ਅਮੇਜ਼ਨ ਦੇ ਜੰਗਲਾਂ ''''ਚ ਅੱਗ: ਬ੍ਰਾਜ਼ੀਲ ਨੇ ਭੇਜੀ ਫੌਜ - ਪੰਜ ਖ਼ਬਰਾਂ

08/24/2019 7:46:30 AM

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਅਮੇਜ਼ਨ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਰੋਕਣ ਲਈ ਫੌਜ ਦੀ ਮਦਦ ਲੈਣ ਦੇ ਹੁਕਮ ਦਿੱਤੇ ਹਨ।

ਰਾਸ਼ਟਰਪਤੀ ਜਾਇਰ ਬੋਲਸੋਨਾਰੋ ਨੇ ਇੱਕ ਹੁਕਮ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਸਰਹੱਦੀ, ਆਦੀਵਾਸੀ ਅਤੇ ਸੁਰੱਖਿਅਤ ਇਲਾਕਿਆਂ ਨੂੰ ਫੌਜ ਤਾਇਨਾਤ ਕਰਨ ਨੂੰ ਕਿਹਾ ਹੈ।

ਬ੍ਰਾਜ਼ੀਲ ਦੇ ਰਾਸ਼ਟਰਪਤੀ ਨੇ ਇਹ ਐਲਾਨ ਯੂਰਪੀ ਆਗੂਆਂ ਦੇ ਦਬਾਅ ਤੋਂ ਬਾਅਦ ਦਿੱਤਾ ਹੈ।

ਦਰਅਸਲ ਫਰਾਂਸ ਅਤੇ ਆਇਰਲੈਂਡ ਨੇ ਕਿਹਾ ਸੀ ਕਿ ਬ੍ਰਾਜ਼ੀਲ ਨਾਲ ਉਸ ਵੇਲੇ ਤੱਕ ਵਪਾਰਕ ਸੌਦੇ ਨੂੰ ਮਨਜ਼ੂਰੀ ਨਹੀਂ ਦਿਆਂਗੇ ਜਦੋਂ ਤੱਕ ਬ੍ਰਾਜ਼ੀਲ ਅਮੇਜ਼ਨ ਦੇ ਜੰਗਲਾਂ ਵਿੱਚ ਲੱਗੀ ਅੱਗ ਬਾਰੇ ਕੋਈ ਕਦਮ ਨਹੀਂ ਚੁੱਕਦਾ।

ਇਸ ਵੇਲੇ ਅਮੇਜ਼ਨ ਦੇ ਜੰਗਲਾਂ ਵਿੱਚ ਭਿਆਨਕ ਅੱਗ ਲੱਗੀ ਹੋਈ ਹੈ ਅਤੇ ਇਨ੍ਹਾਂ ਜੰਗਲਾਂ ਨੂੰ ਪੂਰੀ ਦੁਨੀਆਂ ਲਈ ਆਕਸੀਜਨ ਦਾ ਸਰੋਤ ਮੰਨਿਆ ਜਾਂਦੀ ਹੈ।

ਕਸ਼ਮੀਰ : ਸ੍ਰੀਨਗਰ ਦੇ ਸੌਰਾ ''ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਨਾਅਰੇ ਤੇ ਝੜਪਾਂ

BBC

ਭਾਰਤ ਸ਼ਾਸਿਤ ਕਸ਼ਮੀਰ ਵਿਚ ਸ੍ਰੀਨਗਰ ਦੇ ਸੌਰਾ ਇਲਾਕੇ ਵਿਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਬਾਅਦ ਲੋਕਾਂ ਦਾ ਮੁਜ਼ਾਹਰਾ ਉਸ ਵੇਲੇ ਸੁਰੱਖਿਆ ਬਲਾਂ ਨਾਲ ਝੜਪਾਂ ਵਿਚ ਬਦਲ ਗਿਆ ਜਦੋਂ ਉੱਥੇ ਪੱਥਰਬਾਜ਼ੀ ਹੋਈ।

ਸੌਰਾ ਪਹੁੰਚੇ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ ਇੱਕ ਵਜੇ ਉੱਥੇ ਪਹੁੰਚੇ ਸਨ।

ਉਦੋਂ ਲੋਕ ਸਥਾਨਕ ਦਰਗਾਹ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਦਰਗਾਹ ਵਿਚ ਔਰਤਾਂ ਅਤੇ ਪੁਰਸ਼ ਦੋਵੇਂ ਹੀ ਨਮਾਜ਼ ਅਦਾ ਕਰਦੇ ਹਨ।

