ਕੀ ਹੁੰਦਾ ਹੈ ਸਾਫਟ ਟਿਸ਼ੂ ਕੈਂਸਰ ਜਿਸ ਨਾਲ ਪੀੜਤ ਸਨ ਜੇਤਲੀ

08/24/2019 4:31:28 PM

Getty Images

ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਸ਼ਨਿੱਚਰਵਾਰ ਦੁਪਹਿਰੇ ਦੇਹਾਂਤ ਹੋ ਗਿਆ। ਉਹ ਕਿਡਨੀ ਤੋਂ ਇਲਾਵਾ ਇੱਕ ਦੁਰਲਭ ਕੈਂਸਰ ਦੀ ਬਿਮਾਰੀ ਨਾਲ ਵੀ ਪੀੜਤ ਸਨ।

ਸਾਹ ਲੈਣ ਅਤੇ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ 9 ਅਗਸਤ ਨੂੰ ਉਨ੍ਹਾਂ ਨੂੰ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਸੀ ਪਰ ਉਨ੍ਹਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ।

ਏਮਜ਼ ਦੇ ਹੈਲਥ ਬੁਲੇਟਿਨ ਵਿੱਚ ਕਿਹਾ ਗਿਆ ਸੀ ਕਿ ਉਨ੍ਹਾਂ ਦੀ ''ਹਾਲਤ ਨਾਜ਼ੁਕ ਹੈ ਪਰ ਹੀਮੋਡਾਇਨੈਮਿਕਲੀ ਸਥਿਰ ਹੈ''। ਇਸ ਦਾ ਮਤਲਬ ਸੀ ਕਿ ਦਿਲ ਠੀਕ ਕੰਮ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਸਰੀਰ ਵਿੱਚ ਖ਼ੂਨ ਦਾ ਦੌਰਾ ਵੀ ਠੀਕ ਸੀ।

ਅਰੁਣ ਜੇਤਲੀ ਦੇ ਜੀਵਨ ਸਫ਼ਰ ਬਾਰੇ ਜਾਣੋ:

https://www.youtube.com/watch?v=ZsTzJPVnlKw

ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿੱਚ ਵਿੱਤ ਮੰਤਰੀ ਰਹੇ ਜੇਤਲੀ ਨੂੰ ਇੱਕ ਦੁਰਲਭ ਕੈਂਸਰ ਸੀ ਜਿਸ ਨੂੰ ਸਾਫਟ ਟਿਸ਼ੂ ਸਰਕੋਮਾ ਕਹਿੰਦੇ ਹਨ।

ਇਹ ਕੈਂਸਰ ਮਾਂਸਪੇਸ਼ੀਆਂ, ਉਤਕਾਂ (ਟਿਸ਼ੂ), ਤੰਤਰੀਕਾਵਾਂ ਅਤੇ ਜੋੜਾਂ ਵਿੱਚ ਇੰਨਾ ਹੌਲੀ-ਹੌਲੀ ਫੈਲਦਾ ਹੈ ਕਿ ਇਸ ਦਾ ਪਤਾ ਲਗਾਉਣਾ ਮੁਸ਼ਕਿਲ ਹੁੰਦਾ ਹੈ।

ਇਹ ਵੀ ਪੜ੍ਹੋ-

  • ਤਿਹਾੜ ਜੇਲ੍ਹ ਤੋਂ ਖਜ਼ਾਨਾ ਮੰਤਰੀ ਬਣਨ ਤੱਕ ਅਰੁਣ ਜੇਤਲੀ ਦੀ ਕਹਾਣੀ
  • ਜੰਗੀ ਕੈਦੀ ਜੋ 54 ਸਾਲ ਭਾਰਤ ’ਚ ਰਿਹਾ, ਹੁਣ ਆਪਣੇ ਭਾਰਤੀ ਪਰਿਵਾਰ ਨੂੰ ਹੀ ਮਿਲਣ ਲਈ ਤਰਸਿਆ
  • ਮੇਰੇ ਪੁੱਤਰ ਨੂੰ ਇੰਝ ਲੈ ਗਏ ਜਿਵੇਂ ਅੱਤਵਾਦੀ ਹੋਵੇ: ਭਾਰਤ-ਸ਼ਾਸਿਤ ਕਸ਼ਮੀਰ ’ਚ ਇੱਕ ਮਾਂ ਦਾ ਦਰਦ
  • ਪਿਤਾ ਦਾ ਕਤਲ ਕਰਨ ਵਾਲੀਆਂ ਭੈਣਾਂ ਦੇ ਹੱਕ ਅਤੇ ਵਿਰੋਧ ''ਚ ਰੌਲਾ
Getty Images

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਬਹੁਤ ਸਾਰੇ ਨਾਨ ਕੈਂਸਰ ਟਿਊਮਰ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਦਾ ਬਾਕੀ ਹਿੱਸੇ ਵਿੱਚ ਪ੍ਰਸਾਰ ਨਹੀਂ ਹੁੰਦਾ ਅਤੇ ਨਾ ਹੀ ਉਹ ਘਾਤਕ ਹੁੰਦੇ ਹਨ।

