ਮਣੀਪੁਰ ਦੀਆਂ ਉਹ ਔਰਤਾਂ ਜਿੰਨਾਂ ਸਾਹਮਣੇ ਅਸਾਮ ਰਾਈਫਲਜ਼ ਦੀ ਬਟਾਲੀਅਨ ਝੁੱਕ ਗਈ

08/25/2019 8:31:28 AM

BBC

ਮਿਆਂਮਾਰ ਸੀਮਾ ਤੋਂ ਸਿਰਫ਼ 65 ਕਿਲੋਮੀਟਰ ਪਹਿਲਾਂ ਉੱਤਰ-ਪੂਰਬ ਦੇ ਇੱਕ ਦੂਰ-ਦਰਾਜ ਕੋਨੇ ਵਿੱਚ ਇੱਕ ਵਿਲੱਖਣ ਬਾਜ਼ਾਰ ਲਗਦਾ ਹੈ।

ਇੰਫਾਲ ''ਚ ਕੈਥਲ ਜਾਂ ਮਦਰਸ ਮਾਰਕਿਟ ਨੂੰ ਘੱਟੋ-ਘੱਟ 4 ਹਜ਼ਾਰ ਔਰਤਾਂ ਚਲਾਉਂਦੀਆਂ ਹਨ।

ਪਰ ਇਮਾ ਕੈਥਲ ਦੀ ਸਭ ਤੋਂ ਵਿਲੱਖਣ ਗੱਲ ਇਹ ਨਹੀਂ ਹੈ।

ਬਾਜ਼ਾਰ ਚਲਾਉਣ ਵਾਲੀਆਂ ਔਰਤਾਂ (ਜਿਨ੍ਹਾਂ ਨੂੰ ਇਮਾ ਕਿਹਾ ਜਾਂਦਾ ਹੈ) ਦੀ ਅਗਵਾਈ ''ਚ ਇਹ ਬਾਜ਼ਾਰ ਮਣੀਪੁਰ ਦੀਆਂ ਔਰਤਾਂ ਦੀ ਸਮਾਜਿਕ ਅਤੇ ਰਾਜਨੀਤਕ ਸਰਗਰਮੀ ਦਾ ਕੇਂਦਰ ਹੈ।

ਅਜਿਹਾ ਕਿਉਂ, ਇਹ ਸਮਝਣ ਲਈ ਅਤੀਤ ਬਾਰੇ ਥੋੜ੍ਹੀ ਜਾਣਕਾਰੀ ਜ਼ਰੂਰੀ ਹੈ।

ਇੱਥੇ ਮੁਖਤਿਆਰੀ ਔਰਤਾਂ ਦੇ ਹੱਥ ''ਚ ਹੈ

ਮਣੀਪੁਰ ਵਿੱਚ 33 ਈਸਵੀਂ ਤੋਂ ਲੈ ਕੇ 19ਵੀਂ ਸਦੀ ਤੱਕ ਕੰਗਲੀਪਕ ਸਾਮਰਾਜ ਰਿਹਾ ਹੈ ਅਤੇ ਅੰਗਰੇਜ਼ਾਂ ਦੇ ਸ਼ਾਸਨ ਨੇ ਇਸ ਨੂੰ ਰਿਆਸਤ ਵਿੱਚ ਬਦਲ ਦਿੱਤਾ।

ਇਹ ਵੀ ਪੜ੍ਹੋ-

  • ਤਿਹਾੜ ਜੇਲ੍ਹ ਤੋਂ ਖਜ਼ਾਨਾ ਮੰਤਰੀ ਬਣਨ ਤੱਕ ਅਰੁਣ ਜੇਤਲੀ ਦੀ ਕਹਾਣੀ
  • ਜੰਗੀ ਕੈਦੀ ਜੋ 54 ਸਾਲ ਭਾਰਤ ’ਚ ਰਿਹਾ, ਹੁਣ ਆਪਣੇ ਭਾਰਤੀ ਪਰਿਵਾਰ ਨੂੰ ਹੀ ਮਿਲਣ ਲਈ ਤਰਸਿਆ
  • ਮੇਰੇ ਪੁੱਤਰ ਨੂੰ ਇੰਝ ਲੈ ਗਏ ਜਿਵੇਂ ਅੱਤਵਾਦੀ ਹੋਵੇ: ਭਾਰਤ-ਸ਼ਾਸਿਤ ਕਸ਼ਮੀਰ ’ਚ ਇੱਕ ਮਾਂ ਦਾ ਦਰਦ
  • ਪਿਤਾ ਦਾ ਕਤਲ ਕਰਨ ਵਾਲੀਆਂ ਭੈਣਾਂ ਦੇ ਹੱਕ ਅਤੇ ਵਿਰੋਧ ''ਚ ਰੌਲਾ
BBC

