ਰਵਿਦਾਸ ਮੰਦਰ ਤੋੜੇ ਜਾਣ ਦਾ ਮਾਮਲਾ: ਦਿੱਲੀ ਦੇ ਸੀਐੱਮ ਅਰਵਿੰਦ ਕੇਜਰੀਵਾਲ ਨੇ ਵਿਵਾਦ ਸੁਲਝਾਉਣ ਦਾ ਕੀ ਹੱਲ ਦੱਸਿਆ

08/23/2019 12:46:28 PM

Getty Images

"ਅਸੀਂ ਅੱਜ ਮੰਦਿਰ ਬਣਾਉਣ ਜਾ ਰਹੇ ਹਾਂ। ਇਹ ਸਾਡੇ ਹੱਕ ਦੀ ਲੜਾਈ ਹੈ ਅਸੀਂ ਸਵੈਮਾਣ ਨਾਲ ਸਮਝੌਤਾ ਨਹੀਂ ਕਰਾਂਗੇ। ਆਸਥਾ ਤੋ ਵੱਡੀ ਕੋਈ ਚੀਜ਼ ਨਹੀਂ ਹੈ। ਇਹ ਸਾਨੂੰ ਸੰਘ ਅਤੇ ਭਾਜਪਾ ਨੇ ਸਿਖਾਇਆ ਹੈ। ਅਸੀਂ ਸਮਾਜ ਦੀ ਆਸਥਾ ਮੁਤਾਬਕ ਕੰਮ ਕਰ ਰਹੇ ਹਾਂ।"

ਇਹ ਕਹਿਣਾ ਹੈ ਭੀਮ ਆਰਮੀ ਮੁਖੀ ਚੰਦਰਸ਼ੇਖਰ ਆਜ਼ਾਦ ਦਾ ਜੋ ਕਿ ਦਿੱਲੀ ਦੇ ਤੁਗਲਕਾਬਾਦ ''ਚ ਰਵਿਦਾਸ ਮੰਦਿਰ ਢਾਹੇ ਜਾਣ ਦੇ ਵਿਰੋਧ ''ਚ 22 ਅਗਸਤ ਨੂੰ ਵੱਡੇ ਮੁਜ਼ਾਹਰੇ ਵਿੱਚ ਸ਼ਾਮਿਲ ਸਨ।

ਇਸ ਤੋਂ ਬਾਅਦ ਮੁਜ਼ਹਾਰੇ ਨੂੰ ਹਿੰਸਕ ਹੁੰਦਿਆਂ ਦੇਖ ਕੇ ਦਲਿਤ ਆਗੂ ਚੰਦਰਸ਼ੇਖਰ ਸਣੇ 95 ਸਮਰਥਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਰਵਿਦਾਸ ਮੰਦਿਰ ਢਾਏ ਜਾਣ ਤੋਂ ਪੰਜਾਬ ਤੋਂ ਲੈ ਕੇ ਦਿੱਲੀ ਵਿੱਚ ਕਈ ਮੁਜ਼ਾਹਰੇ ਹੋ ਚੁੱਕੇ ਹਨ।

ਇਹ ਵੀ ਪੜ੍ਹੋ:

  • ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਪਿੱਛੇ ਦੀ ਕਹਾਣੀ
  • ਗੁਰੂ ਰਵਿਦਾਸ ਮੰਦਿਰ ਤੋੜੇ ਜਾਣ ਦੇ ਵਿਰੋਧ ''ਚ ਪੰਜਾਬ ਬੰਦ, ਹਰਿਆਣਾ ਵਿੱਚ ਪ੍ਰਦਰਸ਼ਨ
  • ਕੀ ਹੈ ਓਨਾਓ ਰੇਪ ਪੀੜਤ ਕੁੜੀ ਦੀ ਕਹਾਣੀ

https://www.youtube.com/watch?v=-iZtDGsbcik

ਦਰਅਸਲ ਦਿੱਲੀ ਦੇ ਤੁਗਲਕਾਬਾਦ ਵਿੱਚ 10 ਅਗਸਤ ਨੂੰ ਦਿੱਲੀ ਵਿਕਾਸ ਅਥਾਰਿਟੀ (DDA) ਨੇ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਗੁਰੂ ਰਵਿਦਾਸ ਦੇ ਮੰਦਿਰ ਨੂੰ ਢਾਹ ਦਿੱਤਾ ਜਿਸ ''ਤੇ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਸਿਆਸਤ ਗਰਮਾ ਗਈ।

