ਇਮਰਾਨ ਖ਼ਾਨ ਨੇ ਕਿਹਾ ਭਾਰਤ ਤੇ ਪਾਕਿਸਤਾਨ ਵਿਚਾਲੇ ਯੁੱਦ ਦਾ ਖ਼ਤਰਾ ਹੈ - 5 ਅਹਿਮ ਖ਼ਬਰਾਂ

09/15/2019 7:31:32 AM

Getty Images

ਇਮਰਾਨ ਖ਼ਾਨ ਨੇ ਅਲ ਜਜ਼ੀਰਾ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਹੈ ਕਿ ਭਾਰਤ ਦੇ ਨਾਲ ਕਸ਼ਮੀਰ ''ਤੇ ਯੁੱਧ ਸੰਭਵ ਹੈ।

ਕੀ ਦੋਵੇਂ ਪਰਮਾਣੂ ਹਥਿਆਰਾਂ ਨਾਲ ਲੈਸ ਦੇਸਾਂ ਵਿਚਾਲੇ ਕੋਈ ਵੱਡੇ ਸੰਘਰਸ਼ ਜਾਂ ਜੰਗ ਦਾ ਖ਼ਤਰਾ ਹੈ? ਇਸ ਸਵਾਲ ਦੇ ਜਵਾਬ ਵਿੱਚ ਇਮਰਾਨ ਖ਼ਾਨ ਨੇ ਕਿਹਾ ਕਿ ਹਾਂ, ਦੋਵੇਂ ਦੇਸਾਂ ਵਿਚਾਲੇ ਯੁੱਦ ਦਾ ਖ਼ਤਰਾ ਹੈ।

ਪਾਕਿਸਤਾਨੀ ਪੀਐੱਮ ਨੇ ਕਿਹਾ ਕਿ ਭਾਰਤ ਦੇ ਨਾਲ ਯੁੱਧ ਸੰਭਵ ਹੈ। ਆਪਣੇ ਗੁਆਂਢੀ ਮੁਲਕਾਂ ਵਿੱਚ ਪਾਕਿਸਤਾਨ ਦਾ ਚੀਨ ਦੇ ਨਾਲ ਸਬੰਧ ਇਤਿਹਾਸਕ ਰੂਪ ਨਾਲ ਕਾਫ਼ੀ ਕਰੀਬੀ ਹੈ ਪਰ ਭਾਰਤ ਦੇ ਨਾਲ ਬਿਲਕੁਲ ਹੇਠਲੇ ਪੱਧਰ ''ਤੇ ਹੈ।

ਇਮਰਾਨ ਖ਼ਾਨ ਨੇ ਕਸ਼ਮੀਰ ਨੂੰ ਲੈ ਕੇ ਇਸ ਇੰਟਰਵਿਊ ਵਿੱਚ ਕਿਹਾ, ''''ਕਸ਼ਮੀਰ ਵਿੱਚ 80 ਲੱਖ ਮੁਸਲਮਾਨ ਪਿਛਲੇ 6 ਹਫ਼ਤਿਆਂ ਤੋਂ ਕੈਦ ਹਨ। ਭਾਰਤ ਪਾਕਿਸਤਾਨ ''ਤੇ ਅੱਤਵਾਦ ਫੈਲਾਉਣ ਦਾ ਇਲਜ਼ਾਮ ਲਗਾ ਕੇ ਦੁਨੀਆਂ ਦਾ ਧਿਆਨ ਇਸ ਮੁੱਦੇ ਤੋਂ ਭਟਕਾਉਣਾ ਚਾਹੁੰਦਾ ਹੈ।"