ਇੱਥੇ ਵਧੇਰੇ ਕੰਮ ਔਰਤਾਂ ਦੇ ਹਿੱਸੇ ਵਿੱਚ ਹਨ। ਇਹ ਮਣੀਪੁਰ ਦੇ ਸਮਤਾਵਾਦੀ ਸਮਾਜ ਦੀ ਨੀਂਹ ਵਿੱਚ ਹੈ, ਜੋ ਅੱਜ ਵੀ ਮੌਜੂਦ ਹੈ।

ਇੱਥੇ ਸਾਰਿਆਂ ਦਾ ਸੁਆਗਤ ਹੈ

ਮਹਿਮਾਨਾਂ ਲਈ ਇਮਾ ਕੈਥਲ ਦਾ ਮਾਹੌਲ ਦੋਸਤਾਨਾ ਹੈ। ਜੇਕਰ ਕੋਈ ਇੱਥੋਂ ਦੀਆਂ ਇਮਾਵਾਂ ਨੂੰ ਨਿੱਜੀ ਤੌਰ ''ਤੇ ਮਿਲਣਾ ਚਾਹੇ ਤਾਂ ਉਸ ਦਾ ਵੀ ਸੁਆਗਤ ਹੁੰਦਾ ਹੈ।

ਇਥੋਂ ਦੀਆਂ ਇਮਾਵਾਂ ਦੀ ਤਾਕਤ ਦਾ ਅੰਦਾਜ਼ ਉਨ੍ਹਾਂ ਦੇ ਬੈਠਣ ਦੇ ਤਰੀਕੇ ਅਤੇ ਉਨ੍ਹਾਂ ਦੇ ਸਰੀਰਕ ਹਾਵ-ਭਾਵ (ਬਾਡੀ ਲੈਂਗਵੇਜ਼) ਤੋਂ ਹੀ ਪਤਾ ਲਗ ਜਾਂਦਾ ਹੈ।

ਉਹ ਆਉਣ-ਜਾਣ ਵਾਲਿਆਂ ਨਾਲ ਅੱਖਾਂ ਮਿਲਾ ਕੇ ਗੱਲ ਕਰਦੀਆਂ ਹਨ ਅਤੇ ਮਜ਼ਾਕ ਕਰਨ ਵਿੱਚ ਵੀ ਉਨ੍ਹਾਂ ਨੂੰ ਕੋਈ ਝਿਜਕ ਨਹੀਂ ਹੁੰਦੀ। ਇੱਥੇ ਪੁਰਸ਼ ਘੱਟ ਹੀ ਦਿਖਦੇ ਹਨ।

BBC

ਇਹ ਬਾਜ਼ਾਰ ਤਿੰਨ ਵੱਡੀਆਂ ਦੋ-ਮੰਜ਼ਿਲਾਂ ਇਮਾਰਤਾਂ ਵਿੱਚ ਲਗਦਾ ਹੈ, ਜਿਨ੍ਹਾਂ ਦੀਆਂ ਛੱਤਾਂ ਮਣੀਪੁਰ ਸ਼ੈਲੀ ਦੀਆਂ ਹਨ।

ਪ੍ਰਗਤੀਸ਼ੀਲ ਬਾਜ਼ਾਰ

ਹੱਥਾਂ ਨਾਲ ਬੁਣੇ ਸਕਾਫ ਵਿਚਾਲੇ ਬੈਠੀ ਥਾਬਾਤੋਂਬੀ ਚੰਥਮ 16ਵੀਂ ਸਦੀ ਤੋਂ ਸ਼ੁਰੂ ਹੋਏ ਬਾਜ਼ਾਰ ਬਾਰੇ ਦੱਸਦੀ ਹੈ।