ਆਮਿਰ ਮੁਤਾਬਕ ਉਨ੍ਹਾਂ ਦੇਖਿਆ ਕਿ ਪਹਿਲਾਂ ਕਸ਼ਮੀਰ ਦੀ ਅਜ਼ਾਦੀ ਪੱਖੀ ਕੁਝ ਨਾਅਰੇ ਲੱਗੇ ਅਤੇ ਫਿਰ ਜੁੰਮੇ ਦੀ ਨਮਾਜ਼ ਤੋਂ ਬਾਅਦ ਲੋਕਾਂ ਦਾ ਰੋਸ ਮੁਜ਼ਾਹਰਾ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ।

ਮੋਦੀ ਸਰਕਾਰ ਸੁਸਤ ਅਰਥਚਾਰੇ ਨਾਲ ਇੰਝ ਨਜਿੱਠੇਗੀ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਿੱਲੀ ਵਿਚ ਪ੍ਰੈਸ ਕਾਨਫਰੰਸ ਕਰਕੇ ਭਾਰਤੀ ਆਰਥਿਕਤਾ ਦਾ ਵਿਕਾਸ ਹੌਲੀ ਹੋਣ ''ਤੇ ਸਫ਼ਾਈ ਦਿੱਤੀ ਹੈ।

ਨਿਰਮਲਾ ਸੀਤਾਰਮਨ ਨੇ ਕਿਹਾ, ''''ਭਾਰਤ ਦਾ ਅਰਥਚਾਰਾ ਬਿਹਤਰ ਹਾਲ ''ਚ ਹੈ ਅਤੇ ਦੂਜੇ ਦੇਸਾਂ ਦੇ ਮੁਕਾਬਲੇ ਵਧੀਆ ਹੈ। ਹਾਲਾਂਕਿ ਉਨ੍ਹਾਂ ਨੇ ਇਹ ਕਿਹਾ ਕਿ ਚੀਨ ਅਤੇ ਅਮਰੀਕਾ ਦੇ ਵਪਾਰਕ ਦਾ ਜੰਗ ਦਾ ਅਸਰ ਪਿਆ ਹੈ।''''

ਨਿਰਮਲਾ ਸੀਤਾਰਮਨ ਨੇ ਕਿਹਾ ਕਿ ਅਰਥਚਾਰੇ ਦੇ ਸੁਧਾਰ ''ਤੇ ਲਗਾਤਾਰ ਕੰਮ ਹੋ ਰਿਹਾ ਹੈ ਅਤੇ ਹਰੇਕ ਵਿਭਾਗ ਕੰਮ ਕਰ ਰਿਹਾ ਹੈ। ਆਰਥਿਕ ਸੁਧਾਰ ਸਰਕਾਰ ਦਾ ਮੁੱਖ ਏਡੰਜਾ ਹੈ ਅਤੇ ਜੀਐਸਟੀ ਨੂੰ ਹੋਰ ਸੁਖਾਲਾ ਕੀਤਾ ਜਾਵੇਗਾ, ਫਾਰਮਾਂ ਦੀ ਗਿਣਤੀ ਘਟਾਈ ਜਾਵੇਗੀ।

ਵਿੱਤ ਮੰਤਰੀ ਦੀਆਂ ਮੁੱਖ ਗੱਲਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ।

ਮੋਦੀ ਨੂੰ UAE ਦਾ ਸਭ ਤੋਂ ਵੱਡਾ ਸਨਮਾਨ

ਸ਼ੁੱਕਰਵਾਰ ਨੂੰ ਯੂਏਈ ਦੀ ਰਾਜਧਾਨੀ ਅਬੂ ਧਾਬੀ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼ਨੀਵਾਰ ਨੂੰ ਉੱਥੇ ਦੇ ਸਭ ਤੋਂ ਉੱਚੇ ਸਨਮਾਨ ''ਆਰਡਰ ਆਫ ਜਾਇਦ'' ਨਾਲ ਨਵਾਜ਼ਿਆ ਜਾਵੇਗਾ।

ਮੋਦੀ ਨੇ ਟਵੀਟ ਕਰਕੇ ਕਿਹਾ ਕਿ ਭਾਰਤ ਅਤੇ ਯੂਏਈ ਵਿਚਾਲੇ ਦੋਸਤੀ ਨੂੰ ਲੈ ਕੇ ਚਰਚਾ ਹੋਵੇਗੀ ਅਤੇ ਆਰਥਿਕ ਸਬੰਧਾਂ ਨੂੰ ਮਜ਼ਬੂਤ ਬਨਾਉਣਾ ਏਜੰਡੇ ''ਤੇ ਹੋਵੇਗਾ।