ਪਰ ਜਿਨ੍ਹਾਂ ਟਿਊਮਰਸ ਵਿੱਚ ਕੈਂਸਰ ਦਾ ਸ਼ੱਕ ਹੁੰਦਾ ਹੈ ਉਹ ਹੌਲੀ-ਹੌਲੀ ਕੰਟਰੋਲ ਤੋਂ ਬਾਹਰ ਹੁੰਦੇ ਜਾਂਦੇ ਹਨ ਤੇ ਇਸ ਨੂੰ ਸਾਫਟ ਟਿਸ਼ੂ ਸਰਕੋਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਮਾਹਿਰਾਂ ਮੁਤਾਬਕ ਇਹ ਬਿਮਾਰੀ ਸਰੀਰ ਦੇ ਕਿਸੇ ਵੀ ਹਿੱਸੇ ਵਿੱਚ ਹੋ ਸਕਦੀ ਹੈ ਪਰ ਖ਼ਾਸ ਤੌਰ ''ਤੇ ਹੱਥਾਂ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ ''ਚ ਹੁੰਦੀ ਹੈ।

ਇਸ ਬਿਮਾਰੀ ਦੇ ਲੱਛਣਾਂ ਵਿੱਚ ਮਾਂਸਪੇਸ਼ੀਆਂ ਵਿੱਚ ਸੋਜ, ਹੱਡੀਆਂ ਵਿੱਚ ਦਰਦ ਅਤੇ ਲੰਬੇ ਸਮੇਂ ਤੋਂ ਕਿਸੇ ਗਿਲਟੀ ਦਾ ਹੋਣਾ ਸ਼ਾਮਿਲ ਹੈ।

ਕਿਡਨੀ ਅਤੇ ਦਿਲ ਦੀ ਵੀ ਸੀ ਬਿਮਾਰੀ

ਰਿਪੋਰਟਾਂ ਮੁਤਾਬਕ ਅਰੁਣ ਜੇਤਲੀ ਦਾ ਖੱਬਾ ਪੈਰ ਸੌਫਟ ਟਿਸ਼ੂ ਕੈਂਸਰ ਨਾਲ ਪ੍ਰਭਾਵਿਤ ਸੀ ਅਤੇ ਉਸੇ ਦੀ ਸਰਜਰੀ ਲਈ ਉਹ ਇਸੇ ਸਾਲ ਜਨਵਰੀ ''ਚ ਅਮਰੀਕਾ ਗਏ ਸਨ।

ਇਹ ਵੀ ਪੜ੍ਹੋ-

  • ਰਾਜੀਵ ਗਾਂਧੀ ਦੀ ਜ਼ਿੰਦਗੀ ਦੇ ਆਖ਼ਰੀ 45 ਮਿੰਟ
  • ਉਮਰ ਮੁਤਾਬਕ ਤੁਹਾਡੇ ਲਈ ਕਿਹੜੀ ਕਸਰਤ ਸਹੀ ਹੈ
  • ਕਸ਼ਮੀਰ: ''ਸਾਨੂੰ ਕਹਿੰਦੇ, ਕੈਮਰਾ ਕੱਢਿਆ ਤਾਂ ਤੋੜ ਦੇਵਾਂਗੇ’
  • ਲਾੜੇ ਦੀ ਹੱਡਬੀਤੀ ਜਿਸਦੇ ਵਿਆਹ ''ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
Getty Images

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਰੀਰ ਵਿੱਚ ਬਹੁਤ ਸਾਰੇ ਨਾਨ ਕੈਂਸਰ ਟਿਊਮਰ ਹੁੰਦੇ ਹਨ ਅਤੇ ਇਸ ਲਈ ਇਨ੍ਹਾਂ ਦਾ ਬਾਕੀ ਹਿੱਸੇ ਵਿੱਚ ਪ੍ਰਸਾਰ ਨਹੀਂ ਹੁੰਦਾ ਅਤੇ ਨਾ ਹੀ ਉਹ ਘਾਤਕ ਹੁੰਦੇ ਹਨ।

ਅਰੁਣ ਜੇਤਲੀ ਕਿਡਨੀ ਦੀ ਬਿਮਾਰੀ ਨਾਲ ਵੀ ਪੀੜਤ ਸਨ ਅਤੇ ਪਿਛਲੇ ਸਾਲ ਹੀ ਉਨ੍ਹਾਂ ਦਾ ਕਿਡਨੀ ਦਾ ਟਰਾਂਸਪਲਾਂਟ ਹੋਇਆ ਸੀ।