ਪਹਿਲਾਂ ਜਦੋਂ ਪੈਸਿਆਂ ਦਾ ਰਿਵਾਜ਼ ਨਹੀਂ ਸੀ ਤਾਂ ਲੋਕ ਚੌਲਾਂ ਦੀਆਂ ਬੋਰੀਆਂ ਬਦਲੇ ਮੱਛੀ, ਭਾਂਡੇ ਅਤੇ ਵਿਆਹ ਦੀ ਵਰੀ ਖਰੀਦੀ ਜਾਂਦੀ ਸਨ।

2003 ''ਚ ਸੂਬਾ ਸਰਕਾਰ ਨੇ ਇਸ ਥਾਂ ''ਤੇ ਆਧੁਨਿਕ ਸ਼ਾਪਿੰਗ ਮਾਲ ਸੈਂਟਰ ਬਣਾਉਣ ਦਾ ਐਲਾਨ ਕੀਤਾ ਸੀ ਅਤੇ ਨਵੀਂ ਸਦੀ ਵਿੱਚ ਇਹ ਅਜਿਹਾ ਪਹਿਲਾਂ ਮੌਕਾ ਸੀ ਜਦੋਂ ਇੱਥੇ ਵਿਰੋਧ ਸ਼ੁਰੂ ਹੋਇਆ।

BBC

ਔਰਤਾਂ ਨੇ ਪੂਰੀ ਰਾਤ ਧਰਨਾ ਦਿੱਤਾ, ਜਿਸ ਤੋਂ ਬਾਅਦ ਸਰਕਾਰ ਨੂੰ ਆਪਣੀ ਯੋਜਨਾ ਰੱਦ ਕਰਨੀ ਪਈ।

ਬਾਜ਼ਾਰ ਦੇ ਬਾਹਰ

ਬਾਜ਼ਾਰ ਦੀਆਂ ਇਮਾਰਤਾਂ ਦੇ ਬਾਹਰ ਵੀ ਸੈਂਕੜੇ ਹੋਰ ਔਰਤਾਂ ਬੈਠਦੀਆਂ ਹਨ, ਜੋ ਫ਼ਲ, ਸਬਜ਼ੀਆਂ ਆਦਿ ਵੇਚਦੀਆਂ ਹਨ।

ਬਾਜ਼ਾਰ ਦੇ ਬਾਹਰ ਬੈਠੀਆਂ ਇਨ੍ਹਾਂ ਔਰਤਾਂ ਕੋਲ ਇਮਾ ਕੈਥਲ ਵਿੱਚ ਦੁਕਾਨ ਲਗਾਉਣ ਦਾ ਲਾਈਸੈਂਸ ਨਹੀਂ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਸੁਚੇਤ ਰਹਿਣਾ ਪੈਂਦਾ ਹੈ।

BBC

ਚੈਂਥਮ ਮੁਤਾਬਕ, "ਹਾਲਾਂਕਿ ਪੁਲਿਸ ਵਾਲੇ ਗ੍ਰਿਫ਼ਤਾਰ ਨਹੀਂ ਕਰਦੇ ਤੇ ਨਾ ਹੀ ਚਲਾਨ ਕਟਦੇ ਹਨ ਪਰ ਇਨ੍ਹਾਂ ਦਾ ਸਾਮਾਨ ਖਿਲਾਰ ਦਿੰਦੇ ਹਨ।"

ਬੁਲੰਦ ਆਵਾਜ਼

ਚੈਂਥਮ ਮੈਨੂੰ ਔਰਤਾਂ ਦੇ ਮੁੱਖ ਸੰਗਠਨ ਖਵੈਰੰਬੰਦ ਨੂਰੀ ਕੈਥਲ ਨੂੰ ਚਲਾਉਣ ਵਾਲੀਆਂ ਇਮਾਵਾਂ ਨਾਲ ਮਿਲਾਉਣ ਲਈ ਤਿਆਰ ਹੋ ਗਈ ਤੇ ਇਹ ਆਪ ਵੀ ਇਸ ਸੰਗਠਨ ਦੀ ਕਾਰਜਕਾਰੀ ਮੈਂਬਰ ਹੈ।

