ਸੰਯੁਕਤ ਰਾਸ਼ਟਰ ਵਿੱਚ ਪਾਕ ਨੇ ਕਿਹਾ ਭਾਰਤ ਨੇ 80 ਲੱਖ ਕਸ਼ਮੀਰੀ ਕੈਦ ਕੀਤੇ, ਭਾਰਤ ਨੇ ਇਲਜ਼ਾਮ ਨਕਾਰਿਆ - 5 ਅਹਿਮ ਖ਼ਬਰਾਂ

09/11/2019 7:46:30 AM

Getty Images
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦਾ ਕਹਿਣਾ ਹੈ ਕਿ ਕਸ਼ਮੀਰ ਵਿੱਚ ਕੁਝ ਹੀ ਦਿਨਾਂ ਵਿੱਚ ਭਾਰਤੀ ਫੌਜ ਦੀ ਗਿਣਤੀ 7 ਲੱਖ ਤੋਂ ਵਧਾ ਕੇ ਤਕਰੀਬਨ 10 ਲੱਖ ਕਰ ਦਿੱਤੀ ਗਈ ਹੈ।

ਪਾਕਿਸਤਾਨ ਨੇ ਕਿਹਾ ਹੈ ਕਿ ਭਾਰਤ ਸ਼ਾਸਿਤ ਕਸ਼ਮੀਰ ਦੇ 80 ਲੱਖ ਲੋਕ ਪਿਛਲੇ ਛੇ ਹਫ਼ਤਿਆਂ ਤੋਂ ਕੈਦ ਵਿੱਚ ਰਹਿ ਰਹੇ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਯੂਐਨਐਚਸੀਆਰ ਦੀ ਜਿਨੇਵਾ ਵਿੱਚ ਮੰਗਲਵਾਰ ਨੂੰ ਹੋਈ ਬੈਠਕ ਵਿੱਚ ਭਾਰਤ ''ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਕਿਹਾ, "ਦਹਾਕਿਆਂ ਤੋਂ ਭਾਰਤ ਦਮਨ ਦੇ ਸ਼ਿਕਾਰ ਤਕਰੀਬਨ 80 ਲੱਖ ਕਸ਼ਮੀਰੀ, ਭਾਰਤੀ ਫੌਜ ਦੇ ਗੈਰ-ਕਾਨੂੰਨੀ ਕਬਜ਼ੇ ਦੇ ਕਾਰਨ ਪਿਛਲੇ 6 ਹਫ਼ਤਿਆਂ ਤੋਂ ਪੂਰੀ ਤਰ੍ਹਾਂ ਕੈਦ ਵਿੱਚ ਰਹਿ ਰਹੇ ਹਨ।"

ਪਰ ਭਾਰਤ ਨੇ ਪਾਕਿਸਤਾਨ ਦੇ ਇਨ੍ਹਾਂ ਇਲਜ਼ਾਮਾਂ ਨੂੰ ਖਾਰਿਜ ਕਰ ਦਿੱਤਾ ਹੈ।

ਯੂਐਨਐਚਸੀਆਰ ਦੀ ਬੈਠਕ ਵਿੱਚ ਭਾਰਤੀ ਵਿਦੇਸ਼ ਮੰਤਰਾਲੇ ਦੀ ਸਕੱਤਰ (ਸਾਬਕਾ) ਵਿਜੇ ਠਾਕੁਰ ਸਿੰਘ ਨੇ ਕਿਹਾ ਕਿ ਭਾਰਤ ਨੇ ਕਸ਼ਮੀਰ ਨੂੰ ਲੈ ਕੇ ਜੋ ਫ਼ੈਸਲਾ ਕੀਤਾ ਹੈ ਉਹ ਸੰਸਦ ਵਿੱਚ ਬਹਿਸ ਤੋਂ ਬਾਅਦ ਲਾਗੂ ਹੋਇਆ ਹੈ।

ਇਹ ਵੀ ਪੜ੍ਹੋ:

  • ਅਫ਼ਗਾਨ ਕ੍ਰਿਕਟ ਟੀਮ ਦਾ ਰਫ਼ਿਊਜੀ ਕੈਂਪ ਤੋਂ ਦੁਨੀਆਂ ਨੂੰ ਹੈਰਾਨ ਕਰਨ ਵਾਲਾ ਸਫ਼ਰ
  • ''ਕਸ਼ਮੀਰ ਸੁਲਝੇ ਜਾਂ ਨਾ ਪਰ ਕਰਤਾਰਪੁਰ ਲਾਂਘੇ ਦੀ ਪ੍ਰਕਿਰਿਆ ਪਟੜੀ ਤੋਂ ਨਾ ਉਤਰੇ''
  • ਪਾਸ਼ ਦੀ ਨਜ਼ਰ ਵਿੱਚ ‘ਬੰਦ ਕੋਠੜੀ ਦੀ ਜ਼ਿੰਦਗੀ’

