ਚਿਦੰਬਰਮ ਮਾਮਲਾ: ਦਿੱਲੀ ਹਾਈਕੋਰਟ ਦੇ ਆਰਡਰ ''''ਤੇ ਉੱਠੇ ਪੰਜ ਸਵਾਲ

08/23/2019 7:46:34 AM

Getty Images

ਆਈਐੱਨਐਕਸ ਮੀਡੀਆ ਮਾਮਲੇ ਵਿੱਚ ਸਾਬਕਾ ਖਜ਼ਾਨਾ ਅਤੇ ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਸੀਬੀਆਈ ਅਦਾਲਤ ਨੇ 26 ਅਗਸਤ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ।

ਪੀ. ਚਿਦੰਬਰਮ ਦੀ ਇਸ ਤਰ੍ਹਾਂ ਕੀਤੀ ਗਈ ਗ੍ਰਿਫ਼ਤਾਰੀ ਅਤੇ ਦਿੱਲੀ ਹਾਈਕੋਰਟ ਵੱਲੋਂ ਰੱਦ ਕੀਤੀ ਗਈ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਹਨ।

ਪੀ. ਚਿੰਦਬਰਮ ਦੀ ਅੰਤਰਿਮ ਜ਼ਮਾਨਤ ਰੱਦ ਕਰਦਿਆਂ ਦਿੱਲੀ ਹਾਈ ਕੋਰਟ ਨੇ ਆਪਣੇ ਆਰਡਰ ਵਿੱਚ ਕਿਹਾ ਸੀ, ''''ਸ਼ੁਰੂਆਤੀ ਕੇਸ ਵਿੱਚ ਜੋ ਤੱਥ ਸਾਹਮਣੇ ਆਏ ਹਨ ਉਸ ਤੋਂ ਲਗਦਾ ਹੈ ਕਿ ਪਟੀਸ਼ਨਰ ਮਾਮਲੇ ਦੇ ਮੁੱਖ ਸਾਜ਼ਿਸ਼ਕਰਤਾ ਹਨ। ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਕਾਨੂੰਨੀ ਰੁਕਾਵਟਾਂ ਪਾ ਕੇ ਘੱਟ ਪ੍ਰਭਾਵਸ਼ਾਲੀ ਨਹੀਂ ਬਣਾਇਆ ਜਾ ਸਕਦਾ।''''

ਬੀਬੀਸੀ ਨੇ ਇਸ ਬਾਰੇ ਅਸੀਂ ਸੀਨੀਅਰ ਵਕੀਲਾਂ ਸੁਰਤ ਸਿੰਘ ਅਤੇ ਕੁਮਾਰ ਮਿਹੀਰ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ:

  • ਪੰਜਾਬ ''ਚ ਹੜ੍ਹ : ਕਿਉਂ ਆਏ ਹੜ੍ਹ... ਕਿੰਨਾ ਹੋਇਆ ਨੁਕਸਾਨ.. ਕੌਣ ਹੈ ਜ਼ਿੰਮੇਵਾਰ
  • ਚਿਦੰਬਰਮ : ਅਦਾਲਤ ਨੇ ਸੀਬੀਆਈ ਨੂੰ ਦਿੱਤਾ 5 ਦਿਨਾਂ ਰਿਮਾਂਡ
  • ਉਹ ਪਿੰਡ ਜੋ ਭਾਰਤ ਨੇ ਪਾਕਿਸਤਾਨ ਤੋਂ ਖੋਹਿਆ
Getty Images

1. 24 ਪੰਨਿਆਂ ਦੇ ਆਰਡਰ ਨੂੰ ਕਿਸ ਤਰ੍ਹਾਂ ਸਮਝਿਆ ਜਾ ਸਕਦਾ ਹੈ?