60 ਸਾਲ ਦੀ ਸ਼ਾਂਤੀ ਸ਼ੇਤਰੀਮਯਮ ਖਵੈਰੰਬੰਦ ਨੂਰੀ ਕੈਥਲ ਦੀ ਪ੍ਰਧਾਨ ਹੈ। ਉਹ 4 ਬੱਚਿਆਂ ਦੀ ਮਾਂ ਹੈ।

ਉਹ ਕਹਿੰਦੀ ਹੈ, "ਮੈਨੂੰ ਮੇਰੀ ਬੁਲੰਦ ਆਵਾਜ਼ ਕਾਰਨ ਲੋਕਤਾਂਤਰਿਕ ਢੰਗ ਨਾਲ 4 ਹਜ਼ਾਰ ਔਰਤਾਂ ਦੀ ਅਗਵਾਈ ਲਈ ਚੁਣਿਆ ਗਿਆ।"

BBC

ਚੈਂਥਮ ਮੁਤਾਬਕ, "ਹਾਲਾਂਕਿ ਪੁਲਿਸ ਵਾਲੇ ਗ੍ਰਿਫ਼ਤਾਰ ਨਹੀਂ ਕਰਦੇ ਤੇ ਨਾ ਹੀ ਚਲਾਨ ਕਟਦੇ ਹਨ ਪਰ ਇਨ੍ਹਾਂ ਦਾ ਸਾਮਾਨ ਖਿਲਾਰ ਦਿੰਦੇ ਹਨ।"

ਬੁਲੰਦ ਆਵਾਜ਼

ਚੈਂਥਮ ਮੈਨੂੰ ਔਰਤਾਂ ਦੇ ਮੁੱਖ ਸੰਗਠਨ ਖਵੈਰੰਬੰਦ ਨੂਰੀ ਕੈਥਲ ਨੂੰ ਚਲਾਉਣ ਵਾਲੀਆਂ ਇਮਾਵਾਂ ਨਾਲ ਮਿਲਾਉਣ ਲਈ ਤਿਆਰ ਹੋ ਗਈ ਤੇ ਇਹ ਆਪ ਵੀ ਇਸ ਸੰਗਠਨ ਦੀ ਕਾਰਜਕਾਰੀ ਮੈਂਬਰ ਹੈ।

60 ਸਾਲ ਦੀ ਸ਼ਾਂਤੀ ਸ਼ੇਤਰੀਮਯਮ ਖਵੈਰੰਬੰਦ ਨੂਰੀ ਕੈਥਲ ਦੀ ਪ੍ਰਧਾਨ ਹੈ। ਉਹ 4 ਬੱਚਿਆਂ ਦੀ ਮਾਂ ਹੈ।

ਉਹ ਕਹਿੰਦੀ ਹੈ, "ਮੈਨੂੰ ਮੇਰੀ ਬੁਲੰਦ ਆਵਾਜ਼ ਕਾਰਨ ਲੋਕਤਾਂਤਰਿਕ ਢੰਗ ਨਾਲ 4 ਹਜ਼ਾਰ ਔਰਤਾਂ ਦੀ ਅਗਵਾਈ ਲਈ ਚੁਣਿਆ ਗਿਆ।"

BBC

ਜਦੋਂ ਉਹ ਬੋਲਦੀ ਹੈ ਤਾਂ ਸਾਰੀਆਂ ਇਮਾਵਾਂ ਨੂੰ ਸੁਣਦੀ ਹੈ। ਉਹ ਸਾਫ਼ ਕਰ ਦਿੰਦੀ ਹੈ ਕਿ ਇਮਾਵਾਂ ਬਾਜ਼ਾਰ ਅਤੇ ਪੂਰੇ ਮਣੀਪੁਰ ''ਚ ਕੋਈ ਵਿਤਕਰਾ ਨਹੀਂ ਕਰਦੀਆਂ।