9 ਅਗਸਤ 2019 ਨੂੰ ਸੁਪਰੀਮ ਕੋਰਟ ਨੇ ਹੁਕਮ ਦਿੱਤਾ, "ਡੀਡੀਏ ਦਿੱਲੀ ਪੁਲਿਸ ਦੀ ਮਦਦ ਨਾਲ ਇਹ ਜ਼ਮੀਨ ਖਾਲੀ ਕਰਵਾਏ ਅਤੇ ਉੱਥੇ ਮੌਜੂਦ ਢਾਂਚੇ ਨੂੰ ਹਟਾ ਦੇਵੇ। ਇਸ ਦੇ ਲਈ ਕੋਰਟ ਦਿੱਲੀ ਪੁਲਿਸ ਦੇ ਕਮਿਸ਼ਨਰ ਨੂੰ ਹੁਕਮ ਦਿੰਦਾ ਹੈ ਕਿ ਉਹ ਮੌਕੇ ''ਤੇ ਲੋੜੀਂਦਾ ਪੁਲਿਸ ਬਲ ਮੁਹੱਈਆ ਕਰਵਾਏ।''''

Getty Images

ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੇ ਕੀ ਕਿਹਾ

ਉੱਥੇ ਹੀ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੇ ਐਲਾਨ ਕੀਤਾ, ''''ਜੇਕਰ ਕੇਂਦਰ ਸਰਕਾਰ ਤੇ ਦਿੱਲੀ ਡਿਵੈਂਲਪਮੈਂਟ ਅਥਾਰਟੀ 4-5 ਏਕੜ ਜ਼ਮੀਨ ਰਵਿਦਾਸ ਭਾਈਚਾਰੇ ਨੂੰ ਸੌਂਪ ਦੇਵੇ ਤਾਂ ਅਸੀਂ ਬਦਲੇ ਦਿੱਲੀ ਸਰਕਾਰ ਵਲੋਂ 100 ਏਕੜ ਜ਼ਮੀਨ ਦੇਣ ਲਈ ਤਿਆਰ ਹਾਂ।''''

https://www.youtube.com/watch?v=N3Bd2KsZykA

ਦਿੱਲੀ ਵਿਧਾਨ ਸਭਾ ਵਿੱਚ ਭਗਤ ਰਵਿਦਾਸ ਦਾ ਮੰਦਰ ਢਾਹੇ ਜਾਣ ਸਬੰਧੀ ਬਹਿਸ ਦਾ ਜਵਾਬ ਦਿੰਦਿਆਂ ਅਰਵਿੰਦ ਕੇਜ਼ਰੀਵਾਲ ਨੇ ਕਿਹਾ ਕਿ ਭਗਤ ਰਵਿਦਾਸ ਦਾ ਮੰਦਰ ਤੋੜੇ ਜਾਣ ਨਾਲ ਸਿਰਫ਼ ਦਲਿਤ ਹੀ ਨਹੀਂ ਬਲਕਿ ਸਮਾਜ ਦਾ ਹਰ ਵਰਗ ਦੁਖੀ ਹੋਇਆ ਹੈ।

