ਚਿਦੰਬਰਮ: ਸਾਬਕਾ ਗ੍ਰਹਿ ਮੰਤਰੀ ਨੂੰ ਗ੍ਰਿਫ਼ਤਾਰ ਕਿਊਂ ਕੀਤਾ ਗਿਆ

08/22/2019 10:46:29 AM

BBC

ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੂੰ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਆਈਐਨਐਕਸ ਮੀਡੀਆ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ।

ਚਿਦੰਬਰਮ ਆਈਐਨਐਸ ਮੀਡੀਆ ਮਾਮਲੇ ਵਿੱਚ ਮੁਲਜ਼ਮ ਹਨ ਅਤੇ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਖਾਰਿਜ ਕਰਦਿਆਂ ਦਿੱਲੀ ਹਾਈ ਹਾਈਕੋਰਟ ਨੇ ਕਿਹਾ ਸੀ ਕਿ ''ਪਹਿਲੀ ਨਜ਼ਰ ''ਚ ਉਹ ਮਾਮਲੇ ਦੇ ਮੁੱਖ ਸਾਜਿਸ਼ਕਰਤਾ ਲਗਦੇ ਹਨ''।

ਚਿਦੰਬਰਮ ਨੇ ਮੰਗਲਵਾਰ ਨੂੰ ਅਗਾਂਊ ਜ਼ਮਾਨਤ ਲਈ ਸੁਪਰੀਮ ਕੋਰਟ ਦਾ ਰੁਖ਼ ਕੀਤਾ ਸੀ ਪਰ ਅਦਾਲਤ ਨੇ ਤਤਕਾਲੀ ਸੁਣਵਾਈ ਤੋਂ ਇਨਕਾਰ ਕਰਦਿਆਂ ਮਾਮਲੇ ਨੂੰ ਬੁੱਧਵਾਰ ਨੂੰ ਉਚਿਤ ਬੈਂਚ ਸਾਹਮਣੇ ਲੈ ਕੇ ਜਾਣ ਲਈ ਕਿਹਾ।

ਬੁੱਧਵਾਰ ਨੂੰ ਵੀ ਚਿਦੰਬਰਮ ਨੂੰ ਅਦਾਲਤ ਕੋਲੋਂ ਰਾਹਤ ਨਾ ਮਿਲ ਸਕੀ। ਹੁਣ ਉਨ੍ਹਾਂ ਦੀ ਅਰਜ਼ੀ ''ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਵੇਗੀ।

ਇਹ ਵੀ ਪੜ੍ਹੋ-

  • ਚਿਦੰਬਰਮ ਨੂੰ ਸੀਬੀਆਈ ਨੇ ਗ੍ਰਿਫ਼ਤਾਰ ਕੀਤਾ
  • ਦਿੱਲੀ ''ਚ ਰਵਿਦਾਸ ਭਾਈਚਾਰੇ ਨੇ ਦਿਖਾਇਆ ਦਮ, ਮੰਦਰ ਤੋੜੇ ਜਾਣ ਖ਼ਿਲਾਫ਼ ਜ਼ਬਦਸਤ ਰੋਹ
  • ''ਪ੍ਰਿਅੰਕਾ ਨੂੰ ''ਗੁੱਡਵਿਲ ਅੰਬੈਸਡਰ'' ਵਜੋਂ ਹਟਾਇਆ ਜਾਵੇ''
  • ਕਨੂਪ੍ਰਿਆ ਨੇ ਲਾਏ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਦੇ ਇਲਜ਼ਾਮ, ਏਬੀਵੀਪੀ ਵੱਲੋਂ ਖੰਡਨ
AFP

ਇਸ ਤੋਂ ਬਾਅਦ ਜਾਂਚ ਏਜੰਸੀਆਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਨੋਟਿਸ ਚਿਪਕਾ ਦਿੱਤਾ, ਜਿਸ ਵਿੱਚ ਉਨ੍ਹਾਂ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ।