"ਪਾਕਿਸਤਾਨ ਅਜੇ ਯੁੱਧ ਦੀ ਸ਼ੁਰੂਆਤ ਨਹੀਂ ਕਰੇਗਾ। ਇਸ ਨੂੰ ਲੈ ਕੇ ਮੈਂ ਬਿਲਕੁਲ ਸਪੱਸ਼ਟ ਹਾਂ। ਮੈਂ ਸ਼ਾਂਤੀਪਸੰਦ ਇਨਸਾਨ ਹਾਂ। ਮੈਂ ਯੁੱਧ ਵਿਰੋਧੀ ਹਾਂ। ਮੇਰਾ ਮੰਨਣਾ ਹੈ ਕਿ ਯੁੱਧ ਕਿਸੇ ਸਮੱਸਿਆ ਦਾ ਹੱਲ ਨਹੀਂ।''''

ਇਮਰਾਨ ਖ਼ਾਨ ਦਾ ਪੂਰਾ ਇੰਟਰਵਿਊ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਕੀ ਪਾਕਿਸਤਾਨ ਸ਼ਿਮਲਾ ਸਮਝੌਤਾ ਤੋੜ ਸਕਦਾ ਹੈ- ਨਜ਼ਰੀਆ
  • ਮੋਹਾਲੀ ''ਚ ਕਸ਼ਮੀਰੀਆਂ ਦੇ ਹੱਕ ''ਚ ਮੁਜ਼ਾਹਰੇ ''ਤੇ ਰੋਕ, ਪ੍ਰਸ਼ਾਸਨ ਨੇ ਦੱਸੇ ਇਹ ਕਾਰਨ
  • ਜ਼ਾਇਰਾ ਵਸੀਮ ਦੀ ਫਿਲਮ ਇੰਡਸਟਰੀ ’ਚ ਵਾਪਸੀ ਦਾ ਸੱਚ

ਮੋਹਾਲੀ ''ਚ ਕਸ਼ਮੀਰੀਆਂ ਦੇ ਹੱਕ ''ਚ ਮੁਜ਼ਾਹਰੇ ''ਤੇ ਰੋਕ

ਜੰਮੂ-ਕਸ਼ਮੀਰ ਤੋਂ ਭਾਰਤ ਸਰਕਾਰ ਵੱਲੋਂ ਧਾਰਾ 370 ਹਟਾਉਣ ਦੇ ਰੋਸ ਵਜੋਂ ਮੁਹਾਲੀ ਵਿੱਚ ਹੋਣ ਜਾ ਰਹੇ ਪੰਜਾਬ ਪੱਧਰ ਦੇ ਇਕੱਠ ਨੂੰ ਪ੍ਰਸ਼ਾਸਨ ਨੇ ਮਨਜ਼ੂਰੀ ਨਹੀਂ ਦਿੱਤੀ।

15 ਸਤੰਬਰ ਨੂੰ ਸਵੇਰੇ 11 ਵਜੇ ਮੁਹਾਲੀ ਦੇ ਦੁਸ਼ਹਿਰਾ ਗਰਾਊਂਡ ਵਿੱਚ ਪੰਜਾਬ ਦੀਆਂ ਦਰਜਨ ਭਰ ਕਿਸਾਨ, ਮਜ਼ਦੂਰ ਤੇ ਵਿਦਿਆਰਥੀ ਸੰਘਰਸ਼ ਜਥੇਬੰਦੀਆਂ ਨੇ ਇਕੱਠ ਕਰਨਾ ਸੀ ਅਤੇ ਇੱਥੋਂ ਚੰਡੀਗੜ੍ਹ ਵੱਲ ਕੂਚ ਕਰਨ ਦਾ ਪ੍ਰੋਗਰਾਮ ਸੀ।

ਇਸ ਵਿਸ਼ਾਲ ਇਕੱਠ ਲਈ ਤੈਅ ਦਿਨ ਤੋਂ ਇੱਕ ਦਿਨ ਪਹਿਲਾਂ ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਾਨ ਨੇ ਪ੍ਰਦਰਸ਼ਨ ਲਈ ਮਨਾਹੀ ਵਾਲੀ ਚਿੱਠੀ ਜਾਰੀ ਕੀਤੀ।