ਸੂਰਤ ਸਿੰਘ: ਹਾਈਕੋਰਟ ਦੀ ਭਾਸ਼ਾ ਵਿੱਚ ਮਾਣ-ਸਨਮਾਨ ਹੋਣਾ ਚਾਹੀਦਾ ਹੈ। ਅਦਾਲਤ ਨੇ ਕਿਹਾ ਸ਼ੁਰੂਆਤੀ ਕੇਸ, ਇਸ ਸ਼ਖ਼ਸ ਨੂੰ ਜ਼ਮਾਨਤ ਦਿੱਤੀ ਜਾਣੀ ਚਾਹੀਦੀ ਹੈ ਜਾਂ ਨਹੀਂ। ਫ਼ੈਸਲਾ ਨਿਆਂਪੂਰਨ ਹੋਣਾ ਚਾਹੀਦਾ ਹੈ ਅਤੇ ਲੰਬਾ ਨਹੀਂ ਹੋਣਾ ਚਾਹੀਦਾ।

ਕੁਮਾਰ ਮਿਹੀਰ: ਅੰਤਰਿਮ ਜ਼ਮਾਨਤ ਦੀ ਸੁਣਵਾਈ ''ਚ ਅਦਾਲਤ ਮਾਮਲੇ ਦੇ ਹਿਸਾਬ ਨਾਲ ਸ਼ਾਮਲ ਨਹੀਂ ਹੁੰਦੀ। ਪਰ ਚਿਦੰਬਰਮ ਦਾ ਤਰਕ ਇਹ ਸੀ ਕਿ ਉਨ੍ਹਾਂ ਦਾ ਨਾਮ FIR ਵਿੱਚ ਨਹੀਂ ਸੀ, ਇਸ ਲਈ ਉਨ੍ਹਾਂ ਨੂੰ ਅੰਤਰਿਮ ਜ਼ਮਾਨਤ ਮਿਲਣੀ ਚਾਹੀਦੀ ਹੈ। ਇਸ ਲਈ ਅਦਾਲਤ ਨੂੰ ਉਨ੍ਹਾਂ ਦੀ ਭੂਮਿਕਾ ਦੱਸਣ ਬਾਰੇ ਮਜਬੂਰ ਹੋਣਾ ਪਿਆ। ਨਹੀਂ ਤਾਂ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਖਾਰਿਜ ਨਹੀਂ ਕੀਤੀ ਜਾ ਸਕਦੀ।

ਸ਼ਾਇਦ ਚੰਗੇ ਸ਼ਬਦਾਂ ਦੀ ਵਰਤੋਂ ਕੀਤੀ ਜਾ ਸਕਦੀ ਸੀ ਪਰ ਇਹ ਇੱਕ ਜੱਜ ਦਾ ਅਧਿਕਾਰ ਹੈ ਕਿ ਉਹ ਆਪਣਾ ਆਰਡਰ ਲਿਖੇ....

ਜ਼ਮਾਨਤ ਦੇਣ ਸਮੇਂ ਅਦਾਲਤ ਜੋ ਵੀ ਕਹਿੰਦੀ ਹੈ, ਉਹ ਉਹੀ ਹੁੰਦਾ ਹੈ ਜੋ ਅਦਾਲਤ ਨੂੰ ਸ਼ੁਰੂਆਤ ਵਿੱਚ ਨਜ਼ਰ ਆਉਂਦਾ ਹੈ। ਚਿਦੰਬਰਮ ਦੇ ਖ਼ਿਲਾਫ਼ ਪੂਰੀ ਜਾਂਚ ਹੋਣੀ ਚਾਹੀਦੀ ਹੈ। ਸੀਬੀਆਈ ਕਹਿ ਸਕਦਾ ਹੈ ਕਿ ਉਸ ਨੂੰ ਕੋਈ ਸਬੂਤ ਨਹੀਂ ਮਿਲਿਆ ਅਤੇ ਕੋਈ ਕੇਸ ਨਹੀਂ ਬਣਦਾ।

AFP

2...ਕੀ ਚਿਦੰਬਰਮ ਨੂੰ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਲਈ ਲੋੜੀਂਦਾ ਸਮਾਂ ਮਿਲਿਆ?

