲੇ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ - ਪੰਜ ਅਹਿਮ ਖ਼ਬਰਾਂ

09/16/2019 7:46:31 AM

Reuters

ਸਾਊਦੀ ਅਰਬ ਦੇ ਤੇਲ ਠਿਕਾਣਿਆਂ ''ਤੇ ਸ਼ਨੀਵਾਰ ਨੂੰ ਹੋਏ ਡ੍ਰੋਨ ਹਮਲਿਆਂ ਤੋਂ ਬਾਅਦ ਕੱਚੇ ਤੇਲ ਦੀ ਕੀਮਤ ਚਾਰ ਮਹੀਨਿਆਂ ਵਿੱਚ ਸਭ ਤੋਂ ਵੱਧ ਦਰਜ ਕੀਤੀ ਗਈ।

ਕੌਮਾਂਤਰੀ ਬਾਜ਼ਾਰ ਵਿੱਚ ਸੋਮਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਵਿੱਚ ਕੱਚੇ ਤੇਲ ਦੀ ਕੀਮਤ ਵਿੱਚ 19 ਫ਼ੀਸਦ ਵਾਧਾ ਹੋਇਆ।

ਇਸਦੇ ਨਾਲ ਹੀ ਇੱਕ ਬੈਰਲ ਦੀ ਕੀਮਤ ਵਧ ਕੇ 71.95 ਡਾਲਰ ''ਤੇ ਆ ਗਈ ਹੈ। ਅਮਰੀਕਾ ਨੇ ਆਪਣੇ ਐਮਰਜੈਂਸੀ ਭੰਡਾਰ ਤੋਂ ਕੱਚੇ ਤੇਲ ਨੂੰ ਕੱਢਿਆ ਹੈ, ਇਸ ਨਾਲ ਬਾਜ਼ਾਰ ਨੂੰ ਥੋੜ੍ਹੀ ਰਾਹਤ ਜ਼ਰੂਰ ਮਿਲੀ ਹੈ।

ਪਰ ਫਿਰ ਵੀ ਸਾਊਦੀ ਤੇਲ ਠਿਕਾਣਿਆਂ ਨੂੰ ਪਹਿਲਾਂ ਦੀ ਤਰ੍ਹਾਂ ਤੇਲ ਉਤਪਾਦਨ ਕਰਨ ਵਿੱਚ ਅਜੇ ਵੀ ਕੁਝ ਹਫ਼ਤੇ ਲੱਗ ਸਕਦੇ ਹਨ।

ਇਹ ਵੀ ਪੜ੍ਹੋ:

  • ''ਸਿਟੀਜ਼ਨਸ਼ਿਪ ਰਜਿਸਟਰ ਹਰਿਆਣਾ ''ਚ ਵੀ ਲਾਗੂ ਕਰਾਂਗੇ''
  • ਉਹ ਦੇਸ ਜਿੱਥੇ ਕੀਟਨਾਸ਼ਕਾਂ ''ਤੇ ਪਾਬੰਦੀ ਲਗਾਉਣ ਨਾਲ ਘਟੀਆਂ ਖੁਦਕੁਸ਼ੀਆਂ
  • ਕਸ਼ਮੀਰ ਮੁੱਦੇ ''ਤੇ ਦਿੱਲੀ ਤੋਂ ਅਮਰੀਕਾ ਤੱਕ ਮੁਜ਼ਾਹਰੇ ਦਾ ਐਲਾਨ

ਅਮਰੀਕਾ ਦੇ ਸੈਕਟਰੀ ਆਫ਼ ਸਟੇਟ ਮਾਈਕ ਪੋਂਪੀਓ ਦਾ ਕਹਿਣਾ ਹੈ ਕਿ ਇਸ ਹਮਲੇ ਪਿੱਛੇ ਇਰਾਨ ਹੈ। ਇਰਾਨ ਨੇ ਅਮਰੀਕਾ ''ਤੇ ''ਧੋਖੇ'' ਦਾ ਇਲਜ਼ਾਮ ਲਗਾਇਆ।