ਡਿਪਟੀ ਕਮਿਸ਼ਨਰ ਵੱਲੋਂ ਜਾਰੀ ਚਿੱਠੀ ਮੁਤਾਬਕ, ਝੰਡਾ ਸਿੰਘ ਜੇਠੂਕੇ, ਲਖਵਿੰਦਰ ਸਿੰਘ ਅਤੇ ਕੰਵਲਪ੍ਰੀਤ ਸਿੰਘ ਪੰਨੂ ਨੇ 13 ਸਤੰਬਰ 2019 ਦੀ ਸ਼ਾਮ 4 ਵਜੇ 15 ਸਤੰਬਰ ਨੂੰ ਹੋਣ ਵਾਲੇ ਪ੍ਰਦਰਸ਼ਨ ਦੀ ਇਜਾਜ਼ਤ ਦੇਣ ਸਬੰਧੀ ਚਿੱਠੀ ਭੇਜੀ ਸੀ, ਜਦਕਿ ਅਜਿਹੇ ਪ੍ਰਦਰਸ਼ਨਾਂ ਲਈ ਪੰਜ ਤੋਂ ਸੱਤ ਦਿਨ ਪਹਿਲਾਂ ਅਰਜੀ ਭੇਜਣੀ ਹੁੰਦੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

Getty Images

ਆਰਥਿਕ ਸੁਸਤੀ: ਸਪੋਰਟਸ ਇੰਡਸਟਰੀ ਪ੍ਰਭਾਵਿਤ

ਭਾਰਤ ਦੀ ਆਰਥਿਕ ਸੁਸਤੀ ਦਾ ਜਲੰਧਰ ਦੀ ਸਪੋਰਟਸ ਇੰਡਸਟਰੀ ''ਤੇ ਖਾਸਾ ਅਸਰ ਪਿਆ ਹੈ। ਮਜ਼ਦੂਰਾਂ ਮੁਤਾਬਕ ਉਨ੍ਹਾਂ ਨੂੰ ਮਿਲਣ ਵਾਲਾ ਕੰਮ ਪਹਿਲਾਂ ਨਾਲੋਂ ਕਾਫ਼ੀ ਘੱਟ ਗਿਆ ਹੈ।

ਜਲੰਧਰ ਦੀ ਖੇਡ ਇੰਡਸਟਰੀ ਨਾਲ ਕਰੀਬ 1.5 ਲੱਖ ਲੋਕ ਸਿੱਧੇ ਤੇ ਅਸਿੱਧੇ ਤੌਰ ''ਤੇ ਜੁੜੇ ਹਨ। ਜਲੰਧਰ ''ਚ 500 ਤੋਂ ਵੱਧ ਖੇਡਾਂ ਦਾ ਸਾਮਾਨ ਤਿਆਰ ਕਰਨ ਵਾਲੀਆਂ ਫੈਕਟਰੀਆਂ ਹਨ। ਇੱਥੇ 300 ਤੋਂ ਵੱਧ ਖੇਡ ਵਸਤਾਂ ਤਿਆਰ ਕੀਤੀਆਂ ਜਾਂਦੀਆਂ ਹਨ।

ਭਾਰਤ ਦੀ ਇਸ ਮਾਲੀ ਸਾਲ ਦੀ ਪਹਿਲੀ ਤਿਮਾਹੀ ਦੀ ਆਰਥਿਕ ਵਿਕਾਸ ਦਰ 5% ਹੈ, ਬੀਤੇ ਸਾਲ ''ਚ ਇਸੇ ਤਿਮਾਹੀ ਦੀ ਵਿਕਾਸ ਦਰ 8.2% ਸੀ।