Getty Images
ਮੰਦਿਰ ਢਾਹੇ ਜਾਣ ਖਿਲਾਫ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਮੁਜ਼ਾਹਰੇ ਹੋਏ
  • ਉਨ੍ਹਾਂ ਦਾ ਕਹਿਣਾ ਸੀ ਕਿ ਰਵਿਦਾਸ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਹੀ 12 ਤੋਂ 15 ਕਰੋੜ ਬਣਦੀ ਹੈ ਅਤੇ ਜੇਕਰ ਮੁਲਕ ਦੇ 12-15 ਕਰੋੜ ਲੋਕ 4-5 ਏਕੜ ਜ਼ਮੀਨ ਮੰਗ ਰਹੇ ਹਨ ਤਾਂ ਇਹ ਤੁਰੰਤ ਦੇ ਦੇਣੀ ਚਾਹੀਦੀ ਹੈ।
  • ਕੇਜਰੀਵਾਲ ਦਾ ਕਹਿਣ ਸੀ ਕਿ ਇਹ ਕਿਹਾ ਜਾ ਰਿਹਾ ਹੈ ਕਿ ਇਹ ਜੰਗਲਾਤ ਦੀ ਜ਼ਮੀਨ ਹੈ ਪਰ ਉਨ੍ਹਾਂ ਸਵਾਲ ਕੀਤਾ ਕਿ ਕੀ ਸਾਰੇ ਦੇਸ ਦਾ ਜੰਗਲਾਤ ਇਸੇ 5 ਏਕੜ ਉੱਤੇ ਹੀ ਟਿਕਿਆ ਹੋਇਆ ਹੈ।
  • ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ 100 ਏਕੜ ਵਿੱਚ ਸੰਘਣਾ ਜੰਗਲ ਲਗਾਉਣ ਦਾ ਵੀ ਪ੍ਰਬੰਧ ਕਰੇਗੀ।
  • ਕੇਜ਼ਰੀਵਾਲ ਨੇ ਕਿਹਾ ਜੇਕਰ ਡੀਡੀਏ ਅਤੇ ਕੇਂਦਰ ਸਰਕਾਰ ਨੇ ਅਦਾਲਤ ਵਿੱਚ ਰਵਿਦਾਸ ਸੁਸਾਇਟੀ ਦਾ ਵਿਰੋਧ ਨਾ ਕੀਤਾ ਹੁੰਦਾ ਤਾਂ ਇਹ ਕੇਸ ਸੁਸਾਇਟੀ ਨਾ ਹਾਰਦੀ। ਜੇਕਰ ਹਾਈਕੋਰਟ ਤੇ ਸੁਪਰੀਮ ਕੋਰਟ ਵਿਚ ਵਿਰੋਧ ਨਾ ਕਰਦੇ ਅਤੇ ਇਸ ਬਾਰੇ ਸਾਰੇ ਤੱਥ ਦੱਸ ਦਿੰਦੇ ਤਾਂ ਅਦਾਲਤ ਮੰਨ ਜਾਂਦੀ।
  • ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਪਾਰਟੀ ਵੀ ਨਹੀਂ ਹੈ ਪਰ ਫਿਰ ਵੀ ਦਿੱਲੀ ਸਰਕਾਰ ਹਲਫ਼ਨਾਮਾ ਦੇਣ ਲਈ ਤਿਆਰ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਮਿਲ ਕੇ ਅਦਾਲਤ ਵਿਚ ਰਿਵੀਊ ਪਟੀਸ਼ਨ ਦਾਇਰ ਕਰਨ।
  • ਕੇਜ਼ਰੀਵਾਲ ਨੇ ਇਸ ਮਾਮਲੇ ਉੱਤੇ ਹੋ ਰਹੀ ਰਾਜਨੀਤੀ ਉੱਤੇ ਵੀ ਅਫ਼ਸੋਸ ਜ਼ਾਹਿਰ ਕੀਤਾ। ਉਨ੍ਹਾਂ ਇਲਜ਼ਾਮ ਲਾਇਆ ਕਿ ਡੀਡੀਏ ਤੇ ਕੇਂਦਰ ਨੇ ਅਦਾਲਤ ਦੇ ਮੋਢੇ ਉੱਤੇ ਬੰਦੂਕ ਚਲਾਈ ਹੈ ਤੇ ਮੰਦਰ ਤੁੜਵਾਇਆ ਹੈ। ਪਰ ਹੁਣ ਉਨ੍ਹਾਂ ਨੂੰ ਸਮਝ ਆ ਗਈ ਹੈ ਕਿ ਉਨ੍ਹਾਂ ਨੂੰ ਕਿੰਨ ਲੋਕਾਂ ਨੂੰ ਦੁੱਖ ਪਹੰਚਿਆ ਹੈ।

ਇਸ ਮੌਕੇ ਭਾਰਤੀ ਜਨਤਾ ਪਾਰਟੀ ਦੇ ਮੈਂਬਰਾਂ ਨੇ ਮੁੱਖ ਮੰਤਰੀ ਨੂੰ ਟੋਕਿਆ ਤਾਂ ਸਪੀਕਰ ਨੇ ਪਹਿਲਾਂ ਉਨ੍ਹਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਚੇਤਾਵਨੀਆਂ ਦੇਣ ਤੋਂ ਬਾਅਦ ਮਾਰਸ਼ਲ ਬੁਲਾ ਕੇ ਓਪ ਪ੍ਰਕਾਸ਼ ਤੇ ਬੀਜੇਂਦਰ ਨੂੰ ਸਦਨ ਤੋਂ ਬਾਹਰ ਕਰਵਾ ਦਿੱਤਾ।