ਸੂਰਤ ਸਿੰਘ: ਜਦੋਂ ਦਿੱਲੀ ਹਾਈਕੋਰਟ ਨੇ ਉਨ੍ਹਾਂ ਦੀ ਪਟੀਸ਼ਨ ਰੱਦ ਕੀਤੀ ਤਾਂ ਉਨ੍ਹਾਂ ਨੂੰ ਸੁਪਰੀਮ ਕਰੋਟ ਵਿੱਚ ਅਰਜ਼ੀ ਪਾਉਣ ਲਈ ਲੋੜੀਂਦਾ ਸਮਾਂ ਦੇਣਾ ਚਾਹੀਦਾ ਸੀ। ਅਦਾਲਤ ਨੂੰ ਇਹ ਕਹਿਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਇੱਕ ਨਿਸ਼ਚਿਤ ਸਮੇਂ ਲਈ ਗ੍ਰਿਫ਼ਤਾਰ ਨਾ ਕੀਤਾ ਜਾਵੇ।

ਜੇਕਰ ਉਨ੍ਹਾਂ ਨੂੰ ਅਪੀਲ ਕਰਨ ਲਈ ਸਮਾਂ ਨਹੀਂ ਦਿੱਤਾ ਗਿਆ, ਇਹ ਨਿਆਂ ਨਹੀਂ ਹੈ। ਸਾਡਾ ਸਿਸਟਮ ਅਜਿਹਾ ਹੈ ਕਿ ਮੁਲਜ਼ਮ ਦੀ ਗ਼ਲਤ ਅਦਾਲਤ ਵਿੱਚ ਸਾਬਿਤ ਹੋਵੇ ਜਾਂ ਨਾ, ਉਸ ਤੋਂ ਪਹਿਲਾਂ ਹੀ ਉਸ ਨੂੰ ਦੋਸ਼ੀ ਵਜੋਂ ਦੇਖਿਆ ਜਾਣ ਲਗਦਾ ਹੈ।

ਮੀਡੀਆ ਵੀ ਉਸ ਸ਼ਖ਼ਸ ਨੂੰ ਦੋਸ਼ੀ ਮੰਨਣਾ ਲਗਦਾ ਹੈ। ਕੀ ਹੋਵੇਗਾ ਜੇਕਰ ਹਾਈ ਕੋਰਟ ਗ਼ਲਤ ਸਾਬਿਤ ਹੋ ਜਾਵੇ- ਉਸ ਸ਼ਖ਼ਸ ਦੇ ਰੁਤਬੇ ਨੂੰ ਤਾਂ ਢਾਹ ਲੱਗੇਗੀ ਹੀ, ਉਹ ਆਪਣੀ ਆਜ਼ਾਦੀ ਗੁਆ ਦਿੰਦਾ ਹੈ। ਕਈ ਵਾਰ ਹਾਈਕਰੋਟ ਦੇ ਬਹੁਤ ਸਾਰੇ ਫ਼ੈਸਲਿਆਂ ਦੇ ਉਲਟ ਸੁਪਰੀਮ ਕੋਰਟ ਆਪਣਾ ਫ਼ੈਸਲਾ ਸੁਣਾ ਦਿੰਦਾ ਹੈ।

ਇਹ ਵੀ ਪੜ੍ਹੋ:

  • ਰਾਜੀਵ ਗਾਂਧੀ ਦੀ ਜ਼ਿੰਦਗੀ ਦੇ ਆਖ਼ਰੀ 45 ਮਿੰਟ
  • ਕਸ਼ਮੀਰ ’ਤੇ ਨਹਿਰੂ ਨੂੰ ''ਵਿਲੇਨ'' ਬਣਾਉਣਾ ਕਿੰਨਾ ਕੁ ਸਹੀ
  • ਕਸ਼ਮੀਰ: ''ਸਾਨੂੰ ਕਹਿੰਦੇ, ਕੈਮਰਾ ਕੱਢਿਆ ਤਾਂ ਤੋੜ ਦੇਵਾਂਗੇ’
Getty Images