ਜਦੋਂ ਉਨ੍ਹਾਂ ਕੋਲੋਂ ਇਮਾਵਾਂ ਦੇ ਸਭ ਤੋਂ ਮੁੱਖ ਅੰਦੋਲਨ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੂੰ ਇੱਕ ਕਹਾਣੀ ਸੁਣਾਈ।

1958 ਵਿੱਚ ਉੱਤਰ-ਪੂਰਬ ਦੇ ਵੱਖਵਾਦੀ ਅਤੇ ਬਾਗ਼ੀ ਸ਼ਕਤੀਆਂ ਨੂੰ ਕਾਬੂ ਵਿੱਚ ਰੱਖਣ ਲਈ ਭਾਰਤ ਸਰਕਾਰ ਨੇ ਆਰਮਡ ਫੋਰਸ (ਵਿਸ਼ੇਸ਼ ਅਧਿਕਾਰ) ਕਾਨੂੰਨ ਯਾਨਿ ਅਫਸਪਾ ਬਣਾਇਆ ਸੀ।

BBC

ਇਸ ਨਾਲ ਇਥੋਂ ਦੇ ਅਰਧ ਸੈਨਿਕ ਸੰਗਠਨ ਅਸਮ ਰਾਈਫਲ ਨੂੰ ਵਿਸ਼ੇਸ਼ ਅਧਿਕਾਰ ਮਿਲ ਗਏ। ਉਨ੍ਹਾਂ ਨੇ ਅਫਸਪਾ ਕਾਨੂੰਨ ਨੂੰ ਗੋਲੀ ਮਾਰਨ ਦਾ ਲਾਈਸੈਂਸ ਸਮਝ ਲਿਆ ਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਇਲਜ਼ਾਮ ਲੱਗੇ।

2004 ਤੱਕ ਅਸਮ ਰਾਈਫਲ ਦੀ 14ਵੀਂ ਬਟਾਲੀਅਨ ਇੰਫਾਲ ਦੇ ਕੰਗਲਾ ਕਿਲੇ ਵਿੱਚ ਰਹਿੰਦੀ ਸੀ।

ਇਹ ਕੰਗਲੀਪਕ ਸਾਮਰਾਜ ਵੇਲੇ ਦਾ ਮਹਿਲ ਹੈ ਜੋ ਇਮਾ ਕੈਥਲ ਤੋਂ ਕੁਝ 100 ਕੁ ਮੀਟਰ ਦੀ ਦੂਰੀ ''ਤੇ ਹੈ। ਉਨ੍ਹਾਂ ਦਿਨਾਂ ''ਚ ਆਮ ਲੋਕ ਇਧਰ-ਉਧਰ ਨਹੀਂ ਜਾ ਸਕਦੇ ਸਨ।

ਵਿਰੋਧ ਦਾ ਫ਼ੈਸਲਾ

2004 ਵਿੱਚ ਇੱਕ ਨੌਜਵਾਨ ਮਣੀਪੁਰੀ ਔਰਤ ਨੂੰ ਉਸ ਦੇ ਘਰੋਂ ਅਗਵਾ ਕਰ ਲਿਆ ਗਿਆ ਅਤੇ ਉਸ ਦੇ ਬਾਗ਼ੀ ਨਾਲ ਰਿਸ਼ਤੇ ਹੋਣ ਜਾਂ ਖ਼ੁਦ ਬਾਗ਼ੀ ਹੋਣ ਦੇ ਇਲਜ਼ਾਮ ਲਗਾਏ ਗਏ।

ਉਸ ਨਾਲ ਗੈਂਗਰੇਪ ਕੀਤਾ ਗਿਆ, ਗੁਪਤ ਅੰਗਾਂ ''ਚ ਨੇੜਿਓਂ ਗੋਲੀ ਮਾਰੀ ਗਈ ਤੇ ਫਿਰ ਸਰੀਰ ਨੂੰ ਗੋਲੀਆਂ ਨਾਲ ਭੁੰਨ ਦਿੱਤਾ।