ਐਤਵਾਰ ਨੂੰ ਮੋਦੀ ਜੀ-7 ਸਿਖਰ ਸੰਮੇਲਨ ਵਿੱਚ ਹਿੱਸਾ ਲੈਣ ਫਰਾਂਸ ਪਰਨਗੇ।

ਵਾਂਗ ਛੀ ਹੁਣ ਆਪਣੇ ਭਾਰਤੀ ਪਰਿਵਾਰ ਨੂੰ ਮਿਲਣ ਲਈ ਤਰਸੇ

BBC

ਭਾਰਤ ਵਿੱਚ 54 ਸਾਲ ਫਸੇ ਰਹਿਣ ਤੋਂ ਬਾਅਦ 2017 ਵਿੱਚ ਅਖ਼ੀਰ ਚੀਨ ਪਹੁੰਚਣ ਵਾਲੇ ਚੀਨੀ ਫੌਜੀ ਵਾਂਗ ਛੀ ਹੁਣ ਆਪਣੇ ਭਾਰਤੀ ਪਰਿਵਾਰ ਨੂੰ ਮਿਲਣ ਭਾਰਤ ਨਹੀਂ ਆ ਪਾ ਰਹੇ ਹਨ।

ਕਾਰਨ ਹੈ ਕਿ ਚਾਰ ਮਹੀਨਿਆਂ ਦੀ ਉਡੀਕ ਤੋਂ ਬਾਅਦ ਵੀ ਉਨ੍ਹਾਂ ਨੂੰ ਬੀਜਿੰਗ ਸਥਿਤ ਭਾਰਤੀ ਸਿਫ਼ਾਰਤਖਾਨੇ ਤੋਂ ਵੀਜ਼ਾ ਨਹੀਂ ਮਿਲ ਪਾ ਰਿਹਾ ਹੈ।

ਵਾਂਗ ਛੀ ਮੁਤਾਬਕ ਸਾਲ 1963 ਵਿੱਚ ਉਹ ਗਲਤੀ ਨਾਲ ਭਾਰਤ ਵਿੱਚ ਦਾਖਲ ਹੋ ਗਏ ਸਨ ਅਤੇ ਫੜ੍ਹੇ ਗਏ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਉਹ ਭਾਰਤ ਵਿੱਚ ਬਿਨਾਂ ਕਾਗਜ਼ਾਂ ਦੇ ਦਾਖਲ ਹੋਏ।

ਤਕਰਬੀਨ 54 ਸਾਲ ਭਾਰਤ ਵਿੱਚ ਕੱਟਣ ਤੋਂ ਬਾਅਦ 2017 ਵਿੱਚ ਉਹ ਚੀਨ ਵਿੱਚ ਆਪਣੇ ਘਰ ਜਾ ਸਕੇ ਸਨ ਅਤੇ ਆਪਣੇ ਭਾਰਤੀ ਪਰਿਵਾਰ ਨੂੰ ਮਿਲਣ ਭਾਰਤ ਆਉਣਾ ਚਾਹੁੰਦੇ ਹਨ।

ਵੀਜ਼ਾ ਵਿੱਚ ਦੇਰੀ ''ਤੇ ਅਸੀਂ ਬੀਜਿੰਗ ਸਥਿਤ ਭਾਰਤੀ ਸਿਫ਼ਾਰਤਖਾਨੇ ਨਾਲ ਸੰਪਰਕ ਕੀਤਾ ਪਰ ਕਈ ਦਿਨਾਂ ਦੀ ਉਡੀਕ ਦੇ ਬਾਵਜੂਦ ਹਾਲੇ ਤੱਕ ਉੱਥੋਂ ਕੋਈ ਜਵਾਬ ਨਹੀਂ ਮਿਲ ਸਕਿਆ।

ਵਾਂਗ ਛੀ ਹਾਲੇ ਚੀਨ ਦੇ ਸ਼ਾਂਕਸੀ ਸੂਬੇ ਦੇ ਸ਼ਿਆਨਯਾਂਗ ਇਲਾਕੇ ਵਿੱਚ ਹਨ ਜਿੱਥੇ ਉਨ੍ਹਾਂ ਦਾ ਚੀਨੀ ਪਰਿਵਾਰ ਰਹਿੰਦਾ ਹੈ।

ਉਨ੍ਹਾਂ ਦਾ ਪੁੱਤ, ਦੋ ਧੀਆਂ, ਪੋਤਾ-ਪੋਤੀ ਮੱਧ ਪ੍ਰਦੇਸ਼ ਦੇ ਤਿਰੋੜੀ ਵਿੱਚ ਰਹਿੰਦੇ ਹਨ। ਸਾਲ 2017 ਵਿੱਚ ਉਨ੍ਹਾਂ ਦੀ ਪਤਨੀ ਸੁਸ਼ੀਲਾ ਦੀ ਮੌਤ ਹੋ ਗਈ।

ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)