ਯੂਕੇ ਪੜ੍ਹਨ ਜਾਣ ਵਾਲਿਆਂ ਲਈ ਵੱਡੀ ਖ਼ਬਰ, ਪੜ੍ਹਾਈ ਤੋਂ ਬਾਅਦ ਦੋ ਸਾਲ ਦਾ ਵਰਕ ਵੀਜ਼ਾ

09/12/2019 6:31:30 AM

Getty Images

ਯੂਕੇ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਸਣੇ ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਪੜ੍ਹਾਈ ਤੋਂ ਬਾਅਦ ਦੋ ਸਾਲਾਂ ਤੱਕ ਦਾ ਵਰਕ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ, ਤਾਂ ਜੋ ਕਾਬਿਲ ਕੌਮਾਂਤਰੀ ਵਿਦਿਆਰਥੀ ਯੂਕੇ ਵਿੱਚ ਆਪਣਾ ਕਰੀਅਰ ਬਣਾ ਸਕਣ।

ਇਹ ਫੈਸਲਾ 2012 ਦੇ ਤਤਕਾਲੀ ਗ੍ਰਹਿ ਮੰਤਰੀ ਟੈਰੀਜ਼ਾ ਮੇ ਦੇ ਫੈਸਲੇ ਨੂੰ ਰੱਦ ਕਰਦਾ ਹੈ। ਜਿਸ ਵਿੱਚ ਵਿਦੇਸ਼ੀ ਵਿਦਿਆਰਥੀਆਂ ਨੂੰ ਡਿਗਰੀ ਖ਼ਤਮ ਹੁੰਦਿਆਂ ਹੀ ਚਾਰ ਮਹੀਨੇ ਦੇ ਅੰਦਰ ਚਲੇ ਜਾਣ ਦੀ ਤਜਵੀਜ਼ ਸੀ।

ਸਾਰੇ ਕੌਮਾਂਤਰੀ ਵਿਦਿਆਰਥੀਆਂ ਲਈ ਨਵਾਂ ਗਰੈਜੁਏਟ ਰੂਟ ਖੁੱਲ੍ਹੇਗਾ। ਇਸ ਵਿੱਚ ਭਾਰਤੀ ਵਿਦਿਆਰਥੀ ਵੀ ਸ਼ਾਮਿਲ ਹਨ, ਜਿਨ੍ਹਾਂ ਕੋਲ ਯੂਕੇ ਦਾ ਪਰਵਾਸੀ ਸਟੇਟਸ ਹੈ ਤੇ ਕਿਸੇ ਵੀ ਵਿਸ਼ੇ ਵਿੱਚ ਅੰਡਰਗਰੈਜੂਏਟ ਜਾਂ ਕਿਸੇ ਮਾਨਤਾ ਪ੍ਰਾਪਤ ਅਦਾਰੇ ਤੋਂ ਉਚੇਰੀ ਸਿੱਖਿਆ ਹਾਸਿਲ ਕੀਤੀ ਹੈ। ਉਹ ਇਸ ਪ੍ਰੋਗਰਾਮ ਦਾ ਲਾਭ ਲੈ ਸਕਦੇ ਹਨ।

https://www.youtube.com/watch?v=wcgYdDB9L18&t=26s

ਵੀਜ਼ਾ ਰਾਹੀਂ ਵਿਦਿਆਰਥੀ ਦੋ ਸਾਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰ ਸਕਦੇ ਹਨ ਜਾਂ ਆਪਣੀ ਮਨਪਸੰਦ ਥਾਂ ''ਤੇ ਕੰਮ ਲੱਭ ਸਕਦੇ ਹਨ।

ਇਸ ਤਰ੍ਹਾਂ ਯੂਕੇ ਸਰਕਾਰ ਵਿਸ਼ਵ ਦੇ ਸਭ ਤੋਂ ਵਧੀਆ ਪ੍ਰਤਿਭਾਸ਼ੀਲ ਲੋਕਾਂ ਨੂੰ ਆਪਣੇ ਕੋਲ ਰੱਖ ਸਕਦੀ ਹੈ। ਇਸ ਤੋਂ ਇਲਾਵਾ ਭਵਿੱਖ ਵਿੱਚ ਵਿਗਿਆਨ, ਤਕਨੀਕ, ਰਿਸਰਚ ਤੇ ਹੋਰ ਕਈ ਮਾਹਿਰ ਲੋਕ ਯੂਕੇ ਵਿੱਚ ਕੰਮ ਕਰ ਸਕਦੇ ਹਨ।

ਇਹ ਵੀ ਪੜ੍ਹੋ:

  • ਭਾਰਤ ਤੋਂ ਸ਼ਰਨ ਮੰਗਣ ਵਾਲੇ ਬਲਦੇਵ ਉੱਤੇ ਅਜੇ ਵੀ ਚੱਲ ਰਿਹੈ ਸਿੱਖ ਆਗੂ ਦੇ ਕਤਲ ਦਾ ਮੁਕੱਦਮਾ
  • ਕਸ਼ਮੀਰ: ਮੋਬਾਈਲ ਫੋਨ ਦੇ ਜ਼ਮਾਨੇ ਵਿੱਚ ਕਸ਼ਮੀਰੀ ਲੈਂਡਲਾਈਨ ਦੇ ਸਹਾਰੇ ’ਤੇ
  • iphone11 ਦੀ ਕੀ ਹੋਵੇਗੀ ਭਾਰਤ ’ਚ ਕੀਮਤ ਤੇ ਕਿਹੜਾ ਨਵਾਂ ਫੀਚਰ ਹੈ ਇਸ ਵਾਰ
Getty Images
ਪ੍ਰੀਤੀ ਪਟੇਲ

ਗ੍ਰਹਿ ਮੰਤਰੀ ਪ੍ਰੀਤੀ ਪਟੇਲ ਦਾ ਕਹਿਣਾ ਹੈ, "ਨਵੇਂ ਗਰੈਜੁਏਟ ਰੂਟ ਦਾ ਮਤਲਬ ਹੋਵੇਗਾ, ਪ੍ਰਤਿਭਾਸ਼ਾਲੀ ਕੌਮਾਂਤਰੀ ਵਿਦਿਆਰਥੀ ਚਾਹੇ ਉਹ ਵਿਗਿਆਨ, ਤਕਨੀਕ, ਗਣਿਤ ਜਾਂ ਇੰਜੀਨੀਅਰਿੰਗ ਖੇਤਰ ਦੇ ਹੋਣ, ਉਹ ਯੂਕੇ ਵਿੱਚ ਪੜ੍ਹਾਈ ਕਰ ਸਕਦੇ ਹਨ ਤੇ ਫਿਰ ਕੰਮ ਦਾ ਤਜ਼ਰਬਾ ਵੀ ਹਾਸਿਲ ਕਰ ਸਕਦੇ ਹਨ।"

"ਇਹ ਸਾਡਾ ਗਲੋਬਲ ਨਜ਼ਰੀਆ ਪੇਸ਼ ਕਰਦਾ ਹੈ ਤੇ ਅਸੀਂ ਯਕੀਨੀ ਬਣਾਵਾਂਗੇ ਕਿ ਅਸੀਂ ਚੰਗੇ ਗੁਣੀ ਲੋਕਾਂ ਨੂੰ ਆਪਣੇ ਵੱਲ ਖਿੱਚਦੇ ਰਹੀਏ।"

ਭਾਰਤ ਲਈ ਬਰਤਾਨਵੀ ਹਾਈ ਕਮਿਸ਼ਨਰ ਸਰ ਡੋਮਿਨਿਕ ਐਸਕਵਿਥ ਦਾ ਕਹਿਣਾ ਹੈ, "ਇਹ ਭਾਰਤੀ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ, ਜੋ ਕਿ ਯੂਕੇ ਵਿੱਚ ਪੜ੍ਹਾਈ ਤੋਂ ਬਾਅਦ ਹੋਰ ਸਮਾਂ ਬਿਤਾ ਸਕਣਗੇ। ਇਸ ਤਰ੍ਹਾਂ ਉਹ ਹੋਰ ਹੁਨਰ ਤੇ ਤਜ਼ਰਬਾ ਹਾਸਲ ਕਰ ਸਕਣਗੇ।"

"ਯੂਕੇ ਵਿੱਚ ਕਈ ਵੱਡੇ ਸਿਖਿੱਅਕ ਅਦਾਰੇ ਹਨ, ਜਿੱਥੇ ਲਗਾਤਾਰ ਕੌਮਾਂਤਰੀ ਵਿਦਿਆਰਥੀ ਪੜ੍ਹਨ ਆਉਂਦੇ ਹਨ। ਮੈਨੂੰ ਖੁਸ਼ੀ ਹੈ ਕਿ ਯੂਕੇ ਵਿੱਚ ਪੜ੍ਹਨ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪਿਛਲੇ ਤਿੰਨ ਸਾਲਾਂ ਵਿੱਚ ਇਹ ਗਿਣਤੀ ਦੁੱਗਣੀ ਹੋ ਗਈ ਹੈ। ਪਿਛਲੇ ਸਾਲ ਹੀ ਅਸੀਂ 42% ਦਾ ਵਾਧਾ ਦੇਖਿਆ ਸੀ।

https://www.youtube.com/watch?v=UBxq1uyKMeM&t=2s

ਇਸ ਐਲਾਨ ਨਾਲ ਇਹ ਯਕੀਨੀ ਹੋ ਗਿਆ ਹੈ ਕਿ ਯੂਕੇ ਵਿਸ਼ਵ ਭਰ ਦੇ ਵਿਦਿਆਰਥੀਆਂ ਲਈ ਸਭ ਤੋਂ ਵਧੀਆ ਥਾਂ ਹੈ।"

ਯੂਕੇ ਭਾਰਤ ਅਤੇ ਹੋਰਨਾਂ ਦੇਸਾਂ ਤੋਂ ਆਉਣ ਵਾਲੇ ਅਸਲ ਵਿਦਿਆਰਥੀਆਂ ਦਾ ਸਵਾਗਤ ਕਰਦਾ ਹੈ।

ਇਹ ਵੀ ਪੜ੍ਹੋ:

  • ਇਸ ਦੇਸ ਵਿੱਚ ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਚਲਾਈ
  • ਕੀ ਇਸਰੋ ਮੁਖੀ ਨੂੰ ਕੈਮਰਾ ਦੇਖ ਕੇ ਪੀਐੱਮ ਮੋਦੀ ਨੇ ਗਲੇ ਲਗਾਇਆ?
  • ਲੁਧਿਆਣਾ ''ਚ ਇੱਕ-ਇੱਕ ਕਰਕੇ 250 ਫੈਕਟਰੀਆਂ ਬੰਦ
Getty Images

ਬ੍ਰਿਟਿਸ਼ ਕੌਂਸਲ (HESA website ਤੋਂ ਇਕੱਠੇ ਕੀਤੇ ਅੰਕੜੇ) ਵਲੋਂ ਦਿੱਤੇ ਅੰਕੜਿਆਂ ਮੁਤਾਬਕ, ਪਿਛਲੇ ਤਿੰਨ ਸਾਲਾਂ ਵਿੱਚ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ, ਜੂਨ, 2019 ਤੱਕ ਇਹ ਗਿਣਤੀ 22,000 ਪਹੁੰਚ ਗਈ ਸੀ।

ਇਹ ਪਿਛਲੇ ਸਾਲ ਦੇ ਮੁਕਾਬਲੇ 42% ਦਾ ਵਾਧਾ ਹੈ। ਤਿੰਨ ਸਾਲ ਪਹਿਲਾਂ ਦੇ ਮੁਕਾਬਲੇ ਇਹ 100 ਫ਼ੀਸਦ ਦਾ ਵਾਧਾ ਹੈ।

ਯੂਕੇ ਦਾ ਵੀਜ਼ਾ ਹਾਸਿਲ ਕਰਨ ਲਈ ਅਰਜ਼ੀ ਦੇਣ ਵਾਲਿਆਂ ਚੋਂ 96 ਫ਼ੀਸਦ ਭਾਰਤੀ ਸਫ਼ਲ ਹੁੰਦੇ ਹਨ।

ਇਹ ਵੀ ਪੜ੍ਹੋ:

  • ਆਖ਼ਰ ਕੀ ਹੈ H1B ਵੀਜ਼ਾ?
  • ਵੱਧ ਸਕਦੀ ਹੈ ਯੂਕੇ ਦੀ ਵੀਜ਼ਾ ਫ਼ੀਸ
  • ਬ੍ਰਿਟੇਨ: ਪ੍ਰਧਾਨ ਮੰਤਰੀ ਕਿਵੇਂ ਜਾ ਸਕਦੀ ਹੈ ਹਟਾਈ

ਇਸ ਐਲਾਨ ਦੇ ਨਾਲ ਹੀ ਵਿਗਿਆਨੀਆਂ ਦੇ ਲਈ ਨਵਾਂ ਫਾਸਟ-ਟਰੈਕ ਵੀਜ਼ਾ ਰੂਟ ਬਣ ਗਿਆ ਹੈ। ਇਸ ਦੇ ਨਾਲ ਹੀ ਪੀਐੱਚਡੀ ਵਿਦਿਆਰਥੀਆਂ ''ਤੇ ਲੱਗੀ ਹੱਦਬੰਦੀ ਵੀ ਹਟਦੀ ਹੈ ਕਿਉਂਕਿ ਉਹ ਸਕਿੱਲਡ ਵਰਕ ਵੀਜ਼ਾ ਰੂਟ ਅਪਣਾ ਸਕਦੇ ਹਨ।

ਇਸ ਦਾ ਮਕਸਦ ਹੈ ਯੂਕੇ ਨੂੰ ਵਿਗਿਆਨੀ ਤੌਰ ''ਤੇ ਮਜ਼ਬੂਤ ਤੇ ''ਸਟੈਮ'' (ਵਿਗਿਆਨ, ਤਕਨੀਕ, ਇੰਜੀਨੀਅਰਿੰਗ ਤੇ ਗਣਿਤ) ਦੇ ਖੇਤਰ ਵਿੱਚ ਵਿਸ਼ਵ ਲੀਡਰ ਬਣਾਉਣਾ ਹੈ।

ਪਿਛਲੇ 10 ਸਾਲਾਂ ਵਿੱਚ ਯੂਕੇ ਜਾਣ ਵਾਲੇ ਤਕਰੀਬਨ ਅੱਧੇ ਭਾਰਤੀ ਵਿਦਿਆਰਥੀਆਂ ਨੇ (ਤਕਰੀਬਨ 1,30,000) ''ਸਟੈਮ'' ਦੇ ਵਿਸ਼ੇ ਹੀ ਚੁਣੇ ਹਨ।

ਇਹ ਵੀਡੀਓਜ਼ ਵੀ ਵੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=7afyANcQCy0

https://www.youtube.com/watch?v=njBQSDTW9cQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)