ਚਿੰਦਬਰਮ ਦੇ ਖ਼ਿਲਾਫ਼ ਲੁਕਆਊਟ ਨੋਟਿਸ ਵੀ ਜਾਰੀ ਕੀਤਾ ਗਿਆ ਹੈ।

ਕੀ ਹੈ ਆਈਐਨਐਕਸ ਮੀਡੀਆ ਮਾਮਲਾ

ਸੀਬੀਆਈ ਨੇ ਮੀਡੀਆ ਕੰਪਨੀ ਆਈਐਨਐਕਸ ਮੀਡੀਆ ਖ਼ਿਲਾਫ਼ 15 ਮਈ 2017 ਨੂੰ ਇੱਕ ਐਫਆਈਆਰ ਦਰਜ ਕੀਤੀ ਸੀ।

ਇਲਜ਼ਾਮ ਹੈ ਕਿ ਆਈਐਨਐਕਸ ਮੀਡੀਆ ਗਰੁੱਪ ਨੂੰ 305 ਕਰੋੜ ਰੁਪਏ ਦੇ ਵਿਦੇਸ਼ੀ ਫੰਡ ਲੈਣ ਲਈ ਫੌਰਨ ਇਨਵੈਸਟਮੈਂਟ ਪ੍ਰਮੋਸ਼ਨ ਬੋਰਡ (ਐਫਆਈਪੀਬੀ) ਦੀ ਮਨਜ਼ੂਰੀ ਵਿੱਚ ਕਈ ਤਰ੍ਹਾਂ ਦੀ ਅਨਿਯਮੀਆਂ ਵਰਤੀਆਂ ਗਈਆਂ ਹਨ।

ਜਦੋਂ ਸਾਲ 2007 ਦੌਰਾਨ ਕੰਪਨੀ ਨੂੰ ਨਿਵੇਸ਼ ਦੀ ਆਗਿਆ ਦਿੱਤੀ ਗਈ ਸੀ ਤਾਂ ਉਸ ਵੇਲੇ ਪੀ ਚਿੰਦਬਰਮ ਵਿੱਤ ਮੰਤਰੀ ਹੁੰਦੇ ਸਨ।

ਚਿਦੰਬਰਮ ਉਦੋਂ ਜਾਂਚ ਏਜੰਸੀਆਂ ਦੀ ਰਡਾਰ ''ਤੇ ਆਏ ਜਦੋਂ ਆਈਐਨਐਕਸ ਮੀਡੀਆ ਦੀ ਪ੍ਰਮੋਟਰ ਇੰਦਰਾਣੀ ਮੁਖਰਜੀ ਅਤੇ ਉਨ੍ਹਾਂ ਦੇ ਪਤੀ ਪੀਟਰ ਮੁਖਰਜੀ ਕੋਲੋਂ ਈਡੀ ਨੇ ਪੁੱਛਗਿੱਛ ਕੀਤੀ।

ਈਡੀ ਨੇ ਇਸ ਸੰਬੰਧ ''ਚ 2018 ''ਚ ਮਨੀ ਲਾਂਡਰਿੰਗ ਦਾ ਇੱਕ ਮਾਮਲਾ ਵੀ ਦਰਜ ਕੀਤਾ ਸੀ।

ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਈਡੀ ਨੇ ਆਪਣੇ ਇਲਜ਼ਾਮ ਪੱਤਰ ਵਿੱਚ ਲਿਖਿਆ ਹੈ, "ਇੰਦਰਾਣੀ ਮੁਖਰਜੀ ਨੇ ਜਾਂਚ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਚਿੰਦਬਰਮ ਨੇ ਐਫਆਈਪੀਬੀ ਮਨਜ਼ੂਰੀ ਦੇ ਬਦਲੇ ਆਪਣੇ ਬੇਟੇ ਕਾਰਤੀ ਚਿਦੰਬਰਮ ਨੂੰ ਵਿਦੇਸ਼ੀ ਧਨ ਦੇ ਮਾਮਲੇ ਵਿੱਚ ਮਦਦ ਕਰਨ ਦੀ ਗੱਲ ਕਹੀ ਸੀ।"

''ਕਾਰਤੀ ਚਿਦੰਬਰਮ ਨੇ ਪੈਸਿਆਂ ਦੀ ਮੰਗ ਕੀਤੀ ਸੀ''

ਸੀਬੀਆਈ ਨੇ ਪੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਫਰਵਰੀ 2018 ਵਿੱਚ ਚੇਨੱਈ ਏਅਰਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ ਸੀ।