ਪੂਰੀ ਖ਼ਬਰ ਦੇਖਣ ਲਈ ਇਸ ਲਿੰਕ ''ਤੇ ਜਾਓ।

ਜ਼ਾਇਰਾ ਦੀ ਫਿਲਮ ਇੰਡਸਟਰੀ ''ਚ ਵਾਪਸੀ ਦਾ ਸੱਚ

''ਦੰਗਲ'' ਫਿਲਮ ਲਈ ''ਬੈਸਟ ਸਪੋਰਟਿੰਗ ਐਕਟਰ'' ਦਾ ਕੌਮੀ ਫਿਲਮ ਪੁਰਸਕਾਰ ਜਿੱਤਣ ਵਾਲੀ ਜ਼ਾਇਰਾ ਵਸੀਮ ਬਾਰੇ ਸੋਸ਼ਲ ਮੀਡੀਆ ''ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ''ਜ਼ਾਇਰਾ ਨੇ ਫਿਲਮ ਇੰਡਸਟਰੀ ਵਿੱਚ ਮੁੜ ਵਾਪਸੀ ਕਰ ਲਈ ਹੈ ਅਤੇ ਫਿਲਹਾਲ ਉਹ ਆਪਣੀ ਫਿਲਮ ''ਦਿ ਸਕਾਏ ਇੰਜ਼ ਪਿੰਕ'' ਦੀ ਪ੍ਰਮੋਸ਼ਨ ''ਚ ਲੱਗੀ ਹੋਈ ਹੈ।

ਜਦਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਆਪਣੇ ਧਰਮ ਅਤੇ ਅੱਲਾਹ ਲਈ ਫਿਲਮੀ ਦੁਨੀਆਂ ਛੱਡਣ ਦਾ ਐਲਾਨ ਕੀਤਾ ਸੀ।''

ਫਿਲਮ-ਨਿਰਮਾਤਾ ਰੌਨੀ ਸਕਰੂਵਾਲਾ ਅਤੇ ਸਿਧਾਰਥ ਰੌਇ ਕਪੂਰ ਨੇ ਹਾਲ ਹੀ ਵਿੱਚ ਆਪਣੀ ਅਪਕਮਿੰਗ ਫਿਲਮ ''ਦਿ ਸਕਾਇ ਇੰਜ਼ ਪਿੰਕ'' ਦਾ ਪੋਸਟਰ ਰਿਲੀਜ਼ ਕੀਤਾ ਸੀ, ਜਿਸ ਤੋਂ ਬਾਅਦ ਜ਼ਾਇਰਾ ਵਸੀਮ ਨੂੰ ਲੈ ਕੇ ਇਹ ਦਾਅਵਾ ਕੀਤਾ ਜਾ ਰਿਹਾ ਹੈ।

ਸੋਸ਼ਲ ਮੀਡੀਆ ''ਤੇ ਬਹੁਤ ਸਾਰੇ ਲੋਕਾਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਫਿਲਮ ਨਾਲ ਜੁੜੇ ਕੁਝ ਹਾਲੀਆ ਇਵੈਂਸਟ ''ਚ ਜ਼ਾਇਰਾ ਵਸੀਮ ਨੇ ਹਿੱਸਾ ਲਿਆ ਸੀ।

ਪਰ ਆਪਣੀ ਪੜਤਾਲ ਵਿੱਚ ਅਸੀਂ ਦੇਖਿਆ ਹੈ ਕਿ ਜ਼ਾਇਰਾ ਵਸੀਮ ਨਾਲ ਸਬੰਧਿਤ ਇਹ ਸਾਰੇ ਦਾਅਵੇ ਗ਼ਲਤ ਹਨ ਅਤੇ ਫਿਲਮ ਦੀ ਪੂਰੀ ਟੀਮ ਦੇ ਨਾਲ ਉਨ੍ਹਾਂ ਦੀ ਜੋ ਤਸਵੀਰ ਸੋਸ਼ਲ ਮੀਡੀਆ ''ਤੇ ਸ਼ੇਅਰ ਕੀਤੀ ਜਾ ਰਹੀ ਹੈ, ਉਹ ਪੁਰਾਣੀ ਹੈ।

