ਕਸ਼ਮੀਰ ਦੇ ਸੌਰਾ ''''ਚ ਜੁੰਮੇ ਦੀ ਨਮਾਜ਼ ਤੋਂ ਬਾਅਦ ਝੜਪਾਂ

08/23/2019 9:31:30 PM

EPA
ਸੰਕੇਤਕ ਤਸਵੀਰ

ਭਾਰਤ ਸ਼ਾਸਿਤ ਕਸ਼ਮੀਰ ਦੇ ਸੌਰਾ ਵਿਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਬਾਅਦ ਲੋਕਾਂ ਦਾ ਸ਼ਾਂਤਮਈ ਮੁਜ਼ਾਹਰਾ ਸੁਰੱਖਿਆ ਬਲਾਂ ਨਾਲ ਝੜਪਾਂ ਕਾਰਨ ਹਿੰਸਕ ਹੋ ਗਿਆ।

ਸੌਰਾ ਪਹੁੰਚੇ ਬੀਬੀਸੀ ਪੱਤਰਕਾਰ ਆਮਿਰ ਪੀਰਜ਼ਾਦਾ ਨੇ ਦੱਸਿਆ ਕਿ ਉਹ ਦੁਪਹਿਰ ਕਰੀਬ ਇੱਕ ਵਜੇ ਇੱਥੇ ਪਹੁੰਚੇ ਸਨ।

ਉਦੋਂ ਲੋਕ ਸਥਾਨਕ ਦਰਗਾਹ ਵਿਚ ਜੁੰਮੇ ਦੀ ਨਮਾਜ਼ ਅਦਾ ਕਰਨ ਲਈ ਇਕੱਠੇ ਹੋ ਰਹੇ ਸਨ। ਇਸ ਦਰਗਾਹ ਵਿਚ ਔਰਤਾਂ ਅਤੇ ਪੁਰਸ਼ ਦੋਵਾਂ ਹੀ ਨਮਾਜ਼ ਅਦਾ ਕਰਦੇ ਹਨ।

ਆਮਿਰ ਮੁਤਾਬਕ ਉਨ੍ਹਾਂ ਦੇਖਿਆ ਕਿ ਪਹਿਲਾਂ ਕਸ਼ਮੀਰ ਦੀ ਅਜ਼ਾਦੀ ਪੱਖੀ ਕੁਝ ਨਾਅਰੇ ਲੱਗੇ ਅਤੇ ਫਿਰ ਜੁੰਮੇ ਦੀ ਨਮਾਜ਼ ਚੋਂ ਬਾਅਦ ਲੋਕਾਂ ਨੇ ਰੋਸ ਮੁਜ਼ਾਹਰਾ ਸ਼ਾਂਤਮਈ ਤਰੀਕੇ ਨਾਲ ਸ਼ੁਰੂ ਹੋਇਆ।

ਇਹ ਵੀ ਪੜ੍ਹੋ-

  • ਜੀਐਸਟੀ ਰਿਫੰਡ, ਬੈਂਕ ਲੋਨ ਈਐਮਆਈ ਤੇ ਆਟੋ-ਸੈਕਟਰ ''ਤੇ ਅਹਿਮ ਐਲਾਨ
  • ਚਿਦੰਬਰਮ ਮਾਮਲਾ: ਦਿੱਲੀ ਹਾਈਕੋਰਟ ਦੇ ਆਰਡਰ ''ਤੇ ਉੱਠੇ 5 ਸਵਾਲ
  • ਕਸ਼ਮੀਰ ਵਿੱਚ ਐੱਲਓਸੀ ਉੱਪਰ ਬਣਿਆ ਆਖ਼ਰੀ ਲਾਂਘਾ ਬੰਦ ਹੋਣ ਨਾਲ ਦੋਵੇਂ ਪਾਸੇ ਲੋਕ ਫ਼ਸੇ
  • ਜੰਮੂ-ਕਸ਼ਮੀਰ ਦੀ ਆਬਾਦੀ ਨੂੰ ਹਿੰਦੂ-ਮੁਸਲਮਾਨ ਤੱਕ ਮਹਿਦੂਦ ਕਰਨਾ ਗ਼ਲਤ- ਮਾਰਵੀ ਸਲਾਥੀਆ

ਇਸ ਮੁਜ਼ਾਹਰੇ ਵਿਚ ਲੋਕਾਂ ਦੀ ਗਿਣਤੀ ਸੈਂਕੜਿਆਂ ਵਿਚ ਸੀ।

ਟੀਨ ਵੱਜਦੇ ਹੀ ਇਕੱਠੇ ਹੋਏ ਲੋਕ

ਪਿਛਲੇ ਹਫ਼ਤੇ ਵਾਂਗ ਇਸ ਵਾਰ ਵੀ ਮੁਜ਼ਾਹਰਾਕਾਰੀ ਸ਼ਾਂਤਮਈ ਢੰਗ ਨਾਲ ਨਾਅਰੇ ਲਗਾਉਂਦੇ ਸੌਰਾ ਦੀਆਂ ਗਲੀਆਂ ''ਚੋ ਜਾ ਰਹੇ ਸਨ ਪਰ ਇੱਕ ਥਾਂ ''ਤੇ ਸੁਰੱਖਿਆ ਦਸਤਿਆਂ ਦੇ ਕੁਝ ਮੁਲਾਜ਼ਮਾਂ ਨੇ ਇੱਕ ਗਲੀ ''ਚੋਂ ਅੰਦਰ ਆਉਣ ਦੀ ਕੋਸ਼ਿਸ਼ ਕੀਤੀ।