ਇਹ ਵੀ ਪੜ੍ਹੋ-

  • ਰਾਜੀਵ ਗਾਂਧੀ ਦੀ ਜ਼ਿੰਦਗੀ ਦੇ ਆਖ਼ਰੀ 45 ਮਿੰਟ
  • ਉਮਰ ਮੁਤਾਬਕ ਤੁਹਾਡੇ ਲਈ ਕਿਹੜੀ ਕਸਰਤ ਸਹੀ ਹੈ
  • ਕਸ਼ਮੀਰ: ''ਸਾਨੂੰ ਕਹਿੰਦੇ, ਕੈਮਰਾ ਕੱਢਿਆ ਤਾਂ ਤੋੜ ਦੇਵਾਂਗੇ’
  • ਲਾੜੇ ਦੀ ਹੱਡਬੀਤੀ ਜਿਸਦੇ ਵਿਆਹ ''ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
BBC

ਜਦੋਂ ਉਸ ਦੇ ਕਤਲ ਦੀ ਖ਼ਬਰ ਫੈਲੀ ਤਾਂ ਕੁਝ ਇਮਾਵਾਂ ਨੇ ਇਸ ਅਣਮਨੁੱਖੀ ਕਾਰੇ ਦੇ ਖ਼ਿਲਾਫ਼ ਆਵਾਜ਼ ਚੁੱਕਣ ਦਾ ਫ਼ੈਸਲਾ ਲਿਆ।

ਫਿਰ ਉਹ ਪ੍ਰਦਰਸ਼ਨ ਹੋਇਆ ਜੋ ਪੂਰੇ ਭਾਰਤ ''ਚ ਚਰਚਾ ਦਾ ਵਿਸ਼ਾ ਬਣਿਆ। ਇਮਾ ਕੈਥਲ ਦੀਆਂ 12 ਔਰਤਾਂ ਨੇ ਆਪਣੇ ਸਾਰੇ ਕੱਪੜੇ ਉਤਾਰ ਕੇ ਕੰਗਲਾ ਕਿਲੇ ਤੱਕ ਮਾਰਚ ਕੱਢਿਆ।

ਉਨ੍ਹਾਂ ਦੇ ਹੱਥ ''ਚ ਬੈਨਰ ਸਨ, ਜਿਨ੍ਹਾਂ ''ਤੇ ਲਿਖਿਆ ਸੀ, "ਭਾਰਤੀ ਸੈਨਾ ਸਾਡਾ ਬਲਾਤਕਾਰ ਕਰਦੀ ਹੈ।"

ਸੰਕੇਤਕ ਜਿੱਤ

ਇਹ ਪ੍ਰਦਰਸ਼ਨ ਬੇਕਾਰ ਨਹੀਂ ਗਿਆ। 4 ਮਹੀਨਿਆਂ ਬਾਅਦ 17ਵੀਂ ਅਸਮ ਰਾਈਫਲ ਨੇ ਕੰਗਲਾ ਕਿਲਾ ਖਾਲੀ ਕਰ ਦਿੱਤਾ।

BBC

ਹਾਲਾਂਕਿ ਉਹ ਮਣੀਪੁਰ ਦੇ ਦੂਜੇ ਹਿੱਸਿਆਂ ਵਿੱਚ ਅੱਜ ਵੀ ਹਨ ਪਰ ਇਮਾਵਾਂ ਨੇ ਉਨ੍ਹਾਂ ਨੂੰ ਮਣੀਪੁਰ ਦੇ ਰਾਜਧਾਨੀ ਖੇਤਰ ਤੋਂ ਵੱਖ ਕਰ ਦਿੱਤਾ ਹੈ। ਇਹ ਇੱਕ ਸੰਕੇਤਕ ਜਿੱਤ ਸੀ।

ਇੱਕ ਵਿਕਰੇਤਾ ਦੀ ਕਹਾਣੀ

56 ਸਾਲਾਂ ਰਾਣੀ ਥਿੰਗੁਜਮ ਖਵੈਰੰਬੰਦ ਨੂਰੀ ਕੈਥਲ ਦੀ ਸਕੱਤਰ ਹੈ। ਉਹ ਮੱਛੀ ਦੀ ਦੁਕਾਨ ਚਲਾਉਂਦੀ ਹੈ ਤੇ 30 ਸਾਲਾ ਤੋਂ ਇਹ ਕੰਮ ਕਰ ਰਹੀ ਹੈ।