ਉਨ੍ਹਾਂ ਦਾ ਕਹਿਣਾ ਸੀ, "ਧਾਰਾ 370 ਨੂੰ ਖ਼ਤਮ ਕਰਨ ਦਾ ਫੈਸਲਾ ਸਾਡੀ ਸੰਸਦ ਦੇ ਜ਼ਰੀਏ ਲਿਆ ਗਿਆ ਸੀ। ਇਹ ਇੱਕ ਆਜ਼ਾਦ ਦੇਸ ਦਾ ਲਿਆ ਗਿਆ ਫੈਸਲਾ ਹੈ ਜੋ ਕਿ ਪੂਰੀ ਤਰ੍ਹਾਂ ਨਾਲ ਭਾਰਤ ਦਾ ਅੰਦਰੂਨੀ ਮਾਮਲਾ ਹੈ।”

“ਕਸ਼ਮੀਰ ਵਿੱਚ ਬੁਣਿਆਦੀ ਲੋੜਾਂ ਹੌਲੀ-ਹੌਲੀ ਬਹਾਲ ਕੀਤੀਆਂ ਜਾ ਰਹੀਆਂ ਹਨ। ਮੇਰੀ ਸਰਕਾਰ ਸਮਾਜਿਕ ਅਤੇ ਵਿੱਤੀ ਬਰਾਬਰੀ ਅਤੇ ਨਿਆਂ ਲਈ ਪ੍ਰਗਤੀਸ਼ੀਲ ਨੀਤੀਆਂ ਅਪਣਾ ਕੇ ਸਕਾਰਾਤਮਕ ਕਦਮ ਚੁੱਕ ਰਹੀ ਹੈ।"

ਜਲ੍ਹਿਆਂਵਾਲਾ ਬਾਗ ਕਤਲੇਆਮ ''ਤੇ ਆਰਚਬਿਸ਼ਪ ਵੈਲਬੇ ਦੀ ਮਾਫ਼ੀ

ਕੈਂਟਬਰੀ ਦੇ ਆਰਚਬਿਸ਼ਪ ਜਸਟਿਨ ਵੈਲਬੇ ਨੇ ਹਰਮਿੰਦਰ ਸਾਹਿਬ ਅਤੇ ਜਲ੍ਹਿਆਂਵਾਲੇ ਬਾਗ ਦਾ ਕੀਤਾ ਦੌਰਾ। ਵੈਲਬੇ ਨੇ 100 ਸਾਲ ਪਹਿਲਾਂ ਜਲ੍ਹਿਆਂਵਾਲਾ ਬਾਗ ਕਤਲੇਆਮ ''ਚ ਮਰੇ ਲੋਕਾਂ ਲਈ ਦੁਖ ਜਤਾਇਆ।

ਉਨ੍ਹਾਂ ਕਿਹਾ ਮੈਂ ਇੱਥੇ ਹੋਏ ਜੁਰਮ ਲਈ ਸ਼ਰਮਿੰਦਾ ਹਾਂ ਤੇ ਮਾਫ਼ੀ ਮੰਗਦਾ ਹਾਂ।

BBC

ਉਨ੍ਹਾਂ ਕਿਹਾ, "ਪੀੜਤਾਂ ਦੀਆਂ ਆਤਮਾਵਾਂ ਸਾਨੂੰ ਇੱਥੇ ਆਵਾਜ਼ ਦਿੰਦੀਆਂ ਹਨ। ਤਾਕਤ ਦੀ ਗਲਤ ਵਰਤੋਂ ਬਾਰੇ ਚਿਤਾਵਨੀ ਦਿੰਦੀਆਂ ਹਨ। ਮੈਂ ਬਰਤਾਨਵੀ ਸਰਕਾਰ ਵਲੋਂ ਨਹੀਂ ਬੋਲ ਸਕਦਾ। ਮੈਂ ਯੀਸ਼ੂ ਮਹੀਸ ਦਾ ਸੁਨੇਹਾ ਦੇ ਸਕਦਾ ਹਾਂ। ਇਹ ਥਾਂ ਪਾਪ ਅਤੇ ਪਛਤਾਵੇ ਦੀ ਪ੍ਰਤੀਕ ਹੈ। ਇੱਥੇ ਪੀੜਤਾਂ ਦੇ ਨਾਮ ਦਰਜ ਹਨ। ਮੈਂ ਇੱਥੇ ਜੁਰਮ ਲਈ ਸ਼ਰਮਿੰਦਾ ਹਾਂ ਤੇ ਮਾਫ਼ੀ ਮੰਗਦਾ ਹਾਂ।"