ਜਿਵੇਂ ਪੁਲਿਸ ਇੱਥੋਂ ਅੰਦਰ ਆਉਣ ਲੱਗੀ ਤਾਂ ਸਾਰੇ ਮੁਜ਼ਾਹਰਾਕਾਰੀ ਉਸ ਗਲੀ ਵੱਲ ਭੱਜੇ ਅਤੇ ਉੱਥੇ ਇੱਕ ਸਿਗਨਲ ਹੈ, ਜਦੋਂ ਪੁਲਿਸ ਨਾਲ ਉਨ੍ਹਾਂ ਦੀ ਝੜਪ ਹੋਣ ਲੱਗੇ ਤਾਂ ਮੁਜ਼ਾਹਰਾਕਾਰੀਆਂ ਨੇ ਲੋਕਾਂ ਨੂੰ ਇਕੱਠੇ ਕਰਨਾ ਹੋਵੇ ਤਾਂ ਉਹ ਟੀਨ ਵਜਾਉਂਦੇ ਹਨ। ।

ਇਸ ਦੇ ਵੱਜਦਿਆਂ ਹੀ ਸਾਰੇ ਪਿੰਡ ਵਾਲੇ ਬਾਹਰ ਆ ਜਾਂਦੇ ਹਨ ਅਤੇ ਝੜਪ ਵਿੱਚ ਹਿੱਸਾ ਲੈਂਦੇ ਹਨ।

ਜਿਸ ਥਾਂ ''ਤੇ ਇਹ ਮੁਜ਼ਾਹਰੇ ਹੋ ਰਹੇ ਸਨ, ਉਸ ਇਲਾਕੇ ਨੂੰ ਲੋਕਾਂ ਨੇ ਆਪਣੇ ਕੰਟਰੋਲ ਵਿਚ ਰੱਖਿਆ ਹੋਇਆ ਹੈ।

ਲੋਕਾਂ ਨੇ ਸਾਰੇ ਰਸਤੇ ਜੋ ਇੱਥੇ ਆਉਂਦੇ ਹਨ ਉਹ ਪੁੱਟੇ ਹੋਏ ਹਨ। ਵੱਡੇ-ਵੱਡੇ ਬੈਰੀਗੇਟ ਲਗਾ ਰੱਖੇ ਹਨ।

ਜੇਕਰ ਪੁਲਿਸ ਇੱਥੇ ਅੰਦਰ ਆਉਣਾ ਵੀ ਚਾਹੇ, ਕੰਟਰੋਲ ਕਰਨਾ ਚਾਹੇ ਤਾਂ ਉਸ ਨੂੰ ਪੈਦਲ ਹੀ ਆਉਣਾ ਪਵੇਗਾ।

ਪੱਥਰਬਾਜ਼ੀ ਦਾ ਜਵਾਬ ਪੈਲਟ ਗੋਲੀਆਂ

ਆਮਿਰ ਪੀਰਜ਼ਾਦੇ ਨੇ ਦੱਸਿਆ , ''ਅਜਿਹਾ ਹੀ ਕੁਝ ਅੱਜ ਅਸੀਂ ਦੇਖਿਆ ਕਿ ਜਿਵੇਂ ਉਥੋਂ ਦੇ ਨੌਜਵਾਨਾਂ ਨੇ ਪੁਲਿਸ ਅਤੇ ਸੀਆਰਪੀਐਫ ਨਾਲ ਲੜਨਾ ਸ਼ੁਰੂ ਕੀਤਾ ਤੇ ਪੱਥਰਬਾਜੀ ਸ਼ੁਰੂ ਹੋਈ।

ਇਹ ਵੀ ਪੜ੍ਹੋ-

  • ''ਅਸੀਂ ਬੁੱਢੇ ਹੋਣ ਲੱਗੇ ਹਾਂ ਪਰ ਮਸਲਾ ਕਸ਼ਮੀਰ ਉੱਥੇ ਹੀ ਹੈ''
  • ਕਿਵੇਂ ਬਣਿਆ ਜੰਮੂ-ਕਸ਼ਮੀਰ ਦਾ ਵੱਖਰਾ ਝੰਡਾ?
  • ਕਸ਼ਮੀਰ ''ਚ ਅੱਜ ਸਕੂਲ ਖੋਲ੍ਹਣ ਦੀ ਤਿਆਰੀ
  • ਹਾਲਾਤ ਜਿਨ੍ਹਾਂ ਕਸ਼ਮੀਰ ਨੂੰ ਭਾਰਤ ''ਚ ਸ਼ਾਮਲ ਕੀਤਾ
EPA
ਸੰਕੇਤਰ ਤਸਵੀਰ