ਉਹ ਕਹਿੰਦੀ ਹੈ, "ਮੇਰੇ ਛੋਟੇ ਬੇਟੇ ਦੇ ਜਨਮ ਦੇ 6 ਦਿਨਾਂ ਬਾਅਦ ਮੇਰਾ ਪਤੀ ਨੇ ਦੂਜਾ ਵਿਆਹ ਕਰ ਲਿਆ ਸੀ। ਉਸ ਸ਼ਾਮ ਤੇ ਪੂਰੀ ਰਾਤ ਘਰੇ ਲੜਾਈ ਹੁੰਦੀ ਰਹੀ। ਫਿਰ ਉਹ ਆਪਣੀ ਦੂਜੀ ਵਹੁਟੀ ਨਾਲ ਘਰੋਂ ਨਿਕਲ ਗਿਆ।"

BBC

ਥਿੰਗੁਜਮ 40 ਦਿਨਾਂ ਤੱਕ ਆਪਣੇ ਬੱਚਿਆਂ ਨਾਲ ਸਹੁਰੇ ਰਹੀ ਪਰ ਉਨ੍ਹਾਂ ਦੇ ਪਤੀ ਨਹੀਂ ਵਾਪਸ ਆਏ।

ਉਹ ਕਹਿੰਦੀ ਹੈ, "ਉਨ੍ਹਾਂ ਦਿਨਾਂ ਦੌਰਾਨ ਮੈਨੂੰ ਖੁਦਕੁਸ਼ੀ ਦਾ ਖ਼ਿਆਲ ਆਉਂਦਾ ਸੀ।"

ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਪਿਤਾ ਨਾਲ ਗੱਲ ਕੀਤੀ ਤੇ ਉਹ ਉਨ੍ਹਾਂ ਨੂੰ ਤੇ ਬੱਚਿਆਂ ਨੂੰ ਘਰੇ ਲੈ ਗਏ। ਫਿਰ ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਕੈਥਲ ''ਚ ਦੁਕਾਨ ਲਗਾਉਣ ਦਾ ਲਾਈਸੈਂਸ ਮਿਲ ਗਿਆ।

ਸੰਸਦ ਜਾਣਾ

ਜਨਵਰੀ 2019 ਵਿੱਚ ਥਿੰਗੁਜਮ ਅਤੇ ਦੋ ਹੋਰ ਔਰਤਾਂ ਜਹਾਜ਼ ਰਾਹੀਂ ਦਿੱਲੀ ਪਹੁੰਚੀਆਂ।

ਇੱਕ ਸਰਕਾਰੀ ਬਿੱਲ ਦੇ ਖ਼ਿਲਾਫ਼ ਇਮਾ ਕੈਥਲ ''ਚ ਪ੍ਰਦਰਸ਼ਨ ਹੋਇਆ ਸੀ, ਜਿਸ ਵਿੱਚ ਇਮਾਵਾਂ ਨੇ ਖ਼ੁਦ ਨੂੰ 5 ਦਿਨਾਂ ਲਈ ਅੰਦਰ ਬੰਦ ਕਰ ਲਿਆ ਸੀ।

BBC

ਹਾਲਾਤ ਉਦੋਂ ਵਿਗੜੇ ਜਦੋਂ ਪੁਲਿਸ ਵਾਲਿਆਂ ਨੇ ਉਨ੍ਹਾਂ ਨੂੰ ਬਾਹਰ ਕੱਢਣ ਲਈ ਹੰਝੂ ਗੈਸ ਦੀ ਵਰਤੋਂ ਕੀਤੀ, ਜਿਸ ਵਿੱਚ 8 ਔਰਤਾਂ ਜਖ਼ਮੀ ਹੋ ਗਈਆਂ। ਥਿੰਗੁਜਮ ਨੇ ਇਸ ਲੜਾਈ ਨੂੰ ਭਾਰਤੀ ਸੰਸਦ ਤੱਕ ਪਹੁੰਚਾਇਆ।