ਉਨ੍ਹਾਂ ਦੇ ਖ਼ਿਲਾਫ਼ ਇਹ ਇਲਜ਼ਾਮ ਲਗਾਏ ਗਏ ਸਨ ਕਿ ਉਨ੍ਹਾਂ ਨੇ ਆਈਐਨਐਕਸ ਮੀਡੀਆ ਦੇ ਖ਼ਿਲਾਫ਼ ਸੰਭਾਵਿਤ ਜਾਂਚ ਨੂੰ ਰੁਕਵਾਉਣ ਲਈ 10 ਲੱਖ ਡਾਲਰ ਦੀ ਮੰਗ ਕੀਤੀ ਸੀ। ਬਾਅਦ ਵਿੱਚ ਕਾਰਤੀ ਚਿਦੰਬਰਮ ਨੂੰ ਕੋਰਟ ਤੋਂ ਜ਼ਮਾਨਤ ਮਿਲ ਗਈ ਸੀ।

ਇਹ ਵੀ ਪੜ੍ਹੋ-

  • ਕਸ਼ਮੀਰ: ''ਸਾਨੂੰ ਕਹਿੰਦੇ, ਕੈਮਰਾ ਕੱਢਿਆ ਤਾਂ ਤੋੜ ਦੇਵਾਂਗੇ’
  • ਲਾੜੇ ਦੀ ਹੱਡਬੀਤੀ ਜਿਸਦੇ ਵਿਆਹ ''ਚ 63 ਲੋਕਾਂ ਨੂੰ ਮਾਰ ਦਿੱਤਾ ਗਿਆ
  • ਟਰੰਪ ਦਾ ਕਸ਼ਮੀਰ ਗਿਆਨ, ਕਰ ਗਿਆ ਹੈਰਾਨ
  • ਕੈਪਟਨ ਅਮਰਿੰਦਰ ਨੇ ਅਫਸਰਾਂ ਨੂੰ ਹੜ੍ਹ ਦੇ ਹਾਲਾਤ ਲਈ ਤਿਆਰ ਰਹਿਣ ਨੂੰ ਕਿਹਾ

ਸੀਬੀਆਈ ਦਾ ਕਹਿਣਾ ਹੈ ਕਿ ਆਈਐਨਐਕਸ ਮੀਡੀਆ ਦੀ ਸਾਬਕਾ ਡਾਈਰੈਕਟਰ ਇੰਦਰਾਣੀ ਮੁਖਰਜੀ ਨੇ ਉਨ੍ਹਾਂ ਕੋਲੋਂ ਪੁੱਛਗਿੱਛ ''ਚ ਕਿਹਾ ਹੈ ਕਿ ਕਾਰਤੀ ਨੇ ਪੈਸਿਆਂ ਦੀ ਮੰਗ ਕੀਤੀ ਸੀ।

ਜਾਂਚ ਏਜੰਸੀ ਮੁਤਾਬਕ ਇਹ ਸੌਦਾ ਦਿੱਲੀ ਦੇ ਇੱਕ ਪੰਜ ਸਿਤਾਰਾ ਹੋਟਲ ਵਿੱਚ ਤੈਅ ਹੋਇਆ ਸੀ।

ਇੰਦਰਾਣੀ ਮੁਖਰਜੀ ਆਪਣੀ ਬੇਟੀ ਸ਼ੀਨਾ ਬੋਰਾ ਦੇ ਕਤਲ ''ਦੇ ਇਲਜ਼ਾਮ ਤਹਿਤ ਜੇਲ੍ਹ ''ਚ ਹੈ।

ਏਅਰਸੈਲ-ਮੈਕਸਿਸ ਸੌਦੇ ''ਚ ਵੀ ਹੈ ਨਾਮ

ਕੇਂਦਰੀ ਜਾਂਚ ਏਜੰਸੀ 3500 ਕਰੋੜ ਰੁਪਏ ਦੇ ਏਅਰਸੈਲ ਮੈਕਸਿਸ ਸੌਦੇ ''ਚ ਵੀ ਚਿਦੰਬਰਮ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ।