ਕੁਮਾਰ ਮਿਹੀਰ: ਅੰਤਰਿਮ ਜ਼ਮਾਨ ਲਈ ਅਦਾਲਤ ਵੱਲੋਂ ਤਿੰਨ-ਚਾਰ ਚੀਜ਼ਾਂ ਦੇਖੀਆਂ ਜਾਂਦੀਆਂ ਹਨ- ਉਸ ਸ਼ਖ਼ਸ ਦੀ ਭੂਮਿਕਾ ਮਾਅਨੇ ਰੱਖਦੀ ਹੈ, ਉਸ ਦੇ ਦੇਸ ਛੱਡਣ ਦਾ ਖਤਰਾ ਹੋਵੇ, ਹਿਰਾਸਤ ਵਿੱਚ ਉਸਦੀ ਪੁੱਛਗਿੱਛ ਕਿੰਨੀ ਜ਼ਰੂਰੀ ਹੈ, ਉਸਦਾ ਪ੍ਰਭਾਅ ਅਤੇ ਕੀ ਉਹ ਗਵਾਹਾਂ ਅਤੇ ਸਬੂਤਾਂ ਨੂੰ ਪ੍ਰਭਾਵਿਤ ਕਰਦਾ ਹੈ।

INX ਮੀਡੀਆ ਮਾਮਲੇ ਵਿੱਚ ਦਰਜ ਹੋਈ ਐੱਫਆਈਆਰ ਵਿੱਚ ਉਨ੍ਹਾਂ ਦਾ ਨਾਮ ਨਹੀਂ ਸੀ, ਇਸ ਲਈ ਅਦਾਲਤ ਨੇ ਇਸ ''ਤੇ ਧਿਆਨ ਦਿੱਤਾ ਹੋਵੇਗਾ, ਕੀ ਉਸਦੀ ਹਿਰਾਸਤ ਵਿੱਚ ਪੁੱਛਗਿੱਛ ਜ਼ਰੂਰੀ ਹੈ ਜਾਂ ਫਿਰ ਹੋਰ ਫੈਕਟਰ।

ਕਾਰਤੀ ''ਤੇ ਮੁੱਖ ਇਲਜ਼ਾਮ ਇਹ ਸੀ ਕਿ ਉਨ੍ਹਾਂ ਨੇ ਰਿਸ਼ਵਤ ਲੈਣ ਲਈ ਆਪਣੇ ਪਿਤਾ ਦੇ ਅਹੁਦੇ ਦੀ ਵਰਤੋਂ ਕੀਤੀ, ਇਸ ਲਈ ਤੁਸੀਂ ਹਾਈਕੋਰਟ ਦੇ ਆਰਡਰ ਵਿੱਚ ਕੋਈ ਗ਼ਲਤੀ ਨਹੀਂ ਲੱਭ ਸਕਦੇ।

3.ਕੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਕੇ ਏਜੰਸੀਆਂ ਨੇ ਜਲਦਬਾਜ਼ੀ ''ਚ ਕਾਰਵਾਈ ਕੀਤੀ?

ਸੂਰਤ ਸਿੰਘ : ਮੈਂ ਅਮਰੀਕਾ ਵਿੱਚ ਪੜ੍ਹਾਈ ਕੀਤੀ ਹੈ ਜੇਕਰ ਉੱਥੇ ਕੋਈ ਸ਼ਖ਼ਸ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਪੁਲਿਸ ਉਸਦੇ ਖ਼ਿਲਾਫ਼ ਸਬੂਤ ਇਕੱਠਾ ਕਰਨ ਵਿੱਚ ਸਮਾਂ ਲੈਂਦੀ ਹੈ ਅਤੇ ਮੁਲਜ਼ਮ ਨੂੰ ਵੀ ਲੋੜੀਂਦਾ ਸਮਾਂ ਦਿੱਤਾ ਜਾਂਦਾ ਹੈ। ਉਸ ਤੋਂ ਬਾਅਦ ਹੀ ਕਾਰਵਾਈ ਕੀਤੀ ਜਾਂਦੀ ਹੈ।