Getty Images

ਕੇਜਰੀਵਾਲ ਦੇ ਦੋ ਹੱਲ

ਇਸ ਤੋਂ ਬਾਅਦ ਕੇਜਰੀਵਾਲ ਨੇ ਇਸ ਮਾਮਲੇ ਦੇ ਦੋ ਹੱਲ ਸੁਝਾਏ।

ਪਹਿਲਾ ਸੁਪਰੀਮ ਕੋਰਟ ਵਿੱਚ ਰੀਵਿਊ ਪਟੀਸ਼ਨ ਦਾਇਰ ਕੀਤੀ ਜਾਵੇ ਅਤੇ ਅਦਾਲਤ ਅੱਗੇ ਸਾਰੇ ਤੱਥ ਰੱਖੇ ਜਾਣ। ਅਦਾਲਤ ਨੂੰ ਦੱਸਿਆ ਜਾਵੇ ਕਿ ਇਹ ਮਾਮਲਾ ਕਰੋੜਾਂ ਲੋਕਾਂ ਦੀ ਆਸਥਾ ਅਤੇ ਮੁਲਕ ਦੀ ਅਮਨ ਸ਼ਾਂਤੀ ਨਾਲ ਜੁੜਿਆ ਹੋਇਆ ਹੈ।

ਕੇਂਦਰ ਤੇ ਡੀਡੀਏ ਅਦਾਲਤ ਨੂੰ ਕਹਿਣ ਕਿ ਉਹ ਇਹ ਜ਼ਮੀਨ ਰਵਿਦਾਸ ਸਮਾਜ ਨੂੰ ਦੇਣ ਲਈ ਤਿਆਰ ਹੈ। ਜੇਕਰ ਇਹ ਹੋ ਸਕਦਾ ਹੈ ਤਾਂ ਇਹ ਆਪਸ਼ਨ ਉੱਤੇ ਕੰਮ ਕਰਨਾ ਚਾਹੀਦਾ ਹੈ।

ਕੇਜਰੀਵਾਲ ਨੇ ਮਸਲੇ ਦਾ ਦੂਜਾ ਹੱਲ ਸੁਝਾਉਂਦਿਆ ਕਿਹਾ ਕਿ ਜੇਕਰ ਅਦਾਲਤ ਵਾਲਾ ਰਾਹ ਨਹੀਂ ਹੈ ਤਾਂ ਕੇਂਦਰ ਸਰਕਾਰ ਨੂੰ ਇਸ ਮਾਮਲੇ ਉੱਤੇ ਤੁਰੰਤ ਆਰਡੀਨੈਂਸ ਜਾਰੀ ਕਰਨਾ ਚਾਹੀਦਾ ਹੈ। ਇਹ 4-5 ਏਕੜ ਜ਼ਮੀਨ ਰਵਿਦਾਸ ਭਾਈਚਾਰੇ ਨੂੰ ਦੇ ਦੇਵੇ।

ਕੇਜ਼ਰੀਵਾਲ ਨੇ ਕਿ ਦਿੱਲੀ ਵਿਧਾਨ ਸਭਾ ਦੇ ਸਦਨ, ਕਰੋੜਾਂ ਲੋਕਾਂ ਦੀ ਆਸਥਾ ਅਤੇ ਸੰਤ ਰਵਿਦਾਸ ਦੇ ਸਨਮਾਨ ਨੂੰ ਧਿਆਨ ਵਿਚ ਰੱਖਦੇ ਹੋਏ ਦਿੱਲੀ ਸਰਕਾਰ ਉਸ ਥਾਂ ਸ਼ਾਨਦਾਰ ਮੰਦਰ ਦੀ ਉਸਾਰੀ ਕਰਨ ਲਈ ਤਿਆਰ ਹੈ। ਇਸ ਮਤੇ ਨੂੰ ਵਿਧਾਨ ਸਭਾ ਵਿੱਚ ਬਕਾਇਦਾ ਮਤਾ ਪਾਸ ਕੀਤਾ।

BBC

ਕਿਵੇਂ ਹਟਾਇਆ ਗਿਆ ਮੰਦਿਰ?