ਸਾਲ 2006 ਵਿੱਚ ਮਲੇਸ਼ੀਆਈ ਕੰਪਨੀ ਮੈਕਸਿਸ ਨੇ ਏਅਰਸੈਲ ਵਿੱਚ 100 ਫੀਸਦ ਹਿੱਸੇਦਾਰੀ ਹਾਸਿਲ ਕਰ ਲਈ ਸੀ। ਇਸ ਮਾਮਲੇ ਵਿੱਚ ਰਜ਼ਾਮੰਦੀ ਦੇਣ ਨੂੰ ਲੈ ਕੇ ਚਿਦੰਬਰਮ ''ਤੇ ਅਨਿਯਮੀਆਂ ਵਰਤਣ ਦਾ ਇਲਜ਼ਾਮ ਹੈ।

ਉਹ 2006 ਵਿੱਚ ਇਸ ਸੌਦੇ ਵੇਲੇ ਪਹਿਲੀ ਯੂਪੀਏ ਸਰਕਾਰ ਵਿੱਚ ਮੰਤਰੀ ਸਨ। 2ਜੀ ਨਾਲ ਜੁੜੇ ਇਸ ਕੇਸ ਵਿੱਚ ਚਿਦੰਬਰਮ ਅਤੇ ਉਨ੍ਹਾਂ ਦੇ ਪਰਿਵਾਰ ''ਤੇ ਹਵਾਲਾ ਮਾਮਲੇ ਵਿੱਚ ਕੇਸ ਦਰਜ ਹੈ।

ਇਲਜ਼ਾਮ ਹੈ ਕਿ ਵਿਦੇਸ਼ੀ ਨਿਵੇਸ਼ ਨੂੰ ਮਨਜ਼ੂਰੀ ਦੇਣ ਦੀ ਵਿੱਤ ਮੰਤਰੀ ਦੀ ਸੀਮਾ ਮਹਿਜ਼ 600 ਕਰੋੜ ਹੈ, ਫਿਰ ਵੀ 3500 ਕਰੋੜ ਰੁਪਏ ਦੀ ਏਅਰਸੈਲ-ਮੈਕਸਿਸ ਡੀਲ ਨੂੰ ਆਰਥਿਕ ਮਾਮਲਿਆਂ ਦੀ ਕੈਬਨਿਟ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਪਾਸ ਕਰ ਦਿੱਤਾ ਗਿਆ ਸੀ।

ਪਰ ਪੀ ਚਿਦੰਬਰਮ ਨੇ ਹਮੇਸ਼ਾ ਆਪਣੇ ਅਤੇ ਆਪਣੇ ਬੇਟੇ ਖ਼ਿਲਾਫ਼ ਸਾਰੇ ਇਲਜ਼ਾਮਾਂ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਖ਼ਿਲਾਫ਼ ਇਲਜ਼ਾਮ ਸਿਆਸੀ ਬਦਲੇ ਤੋਂ ਪ੍ਰੇਰਿਤ ਹੈ।

ਇਹ ਵੀ ਪੜ੍ਹੋ:

  • 23 ਸਾਲ ਜੇਲ੍ਹ ਕੱਟਣ ਤੋਂ ਬਾਅਦ ਬਰੀ: ‘ਜਵਾਨੀ ਲੰਘ ਗਈ, ਮਾਪੇ ਮਰ ਗਏ... ਕੀ ਇਹ ਨਿਆਂ ਹੈ?’
  • ਕੁਵੈਤ ਤੋਂ 11 ਮਹੀਨੇ ਗੁਲਾਮੀ ਕੱਟ ਕੇ ਭਾਰਤ ਪਰਤੀ ਮਾਂ ਦੇ ਬੱਚਿਆਂ ਦੀ ਕਹਾਣੀ
  • ਹੜ੍ਹ ਕਾਰਨ ਹੁਣ ਬੇੜੀਆਂ ਹੀ ਇਨ੍ਹਾਂ ਦਾ ਘਰ ਬਣੀਆਂ

ਇਹ ਵੀ ਦੇਖੋ:

https://www.youtube.com/watch?v=xWw19z7Edrs&t=1s

https://www.youtube.com/watch?v=4c_5eKlQFvI

https://www.youtube.com/watch?v=ZcOtKaL2B_w

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)