ਭਾਰਤ ਵਿੱਚ, ਜੇਕਰ ਕਿਸੇ ਕੋਈ ਸ਼ਖ਼ਸ ਮੁਲਜ਼ਮ ਪਾਇਆ ਜਾਂਦਾ ਹੈ ਤਾਂ ਪੁਲਿਸ ਉਸ ਨਾਲ ਇਸ ਤਰ੍ਹਾਂ ਵਿਹਾਰ ਕਰਦੀ ਹੈ ਜਿਵੇਂ ਪਤਾ ਨਹੀਂ ਉਹ ਕਿੰਨਾ ਵੱਡਾ ਅਪਰਾਧੀ ਹੈ।

ਇਹ ਗੱਲ ਮਈ ਤੋਂ ਚੱਲ ਰਹੀ ਹੈ। ਉਨ੍ਹਾਂ ਨੇ ਇੱਕ ਦਿਨ ਪਹਿਲੇ ਤੱਕ ਕੁਝ ਨਹੀਂ ਕੀਤਾ, ਅਤੇ ਫਿਰ ਉਹ ਚਾਹੁੰਦੇ ਹਨ ਕਿ ਮੁਲਜ਼ਮ ਦੋ ਘੰਟੇ ਦੇ ਅੰਦਰ ਈਡੀ ਸਾਹਮਣੇ ਪੇਸ਼ ਹੋਵੇ। ਐਨੀ ਛੇਤੀ ਕੀ ਹੈ?

ਚੰਗੇ ਲੋਕਤੰਤਰ ਵਿੱਚ, ਪਬਲਿਕ ਆਰਡਰ ਅਤੇ ਮੁਲਜ਼ਮ ਦੇ ਅਧਿਕਾਰਾਂ ਵਿਚਾਲੇ ਇੱਕ ਸੰਤੁਲਨ ਹੋਣਾ ਚਾਹੀਦਾ ਹੈ ਜਿਸਦੇ ਲਈ ਲੋੜੀਂਦੀਆਂ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।

ਇਹ ਦੋ ਘੰਟੇ ਦੀ ਡੈੱਡਲਾਈਨ ਲੋੜੀਂਦੀਆਂ ਪਾਬੰਦੀਆਂ ਦੀ ਪਰਿਭਾਸ਼ਾ ਦੇ ਅਧੀਨ ਨਹੀਂ ਆਉਂਦੀਆਂ।

ਉਹ ਉਨ੍ਹਾਂ ਨੂੰ ਦੋ ਦਿਨ ਦੇ ਸਕਦੇ ਸਨ। ਜਿਵੇਂ ਉਨ੍ਹਾਂ ਨੇ NDTV ਦੇ ਪ੍ਰਨੇ ਰਾਇ ਨੂੰ ਏਅਰਪੋਰਟ ''ਤੇ ਰੋਕ ਲਿਆ ਸੀ।

ਚਿਦੰਬਰਮ ਭਾਰਤ ਦੇ ਖਜ਼ਾਨਾ ਅਤੇ ਗ੍ਰਹਿ ਮੰਤਰੀ ਰਹੇ ਹਨ। ਇਹ ਸਾਡੇ ਸਿਸਟਮ ਦੀ ਕਮਜ਼ੋਰੀ ਦਾ ਪ੍ਰਤੀਬਿੰਬ ਹੈ ਕਿ ਇੱਕ ਸਾਬਕਾ ਮੰਤਰੀ ਏਜੰਸੀਆਂ ਤੋਂ ਭੱਜ ਰਿਹਾ ਹੈ।

Getty Images
ਪੀ ਚਿਦੰਬਰਮ ਦੀ ਗ੍ਰਿਫ਼ਤਾਰੀ ਸਮੇਂ ਕਈ ਵੱਡੇ ਕਾਂਗਰਸ ਆਗੂ ਉਨ੍ਹਾਂ ਦੇ ਘਰ ਮੌਜੂਦ ਸਨ।