ਪੂਰਾ ਵੀਡੀਓ ਦੇਖਣ ਲਈ ਇੱਥੇ ਕਲਿੱਕ ਕਰੋ।

ਬਲਦੇਵ ਕੁਮਾਰ ਦੇ ਭਰਾ ਨੇ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਕਦੇ ਕੋਈ ਦਿੱਕਤ ਨਹੀਂ ਆਈ

ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਸਾਬਕਾ ਵਿਧਾਇਕ ਬਲਦੇਵ ਕੁਮਾਰ ਦਾ ਕਹਿਣਾ ਹੈ ਕਿ ਘੱਟ ਗਿਣਤੀ ਪਾਕਿਸਤਾਨ ਵਿੱਚ ਸੁਰੱਖਿਅਤ ਨਹੀਂ ਹਨ। ਇਸ ਲਈ ਉਹ ਭਾਰਤ ਵਿੱਚ ਸ਼ਰਨ ਮੰਗ ਰਹੇ ਹਨ।

ਉਹ ਪਾਕਿਸਤਾਨ ਦੇ ਹਾਲਾਤ ਬਾਰੇ ਦਾਅਵੇ ਕਰ ਰਹੇ ਹਨ, ਜਿਨ੍ਹਾਂ ਦੀ ਤਸਦੀਕ ਬੀਬੀਸੀ ਨਹੀਂ ਕਰ ਸਕਦਾ।

ਦੂਜੇ ਪਾਸੇ, ਬਲਦੇਵ ਦੇ ਭਰਾ ਨੇ ਕਿਹਾ ਕਿ ਉਹ ਇਹ ਸੁਣ ਕੇ ਬਹੁਤ ਉਦਾਸ ਸਨ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।

BBC

ਬਲਦੇਵ ਕੁਮਾਰ ਦੇ ਭਰਾ ਤਿਲਕ ਕੁਮਾਰ, ਜਿਹੜੇ ਖੈਬਰ ਪਖਤੂਨਖਵਾ ਦੇ ਸਵਾਤ ਵਿੱਚ ਤਹਿਸੀਲ ਕਾਊਂਸਲਰ ਹਨ, ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਤੋਂ ਪਤਾ ਲਗਿਆ ਹੈ ਕਿ ਉਨ੍ਹਾਂ ਦੇ ਭਰਾ ਨੇ ਭਾਰਤ ਵਿੱਚ ਸ਼ਰਨ ਮੰਗੀ ਹੈ।

ਬਲਦੇਵ ਕੁਮਾਰ ਦਾ ਪੂਰਾ ਪਰਿਵਾਰ, ਉਨ੍ਹਾਂ ਦੀ ਮਾਂ, ਉਨ੍ਹਾਂ ਦੇ ਭਰਾ ਸਭ ਸਵਾਤ ਦੇ ਬਰੀ ਕੋਟ ਇਲਾਕੇ ਵਿੱਚ ਰਹਿੰਦੇ ਹਨ। ਬਲਦੇਵ ਕੁਮਾਰ ਦੀ ਪਤਨੀ ਭਾਰਤ ਦੀ ਰਹਿਣ ਵਾਲੀ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਲੁਧਿਆਣਾ ''ਚ ਇੱਕ-ਇੱਕ ਕਰਕੇ 250 ਫੈਕਟਰੀਆਂ ਬੰਦ

ਪਿਛਲੇ ਦਿਨੀਂ ਜਾਰੀ ਹੋਈ ਸਾਲ 2019-20 ਦੀ ਪਹਿਲੀ ਤਿਮਾਹੀ ਦੇ ਅੰਕੜੇ ਮੁਤਾਬਿਕ ਭਾਰਤ ਦੀ ਆਰਥਿਕ ਵਿਕਾਸ ਦਰ 5 ਫ਼ੀਸਦੀ ਰਹਿ ਗਈ ਹੈ। ਇਸ ਦਾ ਕਿੰਨਾ ਅਸਰ ਪੰਜਾਬ ਦੀ ਸਨਅਤ ''ਤੇ ਪਿਆ ਹੈ ਇਹ ਜਾਣਨ ਲਈ ਬੀਬੀਸੀ ਦੀ ਟੀਮ ਲੁਧਿਆਣਾ ਪਹੁੰਚੀ।

"ਸਾਡੀਆਂ ਸੜਕਾਂ ਦਾ ਇਹ ਹਾਲ ਹੈ ਕਿ ਇੱਕ ਵਾਰੀ ਇੱਥੇ ਕੋਈ ਆ ਜਾਵੇ ਤਾਂ ਮੁੜ ਨਹੀਂ ਆਉਂਦਾ ਤੇ ਆਪਣਾ ਕੰਮ ਕਿਤੇ ਹੋਰ ਤੋਂ ਕਰਾਉਣਾ ਪਸੰਦ ਕਰਦਾ ਹੈ।"