ਕੁਝ ਦਿਨ ਪਹਿਲਾਂ ਤੁਗਲਕਾਬਾਦ ਵਿੱਚ ਸੰਤ ਰਵਿਦਾਸ ਨੂੰ ਮੰਨਣ ਵਾਲੀਆਂ ਕੁਝ ਔਰਤਾਂ ਨਾਲ ਬੀਬੀਸੀ ਦੀ ਟੀਮ ਦੀ ਮੁਲਾਕਾਤ ਹੋਈ।

ਇਨ੍ਹਾਂ ਔਰਤਾਂ ਵਿੱਚੋਂ ਇੱਕ ਰਾਨੀ ਚੋਪੜਾ ਨੇ ਬੀਬੀਸੀ ਨੂੰ ਇਹ ਦਾਅਵਾ ਕੀਤਾ ਕਿ ਜਿਸ ਵੇਲੇ ਮੰਦਿਰ ਢਾਹਿਆ ਗਿਆ, ਉਹ ਕਰੀਬ 25 ਸੇਵਕਾਂ ਨਾਲ ਮੰਦਿਰ ਪਰਿਸਰ ਵਿੱਚ ਹੀ ਮੌਜੂਦ ਸਨ।

ਇਹ ਵੀ ਪੜ੍ਹੋ:

  • ਉਹ ਕੇਸ ਜਿਸ ਕਾਰਨ ਚਿਦੰਬਰਮ ਗ੍ਰਿਫ਼ਤਾਰ ਹੋਏ ਹਨ
  • ''ਭਾਰਤ ਨਾਲ ਗੱਲਬਾਤ ਕਰਨ ਦਾ ਹੁਣ ਕੋਈ ਮਤਲਬ ਨਹੀਂ''
  • ਕਿਉਂ ਆਏ ਹੜ੍ਹ...ਕਿੰਨਾ ਨੁਕਸਾਨ...ਕੌਣ ਜ਼ਿੰਮੇਵਾਰ?
Getty Images

ਉਨ੍ਹਾਂ ਨੇ ਕਿਹਾ, "ਸ਼ੁੱਕਰਵਾਰ (9 ਅਗਸਤ) ਸ਼ਾਮ ਨੂੰ ਜਿਸ ਵੇਲੇ ਸੁਪਰੀਮ ਕੋਰਟ ਦਾ ਹੁਕਮ ਆਇਆ, ਉਸ ਵੇਲੇ ਅਸੀਂ ਮੰਦਿਰ ਵਿੱਚ ਸਤਸੰਗ ਕਰ ਰਹੇ ਸੀ। ਰਾਤ ਨੂੰ ਕਰੀਬ 9 ਵਜੇ ਅਸੀਂ ਦੇਖਿਆ ਕਿ ਮੰਦਿਰ ਦੇ ਆਲੇ-ਦੁਆਲੇ ਹਜ਼ਾਰ ਤੋਂ ਵੱਧ ਪੁਲਿਸ ਵਾਲੇ ਤਾਇਨਾਤ ਕਰ ਦਿੱਤੇ ਗਏ ਹਨ। ਕੁਝ ਹੀ ਦੇਰ ਬਾਅਦ ਉਨ੍ਹਾਂ ਨੇ ਵਿਵਾਦਤ ਜ਼ਮੀਨ ਤੋਂ ਬਾਹਰ ਜਾਣ ਦੇ ਸਾਰੇ ਰਸਤੇ ਬੰਦ ਕਰ ਦਿੱਤੇ ਅਤੇ ਸਾਰੇ ਸੇਵਕਾਂ ਨੂੰ ਹਿਰਾਸਤ ਵਿੱਚ ਲੈ ਲਿਆ।''''

40 ਸਾਲਾ ਰਾਣੀ ਚੋਪੜਾ ਦੱਸਦੀ ਹੈ, "ਪੁਲਿਸ ਨੇ 10 ਅਗਸਤ ਦੀ ਸਵੇਰ 6 ਵਜੇ ਮੰਦਿਰ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਸੀ ਅਤੇ 8 ਵਜੇ ਤੱਕ ਪੂਰੇ ਢਾਂਚੇ ਨੂੰ ਡਿਗਾ ਦਿੱਤਾ। ਅਸੀਂ ਉਨ੍ਹਾਂ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਜਿਸ ਕਮ ਰੇ ਵਿੱਚ ਸਾਡੇ ਗ੍ਰੰਥ ਰੱਖੇ ਗਏ ਹਨ, ਬਸ ਉਸ ਇੱਕ ਕਮਰੇ ਨੂੰ ਛੱਡ ਦਿੱਤਾ ਜਾਵੇ, ਪਰ ਉਨ੍ਹਾਂ ਨੇ ਸੁਣੀ ਨਹੀਂ।''''

ਇਹ ਵੀਡੀਓ ਵੀ ਦੇਖੋ

https://www.youtube.com/watch?v=xWw19z7Edrs

https://www.youtube.com/watch?v=0NSH3585-Go

https://www.youtube.com/watch?v=VRGGsYZMOPc

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)