ਕੁਮਾਰ ਮਿਹੀਰ: ਸਮੱਸਿਆ ਇਹ ਹੈ ਕਿ ਤੁਸੀਂ ਇਸ ਨੂੰ ਪੀ. ਚਿਦੰਬਰਮ ਦੇ ਨਜ਼ਰੀਏ ਨਾਲ ਵੇਖ ਰਹੇ ਹੋ, ਕਿਸੇ ਆਮ ਸ਼ਖ਼ਸ ਦੇ ਤੌਰ ''ਤੇ ਨਹੀਂ।

ਭੁੱਲ ਜਾਓ ਮਾਮਲੇ ''ਚ ਕੋਈ ਪ੍ਰਭਾਵਸ਼ਾਲੀ ਸ਼ਖ਼ਸ ਸ਼ਾਮਲ ਹੈ। ਜੇਕਰ ਤੁਸੀਂ ਆਮ ਅਪਰਾਧਕ ਨਿਆਂ-ਪਾਲਣ ਰਾਹੀਂ ਚਲਦੇ ਹੋ, ਜੇਕਰ ਤੁਸੀਂ ਜਲਦਬਾਜ਼ੀ ''ਚ ਕਾਰਵਾਈ ਨਹੀਂ ਕਰਦੇ ਹੋ, ਤਾਂ ਬਹੁਤ ਕੁਝ ਹੋ ਸਕਦਾ ਹੈ। ਉਨ੍ਹਾਂ ਦੇ ਦੇਸ ਛੱਡ ਕੇ ਭੱਜਣ ਦਾ ਖਤਰਾ ਹੋ ਸਕਦਾ ਹੈ, ਉਹ ਕੁਝ ਅਜਿਹਾ ਕਰ ਸਕਦੇ ਹਨ ਜਿਸਦਾ ਅਸਰ ਗਵਾਹਾਂ ''ਤੇ ਪਵੇ ਅਤੇ ਉਨ੍ਹਾਂ ਨੂੰ ਧਮਕੀਆਂ ਵੀ ਮਿਲ ਸਕਦੀਆਂ ਹਨ, ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ।

ਸੀਬੀਆਈ ਦਾ ਇਹ ਤਰੀਕਾ ਉਨ੍ਹਾਂ ਦੀ ਆਮ ਕੀਤੀ ਜਾਂਦੀ ਕਾਰਵਾਈ ਤੋਂ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਇਹ ਇੱਕ ਸੀਨੀਅਰ ਸਿਟੀਜ਼ਨ ਵੀ ਹਨ, ਪਰ ਇਹ ਕਹਿਣਾ ਕਿ ਉਨ੍ਹਾਂ ਨੂੰ ਅਦਾਲਤ ਜਾਣ ਲਈ ਸਮਾਂ ਦੇਣਾ ਚਾਹੀਦਾ ਸੀ ਜਾਂ ਫਿਰ ਏਜੰਸੀਆਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ, ਮੇਰੇ ਹਿਸਾਬ ਨਾਲ ਸਹੀ ਨਹੀਂ ਹੈ।

ਇਸ ਮਾਮਲੇ ''ਚ ਹਾਈਕੋਰਟ ਦੀ ਜਜਮੈਂਟ ਜਨਵਰੀ ਮਹੀਨੇ ਤੋਂ ਹੀ ਸੁਰੱਖਿਅਤ ਸੀ ਪਰ ਜਦੋਂ ਹਾਈਕਰੋਟ ਨੂੰ ਲੱਗਿਆ ਕਿ ਉਹ ਇਸ ਮਾਮਲੇ ਵਿੱਚ ''ਮੁੱਖ ਕੜੀ'' ਸਨ, ਤਾਂ ਉਹ ਜਾਂਚ ਏਜੰਸੀਆਂ ਨੂੰ ਉਸ ਸ਼ਖ਼ਸ ਦੀ ਜ਼ਿੰਮੇਵਾਰੀ ਲੈਣ ਲਈ ਜ਼ਿਆਦਾ ਬਦਲ ਨਹੀਂ ਛੱਡਦਾ ਹੈ।

4...ਸੁਪਰੀਮ ਕੋਰਟ ਨੇ ਚਿਦੰਬਰਮ ਦੀ ਪਟੀਸ਼ਨ ''ਤੇਤੁਰੰਤ ਸੁਣਵਾਈ ਤੋਂ ਇਨਕਾਰ ਕਿਉਂ ਕੀਤਾ?