ਉਸ ਤੋਂ ਬਾਅਦ ਟਰੰਪ ਨੇ ਟਵੀਟ ਕਰਦਿਆਂ ਕਿਹਾ ਅਮਰੀਕਾ ਜਾਣਦਾ ਸੀ ਕਿ ਦੋਸ਼ੀ ਕੌਣ ਸੀ ਪਰ ਸਾਊਦੀ ਅਰਬ ਦੀ ਪ੍ਰਤੀਕਿਰਆ ਦੀ ਉਡੀਕ ਕਰ ਰਹੇ ਹਨ ਕਿ ਉਹ ਕਿਵੇਂ ਕਾਰਵਾਈ ਕਰਨਾ ਚਾਹੁੰਦੇ ਸਨ।

https://twitter.com/realDonaldTrump/status/1173368423381962752

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਹਰਿਆਣਾ ''ਚ ਵੀ NRC ਲਾਗੂ ਕਰਾਂਗੇ- ਖੱਟਰ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਹਰਿਆਣਾ ਵਿੱਚ ਵੀ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ (ਐਨਆਰਸੀ) ਲਾਗੂ ਕੀਤਾ ਜਾਵੇਗਾ।

ਪੰਚਕੂਲਾ ਵਿੱਚ ਖੱਟਰ ਸਾਬਕਾ ਜਸਟਿਸ ਐਚਐਸ ਭੱਲਾ ਅਤੇ ਸਾਬਕਾ ਨੇਵੀ ਚੀਫ ਸੁਨਿਲ ਲਾਂਬਾ ਨੂੰ ਮਿਲਣ ਪਹੁੰਚੇ ਹੋਏ ਸਨ। ਖੱਟਰ ਇਨ੍ਹਾਂ ਨੂੰ ਪਾਰਟੀ ''ਮਹਾਂ ਸੰਪਰਕ ਅਭਿਆਨ'' ਦੇ ਤਹਿਤ ਮਿਲਣ ਪਹੁੰਚੇ ਹੋਏ ਸਨ।

ਖੱਟਰ ਨੇ ਕਿਹਾ ਕਿ ਜਸਟਿਸ ਭੱਲਾ ਰਿਟਾਇਰਮੈਂਟ ਤੋਂ ਬਾਅਦ ਵੀ ਕਈ ਅਹਿਮ ਮਾਮਲਿਆਂ ''ਤੇ ਕੰਮ ਕੀਤਾ ਹੈ।

ਹਰਿਆਣਾ ਦੇ ਮੁੱਖ ਮੰਤਰੀ ਨੇ ਅੱਗੇ ਕਿਹਾ, ''''ਜਸਟਿਸ ਭੱਲਾ ਐੱਨਆਰਸੀ ''ਤੇ ਕੰਮ ਕਰ ਰਹੇ ਹਨ ਅਤੇ ਜਲਦੀ ਹੀ ਅਸਾਮ ਜਾਣਗੇ। ਮੈਂ ਕਿਹਾ ਹੈ ਕਿ ਅਸੀਂ ਵੀ ਹਰਿਆਣਾ ਵਿੱਚ ਐਨਆਰਸੀ ਲਾਗੂ ਕਰਾਂਗੇ।''''

ਕਸ਼ਮੀਰ ਮੁੱਦੇ ''ਤੇ ਦਿੱਲੀ ਤੋਂ ਅਮਰੀਕਾ ਤੱਕ ਪ੍ਰਦਰਸ਼ਨ ਦਾ ਐਲਾਨ

ਭਾਰਤ ਸ਼ਾਸਿਤ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਖ਼ਤਮ ਕੀਤੇ ਜਾਣ ਦੇ ਵਿਰੋਧ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖ਼ਾਲਸਾ, ਸਿੱਖ ਯੂਥ ਆਫ ਪੰਜਾਬ ਤੇ ਤਮਿਲ ਨਾਡੂ ਤੋਂ ਨਾਮ ਤਮੀਲਰ ਕਟਚੀ ਜਥੇਬੰਦੀ ਵੱਲੋਂ 26 ਸਤੰਬਰ ਨੂੰ ਦਿੱਲੀ ਵਿੱਚ ਰੋਸ ਮਾਰਚ ਕੱਢਿਆ ਜਾਵੇਗਾ।

Getty Images

ਇਹ ਰੋਸ ਮੁਜ਼ਾਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਵਿੱਚ ਭਾਸ਼ਣ ਤੋਂ ਠੀਕ ਇੱਕ ਦਿਨ ਪਹਿਲਾਂ ਹੋਵੇਗਾ।

ਇੱਕ ਸਾਂਝੀ ਪ੍ਰੈੱਸ ਕਾਨਫਰੰਸ ਵਿੱਚ ਨੁਮਾਇੰਦਿਆਂ ਨੇ ਕਿਹਾ ਦੇਸ ਦੀ ਰਾਜਧਾਨੀ ਵਿੱਚ ਕਸ਼ਮੀਰੀਆਂ ਦੇ ਹੱਕਾਂ ਲਈ ਆਵਾਜ਼ ਚੁੱਕੀ ਜਾਵੇਗੀ।