ਪੂਰੀ ਖ਼ਬਰ ਪੜ੍ਹਨ ਲਈ ਇਸ ਲਿੰਕ ''ਤੇ ਕਲਿੱਕ ਕਰੋ।

ਇਹ ਵੀ ਪੜ੍ਹੋ:

  • ਇਸ ਦੇਸ ਵਿੱਚ ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਚਲਾਈ
  • ਇੱਕ ਆਦਤ ਜਿਸ ਕਾਰਨ ਬਦਲ ਗਈ 9 ਲੋਕਾਂ ਦੀ ਜ਼ਿੰਦਗੀ
  • ਆਪਣੇ ਟੱਬਰ ਦੀਆਂ 4 ਪੀੜੀਆਂ ''ਚ 5ਵੀਂ ਖ਼ੁਦਕੁਸ਼ੀ ਦਾ ਦੁੱਖ ਹੰਢਾਉਣ ਵਾਲੀ ਗੁਰਦੇਵ ਕੌਰ
Getty Images
ਕਈ ਕੁੜੀਆਂ ਨੂੰ ਰੇਪ ਦਾ ਡਰ ਬਣਿਆ ਰਹਿੰਦਾ ਹੈ

ਦੱਖਣੀ ਅਫ਼ਰੀਕਾ ''ਚ ਰੇਪ ਦੀਆਂ ਘਟਨਾਵਾਂ

ਦੱਖਣੀ ਅਫ਼ਰੀਕਾ ਦੇ ਲੋਕਾਂ ਨੂੰ ਪਿਛਲੇ ਕੁਝ ਹਫ਼ਤਿਆਂ ਵਿੱਚ ਹੋਏ ਭਿਆਨਕ ਬਲਾਤਕਾਰ ਅਤੇ ਕਤਲਾਂ ਦੇ ਕਾਰਨ ਰੋਸ ਹੈ। ਇੱਕ ਸਕੂਲ ਦੀ ਕੁੜੀ, ਜਿਸਦਾ ਸਿਰ ਕਥਿਤ ਤੌਰ ''ਤੇ ਵੱਢਿਆ ਹੋਇਆ ਮਿਲਿਆ ਸੀ ਅਤੇ ਇੱਕ ਯੂਨੀਵਰਸਿਟੀ ਦੀ ਵਿਦਿਆਰਥੀ ਜਿਸਦਾ ਕਤਲ ਕੀਤਾ ਗਿਆ ਸੀ।

ਬਲਾਤਕਾਰ ਅਤੇ ਕਤਲ ਦੇ ਕਾਰਨ ਰੋਸ ਪ੍ਰਦਰਸ਼ਨ ਹੋਏ ਅਤੇ ਟਵਿੱਟਰ ''ਤੇ #AmINext campaign ਮੁਹਿੰਮ ਚੱਲੀ।

ਅਜਿਹੇ ਅਪਰਾਧਾਂ ਨੂੰ ਰੋਕਣ ਲਈ ਮੌਤ ਦੀ ਸਜ਼ਾ ਨੂੰ ਬਹਾਲ ਕਰਨ ਲਈ 5,00,000 ਤੋਂ ਵੱਧ ਲੋਕਾਂ ਨੇ ਇੱਕ ਆਨਲਾਈਨ ਪਟੀਸ਼ਨ ਉੱਤੇ ਹਸਤਾਖ਼ਰ ਕੀਤੇ।

ਦੱਖਣੀ ਅਫ਼ਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਇਸ ਸੰਕਟ ''ਚੋਂ ਨਿਕਲਣ ਲਈ ਕਈ ਉਪਰਾਲੇ ਕਰਨ ਦਾ ਵਾਅਦਾ ਕੀਤਾ ਹੈ।

ਪੂਰੀ ਖ਼ਬਰ ਪੜ੍ਹਨ ਲਈ ਲਿੰਕ ''ਤੇ ਜਾਓ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=QJ9ZkANZT_M

https://www.youtube.com/watch?v=PUJ-T46AmAk

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)