BBC

ਇਹ ਕਹਿਣਾ ਹੈ ਲੁਧਿਆਣਾ ਦੇ ਫੋਕਲ ਪੋਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਪ੍ਰਧਾਨ ਈਸ਼ਵਰ ਸਿੰਘ ਦਾ ਜਿਨ੍ਹਾਂ ਦੀ ਲੁਧਿਆਣਾ ਵਿੱਚ ਸਿਲਾਈ ਦੀ ਮਸ਼ੀਨ ਦੇ ਪੁਰਜੇ ਬਣਾਉਣ ਦੀ ਫ਼ੈਕਟਰੀ ਹੈ।

ਉਹ ਅੱਗੇ ਕਹਿੰਦੇ ਹਨ, "ਕੰਮ ਅੱਜ-ਕੱਲ੍ਹ ਬਹੁਤ ਘੱਟ ਹੈ, ਇੱਕ ਵੇਲਾ ਸੀ ਕਿ ਲੋਕ ਫ਼ੋਨ ਕਰਦੇ ਸੀ ਕਿ ਸਾਡਾ ਕੰਮ ਪਹਿਲਾਂ ਕਰ ਦਿਓ ਪਰ ਹੁਣ ਨਾ ਕੰਮ ਆਉਂਦਾ ਹੈ ਤੇ ਨਾ ਕੋਈ ਫ਼ੋਨ। ਸ਼ਹਿਰ ਦੀਆਂ ਜ਼ਿਆਦਾਤਰ ਕੰਪਨੀਆਂ ਦਾ ਇਹੀ ਹਾਲ ਹੈ।"

ਲੁਧਿਆਣਾ ਸ਼ਹਿਰ ਵਿੱਚ ਮਸ਼ੀਨ ਪਾਰਟਸ, ਆਟੋ ਪਾਰਟਸ, ਘਰੇਲੂ ਉਪਕਰਣ, ਹੌਜ਼ਰੀ ਤੇ ਕੱਪੜੇ, ਸਾਈਕਲ ਤਿਆਰ ਕੀਤੇ ਜਾਂਦੇ ਹਨ। ਪੰਜਾਬ ਦੀ ਸਭ ਤੋਂ ਵੱਧ ਇੰਡਸਟਰੀ ਇੱਥੇ ਹੀ ਹੈ।

ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕਲਿੱਕ ਕਰੋ।

ਟਰੰਪ ਨੇ ਕੌਮੀ ਸੁਰੱਖਿਆ ਸਲਾਹਾਕਾਰ ਦੀ ਛੁੱਟੀ ਕੀਤੀ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਕੌਮੀ ਸੁਰੱਖਿਆ ਸਲਾਹਕਾਰ ਜੌਨ ਬੋਲਟਨ ਦੀ ਛੁੱਟੀ ਕਰ ਦਿੱਤੀ ਹੈ।

ਪਿਛਲੇ ਤਿੰਨ ਸਾਲਾਂ ਵਿੱਚ ਇਸ ਅਹੁਦੇ ਤੋਂ ਤੀਜੀ ਵਾਰੀ ਕਿਸੇ ਨੂੰ ਹਟਾਇਆ ਗਿਆ ਹੈ।

Reuters

ਰਾਸ਼ਟਰਪਤੀ ਟਰੰਪ ਨੇ ਇੱਕ ਟਵੀਟ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਬੋਲਟਨ ਨੂੰ ਦੱਸਿਆ ਹੈ ਕਿ ਹੁਣ ਉਨ੍ਹਾਂ ਦੀਆਂ ਸੇਵਾਵਾਂ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਬੋਲਟਨ ਦੇ ਕਈ ਫੈਸਲਿਆਂ ਨਾਲ ਉਨ੍ਹਾਂ ਨੂੰ ਗੰਭੀਰ ਇਤਰਾਜ਼ ਸੀ।

ਟਰੰਪ ਨੇ ਟਵੀਟ ਵਿੱਚ ਕਿਹਾ, "ਮੈਂ ਜੌਨ ਤੋਂ ਅਸਤੀਫ਼ਾ ਮੰਗਿਆ ਅਤੇ ਅੱਜ ਸਵੇਰੇ ਮੈਨੂੰ ਉਹ ਸੌਂਪ ਦਿੱਤਾ ਗਿਆ।"

https://twitter.com/realDonaldTrump/status/1171452880055746560

ਇਹ ਵੀਡੀਓ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=KfvrMNEdw-A

https://www.youtube.com/watch?v=Hm6XOZg0ecE

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)