ਸੂਰਤ ਸਿੰਘ: ਸੁਪਰੀਮ ਕੋਰਟ ਵਿੱਚ ਸਭ ਨੂੰ ਇੱਕ ਨਿਸ਼ਚਿਤ ਪ੍ਰਕਿਰਿਆ ਦਾ ਪਾਲਣ ਕਰਨਾ ਹੁੰਦਾ ਹੈ। ਉਨ੍ਹਾਂ ਨੇ ਜੋ ਕੀਤਾ ਉਹ ਕਾਨੂੰਨੀ ਸੀ, ਪਰ ਇੱਕ ਹੋਰ ਕਾਨੂੰਨੀ ਤਰੀਕਾ ਹੋ ਸਕਦਾ ਹੈ ਕਿ ਸੁਪਰੀਮ ਕੋਰਟ ਅੰਤਰਿਮ ਸੁਰੱਖਿਆ ਦੀ ਪੇਸ਼ਕਸ਼ ਕਰ ਸਕਦਾ ਸੀ।

ਇਸੇ ਸਵਾਲ ਲਈ ਕਾਨੂੰਨ ਕੋਲ ਕਈ ਸਹੀ ਉੱਤਰ ਹਨ। ਚਿਦੰਬਰ ਦਾ ਕੇਸ ਇਹ ਦਰਸਾਉਂਦਾ ਹੈ ਕਿ ਅਸੀਂ ਮੁਲਜ਼ਮਾਂ ਨੂੰ ਤਕਨੀਕੀ ਨਿਆਂ ਦਿੰਦੇ ਹਾਂ ਪਰ ਸਾਨੂੰ ਉਨ੍ਹਾਂ ਨੂੰ ਮੌਲਿਕ ਨਿਆਂ ਦੇਣਾ ਚਾਹੀਦਾ ਹੈ।

ਕੁਮਾਰ ਮਿਹੀਰ: ਜਦੋਂ ਤੁਸੀਂ ਅਦਾਲਤ ਵਿੱਚ ਪਟੀਸ਼ਨ ਦਾਖ਼ਲ ਕਰਦੇ ਹੋ ਤਾਂ ਸਾਰੇ ਦਸਤਾਵੇਜ਼ ਸਹੀ ਆਕਾਰ ਵਿੱਚ ਹੋਣੇ ਚਾਹੀਦੇ ਹਨ ਉਸ ਤੋਂ ਬਾਅਦ ਹੀ ਰਜਿਸਟਰਾਰ ਉਸ ਨੂੰ ਅਦਾਲਤ ਸਾਹਮਣੇ ਪੇਸ਼ ਕਰਦਾ ਹੈ। ਕੋਈ ਕੁਝ ਨਹੀਂ ਕਹਿ ਸਕਦਾ ਕਿਉਂਕਿ ਇਹ ਪਹੁੰਚ ਲਈ ਆਖ਼ਰੀ ਅਦਾਲਤ ਹੈ।

ਇਹ ਵੀ ਪੜ੍ਹੋ:

  • ਚਿਦੰਬਰਮ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ
  • ਕਾਰਤੀ ਚਿਦੰਬਰਮ ਦੀ ਗ੍ਰਿਫ਼ਤਾਰੀ꞉ ਕੀ ਹਨ ਇਲਜ਼ਾਮ?
  • ਮੋਦੀ ਸਰਕਾਰ ਨੇ ਮਨਮੋਹਨ ਦੀ ਖਿੱਚੀ ਵਿਕਾਸ ਦਰ ਦੀ ਲਕੀਰ ਇੰਝ ਛੋਟੀ ਕੀਤੀ

5.ਚਿਦੰਬਰਮ ਸਾਹਮਣੇ ਕਈ ਬਦਲ ਹਨ?