ਸਰਕਾਰ ਨਾਗਰਿਕਤਾ ਸੋਧ ਬਿੱਲ ਲੈ ਕੇ ਆਈ ਸੀ, ਜਿਸ ਦਾ ਉਦੇਸ਼ ਗੁਆਂਢੀ ਦੇਸਾਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗਾਨਿਸਤਾਨ ਦੇ ਹਿੰਦੂ, ਈਸਾਈ ਅਤੇ ਬੌਧ ਮਤ ਦੇ ਘੱਟ ਗਿਣਤੀ ਲੋਕਾਂ ਨੂੰ ਇੱਥੇ ਆਉਣ ਤੇ ਭਾਰਤੀ ਨਾਗਰਿਕਤਾ ਹਾਸਿਲ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨਾ ਸੀ।

ਮਣੀਪੁਰ ਅਤੇ ਅਸਮ ਦੇ ਪ੍ਰਦਰਸ਼ਕਾਰੀਆਂ ਨੂੰ ਡਰ ਸੀ ਕਿ ਇਸ ਕਾਨੂੰਨ ਨਾਲ ਉਨ੍ਹਾਂ ਦੇ ਸੂਬੇ ਵਿੱਚ ਬਾਹਰੀ ਲੋਕਾਂ ਦੀ ਆਮਦ ਵਧ ਜਾਵੇਗੀ।

ਥਿੰਗੁਜਮ ਕਹਿੰਦੀ ਹੈ, "ਅਸੀਂ ਮੋਦੀ ਦਾ ਪੁਤਲਾ ਫੂਕਿਆ।"

BBC

ਉਨ੍ਹਾਂ ਨੂੰ ਲਗਦਾ ਹੈ ਕਿ ਨਵੀਂ ਦਿੱਲੀ ਵਿੱਚ ਬੈਠੀ ਕੇਂਦਰ ਸਰਕਾਰ ਮਣੀਪੁਰ ਦੇ ਲੋਕਾਂ ਨੂੰ ਅਣਗੌਲਿਆਂ ਕਰਦੀ ਹੈ। ਉਹ ਦੂਰ ਬੈਠ ਕੇ ਫ਼ੈਸਲਾ ਲੈਂਦੀ ਹੈ ਜੋ ਸੂਬੇ ਦੇ ਹਿੱਤ ''ਚ ਨਹੀਂ ਹੁੰਦੇ।

ਉਨ੍ਹਾਂ ਦਾ ਕਹਿਣਾ ਹੈ ਕਿ ਮਣੀਪੁਰ ਬੇਸ਼ੱਕ 2400 ਕਿਲੋਮੀਟਰ ਦੂਰ ਹੋਵੇ ਪਰ ਤੁਸੀਂ ਸਾਨੂੰ ਨਜ਼ਰ ਅੰਦਾਜ਼ ਨਹੀਂ ਕਰ ਸਕਦੇ।

ਇਹ ਵੀ ਪੜ੍ਹੋ-

  • ਕਸ਼ਮੀਰ ’ਚ ਰਿਪੋਰਟਰਾਂ ਨੂੰ ਕਿਹਾ ਜਾ ਰਿਹਾ ਸੀ, ‘ਕੈਮਰਾ ਕੱਢਿਆ ਤਾਂ ਤੋੜ ਦਿੱਤਾ ਜਾਵੇਗਾ’
  • ਪੰਜਾਬ ''ਚ ਹੜ੍ਹ : ਭਾਖੜਾ ਤੋਂ ਹੁਣ ਕਿੰਨਾ ਪਾਣੀ ਛੱਡਿਆ ਜਾ ਰਿਹਾ
  • ਹਿਮਾਚਲ ''ਚ ਅਲਰਟ ਦੇ ਬਾਵਜੂਦ ਹੜ੍ਹਾਂ ਕਾਰਨ ਕਿਵੇਂ ਹੋਇਆ ਵੱਡਾ ਨੁਕਸਾਨ
  • ਹੁਣ ਫੇਸਬੁੱਕ ''ਤੇ ਤੁਸੀਂ ਅਣਚਾਹੇ ਇਸ਼ਤਿਹਾਰਾਂ ਤੋਂ ਛੁਡਾ ਸਕਦੇ ਹੋ ਖਹਿੜਾ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=25N3VfwVmrw

https://www.youtube.com/watch?v=4vt9c2aM-9o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)