ਉਸ ਵੇਲੇ ਉਹ ਸਰਕਾਰ ਵਿੱਚ ਮੰਤਰੀ ਸਨ ਅਤੇ ਇਲਾਜ ਦੌਰਾਨ ਪੀਯੂਸ਼ ਗੋਇਲ ਨੂੰ ਵਿੱਤ ਮੰਤਰੀ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।

ਅਗਸਤ 2018 ਵਿੱਚ ਠੀਕ ਹੋ ਕੇ ਉਨ੍ਹਾਂ ਨੇ ਫਿਰ ਤੋਂ ਵਿੱਤ ਮੰਤਰਾਲੇ ਸਾਂਭ ਲਿਆ ਸੀ।

ਕਿਡਨੀ ਦੀ ਬਿਮਾਰੀ ਬਾਰੇ ਖ਼ੁਦ ਜੇਤਲੀ ਨੇ ਪਿਛਲੇ ਸਾਲ ਟਵੀਟ ਕਰ ਕੇ ਦੱਸਿਆ ਸੀ। ਉਨ੍ਹਾਂ ਨੇ ਕਿਹਾ ਸੀ, "ਕਿਡਨੀ ਨਾਲ ਜੁੜੀਆਂ ਦਿੱਕਤਾਂ ਅਤੇ ਇਨਫੈਕਸ਼ਨ ਕਾਰਨ ਮੇਰਾ ਇਲਾਜ ਚੱਲ ਰਿਹਾ ਹੈ।"

ਹੋਈ ਸੀ ਦਿਲ ਦੀ ਸਰਜਰੀ

ਇਸ ਤੋਂ ਕੁਝ ਹੀ ਦਿਨ ਬਾਅਦ ਉਨ੍ਹਾਂ ਨੂੰ ਏਮਜ਼ ਵਿੱਚ ਡਾਇਲਿਸਿਸ ਲਈ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਵੀ ਜੇਤਲੀ ਕਈ ਬਿਮਾਰੀਆਂ ਨਾਲ ਪੀੜਤ ਸਨ।

Getty Images

ਸਤੰਬਰ 2014 ਵਿੱਚ ਡਾਇਬਟੀਜ ਦੇ ਇਲਾਜ ਲਈ ਜੇਤਲੀ ਦੀ ਗੈਸਟ੍ਰਿਕ ਬਾਈਪਾਸ ਸਰਜਰੀ ਵੀ ਹੋਈ ਸੀ।

ਅਰੁਣ ਜੇਤਲੀ ਦਿਲ ਦੇ ਰੋਗ ਨਾਲ ਪੀੜਤ ਸਨ ਅਤੇ ਸਾਲ 2005 ਵਿੱਚ ਉਨ੍ਹਾਂ ਦੇ ਦਿਲ ਦੀ ਸਰਜਰੀ ਵੀ ਹੋਈ ਸੀ।

ਮੋਦੀ ਸਰਕਾਰ ਜਦੋਂ ਦੁਬਾਰਾ ਸੱਤਾ ਵਿੱਚ ਆਈ ਤਾਂ ਜੇਤਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਸਿਹਤ ਕਾਰਨਾਂ ਦਾ ਹਵਾਲਾ ਦਿੱਤਾ ਸੀ ਅਤੇ ਮੰਤਰੀ ਮੰਡਲ ਵਿੱਚ ਕੋਈ ਜ਼ਿੰਮੇਵਾਰੀ ਨਾ ਲੈਣ ਦੀ ਗੱਲ ਆਖੀ ਸੀ।

ਇਸ ਤੋਂ ਬਾਅਦ ਉਨ੍ਹਾਂ ਦੀ ਥਾਂ ਨਿਰਮਲਾ ਸੀਤਾਰਮਣ ਨੂੰ ਵਿੱਤ ਮੰਤਰਾਲੇ ਦੀ ਕਮਾਨ ਸੌਂਪੀ ਗਈ ਸੀ।

ਇਹ ਵੀ ਪੜ੍ਹੋ-

  • ਕਾਰਡੀਐਕ ਅਰੈਸਟ ਕੀ ਹੈ ਜਿਸ ਕਾਰਨ ਸੁਸ਼ਮਾ ਸਵਰਾਜ ਦੀ ਮੌਤ ਹੋਈ?
  • ਸਿਗਰਟ ਤੇ ਸ਼ਰਾਬ ਦਾ ਛੋਟੀ ਉਮਰ ''ਚ ਹੀ ਮਾੜਾ ਅਸਰ
  • ਇੱਕ ਬਿਮਾਰੀ ਜਿਸ ਨੇ ਸਰੀਰ ਪੱਥਰ ਵਰਗਾ ਬਣਾ ਦਿੱਤਾ
  • ਇੱਕ ਅਜਿਹੀ ਸੈਕਸ ਬਿਮਾਰੀ ਜੋ ‘ਸੁਪਰਬਗ ਬਣ ਸਕਦੀ ਹੈ’

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=25N3VfwVmrw

https://www.youtube.com/watch?v=4vt9c2aM-9o

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)