ਸੂਰਤ ਸਿੰਘ: ਹੁਣ ਜਦੋਂ ਕਿ ਸੁਪਰੀਮ ਕੋਰਟ ਵਿੱਚ ਉਨ੍ਹਾਂ ਦੀ ਪਹੁੰਚ ਅਸਫਲ ਰਹੀ ਹੈ, ਉਨ੍ਹਾਂ ਨੂੰ ਰੈਗੂਲਰ ਜ਼ਮਾਨਤ ਲਈ ਜਾਣਾ ਹੋਵੇਗਾ।

ਉਹ ਨਿਚਲੀ ਅਦਾਲਤ ਵਿੱਚ ਜਾ ਕੇ ਰੈਗੂਲਰ (ਪੱਕੀ ਜ਼ਮਾਨਤ) ਲਈ ਅਰਜ਼ੀ ਪਾ ਸਕਦੇ ਹਨ। ਜੇਕਰ ਉਨ੍ਹਾਂ ਦੀ ਅਰਜ਼ੀ ਖਾਰਜ ਹੁੰਦੀ ਹੈ ਤਾਂ ਉਹ ਹਾਈ ਕੋਰਟ ਅਤੇ ਫਿਰ ਸੁਪਰੀਮ ਕੋਰਟ ਵਿੱਚ ਜਾ ਸਕਦੇ ਹਨ। ਹੁਣ ਟਰਾਇਲ ਹੋਵੇਗਾ, ਚਾਰਜਸ਼ੀਟ ਫਾਈਲ ਹੋਵੇਗੀ।

ਕੁਮਾਰ ਮਿਹੀਰ: ਮੌਜੂਦਾ ਸਮੇਂ ''ਚ ਸੁਪਰੀਮ ਕੋਰਟ ''ਚ ਜਾਣ ਦਾ ਉਨ੍ਹਾਂ ਨੂੰ ਕੋਈ ਫਾਇਦਾ ਨਹੀਂ ਮਿਲਿਆ। ਕਾਨੂੰਨ ਕਹਿੰਦਾ ਹੈ ਕਿ ਉਸ ਸ਼ਖ਼ਸ ਨੂੰ 24 ਘੰਟੇ ਅੰਦਰ ਟਰਾਇਲ ਕੋਰਟ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਉਹ ਇੱਕ ਸੰਸਦ ਹਨ, ਉਨ੍ਹਾਂ ਨੂੰ ਸੰਸਦ ਵਾਲੀਆਂ ਵਿਸ਼ੇਸ਼ ਅਦਾਲਤ ਵਿੱਚ ਲਿਜਾਇਆ ਜਾਵੇਗਾ।

ਉੱਥੇ ਬਹੁਤ ਹੀ ਘੱਟ ਉਮੀਦ ਹੈ ਕਿ ਉਨ੍ਹਾਂ ਨੂੰ ਹਾਈ ਕੋਰਟ ਦੀ ਆਬਜ਼ਰਵੇਸ਼ਨ ਤੋਂ ਬਾਅਦ ਜ਼ਮਾਨਤ ਮਿਲੇ ਅਤੇ ਜਦੋਂ ਕਿ ਏਜੰਸੀਆਂ ਵੀ ਉਨ੍ਹਾਂ ਨਾਲ ਗੱਲ ਕਰਨਾ ਚਾਹੁਣਗੀਆਂ, ਉਹ ਇਸਦੇ ਲਈ ਰਿਮਾਂਡ ਮੰਗਣਗੀਆਂ।

ਇਹ ਵੀਡੀਓਜ਼ ਵੀ ਵੇਖੋ

https://www.youtube.com/watch?v=xWw19z7Edrs&t=1s

https://www.youtube.com/watch?v=Hf1FFxXDtYU

https://www.youtube.com/watch?v=jMmHN6rkzS8

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)