''''ਰਾਮ ਸੀਆ ਕੇ ਲਵ-ਕੁਸ਼'''': ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਵਿੱਚ ਸੀਰੀਅਲ ''''ਤੇ ਲਗਾਏ ਬੈਨ ''''ਤੇ ਰੋਕ ਨਹੀਂ ਲਗਾਈ

09/09/2019 9:16:30 PM

BBC

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ''ਰਾਮ ਸੀਆ ਕੇ ਲਵ-ਕੁਸ਼'' ਸੀਰੀਅਲ ''ਤੇ ਲਗਾਏ ਬੈਨ ਨੂੰ ਜਾਰੀ ਰੱਖਿਆ ਹੈ।

ਸੀਨੀਅਰ ਵਕੀਲ ਅਤੁਲ ਨੰਦਾ ਨੇ ਟਵੀਟ ਕੀਤਾ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਸੀਰੀਅਲ ''ਤੇ ਲਗਾਏ ਬੈਨ ਉੱਤੇ ਰੋਕ ਨਹੀਂ ਲਗਾਈ ਹੈ। ਅਗਲੀ ਸੁਣਵਾਈ 12 ਸਤੰਬਰ ਨੂੰ ਹੋਵੇਗੀ।

ਪੰਜਾਬ ਦੇ ਅਡੀਸ਼ਨਲ ਐਡਵੋਕੇਟ ਜਰਨਲ ਰਮੀਜ਼ਾ ਹਕੀਮ ਨੂੰ ਪੰਜਾਬ ਸਰਕਾਰ ਨੂੰ ਇਹ ਦੱਸਣ ਨੂੰ ਕਿਹਾ ਗਿਆ ਹੈ ਕਿ ਸੀਰੀਅਲ ਬਣਾਉਣ ਵਾਲਿਆਂ ਨੇ ਇਤਰਾਜ਼ਯੋਗ ਦ੍ਰਿਸ਼ਾਂ ਨੂੰ ਸੀਰੀਅਲ ਤੋਂ ਹਟਾਉਣ ਦੀ ਤਜਵੀਜ਼ ਪੇਸ਼ ਕੀਤੀ ਹੈ।

https://twitter.com/AtulnandaA/status/1171061438078574595

ਪੰਜਾਬ ਵਿੱਚ ਸੀਰੀਅਲ ''ਤੇ ਬੈਨ ਤੋਂ ਬਾਅਦ ਕਲਰਜ਼ ਟੀਵੀ ਚੈਨਲ ਨੇ ਹਾਈ ਕੋਰਟ ਵਿੱਚ ਇਸ ਦੇ ਖਿਲਾਫ਼ ਪਟੀਸ਼ਨ ਪਾਈ ਸੀ।

ਇਹ ਵੀ ਪੜ੍ਹੋ:-

  • ''24 ਮੌਤਾਂ ਲਈ ਜ਼ਿੰਮੇਵਾਰ ਲੋਕਾਂ ''ਤੇ ਧਾਰਾ 302 ਤਹਿਤ ਚਲਾਇਆ ਜਾਵੇ ਮੁਕੱਦਮਾ''
  • ਪਾਕਿਸਤਾਨੀ ਮਹਿਲਾ ਕਾਂਸਟੇਬਲ ਨੇ ਕਿਉਂ ਦਿੱਤਾ ਅਸਤੀਫ਼ਾ
  • ਕੀ ਵਿਕਰਮ ਲੈਂਡਰ ਨਾਲ ਮੁੜ ਸੰਪਰਕ ਸਾਧਿਆ ਜਾ ਸਕੇਗਾ

ਮੁੱਖ ਮੰਤਰੀ ਦੇ ਹੁਕਮਾਂ ''ਤੇ ਲੱਗਿਆ ਸੀ ਬੈਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਹੁਕਮ ਜਾਰੀ ਕੀਤੇ ਸਨ ਕਿ ਕਲਰਜ਼ ਚੈਨਲ ''ਤੇ ਆਉਂਦੇ ''ਰਾਮ ਸੀਆ ਕੇ ਲਵ-ਕੁਸ਼'' ਸੀਰੀਅਲ ''ਤੇ ਪੂਰੇ ਸੂਬੇ ''ਚ ਤੁਰੰਤ ਪਾਬੰਦੀ ਲਗਾਈ ਜਾਵੇ।

ਮੁੱਖ ਮੰਤਰੀ ਦੇ ਹੁਕਮਾਂ ''ਤੇ ਕਾਰਵਾਈ ਕਰਦਿਆਂ ਡਿਪਟੀ ਕਮਿਸ਼ਨਰਾਂ ਨੇ ਆਪਣੇ-ਆਪਣੇ ਇਲਾਕੇ ਵਿੱਚ ਸਾਰੇ ਕੇਬਲ ਆਪਰੇਟਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ।

ਦਰਅਸਲ ਇਸ ਸੀਰੀਅਲ ''ਤੇ ਵਾਲਮੀਕੀ ਭਾਈਚਾਰੇ ਦਾ ਇਲਜ਼ਾਮ ਹੈ ਕਿ ਗ਼ਲਤ ਰਮਾਇਣ ਵਿਖਾਈ ਜਾ ਰਹੀ ਹੈ। ਇਸਦੇ ਵਿਰੋਧ ਵਿੱਚ ਪੂਰੇ ਪੰਜਾਬ ਵਿੱਚ ਕਈ ਥਾਈਂ ਬੰਦ ਵੀ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ:-

  • ਇੰਦਰਾ ਗਾਂਧੀ ਦੇ ਕਾਤਲਾਂ ਦੇ ਵਕੀਲ ਰਹੇ ਜੇਠਮਲਾਨੀ ਬਾਰੇ ਦਿਲਚਸਪ ਤੱਥ
  • ਇਸ ਦੇਸ ਵਿੱਚ ਔਰਤਾਂ ਨੇ ਬ੍ਰਾਅ ਨਾ ਪਹਿਨਣ ਲਈ ਮੁਹਿੰਮ ਚਲਾਈ
  • ਪੁਲਾੜ ’ਚ 104 ਉਪਗ੍ਰਹਿ ਭੇਜਣ ਵਾਲੇ ਕਿਸਾਨ ਦੇ ਪੁੱਤਰ ਦੀ ਕਹਾਣੀ

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs&t=1s

https://www.youtube.com/watch?v=sbpzXF3vcVY

https://www.youtube.com/watch?v=N3Bd2KsZykA

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)