ਇਸ ਦੌਰਾਨ ਉਸੇ ਸਿਗਨਲ ਦੀ ਆਵਾਜ਼ ਆਈ ਤੇ ਲੋਕ ਆਪਣੇ ਘਰਾਂ ''ਚੋਂ ਬਾਹਰ ਨਿਕਲ ਕੇ ਉਸ ਥਾਂ ਵੱਲ ਭੱਜਣਾ ਸ਼ੁਰੂ ਹੋਏ ਗਏ''।

ਮੁਜ਼ਾਹਰਾਕਾਰੀ ਇਸ ਦੌਰਾਨ ਸੁਰੱਖਿਆ ਬਲਾਂ ਉੱਤੇ ਪੱਥਰ, ਇੱਟਾਂ ਸਭ ਸੁੱਟ ਰਹੇ ਸਨ। ਇਸ ਦੌਰਾਨ ਸੁਰੱਖਿਆ ਬਲਾਂ ਵਲੋਂ ਹੰਝੂ ਗੈਸ ਦੇ ਗੋਲੇ,ਪੈਲਟ ਆਦਿ ਵੀ ਸੁੱਟੇ ਜਾ ਰਹੇ ਸਨ।

ਆਮਿਰ ਪੀਰਜ਼ਾਦਾ ਮੁਤਾਬਕ ਪੈਲਟ ਗੋਲੀ ਨਾਲ ਦੋ ਜਖ਼ਮੀ ਲੋਕਾਂ ਨੂੰ ਦੇਖਿਆ ਜੋ ਲਹੂ-ਲੁਹਾਣ ਦੇਖਿਆ।

2 ਤੋਂ 4 ਵਜੇ ਤੱਕ ਚੱਲੀਆਂ ਝੜਪਾਂ

ਝੜਪਾਂ ਕਾਫੀ ਹਿੰਸਕ ਸਨ, ਜੋ ਕਰੀਬ 2 ਵਜੇ ਤੋਂ 4 ਵਜੇ ਤੱਕ ਹੋਈਆਂ ਅਤੇ ਇਸ ਦੌਰਾਨ ਕਿੰਨੇ ਜਖ਼ਮੀ ਹੋਏ ਇਸ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।

ਸੌਰਾ ਵਿੱਚ ਹੁਰੀਅਤ ਵੱਲੋਂ ਲਗਾਏ ਪੋਸਟਰਾਂ ਦਾ ਵਧੇਰੇ ਪ੍ਰਭਾਵ ਨਹੀਂ ਹੁੰਦਾ ਕਿਉਂਕਿ ਸੌਰਾ ਵਿੱਚ ਪਹਿਲਾਂ ਤੋਂ ਪਤਾ ਹੁੰਦਾ ਹੈ, ਕਿ ਜੁੰਮੇ ਦੀ ਨਮਾਜ਼ ਤੋਂ ਬਾਅਦ ਮੁਜ਼ਾਹਰਾ ਹੋਣਾ ਹੀ ਹੁੰਦਾ ਹੈ,ਇਹ ਥਾਂ ਸਾਰੇ ਮੁਜ਼ਾਹਰਿਆਂ ਦਾ ਸੈਂਟਰਲ ਪੁਆਇੰਟ ਬਣ ਗਈ ਹੈ।

ਇੱਕ ਹੋਰ ਅਫਵਾਹ ਸੀ ਕਿ ਇਹ ਪ੍ਰਦਰਸ਼ਨ ਯੂਐਨ ਵੱਲ ਜਾਵੇਗਾ ਅਤੇ ਅਜਿਹੇ ''ਚ ਯੂਐਨ ਵੱਲ ਜਾਂਦੇ ਸਾਰੇ ਰਾਹ ''ਤੇ ਸੁਰੱਖਿਆ ਸਖ਼ਤ ਸੀ, ਰਸਤੇ ਬੰਦ ਸਨ ਤੇ ਬੈਰੀਗੇਟ ਲੱਗੇ ਹੋਏ ਸਨ।

ਇਹ ਵੀ ਪੜ੍ਹੋ:

  • 23 ਸਾਲ ਜੇਲ੍ਹ ਕੱਟਣ ਤੋਂ ਬਾਅਦ ਬਰੀ: ‘ਜਵਾਨੀ ਲੰਘ ਗਈ, ਮਾਪੇ ਮਰ ਗਏ... ਕੀ ਇਹ ਨਿਆਂ ਹੈ?’
  • ਕੁਵੈਤ ਤੋਂ 11 ਮਹੀਨੇ ਗੁਲਾਮੀ ਕੱਟ ਕੇ ਭਾਰਤ ਪਰਤੀ ਮਾਂ ਦੇ ਬੱਚਿਆਂ ਦੀ ਕਹਾਣੀ
  • ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=67ttYa9Imrc

https://www.youtube.com/watch?v=eym7ziu90yQ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)