ਪੂਰੀ ਖ਼ਬਰ ਇੱਥੇ ਕਲਿੱਕ ਕਰਕੇ ਪੜ੍ਹੋ।

ਗੋਦਾਵਰੀ ''ਚ ਬੇੜੀ ਡੁੱਬਣ ਨਾਲ 11 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਵਿੱਚ ਬੇੜੀ ਡੁੱਬਣ ਨਾਲ ਘੱਟੋ ਘੱਟ 11 ਲੋਕਾਂ ਦੀ ਮੌਤ ਹੋ ਗਈ।

ਸੂਬੇ ਦੇ ਡਿਜ਼ਾਸਟਰ ਮੈਨੇਜਮੈਂਟ ਵਿਭਾਗ ਨੇ ਦੱਸਿਆ ਕਿ ਡੁੱਬਣ ਵਾਲੀ ਬੇੜੀ ''ਤੇ 61 ਲੋਕ ਸਵਾਰ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸੈਲਾਨੀ ਸਨ।

BBC

ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਦੇਵੀਪਟਨਮ ਮੰਡਲ ਦੇ ਕੱਚਾਲੁਰੂ ਪਿੰਡ ਵਿੱਚ ਇਹ ਹਾਦਸਾ ਐਤਵਾਰ ਦੁਪਹਿਰ ਨੂੰ ਵਾਪਰਿਆ। ਬੇੜੀ ਵਿੱਚ ਸਵਾਰ 61 ਲੋਕਾਂ ਵਿੱਚੋਂ 50 ਸੈਲਾਨੀ ਅਤੇ ਬਾਕੀ ਸਟਾਫ਼ ਮੈਂਬਰ ਸਨ।

ਸੈਲਾਨੀ ਗੋਦਾਵਰੀ ਨਦੀ ਦੇ ਕੋਲ ਪਾਪੀਕੋਂਡਾਲੂ ਪਹਾੜੀਆਂ ''ਤੇ ਘੁੰਮਣ ਲਈ ਜਾ ਰਹੇ ਸਨ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਕੁੜੀਆਂ ਦੇ ਚਿਹਰੇ ''ਤੇ ਕਿਉਂ ਆ ਜਾਂਦੀ ਹੈ ਦਾੜ੍ਹੀ-ਮੁੱਛ
  • ਇਸ ਦੇਸ ਵਿੱਚ ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਚਲਾਈ
  • ਜਦੋਂ 20 ਸਾਲ ਬਾਅਦ ਚੇਨੱਈ ਦੀ ਬਜਾਇ ਅਮਰੀਕਾ ’ਚ ਮਿਲਿਆ ਵਿਛੜਿਆ ਬੇਟਾ

ਮੀਂਹ ਕਾਰਨ ਟੀ-20 ਰੱਦ

ਭਾਰਤ ਅਤੇ ਦੱਖਣੀ ਅਫਰੀਕਾ ਦਾ ਪਹਿਲਾ ਟੀ-20 ਮੈਚ ਮੀਂਹ ਕਾਰਨ ਰੱਦ ਕਰਨਾ ਪਿਆ।

ਧਰਮਸ਼ਾਲਾ ਵਿੱਚ ਹੋਣ ਵਾਲੇ ਇਸ ਮੁਕਾਬਲੇ ਲਈ ਟਾਸ ਵੀ ਨਹੀਂ ਹੋ ਸਕਿਆ।

Getty Images

ਐਤਵਾਰ ਨੂੰ ਹੋਣ ਵਾਲੇ ਮੈਚ ਲਈ ਪੂਰਾ ਸਟੇਡੀਅਮ ਭਰਿਆ ਹੋਇਆ ਸੀ ਪਰ ਮੀਂਹ ਨੇ ਰੁਕਣ ਦਾ ਨਾਮ ਨਹੀਂ ਲਿਆ।

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਬਾਰਿਸ਼ ਹੋਈ ਸੀ, ਜਿਸਦੇ ਚਲਦੇ ਪਿਚ ਨੂੰ ਕਵਰ ਕਰਨਾ ਪਿਆ ਸੀ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=EfR3t3-ZrHk

https://www.youtube.com/watch?v=vXYRHgnhNGo

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)